ਦੋਸਤਾਂ ਨੇ ਕੀਤਾ ਦੋਸਤ ਦਾ ਕਤਲ, ਸਰੀਰ ਦੇ 30 ਟੁੱਕੜੇ ਕਰਕੇ ਦੱਬਿਆ, ਕੱਢਣ ਲਈ ਲਿਆਉਣੀ ਪਈ JCB ਮਸ਼ੀਨ
ਉੱਤਰ ਪ੍ਰਦੇਸ਼ ਵਿੱਚ ਇੱਕ 34 ਸਾਲਾ ਵਿਅਕਤੀ, ਮੁਹੰਮਦ ਇਰਫਾਨ ਨੂੰ ਉਸ ਦੇ ਕਾਰੋਬਾਰੀ ਸਾਥੀ ਤੇ ਦੋਸਤਾਂ ਨੇ ਕਥਿਤ ਤੌਰ 'ਤੇ ਗਲਾ ਘੁੱਟ ਕੇ ਮਾਰ ਦਿੱਤਾ। ਉਹ 18 ਮਾਰਚ ਤੋਂ ਲਾਪਤਾ ਸੀ।
ਬੁਲੰਦਸ਼ਹਿਰ: ਉੱਤਰ ਪ੍ਰਦੇਸ਼ ਵਿੱਚ ਇੱਕ 34 ਸਾਲਾ ਵਿਅਕਤੀ, ਮੁਹੰਮਦ ਇਰਫਾਨ ਨੂੰ ਉਸ ਦੇ ਕਾਰੋਬਾਰੀ ਸਾਥੀ ਤੇ ਦੋਸਤਾਂ ਨੇ ਕਥਿਤ ਤੌਰ 'ਤੇ ਗਲਾ ਘੁੱਟ ਕੇ ਮਾਰ ਦਿੱਤਾ। ਉਹ 18 ਮਾਰਚ ਤੋਂ ਲਾਪਤਾ ਸੀ। ਕਤਲ ਇੰਨਾ ਭਿਆਨਕ ਸੀ ਕਿ ਲਾਸ਼ ਨੂੰ 30 ਟੁਕੜਿਆਂ ਵਿੱਚ ਕੱਟ ਕੇ ਬੁਲੰਦਸ਼ਹਿਰ-ਹਾਪੁੜ ਟੋਲ ਪਲਾਜ਼ਾ ਨੇੜੇ ਬੰਜਰ ਜ਼ਮੀਨ ਵਿੱਚ ਦਫ਼ਨਾ ਦਿੱਤਾ। ਹਾਪੁੜ ਪੁਲਿਸ ਨੇ ਜ਼ਮੀਨ ਪੁੱਚ ਕੇ ਸਰੀਰ ਦੇ ਅੰਗਾਂ ਨੂੰ ਕੱਢਿਆ। ਇਸ ਮਾਮਲੇ ਵਿੱਚ ਉਸ ਦੇ ਬਚਪਨ ਦੇ ਦੋਸਤ ਤੇ ਵਪਾਰਕ ਭਾਈਵਾਲ ਮੁਹੰਮਦ ਰਾਗੀਬ ਤੇ ਇੱਕ ਦੋਸਤ ਮੁਹੰਮਦ ਆਕੀਬ ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ। ਜਦਕਿ ਇੱਕ ਹੋਰ ਦੋਸਤ ਮਾਜਿਦ ਅਲੀ ਫਰਾਰ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਖਿਲਾਫ ਐਫਆਈਆਰ ਦਰਜ ਕਰ ਲਈ ਹੈ।
ਪੁਲਿਸ ਦਾ ਦਾਅਵਾ ਹੈ ਕਿ ਇਰਫਾਨ ਦਾ ਕਤਲ ਉਸ ਦੇ ਦੋਸਤਾਂ ਨੇ ਪੈਸਿਆਂ ਦੇ ਝਗੜੇ ਨੂੰ ਲੈ ਕੇ ਕੀਤਾ ਸੀ। ਇਰਫਾਨ ਦੇ ਪਰਿਵਾਰਕ ਮੈਂਬਰਾਂ ਨੇ ਟੋਲ ਪਲਾਜ਼ਾ ਦੇ ਕੋਲ ਆਪਣੀ FASTag ਦੁਕਾਨ ਤੋਂ ਘਰ ਵਾਪਸ ਨਾ ਆਉਣ 'ਤੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਉਸ ਦਾ ਦੋਸਤ ਰਾਗੀਬ, ਜੋ ਟੋਲ ਪਲਾਜ਼ਾ ਦੇ ਕੋਲ ਇੱਕ ਰੈਸਟੋਰੈਂਟ ਵੀ ਚਲਾਉਂਦਾ ਹੈ, ਨੇ ਇਰਫਾਨ ਦੇ ਕਾਰੋਬਾਰ ਵਿੱਚ ਪੈਸਾ ਲਗਾਇਆ ਤੇ ਉਸ ਨੂੰ ਇੱਕ ਹਿੱਸੇਦਾਰ ਵਜੋਂ ਸ਼ਾਮਲ ਕੀਤਾ। ਦੋਵਾਂ ਨੇ ਮੁਹੰਮਦ ਆਕੀਬ ਨੂੰ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਦੁਕਾਨ ਦਾ ਪ੍ਰਬੰਧਨ ਕਰਨ ਲਈ ਨਿਯੁਕਤ ਕੀਤਾ।
