ਇਸ ਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ, ਜਨਮਦਿਨ ਦੇ ਬਹਾਨੇ ਵਿਦਿਆਰਥੀ ਨੂੰ ਜਿਉਂਦਾ ਸਾੜਨ ਦੀ ਕੋਸ਼ਿਸ਼, ਹਾਲਤ ਨਾਜ਼ੁਕ, 5 ਦੋਸਤ ਗ੍ਰਿਫ਼ਤਾਰ
ਮੁੰਬਈ ਤੋਂ ਬਹੁਤ ਹੀ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋਸਤਾਂ ਨੇ ਯਾਰ ਮਾਰ ਕਰ ਦਿੱਤੀ। ਪੀੜਤ ਦੇ ਬਿਆਨ ਅਨੁਸਾਰ ਉਸ ਦੇ 5 ਦੋਸਤਾਂ ਨੇ ਜਨਮਦਿਨ ਮਨਾਉਣ ਦੇ ਨਾਂ ‘ਤੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਮੁਤਾਬਕ ਇਹ...

ਮੁੰਬਈ ਦੇ ਵਿਨੋਬਾ ਭਾਵੇ ਪੁਲਿਸ ਥਾਣੇ ਵਾਲੇ ਇਲਾਕੇ ‘ਚੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਪੂਰੇ ਸ਼ਹਿਰ ‘ਚ ਸਨਸਨੀ ਫੈਲਾ ਦਿੱਤੀ। 21 ਸਾਲਾਂ ਦਾ ਕਾਲਜ ਵਿਦਿਆਰਥੀ ਅਬਦੁਲ ਰਹਮਾਨ ਮਕਸੂਦ ਆਲਮ ਖਾਨ ਨੂੰ ਉਸਦੇ ਹੀ ਪੰਜ ਦੋਸਤਾਂ ਨੇ ਜਨਮਦਿਨ ਮਨਾਉਣ ਦੇ ਨਾਂ ‘ਤੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਨਾ ਸਿਰਫ਼ ਹੈਰਾਨ ਕਰਨ ਵਾਲਾ ਹੈ, ਬਲਕਿ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰ ਦੇਣ ਵਾਲਾ ਹੈ। ਇਹ ਘਟਨਾ ਮੰਗਲਵਾਰ, 25 ਨਵੰਬਰ ਦੀ ਰਾਤ ਵਾਪਰੀ।
ਪੀੜਤ ਦੇ ਭਰਾ ਦੇ ਮੁਤਾਬਕ, ਰਾਤ 12 ਵਜੇ ਅਬਦੁਲ ਦੇ ਪੰਜ ਦੋਸਤ-ਅਯਾਜ਼ ਮਲਿਕ, ਅਸ਼ਰਫ਼ ਮਲਿਕ ਅਤੇ ਹੋਰ ਤਿੰਨ-ਨੇ ਉਸਨੂੰ ਫੋਨ ਕਰਕੇ ਹੇਠਾਂ ਬੁਲਾਇਆ। ਉਹਨਾਂ ਨੇ ਕਿਹਾ ਕਿ ਉਹ ਉਸਦਾ ਜਨਮਦਿਨ ਸੈਲਿਬ੍ਰੇਟ ਕਰਨਾ ਚਾਹੁੰਦੇ ਹਨ। ਜਿਵੇਂ ਹੀ ਅਬਦੁਲ ਹੇਠਾਂ ਆਇਆ, ਦੋਸਤਾਂ ਨੇ ਉਸਨੂੰ ਕੇਕ ਕੱਟਣ ਲਈ ਕਿਹਾ। ਪੀੜਤ ਦੇ ਕਹਿਣ ਮੁਤਾਬਕ, ਕੇਕ ਕੱਟਣ ਦੇ ਦੌਰਾਨ ਦੋਸਤਾਂ ਨੇ ਅਚਾਨਕ ਉਸ ‘ਤੇ ਅੰਡੇ ਅਤੇ ਪੱਥਰ ਸੁੱਟਣ ਸ਼ੁਰੂ ਕਰ ਦਿੱਤੇ। ਅਬਦੁਲ ਨੇ ਵਿਰੋਧ ਕੀਤਾ ਅਤੇ ਕਾਰਨ ਪੁੱਛਿਆ, ਪਰ ਉਹ ਕੁਝ ਸਮਝਦਾ, ਇਸ ਤੋਂ ਪਹਿਲਾਂ ਹੀ ਅਸ਼ਰਫ਼ ਮਲਿਕ ਨੇ ਸਕੂਟੀ ‘ਚੋਂ ਕੱਢਿਆ ਜਵਲਨਸ਼ੀਲ ਪਦਾਰਥ ਉਸਦੇ ਵੱਲ ਸੁੱਟ ਦਿੱਤਾ।
ਸੀਸੀਟੀਵੀ ਫੁਟੇਜ ਵਿੱਚ ਪੂਰਾ ਮੰਜ਼ਰ ਕੈਦ ਹੋ ਗਿਆ। ਪੀੜਤ ਨੇ ਦੱਸਿਆ ਕਿ ਜਿਵੇਂ ਹੀ ਬੋਤਲ ਸੁੱਟੀ ਗਈ, ਉਸਨੂੰ ਪੈਟਰੋਲ ਦੀ ਤਿੱਖੀ ਗੰਧ ਆਈ। ਉਹ ਜ਼ੋਰ ਨਾਲ ਚੀਖਿਆ ਕਿ "ਤੁਸੀਂ ਕੀ ਕਰ ਰਹੇ ਹੋ?", ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਸਦੇ ਸਰੀਰ ਨੇ ਅੱਗ ਫੜ ਲਈ ਸੀ। ਸੀਸੀਟੀਵੀ ਫੁਟੇਜ ਵਿੱਚ ਇਹ ਸਾਰਾ ਦਰਦਨਾਕ ਦ੍ਰਿਸ਼ ਸਾਫ਼ ਦਿਖਾਈ ਦਿੰਦਾ ਹੈ, ਜਿਸ ਵਿੱਚ ਅਬਦੁਲ ਅੱਗ ਨਾਲ ਘਿਰਿਆ ਆਪਣੀ ਜਾਨ ਬਚਾਉਣ ਲਈ ਦੌੜਦਾ ਨਜ਼ਰ ਆ ਰਿਹਾ ਹੈ। ਘਟਨਾ ਤੋਂ ਬਾਅਦ ਪੰਜੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਸੀਸੀਟੀਵੀ ਫੁਟੇਜ ‘ਚ ਕੈਦ ਹੋਇਆ ਸਾਰਾ ਮੰਜ਼ਰ
