Crime News:ਪ੍ਰੇਮਿਕਾ ਦਾ ਖ਼ੌਫਨਾਕ ਰੂਪ, ਪ੍ਰੇਮੀ ਦੇ ਨਾਬਾਲਗ ਪੁੱਤਰ ਦਾ ਕਤਲ ਕਰਕੇ ਬੈੱਡ 'ਚ ਲੁਕੋਈ ਲਾਸ਼, ਪੁਲਿਸ ਨੇ ਇਸ ਤਰ੍ਹਾਂ ਸੁਲਝਾਈ ਕਤਲ ਦੀ ਗੁੱਥੀ
Delhi Indrapuri Murder: ਦਿੱਲੀ ਦੇ ਇੰਦਰਾਪੁਰੀ ਇਲਾਕੇ ਵਿੱਚ ਇੱਕ 24 ਸਾਲਾ ਔਰਤ ਨੇ ਆਪਣੇ ਪ੍ਰੇਮੀ ਦੇ 11 ਸਾਲਾ ਪੁੱਤਰ ਦਾ ਕਤਲ ਕਰ ਦਿੱਤਾ। ਉਸ ਦੀ ਲਾਸ਼ ਬੈੱਡ ਦੇ ਵਿੱਚ ਲੁਕੋਈ ਹੋਈ ਸੀ।
Delhi Murder: ਦਿੱਲੀ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਾਜਧਾਨੀ ਦੇ ਇੰਦਰਾਪੁਰੀ ਇਲਾਕੇ 'ਚ ਇਕ ਔਰਤ ਨੇ 11 ਸਾਲਾ ਦਿਵਿਆਂਸ਼ (ਬਿੱਟੂ) ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਮਾਸੂਮ ਦੀ ਲਾਸ਼ ਘਰ ਦੇ ਬੈੱਡ 'ਚ ਲੁਕਾ ਦਿੱਤੀ। ਹਾਲਾਂਕਿ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ 24 ਸਾਲਾ ਦੋਸ਼ੀ ਪੂਜਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੂਜਾ ਆਪਣੇ ਪ੍ਰੇਮੀ ਦੀ ਬੇਵਫ਼ਾਈ ਤੋਂ ਨਾਰਾਜ਼ ਸੀ, ਜਿਸ ਕਾਰਨ ਉਸ ਨੇ ਆਪਣੇ ਮਾਸੂਮ ਪੁੱਤਰ ਦਾ ਕਤਲ ਕਰ ਦਿੱਤਾ। ਪੂਜਾ ਨੇ 10 ਅਗਸਤ ਦੀ ਦੁਪਹਿਰ ਨੂੰ ਦਿਵਿਆਂਸ਼ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ, ਜਦੋਂ ਉਹ ਘਰ 'ਚ ਸੌਂ ਰਿਹਾ ਸੀ।
2019 ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸਨ
ਪੂਜਾ ਅਤੇ ਜਤਿੰਦਰ 2019 ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸਨ। ਜਤਿੰਦਰ ਨੇ ਆਪਣੀ ਪਤਨੀ ਨੂੰ ਤਲਾਕ ਦੇ ਕੇ ਪੂਜਾ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ। ਪਰ ਸਾਲ 2022 ਵਿੱਚ ਜਤਿੰਦਰ ਨੇ ਪੂਜਾ ਨੂੰ ਛੱਡ ਦਿੱਤਾ ਅਤੇ ਆਪਣੀ ਪਤਨੀ ਅਤੇ ਬੇਟੇ ਦਿਵਿਆਂਸ਼ ਨਾਲ ਰਹਿਣ ਲੱਗ ਪਿਆ। ਇਸ ਗੱਲ ਨੂੰ ਲੈ ਕੇ ਪੂਜਾ ਜਤਿੰਦਰ ਤੋਂ ਨਾਰਾਜ਼ ਸੀ ਅਤੇ ਉਸ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ।
ਪੂਜਾ ਨੂੰ ਲੱਗਾ ਕਿ ਜਤਿੰਦਰ ਨੇ ਆਪਣੇ ਬੇਟੇ ਦਿਵਿਆਂਸ਼ ਦੇ ਕਾਰਨ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਹ ਦਿਵਿਆਂਸ਼ ਨੂੰ ਜਤਿੰਦਰ ਅਤੇ ਆਪਣੇ ਵਿਚਕਾਰ ਕੰਡਾ ਸਮਝਣ ਲੱਗੀ।
ਇਹ ਕਤਲ 10 ਅਗਸਤ ਨੂੰ ਹੋਇਆ ਸੀ
10 ਅਗਸਤ ਨੂੰ ਪੂਜਾ ਨੇ ਇਕ ਕਾਮਨ ਦੋਸਤ ਤੋਂ ਇੰਦਰਾਪੁਰੀ ਸਥਿਤ ਜਤਿੰਦਰ ਦੇ ਘਰ ਦਾ ਪਤਾ ਪੁੱਛਿਆ। ਜਿਸ ਤੋਂ ਬਾਅਦ ਜਦੋਂ ਉਹ ਜਤਿੰਦਰ ਦੇ ਘਰ ਪਹੁੰਚੀ ਤਾਂ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਸ ਸਮੇਂ ਘਰ 'ਚ ਕੋਈ ਨਹੀਂ ਸੀ ਅਤੇ ਮਾਸੂਮ ਦਿਵਿਆਂਸ਼ ਬੈੱਡ 'ਤੇ ਸੁੱਤਾ ਪਿਆ ਸੀ। ਮੌਕੇ ਦਾ ਫਾਇਦਾ ਉਠਾਉਂਦੇ ਹੋਏ ਦੋਸ਼ੀ ਪੂਜਾ ਨੇ ਜਤਿੰਦਰ ਅਤੇ ਆਪਣੇ ਵਿਚਕਾਰ ਦਾ ਕੰਡਾ ਕੱਢਣ ਲਈ ਮਾਸੂਮ ਦੀ ਜਾਨ ਲੈ ਲਈ ਅਤੇ ਲਾਸ਼ ਨੂੰ ਉਸੇ ਬੈੱਡ 'ਤੇ ਲੁਕਾ ਕੇ ਭੱਜ ਗਈ।
ਪੁਲਿਸ ਨੇ 300 cctv ਦੀ ਤਲਾਸ਼ੀ ਲਈ
ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਮਦਦ ਨਾਲ ਪੂਜਾ ਦੀ ਪਛਾਣ ਕੀਤੀ। ਇਸ ਤੋਂ ਬਾਅਦ ਪੂਜਾ ਦਾ ਪਤਾ ਲਗਾਉਣ ਲਈ ਨਜਫਗੜ੍ਹ-ਨਾਗਲੋਈ ਰੋਡ 'ਤੇ ਰਣਹੋਲਾ, ਨਿਹਾਲ ਵਿਹਾਰ ਅਤੇ ਰਿਸ਼ਾਲ ਗਾਰਡਨ ਖੇਤਰਾਂ ਦੇ ਲਗਭਗ 300 ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕੀਤਾ ਗਿਆ। 3 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਮੁਲਜ਼ਮ ਪੂਜਾ ਨੂੰ ਬੱਕਰਵਾਲਾ ਇਲਾਕੇ ਤੋਂ ਕਾਬੂ ਕੀਤਾ ਗਿਆ। ਗ੍ਰਿਫਤਾਰੀ ਤੋਂ ਬਾਅਦ ਪੂਜਾ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।