ਪੰਜਾਬ 'ਚ ਲੁਟੇਰੇ ਬੇਪ੍ਰਵਾਹ! ਜਲੰਧਰ 'ਚ ਦੋ ਮੁੱਖ ਮੰਤਰੀਆਂ ਦੀ ਮੌਜੂਦਗੀ ਹੋਣ ਦੇ ਬਾਵਜੂਦ ਹੋ ਗਈ 5 ਲੱਖ ਦੀ ਲੁੱਟ
ਜਲੰਧਰ: ਪੰਜਾਬ ਵਿੱਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਨਜ਼ਰ ਆ ਰਹੀ ਹਨ। ਬੁੱਧਵਾਰ ਨੂੰ ਜਲੰਧਰ ਵਿੱਚ ਦੋ ਮੁੱਖ ਮੰਤਰੀ ਮੌਜੂਦ ਹੋਣ ਕਰਕੇ ਹਾਈ ਸਕਿਉਰਿਟੀ ਵਿਚਾਲੇ ਵੀ ਇਹ ਲੁਟੇਰੇ ਲੱਖਾਂ ਦੀ ਲੁੱਟ ਕਰਕੇ ਫਰਾਰ ਹੋ ਗਏ।
ਜਲੰਧਰ: ਪੰਜਾਬ ਵਿੱਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਨਜ਼ਰ ਆ ਰਹੀ ਹਨ। ਬੁੱਧਵਾਰ ਨੂੰ ਜਲੰਧਰ ਵਿੱਚ ਦੋ ਮੁੱਖ ਮੰਤਰੀ ਮੌਜੂਦ ਹੋਣ ਕਰਕੇ ਹਾਈ ਸਕਿਉਰਿਟੀ ਵਿਚਾਲੇ ਵੀ ਇਹ ਲੁਟੇਰੇ ਲੱਖਾਂ ਦੀ ਲੁੱਟ ਕਰਕੇ ਫਰਾਰ ਹੋ ਗਏ।
ਦਰਅਸਲ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੋਲਵੋ ਬੱਸਾਂ ਨੂੰ ਹਰੀ ਝੰਡੀ ਦੇਣ ਲਈ ਸ਼ਹਿਰ ਵਿੱਚ ਸਨ। ਪੂਰੇ ਸ਼ਹਿਰ ਵਿੱਚ ਪੁਲਿਸ ਦੇ ਹਾਈ ਅਲਰਟ ਦੇ ਬਾਵਜੂਦ ਗਾਜੀ ਗੁੱਲਾ ਰੋਡ ਤੇ ਪ੍ਰਕਾਸ਼ ਆਈਸਕ੍ਰੀਮ ਦੇ ਬਾਹਰ ਪੰਜ ਲੱਖ ਰੁਪਏ ਦੀ ਲੁੱਟ ਹੋ ਗਈ।
ਹਾਸਲ ਜਾਣਕਾਰੀ ਮੁਤਾਬਕ ਦਾਣਾ ਮੰਡੀ ਵਿਖੇ ਜਲੰਧਰ ਸੇਲਜ਼ ਕਾਰਪੋਰੇਸ਼ਨ ਕੰਪਨੀ ਦਾ ਕਰਮਚਾਰੀ ਪੰਜ ਲੱਖ ਰੁਪਏ ਲੈ ਕੇ ਬੈਂਕ ਜਮ੍ਹਾ ਕਰਵਾਉਣ ਜਾ ਰਿਹਾ ਸੀ। ਰਸਤੇ ਵਿੱਚ ਉਹ ਪ੍ਰਕਾਸ਼ ਆਈਸਕ੍ਰੀਮ ਦੇ ਕੋਲ ਕਿਸੇ ਕੰਮ ਦੇ ਲਈ ਰੁਕਿਆ ਤਾਂ ਅਚਾਨਕ ਇੱਕ ਨੌਜਵਾਨ ਬਾਈਕ ਤੇ ਦੂਜਾ ਪੈਦਲ ਸਵਾਰ ਉਸ ਦੀ ਕਾਰ ਦੇ ਕੋਲ ਪੁੱਜਿਆ। ਪੈਦਲ ਆਏ ਨੌਜਵਾਨ ਨੇ ਕਿਸੇ ਵਸਤੂ ਦੇ ਨਾਲ ਕਾਰ ਦਾ ਸ਼ੀਸ਼ਾ ਤੋੜਿਆ ਤੇ ਪੰਜ ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਿਆ। ਵਾਰਦਾਤ ਦੀ ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ ਹੈ।
ਉਥੇ ਹੀ ਮੌਕੇ ਤੇ ਪਹੁੰਚੇ ਪੁਲੀਸ ਅਧਿਕਾਰੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਿਆ ਹੈ ਤੇ ਜਲਦ ਹੀ ਦੋਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਥੋੜ੍ਹੇ ਦਿਨ ਪਹਿਲਾਂ ਡੇਰਾ ਬੱਸੀ 'ਚ ਹੋਈ ਸੀ 1 ਕਰੋੜ ਦੀ ਲੁੱਟ
10 ਜੂਨ ਨੂੰ ਡੇਰਾ ਬੱਸੀ ਵਿੱਚ ਵੱਡੀ ਲੁੱਟ ਹੋਈ । ਇੱਕ ਫੈਕਟਰੀ ਮਾਲਕ ਤੋਂ ਕਰੀਬ ਡੇਢ ਕਰੋੜ ਰੁਪਏ ਲੁੱਟੇ ਗਏ । ਫੈਕਟਰੀ ਮਾਲਕ ਨੇ ਬਰਵਾਲਾ ਰੋਡ 'ਤੇ ਸਥਿਤ SBI ਬੈਂਕ 'ਚੋਂ 6 ਕਰੋੜ ਰੁਪਏ ਕੱਢਵਾਏ ਸੀ। ਤਕਰੀਬਨ 12 ਵਜੇ ਡੇਰਾ ਬੱਸੀ ਵੱਲ ਗਿਆ ਤਾਂ 2 ਲੁਟੇਰਿਆਂ ਨੇ ਪਿੱਛਾ ਕਰ ਬੈਗ ਖੋਹ ਲਿਆ। ਲੁਟੇਰੇ ਬੈਗ ਲੈ ਕੇ ਫਰਾਰ ਹੋਣ ਲੱਗੇ ਤਾਂ ਅੱਗੇ ਇੱਕ ਸਬਜ਼ੀ ਵਿਕਰੇਤਾ ਨੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਫ਼ਾਇਰਿੰਗ ਵੀ ਹੋਈ ਤੇ ਸਬਜ਼ੀ ਵਿਕਰੇਤਾ ਨੂੰ ਗੋਲੀ ਲੱਗੀ। ਜ਼ਖਮੀ ਨੂੰ 32 ਹਸਪਤਾਲ 'ਚ ਭਰਤੀ ਕਰਵਾਇਆ । ਹਾਲਾਂਕਿ ਪੁਲਿਸ ਵੱਲੋ ਇਹ ਮਾਮਲਾ ਸੁਲਝਾ ਕੇ ਤਿੰਨ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ।