ਪੜਚੋਲ ਕਰੋ

Cyber Crime: ਬਗੈਰ OTP ਦਿੱਤੇ ਹੀ ਬੈਂਕ ਖਾਤੇ ਕਿਵੇਂ ਹੋ ਰਹੇ ਖਾਲੀ? ਠੱਗ ਗੈਂਗ ਨੇ ਉਡਾਏ ਹੋਸ਼

ਸਾਈਬਰ ਧੋਖਾਧੜੀ ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਾਈਬਰ ਅਪਰਾਧੀ ਬੜੀ ਚਲਾਕੀ ਨਾਲ ਭੋਲੇ-ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਹੁਣ ਪੁਲਿਸ ਨੇ ਇੱਕ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਹੈ

Cyber Crime: ਸਾਈਬਰ ਧੋਖਾਧੜੀ ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਾਈਬਰ ਅਪਰਾਧੀ ਬੜੀ ਚਲਾਕੀ ਨਾਲ ਭੋਲੇ-ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਹੁਣ ਪੁਲਿਸ ਨੇ ਇੱਕ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਫਿਲਮੀ ਅੰਦਾਜ਼ ਵਿੱਚ ਲੋਕਾਂ ਨੂੰ ਠੱਗਦਾ ਸੀ। ਹੈਰਾਨੀ ਦੀ ਗੱਲ ਹੈ ਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਉਨ੍ਹਾਂ ਦੇ ਬੈਂਕ ਵਿੱਚੋਂ ਕਦੋਂ ਪੈਸੇ ਕਢਵਾ ਲਏ ਗਏ। 

ਦਰਅਸਲ ਤੁਸੀਂ ਹਾਲੀਵੁੱਡ ਫਿਲਮ 'ਕੈਚ ਮੀ ਇਫ ਯੂ ਕੈਨ' ਜ਼ਰੂਰ ਦੇਖੀ ਹੋਵੇਗੀ। ਇਸ ਫਿਲਮ 'ਚ ਲਿਓਨਾਰਡੋ ਡੀਕੈਪਰੀਓ ਵੀ ਹਨ। ਇਸ ਅੰਗਰੇਜ਼ੀ ਫ਼ਿਲਮ ਵਿੱਚ 1960 ਵਿੱਚ ਲੋਕਾਂ ਨੂੰ ਠੱਗਣ ਦਾ ਕੰਮ ਕੀਤਾ ਜਾਂਦਾ ਸੀ। ਉਸ ਨੇ ਲੱਖਾਂ ਡਾਲਰ ਦੀ ਠੱਗੀ ਮਾਰੀ ਸੀ। ਅਜਿਹੇ ਹੀ ਇੱਕ ਗਰੋਹ ਦਾ ਉੱਤਰ ਪ੍ਰਦੇਸ਼ ਪੁਲਿਸ ਨੇ ਪਰਦਾਫਾਸ਼ ਕੀਤਾ ਹੈ ਜਿਸ ਨੇ 'ਕੈਚ ਮੀ ਇਫ ਯੂ ਕੈਨ' ਫਿਲਮ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ।

ਦੱਸ ਦਈਏ ਕਿ ਉੱਤਰ ਪ੍ਰਦੇਸ਼ ਪੁਲਿਸ ਨੇ ਭੋਲੇ ਭਾਲੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ 10 ਲੋਕਾਂ ਦੇ ਗਰੋਹ ਨੂੰ ਗ੍ਰਿਫਤਾਰ ਕੀਤਾ ਹੈ। ਉਹ ਧੋਖਾਧੜੀ ਦੀਆਂ ਵਾਰਦਾਤਾਂ ਨੂੰ ਫਿਲਮੀ ਅੰਦਾਜ਼ 'ਚ ਅੰਜਾਮ ਦਿੰਦੇ ਸੀ। ਬੈਂਕ ਗਾਹਕ ਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਉਸ ਦੇ ਬੈਂਕ ਖਾਤੇ 'ਚੋਂ ਕਦੋਂ ਪੈਸੇ ਕੱਟ ਲਏ ਗਏ।

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੀ ਪੁਲਿਸ ਨੇ ਸ਼ਨੀਵਾਰ ਨੂੰ ਦੇਸ਼ ਭਰ 'ਚ ਸਾਈਬਰ ਧੋਖਾਧੜੀ ਦੇ ਮਾਮਲੇ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਲਈ ਇਹ ਲੋਕ ਕਲੋਨਿੰਗ ਚੈਕ ਦੀ ਵਰਤੋਂ ਕਰਦੇ ਸਨ। ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਸ਼ਲੋਕ ਕੁਮਾਰ ਨੇ ਪੀਟੀਆਈ ਨੂੰ ਇਹ ਜਾਣਕਾਰੀ ਦਿੱਤੀ।

ਸਾਈਬਰ ਠੱਗ ਕਰਦੇ ਸੀ ਡਾਟਾ ਤੇ ਹੋਰ ਵੇਰਵੇ ਚੋਰੀ 

ਐਸਐਸਪੀ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਵਿੱਚੋਂ ਕੁਝ ਬੈਂਕ ਦੇ ਜਨਰੇਟਰ ਆਪਰੇਟਰ ਸਨ, ਜਿਨ੍ਹਾਂ ਨੇ ਡੇਟਾ ਲੀਕ ਕੀਤਾ ਸੀ। ਇਸ ਤੋਂ ਇਲਾਵਾ ਟੈਲੀਕਾਮ ਕੰਪਨੀਆਂ ਦੇ ਏਜੰਟ ਵੀ ਸਨ, ਜੋ ਸਿਮ ਕਾਰਡ ਟਰਾਂਸਫਰ ਕਰਦੇ ਸਨ। ਕੁਝ ਲੋਕ ਅਜਿਹੇ ਸਨ, ਜਿਨ੍ਹਾਂ ਦੇ ਬੈਂਕ ਖਾਤਿਆਂ 'ਚ ਪੈਸੇ ਜਮ੍ਹਾ ਸਨ।

ਸਾਈਬਰ ਠੱਗ ਚੈੱਕ ਬੁੱਕਾਂ ਤੋਂ ਇੰਝ ਕਰਦੇ ਸੀ ਚੋਰੀ 

ਪੁਲਿਸ ਨੇ ਦੱਸਿਆ ਹੈ ਕਿ ਪਹਿਲਾਂ ਇਹ ਗਰੋਹ ਬੜੀ ਹੁਸ਼ਿਆਰੀ ਨਾਲ ਬੈਂਕ ਗਾਹਕਾਂ ਦੀਆਂ ਚੈੱਕ ਬੁੱਕਾਂ ਚੋਰੀ ਕਰਦਾ ਸੀ। ਉਹ ਚੈੱਕ ਬੁੱਕ ਬੈਂਕ ਪਹੁੰਚਣ ਤੋਂ ਪਹਿਲਾਂ ਹੀ ਗਾਇਬ ਕਰ ਦਿੰਦੇ ਸਨ। ਇਸ ਤੋਂ ਬਾਅਦ ਜਦੋਂ ਗਾਹਕ ਸ਼ਿਕਾਇਤ ਦਰਜ ਕਰਵਾਉਂਦਾ ਤਾਂ ਪੁਰਾਣੀ ਚੈੱਕ ਬੁੱਕ ਰੱਦ ਕਰਕੇ ਨਵੀਂ ਚੈੱਕ ਬੁੱਕ ਜਾਰੀ ਕਰ ਦਿੱਤੀ ਜਾਂਦੀ। ਇਸ ਤੋਂ ਬਾਅਦ ਇਹ ਗਰੋਹ ਨਵੀਂ ਚੈੱਕ ਬੁੱਕ ਦੀ ਡਿਲੀਵਰੀ ਤੋਂ ਪਹਿਲਾਂ ਹੀ ਉਸ ਦੇ ਵੇਰਵੇ ਚੋਰੀ ਕਰ ਲੈਂਦਾ।

ਚੈੱਕ ਬੁੱਕ 'ਤੇ ਦਸਤਖਤ ਕਰਵਾ ਕੇ ਪੈਸੇ ਲੁੱਟਦੇ

ਪੁਲਿਸ ਨੇ ਦੱਸਿਆ ਕਿ ਇਹ ਗਰੋਹ ਇੱਕ ਵਿਸ਼ੇਸ਼ ਕੈਮੀਕਲ ਦੀ ਵਰਤੋਂ ਕਰਕੇ ਚੈੱਕ ਬੁੱਕ ਵਿੱਚੋਂ ਪੁਰਾਣੇ ਵੇਰਵੇ ਮਿਟਾ ਕੇ ਨਵੀਂ ਚੈੱਕਬੁੱਕ ਦੇ ਵੇਰਵੇ ਛਾਪ ਦਿੰਦਾ ਸੀ। ਇਸ ਦੇ ਨਾਲ ਹੀ ਉਹ ਗਾਹਕਾਂ ਦੇ ਜਾਅਲੀ ਦਸਤਖਤ ਕਰਕੇ ਪੈਸੇ ਕਢਵਾ ਲੈਂਦੇ ਸਨ।

ਮਾਮਲੇ ਦੀ ਜਾਂਚ ਕਰਕੇ ਗਰੋਹ ਫੜਿਆ

ਐਸਐਸਪੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਦੋਂ ਇੱਕ ਸਥਾਨਕ ਵਿਅਕਤੀ ਨਾਲ 15 ਲੱਖ ਰੁਪਏ ਦੀ ਸਾਈਬਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ। ਸਾਈਬਰ ਅਪਰਾਧੀਆਂ ਨੇ ਬੜੀ ਹੁਸ਼ਿਆਰੀ ਨਾਲ ਗਾਹਕ ਨੂੰ ਬਿਨਾਂ ਭਿਨਕ ਲੱਗੇ ਚੈੱਕ ਦੀ ਵਰਤੋਂ ਕਰਕੇ 15 ਲੱਖ ਰੁਪਏ ਚੋਰੀ ਕਰ ਲਏ।

ਪੁਲਿਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਬੈਂਕ ਤੋਂ ਕੋਈ ਮੈਸੇਜ ਨਹੀਂ ਮਿਲਿਆ ਕਿ ਉਸ ਦੇ ਖਾਤੇ 'ਚੋਂ ਪੈਸੇ ਕੱਟੇ ਗਏ ਹਨ। ਜਦੋਂ ਗਾਹਕ ਨੇ ਆਪਣੀ ਪਾਸਬੁੱਕ ਅਪਡੇਟ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਬੈਂਕ ਖਾਤੇ ਵਿੱਚੋਂ 15 ਲੱਖ ਰੁਪਏ ਕਢਵਾ ਲਏ ਗਏ ਹਨ।

ਗਰੋਹ ਸੰਗਠਿਤ ਤਰੀਕੇ ਨਾਲ ਕਰਦਾ ਸੀ ਕੰਮ 

ਇਹ ਇੱਕ ਸੰਗਠਿਤ ਗਰੋਹ ਹੈ ਤੇ ਇਸ ਦੇ ਮੈਂਬਰ ਇੱਕ ਟੀਮ ਵਾਂਗ ਕੰਮ ਕਰਦੇ ਹਨ। ਇਹ ਗਰੋਹ ਇਸ ਤਰ੍ਹਾਂ ਕੰਮ ਕਰਦਾ ਸੀ ਜੋ ਕਿਸੇ ਕੰਪਨੀ ਜਾਂ ਦਫ਼ਤਰ ਵਿੱਚ ਕਰਦੇ ਹਨ। ਉਹ ਲੋਕਾਂ ਨੂੰ ਠੱਗਣ ਦਾ ਬਹੁਤ ਹੀ ਯੋਜਨਾਬੱਧ ਢੰਗ ਨਾਲ ਕੰਮ ਕਰਦੇ ਸਨ। ਪੁਲਿਸ ਨੇ ਕਿਹਾ ਕਿ ਪਹਿਲਾਂ ਉਹ ਬੈਂਕ ਤੋਂ ਉਸ ਵਿਅਕਤੀ ਦੇ ਵੇਰਵੇ ਲੈਣ ਦਾ ਪ੍ਰਬੰਧ ਕਰਦੇ ਸੀ। ਇਸ ਤੋਂ ਬਾਅਦ ਉਸ ਵਿਅਕਤੀ ਦੇ ਨਾਂ 'ਤੇ ਇਕ ਸਿਮ ਕਾਰਡ ਲੈਂਦੇ ਸੀ ਜਿਸ ਲਈ ਉਹ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਦੇ ਸਨ।

ਸਾਈਬਰ ਧੋਖੇਬਾਜ਼ ਇਹ ਦਿਖਾਵਾ ਕਰਦੇ ਸਨ ਕਿ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਨੰਬਰ ਕਿਸੇ ਨਵੇਂ ਵਿਅਕਤੀ ਦੇ ਨਾਂ 'ਤੇ ਖਰੀਦਿਆ ਜਾਂਦਾ ਸੀ। ਇਸ ਤੋਂ ਬਾਅਦ ਉਹ ਬੈਂਕ ਡਿਟੇਲ ਆਦਿ ਪ੍ਰਾਪਤ ਕਰਦੇ ਸੀ। ਇਸ ਤੋਂ ਬਾਅਦ ਉਹ ਓਟੀਪੀ ਆਦਿ ਦੀ ਵਰਤੋਂ ਕਰਕੇ ਪੈਸੇ ਟ੍ਰਾਂਸਫਰ ਕਰਦੇ ਸੀ।

ਕਈ ਬੈਂਕ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ 

ਇਸ ਤੋਂ ਬਾਅਦ ਲੁੱਟੇ ਗਏ ਪੈਸੇ ਨੂੰ ਵੱਖ-ਵੱਖ ਬੈਂਕ ਖਾਤਿਆਂ 'ਚ ਟਰਾਂਸਫਰ ਕਰ ਦਿੱਤਾ ਜਾਂਦਾ ਸੀ, ਜਿਸ ਦਾ ਪਤਾ ਲਾਉਣਾ ਮੁਸ਼ਕਲ ਹੈ। ਇੱਥੇ ਇੱਕ ਗਰੁੱਪ ਰਹਿੰਦਾ ਸੀ, ਜੋ ਧੋਖੇ ਨਾਲ ਲੁੱਟੇ ਪੈਸਿਆਂ ਨਾਲ ਜ਼ਮੀਨ ਆਦਿ ਖਰੀਦਦਾ ਸੀ। 

ਗਰੋਹ ਕੋਲੋਂ ਸਾਮਾਨ ਬਰਾਮਦ

ਪੁਲਿਸ ਨੇ ਇਨ੍ਹਾਂ ਕੋਲੋਂ 42 ਮੋਬਾਈਲ ਬਰਾਮਦ ਕੀਤੇ ਹਨ। ਇਨ੍ਹਾਂ ਕੋਲੋਂ 33 ਸਿਮ ਕਾਰਡ, 12 ਚੈੱਕਬੁੱਕ, 20 ਪਾਸਬੁੱਕ ਤੇ 14 ਖੁੱਲ੍ਹੇ ਚੈੱਕ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪੁਲਿਸ ਨੇ ਇਕ ਕਾਰ ਵੀ ਜ਼ਬਤ ਕੀਤੀ ਹੈ, ਜਿਸ ਦੇ ਡੈਸ਼ਬੋਰਡ 'ਤੇ ਦਿੱਲੀ ਪੁਲਿਸ ਦੀ ਕੈਪ ਲੱਗੀ ਹੋਈ ਸੀ। ਇਸ ਦੀ ਮਦਦ ਨਾਲ ਉਹ ਸੁਰੱਖਿਆ ਜਾਂਚ ਆਦਿ ਤੋਂ ਬਚ ਸਕਦੇ ਸਨ। ਇਨ੍ਹਾਂ ਕੋਲੋਂ ਵਾਕੀ-ਟਾਕੀ ਵੀ ਜ਼ਬਤ ਕੀਤੀ ਗਈ ਹੈ। ਇਹ ਗਰੋਹ ਦਿੱਲੀ, ਮੱਧ ਪ੍ਰਦੇਸ਼, ਹਰਿਆਣਾ, ਛੱਤੀਸਗੜ੍ਹ ਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਸਰਗਰਮ ਸੀ।

ਟਾਪ ਹੈਡਲਾਈਨ

DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
Big News: ਵੱਡੀ ਖਬਰ, 'ਆਪ' ਨੂੰ ਲੱਗਿਆ ਝਟਕਾ, ਸਾਬਕਾ ਸਰਪੰਚ ਦਰਜਨਾਂ ਸਾਥੀਆਂ ਸਣੇ ਕਾਂਗਰਸ 'ਚ ਹੋਏ ਸ਼ਾਮਲ, ਤਸਵੀਰਾਂ ਹੋਈਆਂ ਵਾਇਰਲ...
ਵੱਡੀ ਖਬਰ, 'ਆਪ' ਨੂੰ ਲੱਗਿਆ ਝਟਕਾ, ਸਾਬਕਾ ਸਰਪੰਚ ਦਰਜਨਾਂ ਸਾਥੀਆਂ ਸਣੇ ਕਾਂਗਰਸ 'ਚ ਹੋਏ ਸ਼ਾਮਲ, ਤਸਵੀਰਾਂ ਹੋਈਆਂ ਵਾਇਰਲ...
Hoshiarpur Central Jail 'ਚ ਬੰਦ ਗੈਂਗਸਟਰ ਦੀ ਮੌਤ , ਫਿਰੋਜ਼ਪੁਰ ਦੇ ਟ੍ਰਿਪਲ ਮਰਡਰ ਕੇਸ 'ਚ ਸੀ ਮੁਲਜ਼ਮ
Hoshiarpur Central Jail 'ਚ ਬੰਦ ਗੈਂਗਸਟਰ ਦੀ ਮੌਤ , ਫਿਰੋਜ਼ਪੁਰ ਦੇ ਟ੍ਰਿਪਲ ਮਰਡਰ ਕੇਸ 'ਚ ਸੀ ਮੁਲਜ਼ਮ
Punjab 'ਚ ਨਸ਼ਿਆਂ ਨੂੰ ਲੈ ਕੇ ਹੁਣ ਤੱਕ ਕਿੰਨੇ ਕਤਲ ਹੋਏ? ਕਿੰਨਾ ਵੱਡਾ ਹੈ ਨਸ਼ਿਆਂ ਦਾ ਕਾਰੋਬਾਰ?  ਅੰਕੜਾ ਕਰ ਦੇਵੇਗਾ ਹੈਰਾਨ!
Punjab 'ਚ ਨਸ਼ਿਆਂ ਨੂੰ ਲੈ ਕੇ ਹੁਣ ਤੱਕ ਕਿੰਨੇ ਕਤਲ ਹੋਏ? ਕਿੰਨਾ ਵੱਡਾ ਹੈ ਨਸ਼ਿਆਂ ਦਾ ਕਾਰੋਬਾਰ?  ਅੰਕੜਾ ਕਰ ਦੇਵੇਗਾ ਹੈਰਾਨ!
Punjab Government ਦੀ ਤੀਰਥ ਯਾਤਰਾ ਸਕੀਮ ਦੀਆਂ ਬੱਸਾਂ 'ਤੇ ਵੱਡੀ ਕਾਰਵਾਈ ! 10 'ਚੋਂ 5 ਬੱਸਾਂ 'ਚ ਮਿਲੀਆਂ ਖਾਮੀਆਂ, 3 ਕੀਤੀਆਂ ਸੀਜ਼
Punjab Government ਦੀ ਤੀਰਥ ਯਾਤਰਾ ਸਕੀਮ ਦੀਆਂ ਬੱਸਾਂ 'ਤੇ ਵੱਡੀ ਕਾਰਵਾਈ ! 10 'ਚੋਂ 5 ਬੱਸਾਂ 'ਚ ਮਿਲੀਆਂ ਖਾਮੀਆਂ, 3 ਕੀਤੀਆਂ ਸੀਜ਼
Embed widget