ਜ਼ਮੀਨੀ ਵਿਵਾਦ ਨੂੰ ਲੈ ਕੇ ਭਤੀਜੇ ਨੇ ਚਾਚੇ ਦਾ ਗੋਲੀ ਮਾਰ ਕੀਤਾ ਕਤਲ, ਇਕ ਹੋਰ ਨੂੰ ਕੀਤਾ ਜ਼ਖਮੀ
ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਡੱਲ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਭਤੀਜੇ ਵੱਲੋਂ ਆਪਣੇ ਚਾਚੇ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।ਮ੍ਰਿਤਕ ਜਸਬੀਰ ਸਿੰਘ ਫ਼ੌਜੀ ਪੁੱਤਰ ਵਿਰਸਾ ਸਿੰਘ ਦੀ ਪਤਨੀ ਦਵਿੰਦਰ ਕੌਰ ਨੇ ਦੱਸਿਆ ਕਿ ਘਰੇਲੂ ਵੰਡ ਵਿਚ ਆਉਂਦੀ ਜ਼ਮੀਨ ਨੂੰ ਲੈ ਕੇ ਝਗੜਾ ਹੋਇਆ ਸੀ।
ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਡੱਲ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਭਤੀਜੇ ਵੱਲੋਂ ਆਪਣੇ ਚਾਚੇ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।ਮ੍ਰਿਤਕ ਜਸਬੀਰ ਸਿੰਘ ਫ਼ੌਜੀ ਪੁੱਤਰ ਵਿਰਸਾ ਸਿੰਘ ਦੀ ਪਤਨੀ ਦਵਿੰਦਰ ਕੌਰ ਨੇ ਦੱਸਿਆ ਕਿ ਘਰੇਲੂ ਵੰਡ ਵਿਚ ਆਉਂਦੀ ਜ਼ਮੀਨ ਨੂੰ ਲੈ ਕੇ ਝਗੜਾ ਹੋਇਆ ਸੀ।
ਉਸਨੇ ਦੱਸਿਆ ਕਿ ਜ਼ਮੀਨ ਦਾ ਠੇਕਾ ਉਨ੍ਹਾਂ ਵੱਲੋਂ ਚਾਰ ਲੱਖ ਰੁਪਈਆ ਲਿਆ ਜਾਣਾ ਸੀ, ਪਰ ਨਛੱਤਰ ਸਿੰਘ ਜੋ ਕਿ ਇਸ 'ਤੇ ਆਪਣਾ ਹੱਕ ਜਤਾਉਂਦਾ ਸੀ। ਇਸੇ ਗੱਲ ਨੂੰ ਲੈ ਕੇ ਉਨ੍ਹਾਂ ਨਾਲ ਲਾਗਡਾਟ ਰੱਖਦਾ ਸੀ। ਜਦ ਇਸ ਸਬੰਧੀ ਅੱਜ ਮੋਹਤਬਾਰ ਫ਼ੈਸਲਾ ਕਰਵਾਉਣ ਲੱਗੇ ਤਾਂ ਨਛੱਤਰ ਸਿੰਘ ਨੇ ਆਪਣੇ ਪਸਤੌਲ ਨਾਲ ਮੋਹਤਬਰਾਂ ਦੀ ਹਾਜ਼ਰੀ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਹ ਗੋਲੀਆਂ ਜਸਬੀਰ ਸਿੰਘ ਦੀ ਛਾਤੀ ਵਿੱਚ ਜਾ ਵੱਜੀਆਂ।
ਗੋਲੀ ਲੱਗਣ ਕਾਰਨ ਜਸਬੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਗੋਲੀ ਉਸ ਦੇ ਲੜਕੇ ਦਲੇਰ ਸਿੰਘ ਨੂੰ ਲੱਗੀ। ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀ ਨੂੰ ਭਿੱਖੀਵਿੰਡ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਉਧਰ ਮੌਕੇ 'ਤੇ ਪਹੁੰਚੇ ਥਾਣਾ ਖਾਲੜਾ ਦੇ ਐੱਸਐੱਚਓ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :