ਪੜਚੋਲ ਕਰੋ

Hyderabad News: ਦੁਸ਼ਮਣੀ ਖਤਮ ਕਰਨ ਲਈ ਮਿਲੇ, ਫਿਰ ਖੜਕੀ ਤਾਂ ਸਾੜ ਦਿੱਤੀ 3 ਕਰੋੜ ਰੁਪਏ ਦੀ ਲੈਂਬੋਰਗਿਨੀ

Hyderabad News: ਹੈਦਰਾਬਾਦ ਦੇ ਪਹਾੜੀ ਸ਼ਰੀਫ ਇਲਾਕੇ 'ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ। ਇੱਥੇ ਦੋ ਵਪਾਰੀ ਆਪਸ ਵਿੱਚ ਪੁਰਾਣਾ ਝਗੜਾ ਸੁਲਝਾਉਣ ਲਈ ਇਕੱਠੇ ਹੋਏ ਸਨ। ਉਨ੍ਹਾਂ ਵਿਚਕਾਰ ਫਿਰ ਲੜਾਈ ਹੋਈ ਤੇ ਲੈਂਬੋਰਗਿਨੀ ਨੂੰ ਅੱਗ ਲਗਾ ਦਿੱਤੀ

Hyderabad News: ਹੈਦਰਾਬਾਦ ਦੇ ਪਹਾੜੀ ਸ਼ਰੀਫ ਇਲਾਕੇ 'ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਵਪਾਰੀ ਆਪਸ ਵਿੱਚ ਪੁਰਾਣਾ ਝਗੜਾ ਸੁਲਝਾਉਣ ਲਈ ਇਕੱਠੇ ਹੋਏ ਸਨ। ਉਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਇਕ ਨੇ ਦੂਜੇ ਦੀ ਲੈਂਬੋਰਗਿਨੀ ਨੂੰ ਅੱਗ ਲਗਾ ਦਿੱਤੀ। ਨੀਰਜ ਨਾਂ ਦੇ ਵਿਅਕਤੀ ਨੇ ਮਾਮਲੇ ਸਬੰਧੀ ਰਿਪੋਰਟ ਦਰਜ ਕਰਵਾਈ ਹੈ। ਨੀਰਜ ਨੇ ਇਹ ਲਗਜ਼ਰੀ ਕਾਰ ਸੈਕਿੰਡ ਹੈਂਡ ਖਰੀਦੀ ਸੀ। ਤੁਹਾਨੂੰ ਦੱਸ ਦੇਈਏ ਕਿ ਦੋਵੇਂ ਕਾਰੋਬਾਰੀ ਕਾਰਾਂ ਖਰੀਦਣ ਅਤੇ ਵੇਚਣ ਦਾ ਕਾਰੋਬਾਰ ਕਰਦੇ ਹਨ।

ਸ਼ਨੀਵਾਰ ਨੂੰ ਦੋਵੇਂ ਕਮਿਸ਼ਨ ਨੂੰ ਲੈ ਕੇ ਵਿਵਾਦ ਨੂੰ ਸੁਲਝਾਉਣ ਲਈ ਮਿਲੇ ਸਨ। ਇਸ ਦੌਰਾਨ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਲੜਾਈ ਇੰਨੀ ਵੱਧ ਗਈ ਕਿ ਲਗਜ਼ਰੀ ਕਾਰ ਨੂੰ ਅੱਗ ਲੱਗ ਗਈ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਦੋਂ ਤੱਕ ਫਾਇਰ ਬ੍ਰਿਗੇਡ ਕਾਰ ਨੂੰ ਬੁਝਾਉਣ ਲਈ ਪਹੁੰਚੀ, ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ। ਬਾਅਦ 'ਚ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ 'ਤੇ ਪਹੁੰਚ ਗਈ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਸ਼ੋਸ਼ਲ ਮੀਡੀਆ ਉੱਤੇ ਇਸ ਦਾ ਇੱਕ ਵੀਡਿਓ ਵੀ ਵਾਇਰਲ ਹੋ ਰਿਹਾ ਹੋ। 

ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੈ ਤੇ ਪੁਲਸ ਉਸ ਦੀ ਭਾਲ ਕਰ ਰਹੀ ਹੈ। ਪਹਾੜੀ ਸ਼ਰੀਫ ਦੇ ਇੰਸਪੈਕਟਰ ਗੁਰੂਵਾ ਰੈਡੀ ਨੇ ਦੱਸਿਆ ਕਿ ਪੀੜਤ ਅਤੇ ਦੋਸ਼ੀ ਦੋਵੇਂ ਹੀ ਕਾਰਾਂ ਖਰੀਦਣ ਅਤੇ ਵੇਚਣ ਦਾ ਕਾਰੋਬਾਰ ਕਰਦੇ ਹਨ। ਕਾਰ ਦੇ ਕਮਿਸ਼ਨ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਸੀ। ਦੱਸ ਦੇਈਏ ਕਿ ਪਿਛਲੇ ਮਹੀਨੇ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਸੀ।

ਪਿਛਲੇ ਮਹੀਨੇ 17 ਚਾਰ ਪਹੀਆ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਸੀ। ਇਸ ਵਿੱਚ ਕਈ ਕਾਰਾਂ ਵੀ ਸ਼ਾਮਲ ਸਨ।ਸਾਰੀਆਂ ਕਾਰਾਂ ਆਈ ਮਾਤਾ ਮੰਦਿਰ ਦੇ ਕੋਲ ਗੈਰਾਜ ਵਿੱਚ ਖੜ੍ਹੀਆਂ ਸਨ। ਇਹ ਸਾਰੀਆਂ ਕਾਰਾਂ ਖੁੱਲ੍ਹੇ ਵਿੱਚ ਖੜ੍ਹੀਆਂ ਸਨ। ਪੁਣੇ ਦੇ ਕੰਟਰੋਲ ਰੂਮ 'ਤੇ ਘਟਨਾ ਸਬੰਧੀ ਫ਼ੋਨ ਆਇਆ ਤਾਂ ਪੁਲਿਸ ਨੂੰ ਸੂਚਨਾ ਮਿਲੀ। ਗੱਡੀਆਂ ਤੋਂ ਬਾਅਦ ਅੱਗ ਮੰਦਰ ਤੱਕ ਫੈਲ ਗਈ। ਇਹ ਗੱਲ ਸਾਹਮਣੇ ਆਈ ਕਿ ਸੜੀ ਹੋਈ ਕਾਰਾਂ ਵਿੱਚ ਬੀ.ਐਮ.ਡਬਲਯੂ. ਇਸ ਤੋਂ ਇਲਾਵਾ ਮਰਸਡੀਜ਼ ਅਤੇ ਰੇਂਜ ਰੋਵਰ ਵਰਗੀਆਂ ਕਾਰਾਂ ਵੀ ਸੜ ਕੇ ਸੁਆਹ ਹੋ ਗਈਆਂ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib From Sri Darbar Sahib: ਪੜ੍ਹੋ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਮੁੱਖਵਾਕ

Barnala News: ਬਰਨਾਲਾ 'ਚ ਕਿਸਾਨਾਂ ਵੱਲੋਂ BJP ਉਮੀਦਵਾਰ ਅਰਵਿੰਦ ਖੰਨਾ ਖਿਲਾਫ ਰੋਸ ਪ੍ਰਦਰਸ਼ਨ, ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ

Weather Update: ਅਗਲੇ 5 ਦਿਨਾਂ ਤੱਕ ਗਰਮੀ ਤੋਂ ਨਹੀਂ ਮਿਲੇਗੀ ਰਾਹਤ, ਪਾਰਾ 45 ਡਿਗਰੀ ਦੇ ਪਾਰ, IMD ਵੱਲੋਂ ਅਲਰਟ ਜਾਰੀ

Karan Aujla: ਪੰਜਾਬੀ ਗਾਇਕ ਕਰਨ ਔਜਲਾ ਨੇ ਨਵੇਂ ਗਾਣੇ 'Winning Speech' 'ਚ ਪਹਿਨੀ ਆਪਣੇ ਪਿਤਾ ਦੀ ਸ਼ਰਟ, 35 ਸਾਲ ਪੁਰਾਣੀ ਕਮੀਜ਼ ਇੰਝ ਸੰਭਾਲ ਕੇ ਰੱਖੀ
ਪੰਜਾਬੀ ਗਾਇਕ ਕਰਨ ਔਜਲਾ ਨੇ ਨਵੇਂ ਗਾਣੇ 'Winning Speech' 'ਚ ਪਹਿਨੀ ਆਪਣੇ ਪਿਤਾ ਦੀ ਸ਼ਰਟ, 35 ਸਾਲ ਪੁਰਾਣੀ ਕਮੀਜ਼ ਇੰਝ ਸੰਭਾਲ ਕੇ ਰੱਖੀ
Advertisement
for smartphones
and tablets

ਵੀਡੀਓਜ਼

Hans Raj Hans Controversial Speech In Faridkot | 'ਇਨ੍ਹਾਂ ਨੇ ਛਿੱਤਰਾਂ ਤੋਂ ਬਿਨ੍ਹਾ ਬੰਦੇ ਨਹੀਂ ਬਣਨਾ - ਹੰਸ ਰਾਜ ਹੰਸ ਨੇ ਦਿੱਤਾ ਨਫਰਤੀ ਭਾਸ਼ਣ'-ਤੁਸੀਂ ਖ਼ੁਦ ਹੀ ਸੁਣ ਲਓਸਵਾਤੀ ਮਾਲੀਵਾਲ ਦੇ ਮੁੱਦੇ 'ਤੇ ਕੈਪਟਨ ਦੀ ਧੀ ਜੈਇੰਦਰ ਕੌਰ ਤੇ ਮਨੀਸ਼ਾ ਗੁਲਾਟੀ ਨੇ ਖੋਲ੍ਹਿਆ ਮੋਰਚਾਜੰਮੂ ਕਸ਼ਮੀਰ ਤੋਂ ਵੱਡੀ ਖ਼ਬਰ-ਰਾਜੌਰੀ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗAtishi On Swati Maliwal | ''ਵੀਡੀਓ ਤੇ ਹੋਰ ਸਬੂਤਾਂ ਨਾਲ ਆਤਿਸ਼ੀ ਨੇ ਖੋਲ੍ਹੀ ਸਵਾਤੀ ਮਾਲੀਵਾਲ ਦੀ ਪੋਲ !!!''

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib From Sri Darbar Sahib: ਪੜ੍ਹੋ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਮੁੱਖਵਾਕ
Hukamnama Sahib From Sri Darbar Sahib: ਪੜ੍ਹੋ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਮੁੱਖਵਾਕ
Barnala News: ਬਰਨਾਲਾ 'ਚ ਕਿਸਾਨਾਂ ਵੱਲੋਂ BJP ਉਮੀਦਵਾਰ ਅਰਵਿੰਦ ਖੰਨਾ ਖਿਲਾਫ ਰੋਸ ਪ੍ਰਦਰਸ਼ਨ, ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ
Barnala News: ਬਰਨਾਲਾ 'ਚ ਕਿਸਾਨਾਂ ਵੱਲੋਂ BJP ਉਮੀਦਵਾਰ ਅਰਵਿੰਦ ਖੰਨਾ ਖਿਲਾਫ ਰੋਸ ਪ੍ਰਦਰਸ਼ਨ, ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ
Weather Update: ਅਗਲੇ 5 ਦਿਨਾਂ ਤੱਕ ਗਰਮੀ ਤੋਂ ਨਹੀਂ ਮਿਲੇਗੀ ਰਾਹਤ, ਪਾਰਾ 45 ਡਿਗਰੀ ਦੇ ਪਾਰ, IMD ਵੱਲੋਂ ਅਲਰਟ ਜਾਰੀ
Weather Update: ਅਗਲੇ 5 ਦਿਨਾਂ ਤੱਕ ਗਰਮੀ ਤੋਂ ਨਹੀਂ ਮਿਲੇਗੀ ਰਾਹਤ, ਪਾਰਾ 45 ਡਿਗਰੀ ਦੇ ਪਾਰ, IMD ਵੱਲੋਂ ਅਲਰਟ ਜਾਰੀ
Karan Aujla: ਪੰਜਾਬੀ ਗਾਇਕ ਕਰਨ ਔਜਲਾ ਨੇ ਨਵੇਂ ਗਾਣੇ 'Winning Speech' 'ਚ ਪਹਿਨੀ ਆਪਣੇ ਪਿਤਾ ਦੀ ਸ਼ਰਟ, 35 ਸਾਲ ਪੁਰਾਣੀ ਕਮੀਜ਼ ਇੰਝ ਸੰਭਾਲ ਕੇ ਰੱਖੀ
ਪੰਜਾਬੀ ਗਾਇਕ ਕਰਨ ਔਜਲਾ ਨੇ ਨਵੇਂ ਗਾਣੇ 'Winning Speech' 'ਚ ਪਹਿਨੀ ਆਪਣੇ ਪਿਤਾ ਦੀ ਸ਼ਰਟ, 35 ਸਾਲ ਪੁਰਾਣੀ ਕਮੀਜ਼ ਇੰਝ ਸੰਭਾਲ ਕੇ ਰੱਖੀ
Bathinda News: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਪਹੁੰਚੇ ਬਠਿੰਡਾ, ਭਾਜਪਾ ਕਾਂਗਰਸ ਅਤੇ AAP 'ਤੇ ਸਾਧੇ ਨਿਸ਼ਾਨੇ

Parenting Tips: ਕੀ ਤੁਹਾਡੇ ਬੱਚੇ ਨੂੰ ਵੀ ਆਉਂਦਾ ਬਹੁਤ ਜ਼ਿਆਦਾ ਗੁੱਸਾ? ਚੈੱਕ ਕਰੋ ਕਿਤੇ ਇਸ ਦੀ ਵਜ੍ਹਾ ਤੁਸੀਂ ਤਾਂ ਨਹੀਂ

Lok Sabha Elections 2024: ਚੋਣ ਕਮਿਸ਼ਨ ਨੇ ਹੁਣ ਤੱਕ 8889 ਕਰੋੜ ਰੁਪਏ ਜ਼ਬਤ ਕੀਤੇ! ਡਰੱਗ-ਕੈਸ਼ ਤੋਂ ਲੈ ਕੇ ਇਨ੍ਹਾਂ ਸਾਰੀਆਂ ਚੀਜ਼ਾਂ 'ਤੇ ਲਿਆ ਐਕਸ਼ਨ

Lok Sabha Elections 2024: 'ਦਿੱਲੀ-ਹਰਿਆਣਾ 'ਚ ਹੱਥ ਵਿੱਚ ਝਾੜੂ, ਪੰਜਾਬ 'ਚ ਦੱਸਦੇ ਨੇ ਚੋਰ', PM ਮੋਦੀ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ

Embed widget