Crime News : ਨਾਬਾਲਗ ਲੜਕੀ ਨਾਲ ਹੈਵਾਨਿਅਤ ਗਰਭਵਤੀ ਹੋਣ 'ਤੇ ਪਰਿਵਾਰ ਨੂੰ ਪਤਾ ਲੱਗਾ, ਪੁਲਿਸ ਨੇ ਕੀਤਾ ਮਾਮਲਾ ਦਰਜ
ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੀੜਤਾ ਦੀ ਮੈਡੀਕਲ ਜਾਂਚ ਅਤੇ ਅਲਟਰਾਸਾਊਂਡ ਕੀਤਾ ਜਾਵੇਗਾ।
Crime News : ਪੰਜਾਬ ਦੇ ਹਲਵਾਰਾ 'ਚ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਪੋਕਸੋ ਐਕਟ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਫਰਾਰ ਹੈ। ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੀੜਤਾ ਆਪਣੀ ਮਾਸੀ ਦੇ ਪਿੰਡ ਰਹਿੰਦੀ ਸੀ। ਮੁਲਜ਼ਮ ਪੀੜਤਾ ਦੇ ਮਾਸੜ ਦਾ ਭਤੀਜਾ ਹੈ।
ਲੜਕੀ ਦੀ ਮਾਸੀ ਪਰਿਵਾਰਕ ਕਲੇਸ਼ ਕਾਰਨ ਵੱਖ ਰਹਿੰਦੀ ਹੈ। ਪੀੜਤਾ ਦੀ ਮਾਸੀ ਨੇ ਪਤੀ ਦੇ ਭਤੀਜੇ ਨੂੰ ਵੀ ਆਪਣੇ ਘਰ ਰੱਖਿਆ ਹੋਇਆ ਸੀ। ਉਸ ਦੀ ਮਾਸੀ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਅਦਾਲਤ ਨੇ ਉਸ ਨੂੰ ਇਸ ਸਾਲ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ। ਇਸ ਤੋਂ ਬਾਅਦ ਮਾਸੀ ਅਤੇ ਮੁਲਜ਼ਮ ਦਾ ਸੱਤ ਸਾਲਾ ਪੁੱਤਰ ਅਤੇ ਛੇ ਸਾਲਾ ਧੀ ਦੇ ਨਾਲ ਘਰ ਵਿੱਚ ਰਹਿੰਦੇ ਸਨ।
ਪੀੜਤਾ ਨੇ ਦੱਸੀ ਆਪਬੀਤੀ
ਪੀੜਤਾ ਨੇ ਦੱਸਿਆ ਕਿ ਉਹ ਚੌਥੀ ਜਮਾਤ ਤੱਕ ਪੜ੍ਹਣ ਤੋਂ ਬਾਅਦ ਆਪਣੀ ਮਾਸੀ ਦੇ ਘਰ ਰਹਿਣ ਲੱਗ ਪਈ ਸੀ। ਮਾਸੜ ਨਾਲ ਪਰਿਵਾਰਕ ਵਿਵਾਦ ਕਾਰਨ ਮਾਸੀ ਵੱਖ ਰਹਿੰਦੀ ਹੈ। ਮਾਸੜ ਦੇ ਭਤੀਜੇ ਨੂੰ ਵੀ ਮਾਸੀ ਨੇ ਮਦਦ ਲਈ ਆਪਣੇ ਘਰ ਰਹਿਣ ਲਈ ਜਗ੍ਹਾ ਦਿੱਤੀ ਸੀ। ਮਾਸੀ ਦੇ ਜਾਣ ਤੋਂ ਬਾਅਦ ਮਹੀਨਾ ਭਰ ਸਭ ਕੁਝ ਠੀਕ ਚੱਲਦਾ ਰਿਹਾ।
ਜੁਲਾਈ ਦੇ ਪਹਿਲੇ ਹਫ਼ਤੇ ਉਹ ਆਪਣੀ ਮਾਸੀ ਦੇ ਦੋ ਬੱਚਿਆਂ ਨਾਲ ਕਮਰੇ ਵਿੱਚ ਸੌਂ ਰਹੀ ਸੀ। ਮੁਲਜ਼ਮ ਰਾਤ 12 ਤੋਂ 1 ਵਜੇ ਦੇ ਦਰਮਿਆਨ ਉਸ ਦੇ ਕਮਰੇ ਵਿੱਚ ਆਇਆ। ਉਸ ਨੇ ਪੀੜਤਾ ਨੂੰ ਆਪਣੇ ਵੱਲ ਖਿੱਚ ਲਿਆ। ਅਚਾਨਕ ਅੱਖ ਖੁੱਲ੍ਹ ਗਈ ਅਤੇ ਉਸ ਨੇ ਧੱਕਾ ਦੇ ਕੇ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਨੇ ਉਸ ਦੀ ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਮੂੰਹ ਦਬਾ ਕੇ ਉਸ ਦਾ ਬਲਾਤਕਾਰ ਕੀਤਾ।
ਕਈ ਵਾਰ ਕੀਤਾ ਬਲਾਤਕਾਰ
ਇਸ ਤੋਂ ਬਾਅਦ ਵੀ ਉਸ ਨੇ ਕਈ ਵਾਰ ਬਲਾਤਕਾਰ ਕੀਤਾ ਅਤੇ ਹਰ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਕਿਸੇ ਨੂੰ ਕੁਝ ਨਾ ਦੱਸਣ ਲਈ ਕਿਹਾ। ਮਾਸੀ ਦੇ ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਮੁਲਜ਼ਮਾਂ ਵੱਲੋਂ ਕੀਤੇ ਅੱਤਿਆਚਾਰਾਂ ਦਾ ਅੰਤ ਹੋ ਗਿਆ ਪਰ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ ਰਿਹਾ। ਇੱਕ ਦਿਨ ਮਾਸੀ ਨੇ ਉਨ੍ਹਾਂ ਦੀ ਗੱਲਬਾਤ ਸੁਣ ਲਈ। ਜਦੋਂ ਮਾਸੀ ਨੇ ਉਸ ਨੂੰ ਧਮਕੀਆਂ ਦੇਣ ਦਾ ਕਾਰਨ ਪੁੱਛਿਆ ਤਾਂ ਪੀੜਤਾ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ ਅਤੇ ਉਸ ਨੂੰ ਗਰਭਵਤੀ ਕਰ ਦਿੱਤਾ।