Ludhiana News: ਕਿੱਧਰੇ ਨੂੰ ਜਾ ਰਿਹਾ ਪੰਜਾਬ? ਹੁਣ ਲੁਧਿਆਣਾ 'ਚ ਤਾਬ-ੜਤੋੜ ਫਾਇਰਿੰਗ, ਕਾਰ 'ਤੇ ਅੰਨ੍ਹੇਵਾਹ ਵਰ੍ਹਾਈਆਂ ਗੋਲੀਆਂ
Crime News: ਪੰਜਾਬ ਵਿੱਚ ਗੈਂਗਵਾਰ ਤੇਜ਼ ਹੁੰਦੀ ਜਾ ਰਹੀ ਹੈ। ਆਏ ਦਿਨ ਕਿਤੇ ਨਾ ਕਿਤੇ ਗੈਂਗਸਟਰ ਸ਼ਰੇਆਮ ਇੱਕ-ਦੂਜੇ ਉਪਰ ਗੋਲੀਆਂ ਵਰ੍ਹਾ ਰਹੇ ਹਨ। ਤਾਜ਼ਾ ਮਾਮਲਾ ਲੁਧਿਆਣਾ ਦਾ ਹੈ।
![Ludhiana News: ਕਿੱਧਰੇ ਨੂੰ ਜਾ ਰਿਹਾ ਪੰਜਾਬ? ਹੁਣ ਲੁਧਿਆਣਾ 'ਚ ਤਾਬ-ੜਤੋੜ ਫਾਇਰਿੰਗ, ਕਾਰ 'ਤੇ ਅੰਨ੍ਹੇਵਾਹ ਵਰ੍ਹਾਈਆਂ ਗੋਲੀਆਂ Ludhiana News: gangsters fired indiscriminately at the car Ludhiana News: ਕਿੱਧਰੇ ਨੂੰ ਜਾ ਰਿਹਾ ਪੰਜਾਬ? ਹੁਣ ਲੁਧਿਆਣਾ 'ਚ ਤਾਬ-ੜਤੋੜ ਫਾਇਰਿੰਗ, ਕਾਰ 'ਤੇ ਅੰਨ੍ਹੇਵਾਹ ਵਰ੍ਹਾਈਆਂ ਗੋਲੀਆਂ](https://feeds.abplive.com/onecms/images/uploaded-images/2024/03/07/c59640ae9c8f2d9ebfaaac70ea506b061709786770242700_original.jpg?impolicy=abp_cdn&imwidth=1200&height=675)
Ludhiana News: ਪੰਜਾਬ ਵਿੱਚ ਗੈਂਗਵਾਰ ਤੇਜ਼ ਹੁੰਦੀ ਜਾ ਰਹੀ ਹੈ। ਆਏ ਦਿਨ ਕਿਤੇ ਨਾ ਕਿਤੇ ਗੈਂਗਸਟਰ ਸ਼ਰੇਆਮ ਇੱਕ-ਦੂਜੇ ਉਪਰ ਗੋਲੀਆਂ ਵਰ੍ਹਾ ਰਹੇ ਹਨ। ਤਾਜ਼ਾ ਮਾਮਲਾ ਲੁਧਿਆਣਾ ਦਾ ਹੈ। ਇੱਥੇ ਗੈਂਗਸਟਰਾਂ ਨੇ ਕਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਹਨ। ਬੇਸ਼ੱਕ ਕਾਰ ਸਵਾਰ ਤਾਂ ਫਰਾਰ ਹੋ ਗਏ ਪਰ ਬਦਮਾਸ਼ਾਂ ਨੇ ਕਾਰ ਨੂੰ ਗੋਲੀਆਂ ਮਾਰ-ਮਾਰ ਤਬਾਹ ਕਰ ਦਿੱਤਾ।
ਹਾਸਲ ਜਾਣਕਾਰੀ ਮੁਤਾਬਕ ਪੁਰਾਣੀ ਰੰਜਿਸ਼ ਦੇ ਚੱਲਦਿਆਂ ਲੁਧਿਆਣਾ ਦੇ ਵਿਜੇ ਨਗਰ ਸਥਿਤ ਘੋਰੀ ਸਰਕਾਰ ਦਰਗਾਹ ਨੇੜੇ ਗੈਂਗਸਟਰਾਂ ਨੇ ਗੱਡੀ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਲਾਕੇ ਦੇ ਲੋਕਾਂ ਨੇ ਪਹਿਲਾਂ ਤਾਂ ਸਮਝਿਆ ਕਿ ਸ਼ਾਇਦ ਕਿਸੇ ਵਿਆਹ ਦੌਰਾਨ ਪਟਾਕੇ ਚੱਲ ਰਹੇ ਹਨ ਪਰ ਕੁਝ ਸਮੇਂ ਬਾਅਦ ਹੰਗਾਮਾ ਹੋ ਗਿਆ। ਕਾਰ ਸਵਾਰ ਦੋ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਫਿਰ ਵੀ ਗੈਂਗਸਟਰ ਬਲੇਨੋ ਗੱਡੀ 'ਤੇ ਫਾਇਰਿੰਗ ਕਰਦੇ ਰਹੇ।
