ਦਰਿੰਦਗੀ ਦੀ ਇੰਤਹਾ! ਨਾਬਾਲਗ ਨਾਲ 8 ਮਹੀਨੇ 80 ਤੋਂ ਵੱਧ ਪੁਰਸ਼ਾਂ ਕਰਦੇ ਰਹੇ ਬਲਾਤਕਾਰ, ਸਾਰੇ ਗ੍ਰਿਫ਼ਤਾਰ
ਆਂਧਰਾ ਪ੍ਰਦੇਸ਼ ਵਿੱਚ ਇੱਕ 13 ਸਾਲਾ ਲੜਕੀ, ਜਿਸ ਨੂੰ ਅੱਠ ਮਹੀਨਿਆਂ ਤੋਂ ਵੱਧ ਸਮੇਂ ਤੋਂ ਵੇਸਵਾਪੁਣੇ ਲਈ ਮਜਬੂਰ ਕੀਤਾ ਗਿਆ ਸੀ, ਨੂੰ ਮੰਗਲਵਾਰ, 19 ਅਪ੍ਰੈਲ ਨੂੰ ਗੁੰਟੂਰ ਵਿੱਚ ਪੁਲਿਸ ਨੇ ਬਚਾਇਆ।
ਨਵੀਂ ਦਿੱਲੀ: ਆਂਧਰਾ ਪ੍ਰਦੇਸ਼ ਵਿੱਚ ਇੱਕ 13 ਸਾਲਾ ਲੜਕੀ, ਜਿਸ ਨੂੰ ਅੱਠ ਮਹੀਨਿਆਂ ਤੋਂ ਵੱਧ ਸਮੇਂ ਤੋਂ ਵੇਸਵਾਪੁਣੇ ਲਈ ਮਜਬੂਰ ਕੀਤਾ ਗਿਆ ਸੀ, ਨੂੰ ਮੰਗਲਵਾਰ, 19 ਅਪ੍ਰੈਲ ਨੂੰ ਗੁੰਟੂਰ ਵਿੱਚ ਪੁਲਿਸ ਨੇ ਬਚਾਇਆ। ਜਾਂਚ ਵਿੱਚ ਸਾਹਮਣੇ ਆਇਆ ਕਿ ਅੱਠ ਮਹੀਨਿਆਂ ਦੌਰਾਨ 80 ਤੋਂ ਵੱਧ ਵਿਅਕਤੀਆਂ ਵੱਲੋਂ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਬੀ.ਟੈੱਕ ਦੇ ਵਿਦਿਆਰਥੀ ਸਮੇਤ 10 ਵਿਅਕਤੀਆਂ ਨੂੰ ਮੰਗਲਵਾਰ, 19 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਇਸ ਜੁਰਮ ਵਿੱਚ ਸ਼ਾਮਲ 80 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਅਤੇ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਫ਼ਰਾਰ ਹਨ।
ਪੀੜਤ ਇੱਕ ਔਰਤ ਵੱਲੋਂ ਗੋਦ ਲਈ ਗਈ ਸੀ, ਜਿਸ ਨੇ ਜੂਨ 2021 ਵਿੱਚ ਕੋਵਿਡ -19 ਮਹਾਮਾਰੀ ਦੇ ਦੌਰਾਨ ਇੱਕ ਹਸਪਤਾਲ ਵਿੱਚ ਲੜਕੀ ਦੀ ਮਾਂ ਨਾਲ ਦੋਸਤੀ ਕੀਤੀ ਸੀ। ਇਸ ਤੋਂ ਤੁਰੰਤ ਬਾਅਦ ਲੜਕੀ ਦੀ ਮਾਂ ਦੀ ਕੋਵਿਡ -19 ਕਾਰਨ ਮੌਤ ਹੋ ਗਈ ਸੀ, ਅਤੇ ਔਰਤ ਲੜਕੀ ਦੇ ਬਾਪ ਨੂੰ ਬਿਨ੍ਹਾਂ ਦੱਸੇ ਉਸਨੂੰ ਲੈ ਗਈ।
ਪਿਤਾ ਨੇ ਸ਼ਿਕਾਇਤ ਦਰਜ ਕਰਵਾਈ
ਅਗਸਤ 2021 'ਚ, ਲੜਕੀ ਦੇ ਪਿਤਾ ਨੇ ਪੁਲਿਸ ਕੋਲ ਪਹੁੰਚ ਕੀਤੀ ਅਤੇ ਸ਼ਿਕਾਇਤ ਦਰਜ ਕਰਵਾਈ। ਇਸ ਦੇ ਆਧਾਰ ’ਤੇ ਪੁਲੀਸ ਨੇ ਮੁੱਖ ਮੁਲਜ਼ਮ ਦੀ ਪਛਾਣ ਮਹਿਲਾ ਸਵਰਨ ਕੁਮਾਰੀ ਵਜੋਂ ਕੀਤੀ ਹੈ।ਇਸ ਮਾਮਲੇ 'ਚ ਪਹਿਲੀ ਗ੍ਰਿਫਤਾਰੀ ਜਨਵਰੀ 'ਚ ਕੀਤੀ ਗਈ ਸੀ ਅਤੇ ਮੰਗਲਵਾਰ 19 ਅਪ੍ਰੈਲ ਨੂੰ ਗੁੰਟੂਰ ਵੈਸਟ ਜ਼ੋਨ ਪੁਲਿਸ ਨੇ ਬੀ.ਟੈਕ ਦੇ ਵਿਦਿਆਰਥੀ ਸਮੇਤ 10 ਹੋਰ ਗ੍ਰਿਫਤਾਰੀਆਂ ਕੀਤੀਆਂ ਸਨ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।