ਪੱਥਰ ਦਿਲ ਮਾਂ! ਹੋਮਵਰਕ ਨਾ ਕਰਨ ਦੀ 6 ਸਾਲਾ ਬੱਚੀ ਦਿੱਤੀ ਦਿਲ ਦਹਿਲਾਉਣ ਵਾਲੀ ਸਜ਼ਾ, ਹੱਥ-ਪੈਰ ਬੰਨ੍ਹ ਸੜਦੀ ਧੁੱਪ 'ਚ ਛੱਡਿਆ
Delhi Girl Child's Viral Video: ਦਿੱਲੀ ਦੇ ਖਜੂਰੀ ਖਾਸ 'ਚ ਛੱਤ 'ਤੇ ਤਪਦੀ ਧੁੱਪ 'ਚ ਇੱਕ ਲੜਕੀ ਦੇ ਹੱਥ-ਪੈਰ ਬੰਨ੍ਹੇ ਹੋਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਮਾਂ ਨੇ ਬੱਚੀ ਨੂੰ ਇਹ ਸਜ਼ਾ ਹੋਮਵਰਕ ਨਾ ਕਰਨ ਕਾਰਨ ਦਿੱਤੀ।
Delhi Girl Child's Scary Viral Video: ਮਾਪਿਆਂ ਤੋਂ ਪਿਆਰ ਅਤੇ ਦੇਖਭਾਲ ਦੀ ਉਮੀਦ ਕੀਤੀ ਜਾਂਦੀ ਹੈ, ਪਰ ਦੁਨੀਆ 'ਚ ਕੁਝ ਮਾਪੇ ਅਜਿਹੇ ਹਨ ਜੋ ਆਪਣੇ ਬੱਚਿਆਂ ਨੂੰ ਸਬਕ ਸਿਖਾਉਣ ਦੇ ਨਾਮ 'ਤੇ ਤੱਸ਼ਦਦ ਢਾਹੁਣ ਤੋਂ ਵੀ ਨਹੀਂ ਝਿਜਕਦੇ। ਅਜਿਹਾ ਹੀ ਇੱਕ ਮਾਮਲਾ ਰਾਜਧਾਨੀ ਦਿੱਲੀ ਦੇ ਖਜੂਰੀ ਖਾਸ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਮਾਤਾ-ਪਿਤਾ ਨੇ ਆਪਣੀ 6 ਸਾਲਾ ਬੱਚੀ ਨੂੰ ਕੜਾਕੇ ਦੀ ਗਰਮੀ ਵਿੱਚ ਹੱਥ-ਪੈਰ ਬੰਨ੍ਹ ਕੇ ਛੱਤ 'ਤੇ ਛੱਡ ਦਿੱਤਾ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ 'ਚ ਆ ਗਈ ਅਤੇ ਲੜਕੀ 'ਤੇ ਅੱਤਿਆਚਾਰ ਕਰਨ ਵਾਲੇ ਪਰਿਵਾਰ ਨਾਲ ਸੰਪਰਕ ਕੀਤਾ। ਪੁਲਿਸ ਜਲਦ ਹੀ ਇਸ ਪਰਿਵਾਰ 'ਤੇ ਕਾਰਵਾਈ ਕਰੇਗੀ।
ਹੋਮਵਰਕ ਨਾ ਕਰਨ 'ਤੇ ਬੱਚੀ ਨੂੰ ਮਿਲੀ ਇਹ ਸਜ਼ਾ
ਤੁਹਾਨੂੰ ਕਿਹੋ ਜਿਹਾ ਲੱਗੇਗਾ ਜੇਕਰ ਤੁਹਾਨੂੰ ਇਸ ਭਿਆਨਕ ਗਰਮੀ ਵਿੱਚ ਹੱਥ-ਪੈਰ ਬੰਨ੍ਹ ਕੇ ਛੱਤ 'ਤੇ ਛੱਡ ਦਿੱਤਾ ਜਾਵੇ। ਦਿੱਲੀ ਦੇ ਖਜੂਰੀ ਖਾਸ 'ਚ ਇੱਕ ਪਰਿਵਾਰ ਨੇ ਇਹ ਕਾਰਨਾਮਾ ਕਿਸੇ ਹੋਰ ਵਿਅਕਤੀ ਨਾਲ ਨਹੀਂ ਸਗੋਂ ਆਪਣੇ ਹੀ ਬੱਚੇ ਨਾਲ ਕੀਤਾ। ਕੁੜੀ ਦਾ ਕਸੂਰ ਸਿਰਫ ਇਹ ਹੈ ਕਿ ਉਸਨੇ ਹੋਮਵਰਕ ਨਹੀਂ ਕੀਤਾ। ਇਸ ਤੋਂ ਨਾਰਾਜ਼ ਹੋ ਕੇ ਉਸ ਦੀ ਆਪਣੀ ਮਾਂ ਸ਼ੈਤਾਨ ਬਣ ਗਈ ਅਤੇ ਉਸ ਨੇ ਛੇ ਸਾਲਾ ਬੱਚੀ ਦੇ ਹੱਥ-ਪੈਰ ਬੰਨ੍ਹ ਕੇ ਤਪਦੀ ਧੁੱਪ 'ਚ ਛੱਤ 'ਤੇ ਛੱਡ ਦਿੱਤਾ। ਬੱਚੀ ਰੋਂਦੀ ਰਹੀ, ਪਰ ਮਾਂ ਦਾ ਦਿਲ ਨਹੀਂ ਪਿਘਲਿਆ। ਕਿਸੇ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਅਤੇ ਇਹ ਘਟਨਾ ਪੁਲਿਸ ਦੇ ਧਿਆਨ 'ਚ ਆਈ।
दिल्ली का एक दिल दहला देने वाला वीडियो वायरल हो रहा है. होमवर्क न करने से नाराज़ एक माँ ने बच्ची के हाथ पैर बांध कर उसे धूप में छोड़ दिया है. दिल्ली पुलिस ने इस परिवार को ट्रेस कर लिया है और कार्रवाई की तैयारी कर रही है. https://t.co/G97OftTT5i #Delhi #DelhiPolice pic.twitter.com/KFgAgl29Xh
— Sansani (@sansaniABP) June 8, 2022
ਪੁਲਿਸ ਕਰੇਗੀ ਜ਼ਾਲਮ ਮਾਂ ਖਿਲਾਫ ਕਾਰਵਾਈ
ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਗੁੱਸੇ 'ਚ ਹਨ। ਇਹ ਘਟਨਾ 2 ਜੂਨ ਦੀ ਦੱਸੀ ਜਾ ਰਹੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਲੜਕੀ ਦੇ ਮਾਪਿਆਂ ਨਾਲ ਗੱਲ ਕੀਤੀ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੀ ਮਾਂ ਨੇ ਦੱਸਿਆ ਕਿ ਉਸਨੇ ਹੋਮਵਰਕ ਨਹੀਂ ਕੀਤਾ ਸੀ। ਇਸ ਕਾਰਨ ਉਸ ਦੀ ਮਾਂ ਨੇ ਉਸ ਨੂੰ ਸਜ਼ਾ ਦੇਣ ਲਈ ਕੁਝ ਮਿੰਟਾਂ ਲਈ ਛੱਤ 'ਤੇ ਛੱਡ ਦਿੱਤਾ।
ਪੁਲਿਸ ਤੋਂ ਹਾਸਲ ਜਾਣਕਾਰੀ ਮੁਤਾਬਕ ਲੜਕੀ ਠੀਕ ਹੈ, ਪਰ ਪੁਲਿਸ ਪਰਿਵਾਰ ਦੇ ਖਿਲਾਫ ਤੁਰੰਤ ਕਾਰਵਾਈ ਕਰੇਗੀ।
ਇਹ ਵੀ ਪੜ੍ਹੋ: Covid Protocol: ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਏਅਰਪੋਰਟ-ਏਅਰਕ੍ਰਾਫਟਸ 'ਤੇ ਲਾਗੂ ਹੋਣਗੇ ਨਵੇਂ ਕੋਵਿਡ ਨਿਯਮ