ਗਰਭਪਾਤ ਕਰਵਾਉਣ ਵਾਲੇ ਮੈਡੀਕਲ ਸੈਂਟਰ ਦਾ ਪਰਦਾਫਾਸ਼, RMP ਡਾਕਟਰ ਤੇ ਪਤਨੀ ਸਣੇ ਦਲਾਲ ਗ੍ਰਿਫ਼ਤਾਰ, ਇੰਨਾ ਕੁਝ ਹੋਇਆ ਬਰਾਮਦ
Bathinda news: ਬਠਿੰਡਾ ਦੀ ਰਾਇਲ ਐਨਕਲੇਵ ਕਲੋਨੀ ਦੀ ਇੱਕ ਕੋਠੀ ਵਿੱਚ ਚੱਲ ਰਹੇ ਭਰੂਣ ਲਿੰਗ ਨਿਰਧਾਰਨ ਕੇਂਦਰ ਦਾ ਪਰਦਾਫਾਸ਼ ਹੋਇਆ ਹੈ।
Bathinda news: ਬਠਿੰਡਾ ਦੀ ਰਾਇਲ ਐਨਕਲੇਵ ਕਲੋਨੀ ਦੀ ਇੱਕ ਕੋਠੀ ਵਿੱਚ ਚੱਲ ਰਹੇ ਭਰੂਣ ਲਿੰਗ ਨਿਰਧਾਰਨ ਕੇਂਦਰ ਦਾ ਪਰਦਾਫਾਸ਼ ਹੋਇਆ ਹੈ। ਦੱਸ ਦਈਏ ਕਿ ਲੁਧਿਆਣਾ ਤੋਂ ਆਈ ਸਿਹਤ ਵਿਭਾਗ ਦੀ ਟੀਮ ਨੇ ਬਠਿੰਡਾ ਦੇ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਕੋਠੀ ਵਿੱਚ ਚੱਲ ਰਹੇ ਕਲੀਨਿਕ ’ਤੇ ਛਾਪਾ ਮਾਰਿਆ ਅਤੇ ਆਰਐਮਪੀ, ਉਸ ਦੀ ਪਤਨੀ ਅਤੇ ਇੱਕ ਦਲਾਲ ਨੂੰ ਕਾਬੂ ਕੀਤਾ ਹੈ।
ਟੀਮ ਨੇ ਅੰਡਰਗ੍ਰਾਊਂਡ ਕਮਰੇ ਵਿੱਚ ਤਿੰਨ ਘੰਟੇ ਤੱਕ ਕੀਤੀ ਤਲਾਸ਼ੀ
ਟੀਮ ਨੇ ਕੋਠੀ ਵਿੱਚ ਬਣੇ ਅੰਡਰਗ੍ਰਾਊਂਡ ਕਮਰੇ ਵਿੱਚ ਤਿੰਨ ਘੰਟੇ ਤੱਕ ਚੱਲੀ ਤਲਾਸ਼ੀ ਦੌਰਾਨ 30 ਲੱਖ ਰੁਪਏ ਦੀ ਨਕਦੀ, ਗਰਭਪਾਤ ਦੀਆਂ ਦਵਾਈਆਂ, ਉਪਕਰਨ ਅਤੇ ਬੱਚਿਆਂ ਨੂੰ ਗੋਦ ਲੈਣ ਦੇ ਐਫੀਡੇਵਿਟ ਬਰਾਮਦ ਕੀਤੇ ਹਨ। ਪੁਲਿਸ ਨੇ ਮੁਲਜ਼ਮ ਆਰਐਮਪੀ ਗੁਰਮੇਲ ਸਿੰਘ, ਉਸ ਦੀ ਪਤਨੀ ਬਿੰਦਰ ਕੌਰ ਅਤੇ ਦਲਾਲ ਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਕੈਂਟ ਵਿੱਚ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਸਰਕਾਰੀ ਬੱਸਾਂ ਲਈ ਡੀਜਲ 'ਤੇ 2.29 ਰੁਪਏ ਪ੍ਰਤੀ ਲੀਟਰ ਛੋਟ, 15 ਕਰੋੜ ਦੀ ਬੱਚਤ: ਲਾਲਜੀਤ ਭੁੱਲਰ
‘ਜਾਣਕਾਰੀ ਮਿਲਣ ‘ਤੇ ਕੀਤੀ ਛਾਪੇਮਾਰੀ’
