(Source: ECI/ABP News/ABP Majha)
Fake Currency Seized: ਮੁੰਬਈ ਤੇ ਗੁਜਰਾਤ ਦੇ ਤਿੰਨ ਸ਼ਹਿਰਾਂ 'ਚੋਂ ਜ਼ਬਤ ਕੀਤੇ ਗਏ 317 ਕਰੋੜ ਰੁਪਏ ਦੇ ਨਕਲੀ ਨੋਟ
ਗੁਜਰਾਤ ਦੇ ਸੂਰਤ ਅਤੇ ਮਹਾਰਾਸ਼ਟਰ ਦੇ ਮੁੰਬਈ ਵਿੱਚ ਪੁਲਿਸ ਨੇ ਇੱਕ ਵਿਸ਼ੇਸ਼ ਮੁਹਿੰਮ ਵਿੱਚ ਛਾਪੇਮਾਰੀ ਦੌਰਾਨ ਨਕਲੀ ਨੋਟਾਂ (Counterfeit notes) ਦੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
Fake Currency Seized In Mumbai: ਗੁਜਰਾਤ ਦੇ ਸੂਰਤ ਅਤੇ ਮਹਾਰਾਸ਼ਟਰ ਦੇ ਮੁੰਬਈ ਵਿੱਚ ਪੁਲਿਸ ਨੇ ਇੱਕ ਵਿਸ਼ੇਸ਼ ਮੁਹਿੰਮ ਵਿੱਚ ਛਾਪੇਮਾਰੀ ਦੌਰਾਨ ਨਕਲੀ ਨੋਟਾਂ (Counterfeit notes) ਦੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਛਾਪੇਮਾਰੀ ਵਿੱਚ ਪੁਲਿਸ ਨੇ 317 ਕਰੋੜ ਰੁਪਏ ਦੀ ਜਾਅਲੀ ਕਰੰਸੀ ਜ਼ਬਤ ਕਰਕੇ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਮਾਮਲੇ ਦੇ ਮੁੱਖ ਦੋਸ਼ੀ ਵਿਕਾਸ ਜੈਨ ਨੂੰ ਮੁੰਬਈ ਤੋਂ ਚੁੱਕਿਆ ਗਿਆ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਹ ਇੱਕ ਕੋਰੀਅਰ ਕੰਪਨੀ ਚਲਾਉਂਦਾ ਹੈ ਜਿਸ ਦੀਆਂ ਕਈ ਸ਼ਹਿਰਾਂ ਵਿੱਚ ਸ਼ਾਖਾਵਾਂ ਹਨ। ਪੁਲਿਸ ਨੂੰ ਸ਼ੱਕ ਹੈ ਕਿ ਉਹ ਕੋਰੀਅਰ ਸਰਵਿਸ ਰਾਹੀਂ ਨਕਲੀ ਨੋਟਾਂ ਦੀ ਸਪਲਾਈ ਕਰਦਾ ਸੀ।
ਕਿੱਥੋਂ ਫੜੇ ਗਏ ਨਕਲੀ ਨੋਟ?
ਮੁੰਬਈ, ਆਨੰਦ, ਸੂਰਤ ਅਤੇ ਜਾਮਨਗਰ ਦੀਆਂ ਵੱਖ-ਵੱਖ ਥਾਵਾਂ ਤੋਂ ਨਕਲੀ ਨੋਟ ਜ਼ਬਤ ਕੀਤੇ ਗਏ ਹਨ। ਸੂਰਤ ਪੁਲਿਸ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਨਕਲੀ ਨੋਟ 2000 ਅਤੇ 500 ਰੁਪਏ ਦੇ ਹਨ। ਇਸ ਤੋਂ ਇਲਾਵਾ ਪੁਲਿਸ ਨੇ 500 ਅਤੇ 1000 ਰੁਪਏ ਦੇ ਨੋਟ ਵੀ ਜ਼ਬਤ ਕੀਤੇ ਹਨ ਜੋ ਨੋਟਬੰਦੀ ਦੌਰਾਨ ਚਲਣ ਤੋਂ ਬਾਹਰ ਹੋ ਗਏ ਸਨ।
ਨਕਲੀ ਨੋਟ ਐਂਬੂਲੈਂਸ ਰਾਹੀਂ ਜਾ ਰਹੇ ਸਨ
ਇਸ 'ਚ ਕਿਹਾ ਗਿਆ ਹੈ ਕਿ ਇਹ ਕਾਰਵਾਈ ਹਾਲ ਹੀ 'ਚ ਹਿਤੇਸ਼ ਕੋਟਾਡੀਆ ਨਾਂ ਦੇ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ ਕੀਤੀ ਗਈ ਹੈ। ਉਹ ਐਂਬੂਲੈਂਸ ਵਿੱਚ 25.8 ਕਰੋੜ ਰੁਪਏ ਦੇ ਨਕਲੀ ਨੋਟ ਲੈ ਕੇ ਜਾ ਰਿਹਾ ਸੀ। ਛੇ ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਅਨੁਸਾਰ ਜੈਨ ਮੁਲਜ਼ਮਾਂ ਨੂੰ ਨਕਲੀ ਨੋਟ ਸਪਲਾਈ ਕਰਦਾ ਸੀ।
ਨਕਲੀ ਨੋਟ ਕਿਵੇਂ ਸਪਲਾਈ ਕੀਤੇ ਗਏ?
ਇਹ ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਦਿੱਲੀ ਵਿੱਚ ਸਥਿਤ ਦਫਤਰਾਂ ਤੋਂ ਕੋਰੀਅਰ ਸੇਵਾਵਾਂ ਵੀ ਚਲਾਉਂਦਾ ਹੈ। ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਜੈਨ ਉੱਤਰੀ ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਨਕਲੀ ਨੋਟ ਛਾਪਦਾ ਸੀ ਅਤੇ ਆਪਣੀ ਕੋਰੀਅਰ ਸੇਵਾ ਰਾਹੀਂ ਮੁੰਬਈ ਭੇਜਦਾ ਸੀ। ਉਸ ਨੇ ਨਕਲੀ ਨੋਟ ਮੁੰਬਈ ਦੇ ਇੱਕ ਗੋਦਾਮ ਵਿੱਚ ਛੁਪਾਏ ਸਨ। ਪੁਲਿਸ ਨੇ ਮੁੰਬਈ ਤੋਂ ਹੀ 227 ਕਰੋੜ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :