![ABP Premium](https://cdn.abplive.com/imagebank/Premium-ad-Icon.png)
Kulgam Encounter: ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਲਸ਼ਕਰ-ਏ-ਤੋਇਬਾ ਦੇ ਪੰਜ ਅੱਤਵਾਦੀ ਢੇਰ, ਪੁਲਿਸ ਨੇ ਦੱਸਿਆ ਖਾਤਮਾ ਕਰਨ ਦਾ ਪਲਾਨ
Jammu Kashmir: ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਮਾਰੇ ਗਏ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਦੀ ਪਛਾਣ ਸਮੀਰ ਅਹਿਮਦ ਸ਼ੇਖ, ਯਾਸਿਰ ਬਿਲਾਲ ਭੱਟ, ਦਾਨਿਸ਼ ਅਹਿਮਦ ਠੋਕਰ, ਹੰਜ਼ੁੱਲਾ ਯਾਕੂਬ ਸ਼ਾਹ ਅਤੇ ਉਬੈਦ ਅਹਿਮਦ ਪੈਡਰ ਵਜੋਂ ਹੋਈ ਹੈ।
![Kulgam Encounter: ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਲਸ਼ਕਰ-ਏ-ਤੋਇਬਾ ਦੇ ਪੰਜ ਅੱਤਵਾਦੀ ਢੇਰ, ਪੁਲਿਸ ਨੇ ਦੱਸਿਆ ਖਾਤਮਾ ਕਰਨ ਦਾ ਪਲਾਨ jammu-kasmir-kulgam-encounter-five-lashkar-e-taiba-terrorist-killed Kulgam Encounter: ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਲਸ਼ਕਰ-ਏ-ਤੋਇਬਾ ਦੇ ਪੰਜ ਅੱਤਵਾਦੀ ਢੇਰ, ਪੁਲਿਸ ਨੇ ਦੱਸਿਆ ਖਾਤਮਾ ਕਰਨ ਦਾ ਪਲਾਨ](https://feeds.abplive.com/onecms/images/uploaded-images/2023/11/17/331487b5d6cd1be98203c9bb58a005cd1700240486131647_original.png?impolicy=abp_cdn&imwidth=1200&height=675)
Kulgam Encounter: ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਹੋਏ ਮੁਕਾਬਲੇ 'ਚ ਲਸ਼ਕਰ-ਏ-ਤੋਇਬਾ ਦੇ 5 ਅੱਤਵਾਦੀ ਮਾਰੇ ਗਏ ਹਨ। ਸ਼ੁੱਕਰਵਾਰ (17 ਨਵੰਬਰ) ਨੂੰ ਇਹ ਜਾਣਕਾਰੀ ਦਿੰਦੇ ਹੋਏ ਕੁਲਗਾਮ ਪੁਲਿਸ ਨੇ ਕਿਹਾ ਕਿ ਅਸੀਂ ਫੌਜ ਦੇ ਨਾਲ ਮਿਲ ਕੇ ਇਹ ਆਪਰੇਸ਼ਨ ਚਲਾਇਆ ਸੀ।
ਕੁਲਗਾਮ ਪੁਲਿਸ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਕੁਲਗਾਮ ਦੇ ਨੇਹਾਮਾ ਪਿੰਡ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੀ ਪੰਜ ਅੱਤਵਾਦੀ ਮਾਰੇ ਗਏ। ਇਨ੍ਹਾਂ ਦੀ ਪਛਾਣ ਸਮੀਰ ਅਹਿਮਦ ਸ਼ੇਖ, ਯਾਸਿਰ ਬਿਲਾਲ ਭੱਟ, ਦਾਨਿਸ਼ ਅਹਿਮਦ ਠੋਕਰ, ਹੰਜ਼ੁੱਲਾ ਯਾਕੂਬ ਸ਼ਾਹ ਅਤੇ ਉਬੈਦ ਅਹਿਮਦ ਪੈਡਰ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀ ਨਾਗਰਿਕਾਂ 'ਤੇ ਅੱਤਿਆਚਾਰ ਸਮੇਤ ਕਈ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਸਨ। ਚਾਰ ਏਕੇ ਰਾਈਫਲ, ਚਾਰ ਗ੍ਰੇਨੇਡ ਅਤੇ ਦੋ ਪਿਸਤੌਲਾਂ ਸਮੇਤ ਅਪਰਾਧਿਕ ਸਮੱਗਰੀ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: 'ਪੰਜਾਬ ਦੇ ਵਿਦਿਆਰਥੀਆਂ ਲਈ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਤੋਂ ਇਨਕਾਰ, ਖਤਰੇ 'ਚ ਪਿਆ ਵਿਦਿਆਰਥੀਆਂ ਦਾ ਭਵਿੱਖ'
ਆਪਰੇਸ਼ਨ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਖਣੀ ਕਸ਼ਮੀਰ ਖੇਤਰ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ (ਡੀਆਈਜੀ) ਰਈਸ ਭੱਟ ਨੇ ਕਿਹਾ, ''ਅੱਤਵਾਦੀਆਂ ਦੀ ਮੌਜੂਦਗੀ ਬਾਰੇ ਗੁਪਤ ਸੂਚਨਾ ਮਿਲਣ 'ਤੇ ਜੰਮੂ-ਕਸ਼ਮੀਰ ਪੁਲਿਸ, ਫੌਜ ਦੀ 34 ਰਾਸ਼ਟਰੀ ਰਾਈਫਲਜ਼, ਸੀ.ਆਰ.ਪੀ.ਐੱਫ. ਦੀ 18ਵੀਂ ਰਾਈਫਲ ਨੇ ਸਮਨੋ ਵਿੱਚ ਇੱਕ ਸਾਂਝਾ ਆਪਰੇਸ਼ਨ ਚਲਾਇਆ ਸੀ। ਇੱਕ ਘਰ ਵਿੱਚ ਲੁਕੇ ਲਸ਼ਕਰ ਦੇ ਅੱਤਵਾਦੀਆਂ ਨਾਲ ਸੰਪਰਕ ਬਣਾਇਆ ਗਿਆ ਸੀ। ਇਸ ਤੋਂ ਬਾਅਦ ਹੋਏ ਮੁਕਾਬਲੇ 'ਚ ਪੰਜ ਅੱਤਵਾਦੀ ਮਾਰੇ ਗਏ।
ਇਹ ਕਿਉਂ ਇੱਕ ਵੱਡੀ ਸਫਲਤਾ ਹੈ?
ਸਮਾਚਾਰ ਏਜੰਸੀ ਪੀਟੀਆਈ ਨੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ, "ਇਹ ਇੱਕ ਵੱਡੀ ਸਫਲਤਾ ਹੈ ਕਿਉਂਕਿ ਇਹ ਅੱਤਵਾਦੀ ਘੱਟ ਗਿਣਤੀਆਂ 'ਤੇ ਕਈ ਹਮਲਿਆਂ ਵਿੱਚ ਸ਼ਾਮਲ ਸਨ... ਅੱਤਵਾਦੀਆਂ ਦੇ ਖਾਤਮੇ ਨਾਲ ਇੱਥੇ ਕੰਮ ਕਰ ਰਹੀਆਂ ਸੰਸਥਾਵਾਂ ਨੂੰ ਗੰਭੀਰ ਝਟਕਾ ਲੱਗਿਆ ਹੈ ਅਤੇ ਸਾਡਾ ਮੰਨਣਾ ਹੈ ਕਿ ਅੱਗੇ ਹੋਰ ਵੀ ਸਫਲਤਾਵਾਂ ਮਿਲਣ ਵਾਲੀਆਂ ਹਨ।"
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Punjab news : SGPC ਵਫ਼ਦ ਨੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਕੀਤੀ ਮੁਲਾਕਾਤ, ਬੰਦੀ ਸਿੰਘਾਂ ਦੀ ਰਿਹਾਈ ਦੀ ਕੀਤੀ ਮੰਗ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)