44 ਸਾਲ ਦੀ ਉਮਰ 'ਚ ਕਰਵਾਇਆ ਤੀਜਾ ਵਿਆਹ, 6 ਦਿਨਾਂ 'ਚ ਹੀ ਕਰ ਦਿੱਤਾ ਵੱਡਾ ਕਾਂਡ, ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤੀ ਘਰਵਾਲੀ
ਪੁਲਿਸ ਅਨੁਸਾਰ ਆਰਤੀ ਤੇ ਰਾਜੂ ਦਾ ਵਿਆਹ 9 ਮਈ ਨੂੰ ਹੋਇਆ ਸੀ। ਇਹ ਰਾਜੂ ਦਾ ਤੀਜਾ ਵਿਆਹ ਸੀ। ਉਸਦੇ ਦੋ ਵਿਆਹ ਪਹਿਲਾਂ ਹੀ ਖਤਮ ਹੋ ਚੁੱਕੇ ਹਨ। ਉਸਨੇ ਦੱਸਿਆ ਕਿ ਰਾਜੂ ਵਿਆਹ ਤੋਂ ਬਾਅਦ ਹੀ ਆਰਤੀ ਨਾਲ ਲੜਨ ਲੱਗ ਪਿਆ ਸੀ।

Crime News: ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਆਦਮੀ ਦਾ 6 ਦਿਨ ਪਹਿਲਾਂ ਵਿਆਹ ਹੋਇਆ ਸੀ। ਉਸਦੇ ਹੱਥਾਂ ਦੀ ਮਹਿੰਦੀ ਅਜੇ ਫਿੱਕੀ ਵੀ ਨਹੀਂ ਪਈ ਸੀ ਤੇ ਵਿਆਹ ਤੋਂ ਸਿਰਫ਼ ਛੇ ਦਿਨ ਬਾਅਦ ਉਸਨੇ ਆਪਣੀ ਨਵੀਂ ਦੁਲਹਨ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ।
ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਵਾਰਾਣਸੀ ਦੇ ਚੌਬੇਪੁਰ ਥਾਣਾ ਖੇਤਰ ਦੇ ਅਮੌਲੀ ਪਿੰਡ ਦੀ ਹੈ। ਰਾਜੂ ਪਾਲ ਦਾ ਵਿਆਹ ਸਿਰਫ਼ 6 ਦਿਨ ਪਹਿਲਾਂ ਹੀ ਆਰਤੀ ਨਾਲ ਹੋਇਆ ਸੀ। 44 ਸਾਲਾ ਰਾਜੂ ਨੇ ਕਥਿਤ ਤੌਰ 'ਤੇ ਪਰਿਵਾਰਕ ਝਗੜੇ ਵਿੱਚ ਆਪਣੀ 26 ਸਾਲਾ ਪਤਨੀ ਆਰਤੀ ਪਾਲ ਨੂੰ ਡੰਡੇ ਨਾਲ ਕੁੱਟਿਆ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਜਿਵੇਂ ਹੀ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ, ਉਹ ਤੁਰੰਤ ਮੌਕੇ 'ਤੇ ਪਹੁੰਚ ਗਏ ਤੇ ਪੀੜਤ ਨੂੰ ਨਰਪਤਪੁਰ ਕਮਿਊਨਿਟੀ ਹੈਲਥ ਸੈਂਟਰ ਲੈ ਗਏ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਅਨੁਸਾਰ ਆਰਤੀ ਤੇ ਰਾਜੂ ਦਾ ਵਿਆਹ 9 ਮਈ ਨੂੰ ਹੋਇਆ ਸੀ। ਇਹ ਰਾਜੂ ਦਾ ਤੀਜਾ ਵਿਆਹ ਸੀ। ਉਸਦੇ ਦੋ ਵਿਆਹ ਪਹਿਲਾਂ ਹੀ ਖਤਮ ਹੋ ਚੁੱਕੇ ਹਨ। ਉਸਨੇ ਦੱਸਿਆ ਕਿ ਰਾਜੂ ਵਿਆਹ ਤੋਂ ਬਾਅਦ ਹੀ ਆਰਤੀ ਨਾਲ ਲੜਨ ਲੱਗ ਪਿਆ ਸੀ।
ਪੁਲਿਸ ਨੇ ਦੋਸ਼ੀ ਪਤੀ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਵੀਰਵਾਰ ਰਾਤ ਨੂੰ ਵਾਪਰੀ। ਸਟੇਸ਼ਨ ਹਾਊਸ ਅਫਸਰ ਜਗਦੀਸ਼ ਕੁਸ਼ਵਾਹਾ ਨੇ ਦੱਸਿਆ ਕਿ ਪੁਲਿਸ ਮੌਕੇ 'ਤੇ ਪਹੁੰਚੀ ਤੇ ਆਰਤੀ ਨੂੰ ਨਰਪਤਪੁਰ ਕਮਿਊਨਿਟੀ ਹੈਲਥ ਸੈਂਟਰ ਲੈ ਗਈ, ਪਰ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।






















