ਪੜਚੋਲ ਕਰੋ

Nikki Yadav Murder Case : ਨਿੱਕੀ ਯਾਦਵ ਦੀ ਕਿਵੇਂ ਹੋਈ ਮੌਤ ? ਪੋਸਟਮਾਰਟਮ ਰਿਪੋਰਟ ਤੋਂ ਹੋਇਆ ਇਹ ਖ਼ੁਲਾਸਾ , ਸ਼ਰਧਾ ਕਤਲ ਕੇਸ ਦੀ ਤਰਜ਼ 'ਤੇ ਹੋ ਰਹੀ ਜਾਂਚ

Nikki Yadav Murder : ਦਿੱਲੀ ਦੇ ਨਿੱਕੀ ਯਾਦਵ ਕਤਲ ਕੇਸ ਵਿੱਚ ਪੋਸਟਮਾਰਟਮ ਰਿਪੋਰਟ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਸੂਤਰਾਂ ਅਨੁਸਾਰ ਕਤਲ ਦਮ ਘੁੱਟਣ ਕਾਰਨ ਹੋਇਆ ਹੈ। ਗਰਦਨ 'ਤੇ ਨਿਸ਼ਾਨ ਪਾਏ ਗਏ ਹਨ। ਡਾਕਟਰਾਂ ਮੁਤਾਬਕ ਲਾਸ਼ ਫਰਿੱਜ ਵਿੱਚ ਸੀ ,ਇਸ ਕਰਕੇ ਸਹੀ ਸ

Nikki Yadav Murder : ਦਿੱਲੀ ਦੇ ਨਿੱਕੀ ਯਾਦਵ ਕਤਲ ਕੇਸ ਵਿੱਚ ਪੋਸਟਮਾਰਟਮ ਰਿਪੋਰਟ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਸੂਤਰਾਂ ਅਨੁਸਾਰ ਕਤਲ ਦਮ ਘੁੱਟਣ ਕਾਰਨ ਹੋਇਆ ਹੈ। ਗਰਦਨ 'ਤੇ ਨਿਸ਼ਾਨ ਪਾਏ ਗਏ ਹਨ। ਡਾਕਟਰਾਂ ਮੁਤਾਬਕ ਲਾਸ਼ ਫਰਿੱਜ ਵਿੱਚ ਸੀ ,ਇਸ ਕਰਕੇ ਸਹੀ ਸਮਾਂ ਦੱਸਣਾ ਮੁਸ਼ਕਲ ਹੈ ਕਿਉਂਕਿ ਫਰਿੱਜ ਵਿੱਚ ਕੋਈ ਨੈਚੂਅਲ ਪ੍ਰੋਸੈਸ ਨਹੀਂ ਹੁੰਦਾ। ਸਰੀਰ 'ਤੇ ਹੋਰ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਵਿਸਰਾ ਵੀ ਸੁਰੱਖਿਅਤ ਰੱਖਿਆ ਗਿਆ ਹੈ।
 