ਪੀੜਤ ਨੇ ਦੱਸਿਆ ਕਿ ਜਿਵੇਂ ਹੀ ਬੋਤਲ ਸੁੱਟੀ ਗਈ, ਉਸਨੂੰ ਪੈਟਰੋਲ ਦੀ ਤਿੱਖੀ ਗੰਧ ਆਈ। ਉਸਨੇ ਜ਼ੋਰ ਨਾਲ ਚੀਕ ਕੇ ਕਿਹਾ, “ਤੁਸੀਂ ਕੀ ਕਰ ਰਹੇ ਹੋ?”, ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਸਦੇ ਸਰੀਰ ਨੇ ਅੱਗ ਫੜ ਲੀ ਸੀ। ਸੀਸੀਟੀਵੀ ਫੁਟੇਜ ਵਿੱਚ ਇਹ ਸਾਰੀ ਦਰਦਨਾਕ ਘਟਨਾ ਸਾਫ਼-ਸਾਫ਼ ਵਿਖਦੀ ਹੈ, ਜਿਸ ਵਿੱਚ ਅਬਦੁਲ ਅੱਗ ਦੇ ਘੇਰੇ ‘ਚ ਆਪਣੀ ਜਾਨ ਬਚਾਉਣ ਲਈ ਦੌੜਦਾ ਨਜ਼ਰ ਆ ਰਿਹਾ ਹੈ। ਘਟਨਾ ਤੋਂ ਬਾਅਦ ਪੰਜੇ ਆਰੋਪੀ ਮੌਕੇ ਤੋਂ ਫਰਾਰ ਹੋ ਗਏ।
ਅਬਦੁਲ ਦੀ ਹਸਪਤਾਲ ਵਿੱਚ ਹਾਲਤ ਨਾਜ਼ੁਕ
ਸਥਾਨਕ ਲੋਕਾਂ ਦੀ ਮਦਦ ਨਾਲ ਅਬਦੁਲ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹ ਗੰਭੀਰ ਝੁਲਸੇ ਹੋਏ ਹਾਲਾਤਾਂ ਦੇ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਦੇ ਮੁਤਾਬਕ, ਉਸਦੇ ਸਰੀਰ ਦਾ ਵੱਡਾ ਹਿੱਸਾ ਸੜ ਚੁੱਕਾ ਹੈ ਅਤੇ ਇਸ ਸਮੇਂ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਪੰਜੇ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ 29 ਨਵੰਬਰ ਤੱਕ ਪੁਲਿਸ ਰਿਮਾਂਡ ‘ਚ ਭੇਜ ਦਿੱਤਾ ਗਿਆ ਹੈ।
ਹੋਣ ਵਾਲੀ ਜਾਂਚ ‘ਚ ਪੁਲਿਸ ਹਰ ਪੱਖ ਤੋਂ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ। ਜਾਂਚ ਅਧਿਕਾਰੀ ਦੇ ਮੁਤਾਬਕ, ਸ਼ੁਰੂਆਤੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਸਤਾਂ ਨੇ ਇਹ ਸਭ ਕੁਝ ‘ਮਜ਼ਾਕ’ ਦੇ ਨਾਂ ‘ਤੇ ਕੀਤਾ ਸੀ, ਪਰ ਇਹ ਮਜ਼ਾਕ ਕਿੰਨਾ ਖਤਰਨਾਕ ਅਤੇ ਜਾਨਲੇਵਾ ਸਾਬਤ ਹੋ ਸਕਦਾ ਹੈ, ਸ਼ਾਇਦ ਉਹਨਾਂ ਨੇ ਸੋਚਿਆ ਵੀ ਨਹੀਂ ਸੀ - ਜਾਂ ਫਿਰ ਸ਼ਾਇਦ ਸੋਚਿਆ ਹੋਵੇ। ਇਸ ਵੇਲੇ ਪੁਲਿਸ ਦੋਸ਼ੀਆਂ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਤੇ ਇਸ ਘਟਨਾ ਦੇ ਪਿੱਛੇ ਕੋਈ ਪੁਰਾਣੀ ਰੰਜਿਸ਼ ਜਾਂ ਝਗੜਾ ਤਾਂ ਨਹੀਂ ਸੀ। ਇਸ ਵਾਰਦਾਤ ਨੇ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਦੋਸਤਾਂ ‘ਤੇ ਭਰੋਸਾ ਕਰਨਾ ਅੱਜਕੱਲ੍ਹ ਵੀ ਸੁਰੱਖਿਅਤ ਹੈ?






