ਬਦਮਾਸ਼ਾਂ ਨੇ ਕਾਰ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ। ਗੋਲੀਆਂ ਕਾਰ ਦੇ ਬੋਨਟ ਤੇ ਸ਼ੀਸ਼ੇ ਵਿੱਚ ਲੱਗੀਆਂ। ਫਾਇਰਿੰਗ 'ਚ ਕਿੰਨੇ ਲੋਕ ਜ਼ਖਮੀ ਹੋਏ ਹਨ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ। ਪੁਲਿਸ ਸੂਤਰਾਂ ਅਨੁਸਾਰ ਪੁਲਿਸ ਨੂੰ ਇੱਕ ਗੈਂਗਸਟਰ ਦਾ ਮੋਬਾਈਲ ਫ਼ੋਨ ਮਿਲਿਆ ਹੈ। ਥਾਣਾ ਦਰੇਸੀ ਦੇ ਐਸਐਚਓ ਹਰਪ੍ਰੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ 4 ਖੋਲ੍ਹ ਵੀ ਬਰਾਮਦ ਕੀਤੇ ਹਨ। ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸੇਫ਼ ਸਿਟੀ ਕੈਮਰਿਆਂ 'ਤੇ ਵੀ ਕੰਮ ਕਰ ਰਹੀ ਹੈ। ਕੁਝ ਲੋਕਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਗੋਲੀ ਲੱਗੀ ਹੈ ਪਰ ਦੇਰ ਰਾਤ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਜ਼ਖਮੀ ਵਿਅਕਤੀ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਤੇ ਨਾ ਹੀ ਅਜਿਹੇ ਵਿਅਕਤੀ ਨੂੰ ਕਿਸੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਕਿਸੇ ਕੇਸ ਵਿੱਚ ਫਰਾਰ ਚੱਲ ਰਹੇ ਮੁਕੁਲ ਦੀ ਮਾਂ ਨੇ ਦੱਸਿਆ ਕਿ ਉਸ ਦਾ ਲੜਕਾ ਨਗਰ ਨਿਗਮ ਵਿੱਚ ਮੁਲਾਜ਼ਮ ਹੈ। ਉਸ ਦੀ ਇਲਾਕੇ ਦੇ ਇੱਕ ਗੈਂਗਸਟਰ ਨਾਲ ਦੁਸ਼ਮਣੀ ਹੈ। ਪੁਰਾਣੀ ਰੰਜਿਸ਼ ਕਾਰਨ ਉਹ ਉਸ ਨੂੰ ਮਾਰਨਾ ਚਾਹੁੰਦੇ ਹਨ। ਉਸ ਨੂੰ ਸ਼ੱਕ ਹੈ ਕਿ ਉਕਤ ਹਮਲਾਵਰਾਂ ਨੇ ਗੱਡੀ 'ਤੇ ਗੋਲੀਆਂ ਚਲਾਈਆਂ ਸਨ। ਅੰਜਨਾ ਮੁਤਾਬਕ ਹਮਲਾਵਾਰਾਂ ਨੇ ਮੁਕੁਲ ਦੀ ਕਾਰ ਦੇਖ ਕੇ ਸੋਚਿਆ ਕਿ ਸ਼ਾਇਦ ਮੁਕੁਲ ਕਾਰ 'ਚ ਸੀ, ਜਿਸ ਕਾਰਨ ਉਨ੍ਹਾਂ ਨੇ ਫਾਇਰਿੰਗ ਦਿੱਤੀ। ਮੁਕੁਲ ਪਿਛਲੇ ਇੱਕ ਮਹੀਨੇ ਤੋਂ ਫਰਾਰ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)