ਪੜਚੋਲ ਕਰੋ

ਮਾਨਸਾ ’ਚ ਹੈਵਾਨ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਧੀ ਦੇ ਪ੍ਰੇਮੀ ਦਾ ਕਤਲ, ਲਾਸ਼ ਕੋਲ ਸੁੱਟਿਆ ਪਤੀ ਦਾ ਫ਼ੋਨ

ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇ ਕਲਾਂ ਵਿੱਚ ਬੀਤੇ ਦਿਨੀਂ ਇੱਕ ਖੇਤ ਦੀ ਮੋਟਰ ਤੋਂ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਇਹ ਮਾਮਲਾ ਸੁਲਝਾ ਲਿਆ ਹੈ।

ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇ ਕਲਾਂ ਵਿੱਚ ਬੀਤੇ ਦਿਨੀਂ ਇੱਕ ਖੇਤ ਦੀ ਮੋਟਰ ਤੋਂ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਇਹ ਮਾਮਲਾ ਸੁਲਝਾ ਲਿਆ ਹੈ। ਦਰਅਸਲ 'ਚ  ਮਾਂ ਨੇ ਆਪਣੇ ਪ੍ਰੇਮੀ ਅਤੇ ਉਸ ਦੇ ਸਾਥੀ ਨਾਲ ਮਿਲ ਕੇ ਆਪਣੀ ਧੀ ਦੇ ਪ੍ਰੇਮੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ।  
 
ਜਾਣਕਾਰੀ ਮੁਤਾਬਕ ਸਦਰ ਥਾਣਾ ਬੁਢਲਾਡਾ 'ਚ ਦਰਜ ਬਿਆਨ ਅਨੁਸਾਰ ਮ੍ਰਿਤਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਅਰਮਾਨ ਖਾਨ (20 ਸਾਲਾ) ਨੇੜਲੇ ਪਿੰਡ ਫਫੜੇ ਭਾਈਕੇ ਦੇ ਮੇਲੇ ਤੋਂ ਘਰ ਵਾਪਸ ਪਰਤਿਆ ਸੀ ਕਿ ਅਚਾਨਕ ਉਸਨੂੰ ਫੋਨ ਆ ਗਿਆ ਤੇ ਉਹ ਘਰੋਂ ਚਲਾ ਗਿਆ। ਜਿਸ ਤੋਂ ਬਾਅਦ ਗੁਰਨੇ ਕਲਾਂ ਦੇ ਖੇਤਾਂ 'ਚੋਂ ਮੋਟਰ ਕੋਲੋਂ ਉਸ ਦੀ ਲਾਸ਼ ਬਰਾਮਦ ਹੋਈ ਅਤੇ ਉਸਦੇ ਸਰੀਰ 'ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਹਮਲੇ ਦੇ ਨਿਸ਼ਾਨ ਸਨ।
 
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸਦੇ ਪੁੱਤਰ ਅਰਮਾਨ ਖਾਨ ਅਤੇ ਸੁਮਨਦੀਪ ਕੌਰ ਦੇ ਪ੍ਰੇਮ ਸੰਬੰਧ ਸਨ, ਜੋ ਕਿ ਲੜਕੀ ਦੀ ਮਾਂ ਨੂੰ ਮਨਜ਼ੂਰ ਨਹੀਂ ਸਨ। ਉਨ੍ਹਾਂ ਨੇ ਇੱਕ-ਦੋ ਵਾਰ ਪਹਿਲਾਂ ਵੀ ਸਾਡੇ ਘਰ ਆ ਕੇ ਸਾਨੂੰ ਮਾਰਨ ਦੀ ਧਮਕੀਆਂ ਦਿੱਤੀਆਂ ਸਨ। ਉਸ ਨੇ ਅੱਗੇ ਦੋਸ਼ ਲਗਾਉਂਦਿਆਂ ਕਿਹਾ ਕਿ ਕੁੜੀ ਦੀ ਮਾਂ ਦੇ ਜੀਵਨ ਸਿੰਘ ਨਾਂ ਦੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸਨ, ਜੋ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਸੀ, ਨੇ ਆਪਣੇ ਸਾਥੀ ਬਲਕਰਨ ਸਿੰਘ ਨਾਲ ਮਿਲ ਕੇ ਮੇਰੇ ਪੁੱਤ ਦਾ ਕਤਲ ਕੀਤਾ ਹੈ। 
 
