Gurdaspur: ਨਸ਼ੇ ਖ਼ਿਲਾਫ਼ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 125 ਕਰੋੜ ਦੀ ਹੈਰੋਇਨ ਬਰਾਮਦ, ਅਮਰੀਕਾ ਤੋਂ ਚਲਾਇਆ ਜਾਂਦਾ ਸੀ ਗੈਂਗ
Punjab Police: ਇਸ ਦੌਰਾਨ ਪੁਲਿਸ ਨਾਕੇ ਉੱਤੇ ਉਨ੍ਹਾਂ ਨੂੰ ਚੈਕਿੰਗ ਲਈ ਰੋਕਿਆ ਗਿਆ ਤਾਂ ਚੈਕਿੰਗ ਦੌਰਾਨ ਕਾਰ 'ਚੋਂ 17 ਪੈਕਟ ਹੈਰੋਇਨ ਬਰਾਮਦ ਹੋਈ ਜਿਸ ਦਾ ਵਜ਼ਨ 17.960 ਕਿਲੋ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
Punjab News: ਗੁਰਦਾਸਪੁਰ ਜ਼ਿਲ੍ਹੇ ਦੀ ਪੁਲਿਸ ਨੇ 125 ਕਰੋੜ ਦੀ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਡਰੱਗ ਰੈਕੇਟ ਨਾਲ ਜੁੜੇ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ, ਜਿਨ੍ਹਾਂ ਦੀ ਪਛਾਣ ਬਿਕਰਮਜੀਤ ਸਿੰਘ,ਜ਼ਿਲ੍ਹਾ ਸੰਗਰੂਰ, ਸੰਦੀਪ ਕੌਰ, ਜ਼ਿਲ੍ਹਾ ਸੰਗਰੂਰ ਅਤੇ ਕੁਲਦੀਪ ਸਿੰਘ ਮਾਨਸਾ ਵਜੋਂ ਹੋਈ ਹੈ। ਉਹ ਅਮਰੀਕਾ ਬੈਠੇ ਨਸ਼ਾ ਤਸਕਰ ਮਨਦੀਪ ਸਿੰਘ ਧਾਲੀਵਾਲ ਦੇ ਕਹਿਣ 'ਤੇ ਸ੍ਰੀਨਗਰ ਤੋਂ ਹੈਰੋਇਨ ਦੀ ਖੇਪ ਲਿਆ ਰਿਹਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸਵਿਫਟ ਡਿਜ਼ਾਇਰ ਕਾਰ ਨੰਬਰ PBQ-1679 ਵਿਚੋਂ 17 ਪੈਕਟ ਬਰਾਮਦ ਹੋਏ, ਜਿਸ ਵਿੱਚ 17.960 ਕਿਲੋ ਹੈਰੋਇਨ ਬਰਾਮਦ ਹੋਈ ਜਿਸ ਦੀ ਕੀਮਤ 125 ਕਰੋੜ ਰੁਪਏ ਬਣਦੀ ਹੈ। ਮੁਲਜ਼ਮ ਬਿਕਰਮਜੀਤ ਸਿੰਘ ਅਤੇ ਕੁਲਦੀਪ ਸਿੰਘ ਸਾਲ 2017 ਵਿੱਚ ਲੁਧਿਆਣਾ ਦੀ ਇੱਕ ਸ਼ਰਾਬ ਫਰਮ ਵਿੱਚ ਹਿੱਵਿੱਚ ਸ਼ਰਾਬ ਸਪਲਾਈ ਕਰਦੇ ਸਨ। ਇਸ ਦੌਰਾਨ ਬਿਕਰਮਜੀਤ ਸਿੰਘ ਦੀ ਮੁਲਾਕਾਤ ਸੰਦੀਪ ਕੌਰ ਨਾਲ ਹੋਈ, ਜੋ ਦੋਸਤੀ ਵਿੱਚ ਬਦਲ ਗਈ। ਕੁਝ ਸਮੇਂ ਬਾਅਦ ਬਿਕਰਮਜੀਤ ਸਿੰਘ ਦੀ ਦੋਸਤੀ ਮਨਦੀਪ ਸਿੰਘ ਨਾਲ ਹੋਈ, ਜੋ ਕਿ ਜ਼ਿਲ੍ਹਾ ਮੋਗਾ ਦਾ ਹੈ ਤੇ ਹੁਣ ਅਮਰੀਕਾ ਵਿੱਚ ਸੈਟਲ ਹੈ।
ਕੁਝ ਦਿਨ ਪਹਿਲਾਂ ਮਨਦੀਪ ਸਿੰਘ ਨੇ ਬਿਕਰਮਜੀਤ ਸਿੰਘ ਨੂੰ ਸ੍ਰੀਨਗਰ ਜਾਣ ਲਈ ਕਿਹਾ। ਉਹ 23 ਜੁਲਾਈ ਨੂੰ ਆਪਣੇ ਸਾਥੀ ਕੁਲਦੀਪ ਸਿੰਘ ਨਾਲ ਆਪਣੀ ਸਵਿਫਟ ਕਾਰ ਵਿੱਚ ਸ੍ਰੀਨਗਰ ਲਈ ਰਵਾਨਾ ਹੋਇਆ ਸੀ। ਜਾਂਦੇ ਸਮੇਂ ਕੁਲਦੀਪ ਸਿੰਘ ਆਪਣੀ ਸਹੇਲੀ ਸੰਦੀਪ ਕੌਰ ਨੂੰ ਵੀ ਨਾਲ ਲੈ ਗਿਆ। ਜੰਮੂ ਵਿੱਚ ਰਾਤ ਕੱਟਣ ਤੋਂ ਬਾਅਦ ਉਹ ਅਗਲੇ ਦਿਨ ਸ੍ਰੀਨਗਰ ਪਹੁੰਚ ਗਿਆ। 25 ਜੁਲਾਈ ਨੂੰ ਮਨਦੀਪ ਸਿੰਘ ਨੇ ਅਮਰੀਕਾ ਤੋਂ ਬਿਕਰਮਜੀਤ ਸਿੰਘ ਨੂੰ ਵਟਸਐਪ ਕਾਲ ਕੀਤੀ।
ਮਨਦੀਪ ਬਿਕਰਮ ਨੂੰ ਕਹਿੰਦਾ ਹੈ ਕਿ ਉਸਦਾ ਆਦਮੀ ਉਨ੍ਹਾਂ ਨੂੰ ਮਿਲਣ ਆਵੇਗਾ। ਉਹ ਜੋ ਵੀ ਕਹਿੰਦਾ ਹੈ ਉਸ ਦੀ ਗੱਲ ਮੰਨੋ। ਦੁਪਹਿਰ ਸਮੇਂ ਇੱਕ ਵਿਅਕਤੀ ਮਨਦੀਪ ਸਿੰਘ ਦਾ ਹਵਾਲਾ ਦੇ ਕੇ ਸਵਿਫਟ ਕਾਰ ਲੈ ਗਿਆ ਅਤੇ 2 ਘੰਟੇ ਬਾਅਦ ਕਾਰ ਵਾਪਸ ਲੈ ਆਇਆ। 26 ਜੁਲਾਈ ਦੀ ਸਵੇਰ ਇਹ ਤਿੰਨੋਂ ਸ੍ਰੀਨਗਰ ਤੋਂ ਵਾਪਸ ਰਵਾਨਾ ਹੋਏ ਸਨ। ਜਦੋਂ ਉਹ ਪਠਾਨਕੋਟ ਨੇੜੇ ਪੁੱਜੇ ਤਾਂ ਮਨਦੀਪ ਸਿੰਘ ਨੇ ਉਸ ਨੂੰ ਦੁਬਾਰਾ ਫੋਨ ਕਰਕੇ ਜਲੰਧਰ ਦੀ ਬਜਾਏ ਅੰਮ੍ਰਿਤਸਰ ਪਹੁੰਚਣ ਲਈ ਕਿਹਾ।
ਇਸ ਦੌਰਾਨ ਪੁਲਿਸ ਨਾਕੇ ਉੱਤੇ ਉਨ੍ਹਾਂ ਨੂੰ ਚੈਕਿੰਗ ਲਈ ਰੋਕਿਆ ਗਿਆ ਤਾਂ ਚੈਕਿੰਗ ਦੌਰਾਨ ਕਾਰ 'ਚੋਂ 17 ਪੈਕਟ ਹੈਰੋਇਨ ਬਰਾਮਦ ਹੋਈ ਜਿਸ ਦਾ ਵਜ਼ਨ 17.960 ਕਿਲੋ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਇਨ੍ਹਾਂ ਤੋਂ ਹੋਰ ਖ਼ੁਲਾਸੇ ਹੋਣ ਦੀ ਉਮੀਦ ਹੈ।