Crime News: ਘਰਵਾਲੀ ਤੋਂ ਵੱਧ ਸੋਹਣੀ ਲਗਦੀ ਸੀ ਸਾਲੀ, ਪਿਆਰ 'ਚ ਅੰਨ੍ਹੇ ਹੋਏ ਜੀਜੇ ਨੇ ਅੱਧੀ ਰਾਤ ਕਰ ਦਿੱਤਾ ਕਾਂਡ !
ਪੁਲਸ ਟੀਮ ਨੇ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਆਸ-ਪਾਸ ਰਹਿਣ ਵਾਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮ੍ਰਿਤਕ ਦੀ ਪਤਨੀ ਦਾ ਆਪਣੀ ਵੱਡੀ ਭੈਣ ਦੇ ਪਤੀ ਯਾਨੀ ਆਪਣੇ ਹੀ ਜੀਜਾ ਨਾਲ ਅਫੇਅਰ ਚੱਲ ਰਿਹਾ ਸੀ ਜਿਸ ਨੇ ਆਪਣੀ ਸਾਲੀ ਨੂੰ ਗੱਲ ਕਰਨ ਲਈ ਮੋਬਾਈਲ ਫੋਨ ਵੀ ਦਿੱਤਾ।
Crime News: ਮੱਧ ਪ੍ਰਦੇਸ਼ ਦੇ ਪੰਨਾ 'ਚ ਇਕ ਅਜਿਹਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਮੁਲਜ਼ਮਾਂ ਨੇ ਨੌਜਵਾਨ ਦੇ ਸਿਰ ’ਤੇ ਪੱਥਰ ਮਾਰ ਕੇ ਕਤਲ ਕਰ ਦਿੱਤਾ ਪਰ ਜਦੋਂ ਇਹ ਖੁਲਾਸਾ ਹੋਇਆ ਕਿ ਇਸ ਕਤਲ ਦਾ ਮਾਸਟਰਮਾਈਂਡ ਕੋਈ ਹੋਰ ਨਹੀਂ ਬਲਕਿ ਮ੍ਰਿਤਕ ਦੀ ਪਤਨੀ ਹੀ ਹੈ ਤਾਂ ਹਰ ਕੋਈ ਹੈਰਾਨ ਰਹਿ ਗਿਆ।
ਪ੍ਰੇਮ ਸਬੰਧਾਂ ਨਾਲ ਜੁੜਿਆ ਮਾਮਲਾ
ਮਾਮਲੇ ਦਾ ਖੁਲਾਸਾ ਕਰਦੇ ਹੋਏ ਪੰਨਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ 19 ਮਈ ਨੂੰ ਰਾਏਪੁਰਾ ਥਾਣੇ ਦੇ ਅਧੀਨ ਮੋਹੰਦਰਾ ਰੋਡ 'ਤੇ ਇੱਕ ਵਿਅਕਤੀ ਖੂਨ ਨਾਲ ਲੱਥਪੱਥ ਪਿਆ ਮਿਲਿਆ ਸੀ। ਉਸ ਨੂੰ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ
ਖੁੱਲ੍ਹ ਗਿਆ ਜੀਜਾ ਸਾਲੀ ਦਾ ਰਾਜ !
ਇਸ ਮਾਮਲੇ ਦੀ ਜਾਂਚ ਲਈ ਐਸਪੀ ਵੱਲੋਂ ਸਾਂਝੀ ਟੀਮ ਬਣਾਈ ਗਈ ਸੀ। ਜਦੋਂ ਪੁਲਸ ਟੀਮ ਨੇ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਆਸ-ਪਾਸ ਰਹਿਣ ਵਾਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮ੍ਰਿਤਕ ਦੀ ਪਤਨੀ ਦਾ ਆਪਣੀ ਵੱਡੀ ਭੈਣ ਦੇ ਪਤੀ ਯਾਨੀ ਆਪਣੇ ਹੀ ਜੀਜਾ ਨਾਲ ਅਫੇਅਰ ਚੱਲ ਰਿਹਾ ਸੀ ਜਿਸ ਨੇ ਆਪਣੀ ਸਾਲੀ ਨੂੰ ਗੱਲ ਕਰਨ ਲਈ ਮੋਬਾਈਲ ਫੋਨ ਵੀ ਦਿੱਤਾ। ਜਦੋਂ ਔਰਤ ਦੇ ਪਤੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਦੋਵਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਪੁਲਿਸ ਨੇ ਦੋਸ਼ੀ ਜੀਜਾ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ।
ਸੁੰਨਸਾਨ ਜਗ੍ਹਾ ਉੱਤੇ ਦਿੱਤਾ ਵਾਰਦਾਤ ਨੂੰ ਅੰਜਾਮ
ਮੁਲਜ਼ਮ ਨੇ ਦੱਸਿਆ ਕਿ ਉਸ ਨੇ ਆਪਣੀ ਸਾਲੀ ਨਾਲ ਮਿਲ ਕੇ ਉਸ ਦੇ ਪਤੀ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਨੇ ਉਸ ਨੂੰ ਮੋਟਰਸਾਈਕਲ 'ਤੇ ਖੇਤ ਤੋਂ ਘਰ ਛੱਡਣ ਲਈ ਕਿਹਾ, ਉਸ ਨੂੰ ਇੱਕ ਸੁੰਨਸਾਨ ਜਗ੍ਹਾ 'ਤੇ ਲੈ ਗਏ ਅਤੇ ਉਸ ਦੀ ਛਾਤੀ ਅਤੇ ਸਿਰ 'ਤੇ ਪੱਥਰ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਮ੍ਰਿਤਕ ਦੀ ਪਤਨੀ ਅਤੇ ਜੀਜੇ ਨੂੰ ਗ੍ਰਿਫਤਾਰ ਕਰ ਲਿਆ ਹੈ। ਵਾਰਦਾਤ ਵਿੱਚ ਵਰਤਿਆ ਗਿਆ ਇੱਕ ਪੱਥਰ, ਤਿੰਨ ਮੋਬਾਈਲ ਫੋਨ ਅਤੇ ਮੁਲਜ਼ਮਾਂ ਦੇ ਖੂਨ ਨਾਲ ਲੱਥਪੱਥ ਕੱਪੜੇ ਵੀ ਬਰਾਮਦ ਕੀਤੇ ਗਏ ਹਨ।