ਸਿਹਤ ਵਿਭਾਗ ਲੁਧਿਆਣਾ ਦੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ: ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਲੁਧਿਆਣਾ ਦੇ ਕੁਝ ਮਰੀਜ਼ ਭੁੱਚੋ ਮੰਡੀ ਵਿਖੇ ਲਿੰਗ ਟੈਸਟ ਕਰਵਾਉਂਦੇ ਹਨ। ਟੀਮ ਗਰਭਵਤੀ ਔਰਤ ਨੂੰ ਲੈ ਕੇ ਰਾਇਲ ਐਨਕਲੇਵ ਪਹੁੰਚੀ। ਉੱਥੇ ਹੀ ਇੱਕ ਕੋਠੀ ਵਿੱਚ ਗਰਭਵਤੀ ਔਰਤ ਦੇ ਬੱਚੇ ਦਾ ਲਿੰਗ ਟੈਸਟ ਕਰਵਾਉਣ ਦਾ ਸੌਦਾ ਹੋਇਆ ਅਤੇ ਸੈਂਟਰ ਸੰਚਾਲਕ ਜੋੜੇ ਨੂੰ 50 ਹਜ਼ਾਰ ਰੁਪਏ ਦਿੱਤੇ ਗਏ। ਉਹ ਔਰਤ ਨੂੰ ਕੋਠੀ ਦੇ ਅੰਦਰ ਕਮਰੇ ਵਿੱਚ ਲੈ ਗਏ। ਫਿਰ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰ ਕੇ ਮੈਡੀਕਲ ਟਰਮੀਨੇਸ਼ਨ ਕਿੱਟ ਅਤੇ ਔਜ਼ਾਰ ਬਰਾਮਦ ਕੀਤੇ।
ਕੋਠੀ ਦੇ ਬਾਹਰ ਕਲੀਨਿਕ ਦਾ ਬੋਰਡ ਰੱਖਿਆ
ਜਾਣਕਾਰੀ ਮੁਤਾਬਕ ਜਿਸ ਕੋਠੀ ਵਿੱਚ ਛਾਪੇਮਾਰੀ ਕੀਤੀ ਗਈ ਹੈ, ਉਸ ਕੋਠੀ ਦੇ ਬਾਹਰ ਕਲੀਨਿਕ ਦਾ ਬੋਰਡ ਰੱਖਿਆ ਗਿਆ ਹੈ। ਖੁਦ ਨੂੰ ਆਰਐਮਪੀ ਦੱਸਣ ਵਾਲਾ ਗੁਰਮੇਲ ਸਿੰਘ ਕਾਫੀ ਲੰਮੇਂ ਸਮੇਂ ਤੋਂ ਅੰਡਰਗ੍ਰਾਊਂਡ ਕਮਰੇ ਵਿੱਚ ਲਿੰਗ ਜਾਂਚ ਕਰਨ ਤੋਂ ਲੈ ਕੇ ਗਰਭਪਾਤ ਕਰਵਾਉਣ ਅਤੇ ਨਵਜੰਮੇ ਬੱਚਿਆਂ ਨੂੰ ਗੈਰਕਾਨੂੰਨੀ ਤੌਰ ‘ਤੇ ਗੋਦ ਦੇਣ ਦਾ ਕੰਮ ਕਰ ਰਿਹਾ ਸੀ। ਇੰਨਾ ਹੀ ਨਹੀਂ ਇਹ ਗਰੀਬ ਪਰਿਵਾਰ ਗਰਭਵਤੀ ਮਹਿਲਾ ਦੀ ਜਾਂਚ ਕਰਦੇ ਸਨ ਅਤੇ ਜੇਕਰ ਉਸ ਦੇ ਘਰ ਮੁੰਡਾ ਹੋਣ ਵਾਲਾ ਹੁੰਦਾ ਸੀ ਤਾਂ ਇਹ ਉਸ ਬੱਚੇ ਦਾ ਪਹਿਲਾਂ ਹੀ ਕਿਸੇ ਹੋਰ ਪਰਿਵਾਰ ਨਾਲ ਸੌਦਾ ਕਰ ਲੈਂਦੇ ਸੀ। ਇਸ ਤੋਂ ਬਾਅਦ ਬੱਚੇ ਨੂੰ ਗੋਦ ਦੇ ਦਿੱਤਾ ਜਾਂਦਾ ਸੀ।
ਇਹ ਵੀ ਪੜ੍ਹੋ: Kapurthala News : ਅਮਰੀਕਾ 'ਚ ਵਾਪਰੇ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਡਾਕਟਰ ਅਤੇ ਉਸਦੇ ਵਕੀਲ ਪਿਤਾ ਦੀ ਹੋਈ ਮੌਤ