(Source: ECI/ABP News/ABP Majha)
Crime News : ਰੱਖੜੀ 'ਤੇ ਭੈਣ ਨੂੰ ਤੋਹਫੇ 'ਚ ਲੈ ਕੇ ਦੇਣਾ ਚਾਹੁੰਦਾ ਸੀ ਇਲੈਕਟ੍ਰਿਕ ਸਕੂਟੀ, ਗ੍ਰਿਫਤਾਰ
ਦਿੱਲੀ ਦੇ ਡੀਸੀਪੀ ਸਮੀਰ ਸ਼ਰਮਾ ਅਨੁਸਾਰ 7 ਜੁਲਾਈ ਨੂੰ ਸੁਲਤਾਨਪੁਰੀ ਦੇ ਰਹਿਣ ਵਾਲੇ ਸੁਰਿੰਦਰ ਨਾਂ ਦੇ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਇਕ ਵਿਅਕਤੀ ਉਸ ਦਾ ਸਾਮਾਨ ਖੋਹਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਅਸਫਲ ਰਿਹਾ ਅਤੇ ਭੱਜਦੇ ਹੋਏ...
ਨਵੀਂ ਦਿੱਲੀ : ਬਾਹਰੀ ਦਿੱਲੀ ਦੇ ਸੁਲਤਾਨਪੁਰੀ (Sultanpuri) ਥਾਣੇ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਲਗਾਤਾਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਸਨੈਚ ਦੇ ਪੈਸਿਆਂ ਨਾਲ ਆਪਣੀ ਭੈਣ ਨੂੰ ਰੱਖੜੀ ਵਾਲੇ ਦਿਨ ਸਕੂਟੀ(Scooty) ਗਿਫਟ ਕਰਨਾ ਚਾਹੁੰਦਾ ਸੀ। ਬਾਹਰੀ ਦਿੱਲੀ ਦੇ ਡੀਸੀਪੀ ਸਮੀਰ ਸ਼ਰਮਾ ਅਨੁਸਾਰ 7 ਜੁਲਾਈ ਨੂੰ ਸੁਲਤਾਨਪੁਰੀ ਦੇ ਰਹਿਣ ਵਾਲੇ ਸੁਰਿੰਦਰ ਨਾਂ ਦੇ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਇਕ ਵਿਅਕਤੀ ਉਸ ਦਾ ਸਾਮਾਨ ਖੋਹਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਅਸਫਲ ਰਿਹਾ ਅਤੇ ਭੱਜਦੇ ਹੋਏ ਉਸ ਦਾ ਮੋਬਾਈਲ ਡਿੱਗ ਗਿਆ। ਜਦੋਂ ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਮੋਬਾਈਲ ਦੀ ਜਾਂਚ ਕੀਤੀ ਤਾਂ ਮੁਲਜ਼ਮ ਚੋਰੀ ਦੇ ਬਾਈਕ ਸਮੇਤ ਫੜਿਆ ਗਿਆ।
ਮੁਲਜ਼ਮ ਦੀ ਪਛਾਣ ਰੋਹਿਣੀ ਇਲਾਕੇ ਦੇ ਰਹਿਣ ਵਾਲੇ 21 ਸਾਲਾ ਤਰੁਣ ਉਰਫ਼ ਰੋਹਨ ਵਜੋਂ ਹੋਈ ਹੈ। ਉਸ ਦੀ ਤਲਾਸ਼ੀ ਲੈਣ 'ਤੇ ਤਿੰਨ ਚੋਰੀ ਦੇ ਮੋਬਾਈਲ ਬਰਾਮਦ ਹੋਏ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਇਹ ਸਾਈਕਲ ਖੋਹਣ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਿਜੇ ਵਿਹਾਰ ਇਲਾਕੇ ਤੋਂ ਚੋਰੀ ਕੀਤਾ ਸੀ। ਉਹ ਲਗਾਤਾਰ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਕਿਉਂਕਿ ਉਹ ਖੋਹ ਦੇ ਪੈਸਿਆਂ ਨਾਲ ਆਪਣੀ ਭੈਣ ਨੂੰ ਰੱਖੜੀ 'ਤੇ ਇਲੈਕਟ੍ਰਿਕ ਸਕੂਟੀ ਗਿਫਟ ਕਰਨਾ ਚਾਹੁੰਦਾ ਸੀ। ਰੋਹਨ ਦੀ ਗ੍ਰਿਫ਼ਤਾਰੀ ਨਾਲ ਸਨੈਚਿੰਗ ਦੇ ਛੇ ਮਾਮਲੇ ਸਾਹਮਣੇ ਆਏ ਹਨ। ਉਸ ਖ਼ਿਲਾਫ਼ ਪਹਿਲਾਂ ਵੀ 10 ਕੇਸ ਦਰਜ ਹਨ ਅਤੇ ਉਹ ਅਮਨ ਵਿਹਾਰ ਇਲਾਕੇ ਦਾ ਹਿਸਟਰੀ ਸ਼ੀਟਰ ਹੈ। ਪੁਲਿਸ ਅਨੁਸਾਰ ਰੋਹਨ ਸਕੂਲ ਛੱਡਣ ਵਾਲਾ ਹੈ ਅਤੇ ਨਸ਼ੇ ਦਾ ਆਦੀ ਹੈ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ: Neeru Bajwa Upcoming Movies: ਨੀਰੂ ਬਾਜਵਾ ਦੀਆਂ 2 ਫਿਲਮਾਂ ਦੇ ਟੀਜ਼ਰ ਤੇ ਟ੍ਰੇਲਰ ਰਿਲੀਜ਼, ਅਗਸਤ 'ਚ ਹੋ ਰਹੀਆਂ ਰਿਲੀਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :