ਮੁਕਤਸਰ ਤੋਂ ਦਿਲ ਦਹਿਲਾਉਣ ਵਾਲੀ ਖਬਰ, ਪਤਨੀ, ਮਾਂ, ਭੈਣ ਤੇ ਭੂਆ ਦੀ ਨੂੰਹ ਨੂੰ ਵੱਢ-ਟੁੱਕ ਕੇ ਕੀਤੀ ਖੁਦਕੁਸ਼ੀ
Crime News: ਸ਼੍ਰੀ ਮੁਕਤਸਰ ਸਹਿਬ ਤੋਂ ਦਿਲ ਦਹਿਲਾਉਣ ਵਾਲਾ ਸਾਹਮਣੇ ਆਇਆ ਹੈ। ਇੱਥੇ ਮੁਕਤਸਰ ਸਹਿਬ-ਮਲੋਟ ਸੜਕ ਉਪਰ ਪਿੰਡ ਔਲਖ ਵਿੱਚ ਘਰੇਲੂ ਝਗੜੇ ਕਾਰ ਪਰਿਵਾਰ ਦੇ ਚਾਰ ਜੀਆਂ ਉੱਪਰ ਕਾਤਿਲਾਨਾ...
Crime News: ਸ਼੍ਰੀ ਮੁਕਤਸਰ ਸਹਿਬ ਤੋਂ ਦਿਲ ਦਹਿਲਾਉਣ ਵਾਲਾ ਸਾਹਮਣੇ ਆਇਆ ਹੈ। ਇੱਥੇ ਮੁਕਤਸਰ ਸਹਿਬ-ਮਲੋਟ ਸੜਕ ਉਪਰ ਪਿੰਡ ਔਲਖ ਵਿੱਚ ਘਰੇਲੂ ਝਗੜੇ ਕਾਰ ਪਰਿਵਾਰ ਦੇ ਚਾਰ ਜੀਆਂ ਉੱਪਰ ਕਾਤਿਲਾਨਾ ਹਮਲਾ ਕਰੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਇਸ ਝਗੜੇ ਪਿੱਛੇ ਜ਼ਮੀਨ ਵਿਵਾਦ ਹੋ ਸਕਦਾ ਹੈ।
ਹਾਸਲ ਜਾਣਕਾਰੀ ਮੁਤਾਬਕ ਅਮਰਿੰਦਰ ਸਿੰਘ (34) ਨੇ ਆਪਣੀ ਪਤਨੀ, ਮਾਂ, ਭੈਣ, ਭੂਆ ਦੀ ਨੂੰਹ ਨੂੰ ਤੇਜ਼ਧਾਰ ਹਥਿਆਰ ਨਾਲ ਕਥਿਤ ਹਮਲਾ ਕਰਕੇ ਗੰਭੀਰ ਜ਼ਖਮੀ ਕਰਨ ਤੋਂ ਬਾਅਦ ਫਾਹਾ ਲੈ ਕੇ ਖੁ਼ਦਕੁਸ਼ੀ ਕਰ ਲਈ। ਜ਼ਖਮਾਂ ਦੀ ਤਾਬ ਨਾ ਝਲਦਿਆਂ ਜ਼ਖ਼ਮੀਆਂ ਵਿੱਚੋਂ ਔਰਤ ਦੀ ਮੌਤ ਹੋ ਗਈ ਹੈ, ਜਦੋਂਕਿ ਬਾਕੀ ਬਠਿੰਡਾ ਤੇ ਫਰੀਦਕੋਟ ਦੇ ਹਸਪਤਾਲਾਂ 'ਚ ਜ਼ੇਰੇ ਇਲਾਜ ਹਨ।
ਅਮਰਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਖੇਤੀਬਾੜੀ ਵਾਲੀ ਜ਼ਮੀਨ ਦਾ ਮਾਲਕ ਸੀ। ਜ਼ਮੀਨ ਕਾਰਨ ਪਰਿਵਾਰ ਵਿੱਚ ਝਗੜਾ ਸੀ, ਜਿਸ ਕਾਰਨ ਰਿਸ਼ਤੇਦਾਰ ਇਕੱਠੇ ਹੋਏ ਸਨ। ਅੱਜ ਦਿਨ-ਚੜ੍ਹਦੇ ਅਮਰਿੰਦਰ ਸਿੰਘ ਨੇ ਸੁੱਤੀ ਪਈ ਆਪਣੀ ਮਾਂ, ਭੈਣ, ਪਤਨੀ, ਭੂਆ ਦੀ ਨੂੰਹ ਉਪਰ ਤਲਵਾਰ ਨਾਲ ਕਥਿਤ ਹਮਲਾ ਕਰ ਦਿੱਤਾ ਤੇ ਬਾਅਦ ਵਿੱਚ ਫਾਹਾ ਲੈ ਲਿਆ। ਜ਼ਖ਼ਮੀਆਂ ਵਿੱਚੋਂ ਭੂਆ ਦੀ ਨੂੰਹ ਸਰਬਜੀਤ ਕੌਰ ਦੀ ਮੌਤ ਹੋ ਗਈ ਹੈ।
ਸ੍ਰੀ ਦਰਬਾਰ ਸਾਹਿਬ ਦੇ ਰਸਤੇ 'ਚ ਦੋ ਨਿਹੰਗ ਸਿੰਘਾਂ ਨੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ 'ਚ ਬੀਤੀ ਰਾਤ ਕੁਝ ਨਿਹੰਗ ਸਿੰਘਾਂ ਨੇ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਜਾਣਕਾਰੀ ਮੁਤਾਬਿਕ ਨੌਜਵਾਨ ਅਤੇ ਨਿਹੰਗ ਸਿੰਘਾਂ ਵਿਚਾਲੇ ਖੂਨੀ ਝੜਪ ਹੋਈ ਅਤੇ ਨਿਹੰਗ ਸਿੰਘਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਵੱਢ ਸੁੱਟਿਆ।ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ 'ਚ ਕੈਦ ਹੈ।ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਲਿਆ।
ਮ੍ਰਿਤਕ ਦੀ ਪਛਾਣ ਹਰਮਨਦੀਪ ਸਿੰਘ ਵਾਸੀ ਤਰਨਤਾਰਨ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ।ਜਿਸ ਦਾ ਸੁਲਤਾਨਵਿੰਡ ਗੇਟ ਵਾਲੇ ਪਾਸਿਓਂ ਦਰਬਾਰ ਸਾਹਿਬ ਆਉਣ ਵਾਲੇ ਰਸਤੇ 'ਚ ਨਿਹੰਗ ਸਿੰਘ ਦੇ ਬਾਣੇ 'ਚ ਦੋ ਨੌਜਵਾਨਾਂ ਨਾਲ ਵਿਵਾਦ ਹੋ ਗਿਆ ਤੇ ਦੋਵਾਂ ਨੇ ਤੇਜਧਾਰ ਹਥਿਆਰਾਂ ਨਾਲ ਹਰਮਨਦੀਪ ਦਾ ਕਤਲ ਕਰ ਦਿੱਤਾ।
ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਥਾਣਾ ਬੀ ਡਵੀਜਨ ਦੇ ਐਸਐਚਓ ਮੁਤਾਬਕ ਮ੍ਰਿਤਕ ਦੇ ਸਰੀਰ 'ਤੇ ਤੇਜਧਾਰ ਹਥਿਆਰਾਂ ਦੇ ਕਈ ਵਾਰ ਦੇ ਨਿਸ਼ਾਨ ਹਨ ਤੇ ਪੁਲਿਸ ਨੇ ਹੁਣ ਇਸ ਸੰਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।