ਡੀਸੀਪੀ ਕ੍ਰਾਈਮ ਬ੍ਰਾਂਚ ਸਤੀਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ 5 ਦਿਨਾਂ ਦੇ ਰਿਮਾਂਡ ’ਤੇ ਹੈ। ਪੁੱਛਗਿੱਛ ਜਾਰੀ ਹੈ। ਸਾਡੀਆਂ ਕਈ ਟੀਮਾਂ ਕੰਮ ਕਰ ਰਹੀਆਂ ਹਨ। ਅਸੀਂ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੇ ਹਾਂ। ਇਸ ਮਾਮਲੇ ਦੀ ਜਾਂਚ ਸ਼ਰਧਾ ਕਤਲ ਕੇਸ ਦੀ ਤਰਜ਼ 'ਤੇ ਕੀਤੀ ਜਾਵੇਗੀ। ਫੋਰੈਂਸਿਕ ਜਾਂਚ ਦੇ ਆਧਾਰ 'ਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਿਵੇਂ ਕਿ ਸ਼ਰਧਾ ਕਤਲ ਕੇਸ 'ਚ ਇਕੱਠੇ ਕੀਤੇ ਗਏ ਸਨ। ਦੋਸ਼ੀ ਸਾਹਿਲ ਗਹਿਲੋਤ 9 ਫਰਵਰੀ ਨੂੰ ਕਿਸੇ ਹੋਰ ਔਰਤ ਨਾਲ ਮੰਗਣੀ ਕਰਵਾ ਕੇ ਨਿੱਕੀ ਦੇ ਘਰ ਗਿਆ ਸੀ। ਉੱਥੇ ਸਮਾਂ ਬਿਤਾਉਣ ਤੋਂ ਬਾਅਦ ਦੋਵੇਂ ਦਿੱਲੀ ਦੀਆਂ ਵੱਖ-ਵੱਖ ਥਾਵਾਂ 'ਤੇ ਗਏ ਅਤੇ ਫਿਰ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਚਲੇ ਗਏ। ਲੜਕੀ ਦੀ ਟਿਕਟ ਪਹਿਲਾਂ ਹੀ ਤਿਆਰ ਸੀ, ਜਿਸ ਤੋਂ ਬਾਅਦ ਲੜਾਈ ਹੋਈ। ਸਾਹਿਲ ਨਿੱਕੀ ਦਾ ਕਤਲ ਕਰ ਕੇ 10 ਫਰਵਰੀ ਨੂੰ ਪਿੰਡ ਮਿਤਰਾਂ ਪਹੁੰਚ ਗਿਆ। ਜਿੱਥੇ ਦੋਸ਼ੀ ਸਾਹਿਲ ਨੇ 10 ਫਰਵਰੀ ਨੂੰ ਲਾਸ਼ ਨੂੰ ਢਾਬੇ 'ਚ ਠਿਕਾਣੇ ਲਗਾ ਕੇ ਵਿਆਹ ਕਰਵਾ ਲਿਆ।
 

 ਫਰਿੱਜ ਦੇ ਅੰਦਰੋਂ ਮਿਲੀ ਸੀ ਨਿੱਕੀ ਦੀ ਲਾਸ਼ 

23 ਸਾਲਾ ਨਿੱਕੀ ਯਾਦਵ ਦੀ ਲਾਸ਼ ਮੰਗਲਵਾਰ (14 ਫਰਵਰੀ) ਨੂੰ ਉਸ ਦੇ ਬੁਆਏਫ੍ਰੈਂਡ ਸਾਹਿਲ ਗਹਿਲੋਤ ਦੇ ਪਰਿਵਾਰ ਦੀ ਮਲਕੀਅਤ ਵਾਲੇ ਰੈਸਟੋਰੈਂਟ ਦੇ ਫਰਿੱਜ ਦੇ ਅੰਦਰੋਂ ਮਿਲੀ ਸੀ। ਕਤਲ ਦੇ ਦੋਸ਼ੀ 24 ਸਾਲਾ ਸਾਹਿਲ ਗਹਿਲੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਨਿੱਕੀ ਯਾਦਵ ਦੀ 9 ਫਰਵਰੀ ਦੀ ਇੱਕ ਸੀਸੀਟੀਵੀ ਫੁਟੇਜ ਵੀ ਮਿਲੀ ਹੈ, ਜਿਸ ਵਿੱਚ ਉਹ ਆਖਰੀ ਵਾਰ ਦੱਖਣ-ਪੱਛਮੀ ਦਿੱਲੀ ਵਿੱਚ ਆਪਣੇ ਘਰ ਜਾਂਦੀ ਨਜ਼ਰ ਆਈ ਸੀ। ਵੀਡੀਓ 'ਚ ਲੜਕੀ ਇਕੱਲੀ ਨਜ਼ਰ ਆ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਸਾਹਿਲ ਗਹਿਲੋਤ ਨੇ ਕੁਝ ਘੰਟਿਆਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ।

ਕਿਸੇ ਹੋਰ ਔਰਤ ਨਾਲ ਵਿਆਹ ਨੂੰ ਲੈ ਕੇ ਝਗੜਾ

ਸਾਹਿਲ ਦਾ ਕਿਸੇ ਹੋਰ ਔਰਤ ਨਾਲ ਵਿਆਹ ਕਰਵਾਉਣ ਲਈ ਕਾਰ ਅੰਦਰ ਕਰੀਬ ਤਿੰਨ ਘੰਟੇ ਤੱਕ ਦੋਵਾਂ ਵਿਚਾਲੇ ਲੜਾਈ ਹੁੰਦੀ ਰਹੀ। ਪੁਲਿਸ ਨੇ ਦੱਸਿਆ ਕਿ ਲੜਾਈ ਵਧਣ 'ਤੇ ਸਾਹਿਲ ਨੇ ਚਾਰਜਿੰਗ ਕੇਬਲ ਦੀ ਵਰਤੋਂ ਕਰਕੇ ਨਿੱਕੀ ਦਾ ਗਲਾ ਘੁੱਟ ਦਿੱਤਾ। ਕਥਿਤ ਤੌਰ 'ਤੇ ਉਹ ਘਬਰਾ ਗਿਆ ਅਤੇ ਉਸ ਨੇ ਲਾਸ਼ ਨੂੰ ਆਪਣੇ ਪਰਿਵਾਰ ਦੇ ਢਾਬੇ 'ਤੇ ਫਰੀਜ਼ਰ ਵਿਚ ਲੁਕਾਉਣ ਦਾ ਫੈਸਲਾ ਕੀਤਾ।

  ਵਿਆਹ ਤੋਂ ਇਕ ਦਿਨ ਪਹਿਲਾਂ ਨਿੱਕੀ ਨੂੰ ਪਤਾ ਲੱਗਾ

ਨਿੱਕੀ ਨੂੰ ਇਹ ਨਹੀਂ ਪਤਾ ਸੀ ਕਿ ਉਸ ਦੇ ਲਿਵ-ਇਨ ਪਾਰਟਨਰ ਸਾਹਿਲ ਦੀ ਕਿਸੇ ਹੋਰ ਔਰਤ ਨਾਲ ਮੰਗਣੀ ਹੋਈ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਨਿੱਕੀ ਨੂੰ ਇਸ ਗੱਲ ਦਾ ਪਤਾ ਸਾਹਿਲ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਲੱਗਾ, ਜਿਸ ਤੋਂ ਬਾਅਦ ਦੋਹਾਂ 'ਚ ਝਗੜਾ ਹੋ ਗਿਆ। ਇਸ ਕਤਲ ਦਾ ਖੁਲਾਸਾ ਵੈਲੇਨਟਾਈਨ ਡੇਅ ਮੌਕੇ ਹੋਇਆ ਹੈ। ਇਹ ਮਾਮਲਾ ਪਿਛਲੇ ਸਾਲ ਸਾਹਮਣੇ ਆਏ ਦਿੱਲੀ ਦੇ ਸ਼ਰਧਾ ਕਤਲ ਕਾਂਡ ਵਰਗਾ ਹੈ। ਸ਼ਰਧਾ ਵਾਕਰ ਦਾ ਉਸ ਦੇ ਬੁਆਏਫ੍ਰੈਂਡ ਆਫਤਾਬ ਪੂਨਾਵਾਲਾ ਨੇ ਕਤਲ ਕਰ ਦਿੱਤਾ ਸੀ ਅਤੇ ਫਿਰ ਉਸ ਦੀ ਲਾਸ਼ ਨੂੰ ਕਈ ਟੁਕੜਿਆਂ ਵਿਚ ਕੱਟ ਕੇ ਫਰਿੱਜ ਵਿਚ ਰੱਖਿਆ ਗਿਆ ਸੀ।

ਸਾਲਾਂ ਤੱਕ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹੇ

ਪੁਲਿਸ ਨੂੰ ਨਿੱਕੀ ਦੇ ਲਾਪਤਾ ਹੋਣ ਦੀ ਸੂਚਨਾ ਗੁਆਂਢੀ ਵੱਲੋਂ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਸਾਹਿਲ ਗਹਿਲੋਤ ਪਹੁੰਚੀ। ਲੜਕੀ ਦਾ ਪਰਿਵਾਰ ਹਰਿਆਣਾ ਦੇ ਝੱਜਰ 'ਚ ਰਹਿੰਦਾ ਹੈ। ਪੁਲਿਸ ਸੂਤਰਾਂ ਦਾ ਦਾਅਵਾ ਹੈ ਕਿ ਸਾਹਿਲ ਨੇ ਪੁੱਛਗਿੱਛ ਦੌਰਾਨ ਕਤਲ ਦੀ ਗੱਲ ਕਬੂਲ ਕਰ ਲਈ ਹੈ ਅਤੇ ਖੁਲਾਸਾ ਕੀਤਾ ਹੈ ਕਿ ਉਸ ਨੇ ਨਿੱਕੀ ਦੀ ਲਾਸ਼ ਕਿੱਥੇ ਲੁਕਾਈ ਸੀ। ਪੁਲਿਸ ਨੇ ਦੱਸਿਆ ਕਿ ਨਿੱਕੀ ਅਤੇ ਸਾਹਿਲ ਦੀ ਮੁਲਾਕਾਤ ਮੈਡੀਕਲ ਦਾਖਲਾ ਪ੍ਰੀਖਿਆ ਦੀ ਤਿਆਰੀ ਦੌਰਾਨ ਹੋਈ ਸੀ ਅਤੇ ਉਹ ਸਾਲਾਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸਨ। ਨਿੱਕੀ ਯਾਦਵ ਦੇ ਪਿਤਾ ਨੇ ਸਾਹਿਲ ਗਹਿਲੋਤ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ।

ਟਾਪ ਹੈਡਲਾਈਨ

DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
Big News: ਵੱਡੀ ਖਬਰ, 'ਆਪ' ਨੂੰ ਲੱਗਿਆ ਝਟਕਾ, ਸਾਬਕਾ ਸਰਪੰਚ ਦਰਜਨਾਂ ਸਾਥੀਆਂ ਸਣੇ ਕਾਂਗਰਸ 'ਚ ਹੋਏ ਸ਼ਾਮਲ, ਤਸਵੀਰਾਂ ਹੋਈਆਂ ਵਾਇਰਲ...
ਵੱਡੀ ਖਬਰ, 'ਆਪ' ਨੂੰ ਲੱਗਿਆ ਝਟਕਾ, ਸਾਬਕਾ ਸਰਪੰਚ ਦਰਜਨਾਂ ਸਾਥੀਆਂ ਸਣੇ ਕਾਂਗਰਸ 'ਚ ਹੋਏ ਸ਼ਾਮਲ, ਤਸਵੀਰਾਂ ਹੋਈਆਂ ਵਾਇਰਲ...
Hoshiarpur Central Jail 'ਚ ਬੰਦ ਗੈਂਗਸਟਰ ਦੀ ਮੌਤ , ਫਿਰੋਜ਼ਪੁਰ ਦੇ ਟ੍ਰਿਪਲ ਮਰਡਰ ਕੇਸ 'ਚ ਸੀ ਮੁਲਜ਼ਮ
Hoshiarpur Central Jail 'ਚ ਬੰਦ ਗੈਂਗਸਟਰ ਦੀ ਮੌਤ , ਫਿਰੋਜ਼ਪੁਰ ਦੇ ਟ੍ਰਿਪਲ ਮਰਡਰ ਕੇਸ 'ਚ ਸੀ ਮੁਲਜ਼ਮ
Punjab 'ਚ ਨਸ਼ਿਆਂ ਨੂੰ ਲੈ ਕੇ ਹੁਣ ਤੱਕ ਕਿੰਨੇ ਕਤਲ ਹੋਏ? ਕਿੰਨਾ ਵੱਡਾ ਹੈ ਨਸ਼ਿਆਂ ਦਾ ਕਾਰੋਬਾਰ?  ਅੰਕੜਾ ਕਰ ਦੇਵੇਗਾ ਹੈਰਾਨ!
Punjab 'ਚ ਨਸ਼ਿਆਂ ਨੂੰ ਲੈ ਕੇ ਹੁਣ ਤੱਕ ਕਿੰਨੇ ਕਤਲ ਹੋਏ? ਕਿੰਨਾ ਵੱਡਾ ਹੈ ਨਸ਼ਿਆਂ ਦਾ ਕਾਰੋਬਾਰ?  ਅੰਕੜਾ ਕਰ ਦੇਵੇਗਾ ਹੈਰਾਨ!
Punjab Government ਦੀ ਤੀਰਥ ਯਾਤਰਾ ਸਕੀਮ ਦੀਆਂ ਬੱਸਾਂ 'ਤੇ ਵੱਡੀ ਕਾਰਵਾਈ ! 10 'ਚੋਂ 5 ਬੱਸਾਂ 'ਚ ਮਿਲੀਆਂ ਖਾਮੀਆਂ, 3 ਕੀਤੀਆਂ ਸੀਜ਼
Punjab Government ਦੀ ਤੀਰਥ ਯਾਤਰਾ ਸਕੀਮ ਦੀਆਂ ਬੱਸਾਂ 'ਤੇ ਵੱਡੀ ਕਾਰਵਾਈ ! 10 'ਚੋਂ 5 ਬੱਸਾਂ 'ਚ ਮਿਲੀਆਂ ਖਾਮੀਆਂ, 3 ਕੀਤੀਆਂ ਸੀਜ਼
Embed widget