ਬਾਅਦ ਵਿੱਚ ਦੋਵਾਂ ਭਾਈਵਾਲਾਂ ਵਿੱਚ ਕੁਝ ਝਗੜਾ ਹੋ ਗਿਆ ਜਦੋਂ ਰਾਗੀਬ ਨੇ ਕਾਰੋਬਾਰ ਵਿੱਚ ਵੱਡਾ ਹਿੱਸਾ ਮੰਗਿਆ, ਜਿਸ ਦੀ ਸ਼ੁਰੂਆਤ ਇਰਫਾਨ ਨੇ ਕੀਤੀ ਸੀ। ਰਾਗੀਬ ਨੇ ਇਰਫਾਨ ਨੂੰ FASTag ਦੀ ਦੁਕਾਨ ਸੌਂਪਣ ਜਾਂ ਨਿਵੇਸ਼ ਕੀਤੇ ਪੈਸੇ ਵਾਪਸ ਕਰਨ ਲਈ ਕਿਹਾ। ਇਰਫਾਨ ਦੇ ਇਨਕਾਰ ਕਰਨ 'ਤੇ ਰਾਗੀਬ ਨੇ ਉਸ ਨੂੰ ਮਾਰਨ ਦਾ ਫੈਸਲਾ ਕੀਤਾ। ਹਾਪੁੜ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਦੀਪਕ ਭੁਕਰ ਨੇ ਕਿਹਾ ਕਿ ਇਰਫ਼ਾਨ ਦੇ ਪਰਿਵਾਰ ਨੇ ਸਾਨੂੰ ਦੱਸਿਆ ਕਿ ਉਸ ਨੂੰ ਆਖਰੀ ਵਾਰ ਰਾਗੀਬ ਅਤੇ ਆਕੀਬ ਨਾਲ ਦੇਖਿਆ ਗਿਆ ਸੀ। ਜਦੋਂ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਤਾਂ ਉਸ ਨੇ ਪਹਿਲਾਂ ਤਾਂ ਪੁਲਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕੀਤੀ ਪਰ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨਾਂ 'ਚ ਮਤਭੇਦ ਹਨ। ਉਸ ਦੇ ਕਾਲ ਡਿਟੇਲ ਤੋਂ ਪਤਾ ਚੱਲਿਆ ਕਿ ਜਿਸ ਰਾਤ ਉਹ ਲਾਪਤਾ ਹੋਇਆ ਸੀ, ਉਹ ਉਸ ਦੇ ਲਗਾਤਾਰ ਸੰਪਰਕ ਵਿੱਚ ਸਨ। ਲਗਾਤਾਰ ਪੁੱਛਗਿੱਛ ਦੌਰਾਨ ਉਹ ਟੁੱਟ ਗਏ ਅਤੇ ਇਰਫਾਨ ਨੂੰ ਮਾਰਨ ਦੀ ਗੱਲ ਕਬੂਲ ਕਰ ਲਈ। ਐਸਐਸਪੀ ਨੇ ਕਿਹਾ ਕਿ ਅਸੀਂ ਸਰੀਰ ਦੇ ਅੰਗ ਕੱਢਣ ਲਈ ਜੇਸੀਬੀ ਮਸ਼ੀਨ ਦੀ ਵਰਤੋਂ ਕੀਤੀ। ਰਾਗੀਬ ਅਤੇ ਆਕੀਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਸਾਥੀ ਮਾਜਿਦ ਅਲੀ ਦੀ ਭਾਲ ਕੀਤੀ ਜਾ ਰਹੀ ਹੈ।