ਪੁਲਿਸ ਨੇ ਦੱਸਿਆ ਕਿ 21 ਸਤੰਬਰ ਨੂੰ ਮ੍ਰਿਤਕ ਦੀ ਮਾਂ ਨੇ ਥਾਣਾ ਸਦਰ ਬੁਢਲਾਡਾ ਦੇ ਇੰਚਾਰਜ ਕੋਲ ਬਿਆਨ ਲਿਖਵਾਇਆ ਸੀ ਕਿ ਉਸ ਦੇ ਲੜਕੇ ਰਹਿਮਾਨ ਖ਼ਾਨ ਉਰਫ਼ ਅਰਮਾਨ ਖ਼ਾਨ (20) ਦਾ ਜੀਵਨ ਸਿੰਘ, ਬਲਕਰਨ ਸਿੰਘ ਅਤੇ ਅਮਨਦੀਪ ਕੌਰ ਨੇ ਕਤਲ ਕਰ ਦਿੱਤਾ ਹੈ।  ਜਿਸ ਮਗਰੋਂ ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕਤਲ ਵਿੱਚ ਵਰਤਿਆ ਚਾਕੂ ਬਰਾਮਦ ਕਰ ਲਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਮਨਦੀਪ ਕੌਰ ਆਪਣੀ ਧੀ ਨਾਲ ਸਬੰਧਾਂ ਕਾਰਨ ਰਹਿਮਾਨ ਖਾਨ ਨੂੰ ਮਾਰਨਾ ਚਾਹੁੰਦੀ ਸੀ। 
 
ਇਸ ਤੋਂ ਇਲਾਵਾ ਅਮਨਦੀਪ ਕੌਰ ਦਾ ਜੀਵਨ ਸਿੰਘ ਨਾਲ ਵੀ ਸਬੰਧ ਸੀ। ਉਹ ਆਪਣੇ ਪਤੀ ਦਾ ਚੋਰੀ ਕੀਤਾ ਮੋਬਾਈਲ ਕਤਲ ਵਾਲੀ ਥਾਂ 'ਤੇ ਸੁੱਟ ਕੇ ਉਸ ਨੂੰ ਇਸ ਮਾਮਲੇ 'ਚ ਫਸਾਉਣਾ ਚਾਹੁੰਦੀ ਸੀ। ਐੱਸ.ਐੱਚ.ਓ. ਸਦਰ ਇੰਸਪੈਕਟਰ ਅੰਗਰੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦੇ ਬਿਆਨ 'ਤੇ ਇੱਕ ਔਰਤ ਸਮੇਤ 3 ਵਿਅਕਤੀਆਂ ਖਿਲਾਫ ਧਾਰਾ 302 , 120 ਬੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਪੋਸ਼ਟਮਾਰਟਮ ਲਈ ਸਰਕਾਰੀ ਹਸਤਪਾਲ ਬੁਢਲਾਡਾ ਵਿਖੇ ਭੇਜ ਦਿੱਤੀ ਗਈ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਭਾਰਤ ਭੂਸ਼ਣ ਆਸ਼ੂ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਹਾਈਕੋਰਟ ਤੋਂ ਮਿਲੀ ਜ਼ਮਾਨਤ, FIR ਰੱਦ ਕਰਨ ਦੇ ਹੁਕਮ

Giani Harpreet Singh: ਗਿਆਨੀ ਹਰਪ੍ਰੀਤ ਸਿੰਘ ਖਿਲਾਫ ਐਕਸ਼ਨ ਮਗਰੋਂ ਪੰਥਕ ਧਿਰਾਂ ਅੰਦਰ ਭੂਚਾਲ, ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵੱਡਾ ਇਕੱਠ ਬੁਲਾਉਣ ਦਾ ਐਲਾਨ

Dry Day in Punjab: ਪੰਜਾਬ 'ਚ ਕੱਲ੍ਹ ਸ਼ਰਾਬ ਨਹੀਂ ਮਿਲੇਗੀ! ‘ਡਰਾਈ ਡੇ’ ਐਲਾਨਿਆ

Farmers Protest: ਮੋਦੀ ਸਰਕਾਰ ਵੱਲੋਂ ਭੇਜਿਆ ਖਰੜਾ ਵੇਖਦਿਆਂ ਹੀ ਭੜਕ ਉੱਠੇ ਕਿਸਾਨ, ਬੋਲੇ...ਇਹ ਤਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਚਾਲ

ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦੀ ਸ਼ੋਅ ਮਗਰ ਪ੍ਰਸ਼ਾਸਨ , ਚੰਡੀਗੜ੍ਹ ਸ਼ੋਅ ਤੇ ਛਿੜੀ ਨਵੀਂ ਬਹਿਸਕਰਨ ਔਜਲਾ ਦੀ ਘਰਵਾਲੀ ਨਾਲ ਫੋਟੋ , ਲੈਕੇ ਆਇਆ ਫੈਨ ਵੇਖੋ ਫਿਰ ਕੀ ਹੋਇਆਤੜਕੇ ਝੀਲ ਤੇ ਕੀ ਕਰ ਰਹੇ ਦਿਲਜੀਤ ਦੋਸਾਂਝ , ਅਨੋਖਾ ਨਜ਼ਾਰਾ ਪਿਆ ਦਿਲਜੀਤ ਦੀ ਝੋਲੀBikram Majithia |ਭਗਵੰਤ ਮਾਨ ਕਹਿੰਦਾ ਤਕੜੀ ਨੂੰ ਵੋਟ ਪਾਓ - ਬਿਕਰਮ ਮਜੀਠੀਆ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਭਾਰਤ ਭੂਸ਼ਣ ਆਸ਼ੂ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਹਾਈਕੋਰਟ ਤੋਂ ਮਿਲੀ ਜ਼ਮਾਨਤ, FIR ਰੱਦ ਕਰਨ ਦੇ ਹੁਕਮ
Punjab News: ਭਾਰਤ ਭੂਸ਼ਣ ਆਸ਼ੂ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਹਾਈਕੋਰਟ ਤੋਂ ਮਿਲੀ ਜ਼ਮਾਨਤ, FIR ਰੱਦ ਕਰਨ ਦੇ ਹੁਕਮ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਖਿਲਾਫ ਐਕਸ਼ਨ ਮਗਰੋਂ ਪੰਥਕ ਧਿਰਾਂ ਅੰਦਰ ਭੂਚਾਲ, ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵੱਡਾ ਇਕੱਠ ਬੁਲਾਉਣ ਦਾ ਐਲਾਨ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਖਿਲਾਫ ਐਕਸ਼ਨ ਮਗਰੋਂ ਪੰਥਕ ਧਿਰਾਂ ਅੰਦਰ ਭੂਚਾਲ, ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵੱਡਾ ਇਕੱਠ ਬੁਲਾਉਣ ਦਾ ਐਲਾਨ
Dry Day in Punjab: ਪੰਜਾਬ 'ਚ ਕੱਲ੍ਹ ਸ਼ਰਾਬ ਨਹੀਂ ਮਿਲੇਗੀ! ‘ਡਰਾਈ ਡੇ’ ਐਲਾਨਿਆ
Dry Day in Punjab: ਪੰਜਾਬ 'ਚ ਕੱਲ੍ਹ ਸ਼ਰਾਬ ਨਹੀਂ ਮਿਲੇਗੀ! ‘ਡਰਾਈ ਡੇ’ ਐਲਾਨਿਆ
Farmers Protest: ਮੋਦੀ ਸਰਕਾਰ ਵੱਲੋਂ ਭੇਜਿਆ ਖਰੜਾ ਵੇਖਦਿਆਂ ਹੀ ਭੜਕ ਉੱਠੇ ਕਿਸਾਨ, ਬੋਲੇ...ਇਹ ਤਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਚਾਲ
Farmers Protest: ਮੋਦੀ ਸਰਕਾਰ ਵੱਲੋਂ ਭੇਜਿਆ ਖਰੜਾ ਵੇਖਦਿਆਂ ਹੀ ਭੜਕ ਉੱਠੇ ਕਿਸਾਨ, ਬੋਲੇ...ਇਹ ਤਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਚਾਲ
Punjab News: ਗਿਆਨੀ ਹਰਪ੍ਰੀਤ ਸਿੰਘ ਨੂੰ ਵਲਟੋਹਾ ਦੇ 'ਮੰਦੇ' ਬੋਲ, ਆਖਿਆ...ਹੁਣ ਆਪਣੀਆਂ ਕਰਤੂਤਾਂ ਦਾ ਸਾਹਮਣਾ ਕਰੋ

Punjab Blast Update: ਧਮਾਕਿਆਂ ਨਾਲ ਕਿਉਂ ਦਹਿਲ ਰਿਹਾ  ਪੰਜਾਬ? ਪੁਲਿਸ ਨੂੰ ਸਿੱਧੀ ਚੁਣੌਤੀ ਦੇ ਰਹੇ ਨੇ ਅੱਤਵਾਦੀ, 26 ਦਿਨਾਂ 'ਚ 7 ਹਮਲਿਆਂ ਦਾ ਕੀ ਮਕਸਦ ?

Accident in Punjab: ਅੰਮ੍ਰਿਤਸਰ ਏਅਰਪੋਰਟ ਤੋਂ ਘਰ ਆ ਰਹੇ ਐਨਆਰਆਈ ਦੀ ਭਿਆਨਕ ਸੜਕ ਹਾਦਸੇ 'ਚ ਮੌਤ, ਕਾਰ ਬੁਰੀ ਤਰ੍ਹਾਂ ਹੋਈ ਤਬਾਹ

ਪੰਜਾਬ 'ਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ

Embed widget