Firing in Amritsar: ਅੰਮ੍ਰਿਤਸਰ ਦੀ ਡਰੀਮ ਸਿਟੀ 'ਚ ਦੋ ਗੁੱਟਾਂ 'ਚ ਗੋਲੀਬਾਰੀ ਦੌਰਾਨ ਇੱਕ ਦੀ ਮੌਤ, 3 ਜ਼ਖਮੀ
Firing in Amritsar: ਅੰਮ੍ਰਿਤਸਰ ਦੀ ਡਰੀਮ ਸਿਟੀ 'ਚ ਦੋ ਗੁੱਟਾਂ 'ਚ ਗੋਲੀਬਾਰੀ ਦੌਰਾਨ ਇੱਕ ਦੀ ਮੌਤ, 3 ਜ਼ਖਮੀ
Punjab News: ਪੰਜਾਬ ‘ਚ ਆਏ ਦਿਨ ਕ੍ਰਾਈਮ ਦਾ ਲੇਵਲ ਵਧਦਾ ਜਾ ਰਿਹਾ ਹੈ। ਤਾਜ਼ਾ ਖ਼ਬਰ ਪੰਜਾਬ ਦੇ ਅੰਮ੍ਰਿਤਸਰ ਤੋਂ ਹੈ, ਜਿੱਥੇ ਦੀ ਡਰੀਮ ਸਿਟੀ 'ਚ ਦੋ ਗੁੱਟਾਂ 'ਚ ਗੋਲੀਬਾਰੀ ਹੋਈ ਅਤੇ ਇਸ ਦੌਰਾਨ ਇੱਕ ਦੀ ਮੌਤ ਹੋ ਗਈ। ਦੱਸ ਦਈਏ ਇਹ ਘਟਨਾ ਬੀਤੀ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਇਸ ਗੋਲੀਬਾਰੀ ‘ਚ 3 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ ਜਿਸ ‘ਚ 2 ਦੀ ਹਾਲਤ ਗੰਭੀਰ ਹੈ। ਇਸ ਮਾਮਲੇ ‘ਚ ਪੁਲਿਸ ਜਾਂਚ 'ਚ ਜੁਟੀ ਗਈ ਹੈ। ਇਸ ਅੰਨ੍ਹੇਵਾਹ ਗੋਲੀਬਾਰੀ ਵਿੱਚ ਨਰਿੰਦਰ ਸਿੰਘ ਨਾਮਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਰਣਜੋਧ ਸਿੰਘ ਅਤੇ ਚਰਨ ਸਿੰਘ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ।
NRI ਮਹਿੰਦਰ ਸਿੰਘ ਅਤੇ ਮਾਈਕਲ ਦੋਸਤ ਹਨ। ਦੋਵਾਂ ਦਾ ਸਾਂਝਾ ਜਾਇਦਾਦ ਦਾ ਕਾਰੋਬਾਰ ਹੈ। ਸ਼ੁੱਕਰਵਾਰ ਨੂੰ ਪ੍ਰਾਪਰਟੀ ਵੇਚਣ ਤੋਂ ਬਾਅਦ ਡਰੀਮ ਸਿਟੀ ਨੇੜੇ ਪਾਰਟੀ ਚੱਲ ਰਹੀ ਸੀ। ਪਾਰਟੀ ਵਿੱਚ ਸ਼ਹਿਰ ਦੇ ਕਈ ਵੱਡੇ ਅਤੇ ਪ੍ਰਭਾਵਸ਼ਾਲੀ ਲੋਕ ਪੁੱਜੇ ਹੋਏ ਸੀ। ਇਸ ਦੌਰਾਨ ਝਗੜੇ ਦੌਰਾਨ ਅਚਾਨਕ ਗੋਲੀਬਾਰੀ ਹੋ ਗਈ। ਘਟਨਾ ਤੋਂ ਬਾਅਦ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਇਸ ਤੋਂ ਇਲਾਵਾ ਦੋਵੇਂ ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਬੀਤੇ ਸੱਤ ਦਿਨਾਂ 'ਚ ਗੋਲੀਬਾਰੀ ਦੀਆਂ ਦੋ ਹੋਰ ਘਟਨਾਵਾਂ ਵਾਪਰੀਆਂ
ਇਸ ਪਹਿਲਾਂ ਜ਼ਮੀਨੀ ਵਿਵਾਦ ਦੇ ਚੱਲਦਿਆਂ ਸ਼ਨੀਵਾਰ ਸ਼ਾਮ ਅੰਮ੍ਰਿਤਸਰ ਦੇ 100 ਫੁੱਟ ਰੋਡ 'ਤੇ ਖੂਨੀ ਘਟਨਾ ਵਾਪਰ ਗਈ। ਵਾਰਡ ਨੰਬਰ 39 ਦੀ ਮਹਿਲਾ ਕੌਂਸਲਰ ਦਲਬੀਰ ਕੌਰ ਦੇ ਬੇਟੇ ਅਤੇ ‘ਆਪ’ ਆਗੂ ਚਰਨਦੀਪ ਸਿੰਘ ਉਰਫ਼ ਪੱਪਾ ਨੇ ਸਾਥੀਆਂ ਨਾਲ ਮਿਲ ਕੇ ਗੁੰਡਾਗਰਦੀ ਕੀਤੀ। ਇਸ ਦੌਰਾਨ ਉਸ ਨੇ ਲਾਇਸੈਂਸੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਇਸ ਗੋਲੀਬਾਰੀ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਚੋਂ ਇੱਕ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਦੂਜੀ ਵਾਰਦਾਤ ਸੋਮਵਾਰ ਤੜਕੇ ਵਾਪਰੀ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਪਤਨੀ ਅਤੇ ਬੱਚਿਆਂ ਸਮੇਤ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮੁਲਜ਼ਮਾਂ ਨੇ ਪਹਿਲਾਂ ਮੋਟਰਸਾਈਕਲ ’ਤੇ ਲੱਤ ਮਾਰੀ ਅਤੇ ਫਿਰ ਗੋਲੀਆਂ ਚਲਾ ਕੇ ਕਤਲ ਕਰਨ ਮਗਰੋਂ ਫ਼ਰਾਰ ਹੋ ਗਏ। ਇਸ ਹਮਲੇ ਵਿੱਚ ਮ੍ਰਿਤਕ ਦੀ ਪਤਨੀ ਦੇ ਵੀ ਸੱਟਾਂ ਲੱਗੀਆਂ। ਇਸ ਮਾਮਲੇ 'ਚ ਛੇਹਰਟਾ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ: Protest Agnipath Scheme: ਅਗਨੀਪਥ ਯੋਜਨਾ ਨੂੰ ਲੈ ਕੇ ਬਿਹਾਰ ਦੇ ਜਹਾਨਾਬਾਦ 'ਚ ਹੰਗਾਮਾ, ਲੋਕਾਂ ਨੇ ਟਰੱਕ ਨੂੰ ਲਾਈ ਅੱਗ