ਤਾੜ-ਤਾੜ ਗੋਲੀਆਂ ਦੇ ਨਾਲ ਦਹਿਲਿਆ ਫਗਵਾੜਾ; ਮਾਮੂਲੀ ਬਹਿਸ ਨੂੰ ਲੈ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
ਪੰਜਾਬੀਆਂ ਨੂੰ ਪਤਾ ਨਹੀਂ ਕੀ ਹੋ ਗਿਆ ਹੈ...ਨਿੱਕੀ ਜਿਹੀ ਗੱਲ ਨੂੰ ਲੈ ਕੇ ਕਿਸੇ ਦੀ ਜ਼ਿੰਦਗੀ ਲੈਣ ਤੋਂ ਮਸਾ ਵੀ ਗੁਰੇਜ਼ ਨਹੀਂ ਕਰਦੇ। ਅਜਿਹਾ ਹੀ ਨਵਾਂ ਮਾਮਲਾ ਫਗਵਾੜਾ ਤੋਂ ਆਇਆ ਹੈ ਜਿੱਥੇ ਕੁੱਝ ਨੌਜਵਾਨ ਨੇ ਬਹਿਸ ਤੋਂ ਬਾਅਦ ਇੱਕ ਸ਼ਖਸ਼ ਤੇ ਗੋਲੀਆਂ

ਫਗਵਾੜਾ ਤੋਂ ਬਹੁਤ ਹੀ ਦੁਖਦਾਇਕ ਘਟਨਾ ਸਾਹਮਣੇ ਆਈ ਹੈ। ਜਿੱਥੇ ਸੰਘਣੀ ਆਬਾਦੀ ਵਾਲੇ ਹਦਿਆਬਾਦ ਇਲਾਕੇ ਵਿੱਚ ਦੇਰ ਰਾਤ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੱਕ ਨੌਜਵਾਨ ਦੀ ਕੁਝ ਲੋਕਾਂ ਨਾਲ ਬਹਿਸ ਹੋ ਗਈ। ਬਹਿਸ ਵਧਣ ‘ਤੇ ਕ੍ਰੇਟਾ ਕਾਰ ‘ਚ ਆਏ ਨੌਜਵਾਨਾਂ ਨੇ ਅਚਾਨਕ ਉਸ ਨੌਜਵਾਨ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਤਲ ਕਰਨ ਤੋਂ ਬਾਅਦ ਦੋਸ਼ੀ ਸਫੈਦ ਰੰਗ ਦੀ ਕ੍ਰੇਟਾ ਕਾਰ ‘ਚ ਫਗਵਾੜਾ ਤੋਂ ਫਰਾਰ ਹੋ ਗਏ।
ਛੋਟੀ ਜਿਹੀ ਗੱਲ ਨੂੰ ਲੈ ਕੇ ਮਾਰੀ ਗੋਲੀ
ਮ੍ਰਿਤਕ ਦੀ ਪਹਿਚਾਣ ਹਦਿਆਬਾਦ, ਫਗਵਾੜਾ ਦੇ ਰਹਿਣ ਵਾਲੇ ਅਵਿਨਾਸ਼ ਪੁੱਤਰ ਨੰਦਲਾਲ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਅਵਿਨਾਸ਼ ਵਿਆਹਿਆ ਹੋਇਆ ਸੀ ਅਤੇ ਇੱਕ ਬੱਚੇ ਦਾ ਪਿਉ ਸੀ। ਉਸ ਨੇ ਕਿਹਾ ਕਿ ਅਵਿਨਾਸ਼ ਹਦਿਆਬਾਦ ਦੇ ਜਨਜ ਘਰ ‘ਚ ਬੈਠਾ ਸੀ, ਜਦੋਂ ਸਫੈਦ ਕ੍ਰੇਟਾ ਕਾਰ ‘ਚ ਆਏ ਨੌਜਵਾਨਾਂ ਦਾ ਇੱਕ ਸਮੂਹ—ਜੋ ਉਸ ਦੇ ਸਾਹਮਣੇ ਬੈਠਾ ਸੀ—ਕਿਸੇ ਗੱਲ ਨੂੰ ਲੈ ਕੇ ਉਸ ਨਾਲ ਬਹਿਸ ਕਰਨ ਲੱਗ ਪਿਆ। ਕੁਝ ਹੀ ਪਲਾਂ ਵਿੱਚ ਦੋਸ਼ੀਆਂ ਨੇ ਅਵਿਨਾਸ਼ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹੱਤਿਆ ਦੀ ਜਾਂਚ ਕਰ ਰਹੀ ਥਾਣਾ ਸਤਨਾਮਪੁਰਾ ਪੁਲਿਸ ਨੇ ਮ੍ਰਿਤਕ ਅਵਿਨਾਸ਼ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਸ਼ਵਘਰ ਭੇਜ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਲਾਕੇ ਦੇ ਸੀਸੀਟੀਵੀ ਖੰਗਾਲ ਰਹੀ ਹੈ। ਹੁਣ ਦੇਖਣਾ ਹੋਏਗਾ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਕਦੋਂ ਹੁੰਦੀ ਹੈ?
ਅਜਿਹੀਆਂ ਘਟਨਾਵਾਂ ਸਮਾਜ ਦੇ ਵਿਵਹਾਰ ਉੱਤੇ ਵੀ ਪ੍ਰਸ਼ਨ ਖੜ੍ਹੇ ਕਰਦੀਆਂ ਹਨ। ਕਿਉਂ ਅੱਜ ਦੇ ਸਮੇਂ ਵਿੱਚ ਲੋਕਾਂ ਦੇ ਵਿੱਚ ਸਹਿਨਸ਼ੀਲਾ ਬਚੀ ਹੀ ਨਹੀਂ, ਨਿੱਕੀ ਜਿਹੀ ਗੱਲ ਨੂੰ ਇੰਨਾ ਵੱਡਾ ਬਣਾ ਲੈਂਦੇ ਨੇ ਕਿ ਕਿਸੇ ਦੀ ਜਾਨ ਲੈ ਕੇ ਕਿਸੇ ਦਾ ਹੱਸਦਾ-ਵੱਸਦਾ ਘਰ ਉਜਾੜ ਕੇ ਰੱਖ ਦਿੰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















