ਪੜਚੋਲ ਕਰੋ

Punjab News: ਪੰਜਾਬ ਪੁਲਿਸ ਨੇ ਗੈਂਗਸਟਰ ਹੈਰੀ ਚੱਠਾ ਵੱਲੋਂ ਚਲਾਏ ਜਾ ਰਹੇ ਜ਼ਬਰਨ ਵਸੂਲੀ ਰੈਕੇਟ ਦਾ ਪਰਦਾਫਾਸ਼

Crime News: ਪੰਜਾਬ ਪੁਲਿਸ ਨੇ ਗੈਂਗਸਟਰ ਹੈਰੀ ਚੱਠਾ ਵੱਲੋਂ ਚਲਾਏ ਜਾ ਰਹੇ ਜ਼ਬਰਨ ਵਸੂਲੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਇਸ ਦੇ ਮੁੱਖ ਕਾਰਕੁੰਨ ਨਵਨੀਤ ਸਿੰਘ ਉਰਫ਼ ਨਵ ਵਾਸੀ ਬਟਾਲਾ ਨੂੰ ਇੱਕ ਸੰਖੇਪ...

Punjab News: ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਫ਼ਨੇ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਗੈਂਗਸਟਰ ਹੈਰੀ ਚੱਠਾ ਵੱਲੋਂ ਚਲਾਏ ਜਾ ਰਹੇ ਜ਼ਬਰਨ ਵਸੂਲੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਇਸ ਦੇ ਮੁੱਖ ਕਾਰਕੁੰਨ ਨਵਨੀਤ ਸਿੰਘ ਉਰਫ਼ ਨਵ ਵਾਸੀ ਬਟਾਲਾ ਨੂੰ ਇੱਕ ਸੰਖੇਪ ਜਿਹੀ ਮੁੱਠਭੇੜ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ।

ਇਹ ਜਾਣਕਾਰੀ ਦਿੰਦਿਆਂ ਪੁਲਿਸ ਡਾਇਰੈਕਟਰ ਜਨਰਲ (DGP) ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਬਟਾਲਾ ਦੇ ਪਿੰਡ ਬਲਪੁਰੀਆਂ ਨੇੜੇ ਹੋਏ ਸੰਖੇਪ ਮੁਕਾਬਲੇ ਤੋਂ ਬਾਅਦ ਉਕਤ ਗ੍ਰਿਫਤਾਰੀ ਅਮਲ ਵਿਚ ਲਿਆਂਦੀ ਗਈ। ਉਹਨਾਂ ਦੱਸਿਆ ਕਿ ਪੁਲਿਸ ਨੇ ਮਾਮਲੇ ਵਿੱਚ ਸਿੱਧੇ ਤੌਰ ਤੇ ਸ਼ਾਮਲ ਤਿੰਨ ਹੋਰ ਵਿਅਕਤੀਆਂ, ਜਿਹਨਾਂ ਦੀ ਸ਼ਨਾਖਤ ਗਗਨਦੀਪ ਸਿੰਘ ਉਰਫ ਕਾਲਾ ਵਾਸੀ ਪਿੰਡ ਬੱਲ, ਬਲਰਾਜ ਸਿੰਘ ਉਰਫ ਬਾਜ਼ ਵਾਸੀ ਪਿੰਡ ਅਮਰਗੜ੍ਹ ਸ਼ਾਹਪੁਰ, ਗੁਰਦਾਸਪੁਰ ਅਤੇ ਪਿੰਡ ਉਮਰਵਾਲ ਦੇ ਪ੍ਰੇਮ ਕੁਮਾਰ ਉਰਫ ਘੁੱਲਾ ਵਜੋਂ ਕੀਤੀ ਹੈ, ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

ਜਦੋਂ ਕਿ ਲਾਜਿਸਟਿਕ ਸਬੰਧੀ ਸਹਾਇਤਾ ਦੇਣ ਲਈ ਗ੍ਰਿਫਤਾਰ ਕੀਤੇ ਗਏ ਤਿੰਨ ਹੋਰ ਮੁਲਜ਼ਮ, ਜਿਹਨਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ ਮਜੀਠਾ ਰੋਡ ਅੰਮ੍ਰਿਤਸਰ, ਸੁਖਰਾਜ ਸਿੰਘ ਵਾਸੀ ਪਿੰਡ ਲਖਨਪਾਲ ਗੁਰਦਾਸਪੁਰ ਅਤੇ ਦਰਸ਼ਨ ਸਿੰਘ ਉਰਫ਼ ਦਰਸ਼ੀ ਵਾਸੀ ਸੁਧਾਰ, ਜਗਰਾਓਂ ਹੈ, ਨੂੰ ਵੱਖ-ਵੱਖ ਜੇਲ੍ਹਾਂ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ।
ਪੁਲਿਸ ਟੀਮਾਂ ਨੇ ਉਕਤਾਂ ਕੋਲੋਂ ਚਾਰ ਪਿਸਤੌਲਾਂ- ਜਿਹਨਾਂ ਵਿੱਚੋਂ ਇੱਕ 9 ਐਮਐਮ ਗਲੌਕ ਪਿਸਤੌਲ ਅਤੇ ਤਿੰਨ ਦੇਸੀ ਪਿਸਤੌਲ ਸਮੇਤ ਜਿੰਦਾ ਕਾਰਤੂਸ, ਅਪਰਾਧ ਵਿੱਚ ਵਰਤੇ ਗਏ ਦੋ ਮੋਟਰਸਾਈਕਲ ਅਤੇ ਇੱਕ ਹੁੰਡਈ ਆਈ-20 ਕਾਰ ਵੀ ਬਰਾਮਦ ਕੀਤੀ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਹਾਲ ਹੀ ਵਿੱਚ ਬਟਾਲਾ ਵਿੱਚ ਜ਼ਬਰਨ ਵਸੂਲੀ ਦੇ ਦੋ ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚ ਹੈਰੀ ਚੱਠਾ ਗਰੋਹ ਦੇ ਮੈਂਬਰਾਂ ਨੇ 28 ਅਕਤੂਬਰ ਨੂੰ ਇੱਕ ਟਰੈਵਲ ਏਜੰਟ ਦੀ ਦੁਕਾਨ ਦੇ ਬਾਹਰ ਅਤੇ 7 ਅਕਤੂਬਰ ਨੂੰ ਇੱਕ ਸਥਾਨਕ ਵਪਾਰੀ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਸੀ, ਕਿਉਂਕਿ ਕਿ ਪੀੜਤਾਂ ਵੱਲੋਂ ਜਬਰਨ ਵਸੂਲੀ ਲਈ ਮੰਗੇ ਜਾ ਰਹੀ ਰਕਮ ਉਪਲਬਧ ਨਹੀਂ ਕਰਵਾਈ ਗਈ ਸੀ।

ਭਰੋਸੇਮੰਦ ਸੂਤਰਾਂ ਤੋਂ ਪ੍ਰਾਪਤ ਪੁਖਤਾ ਇਤਲਾਹ ਦੇ ਆਧਾਰ ’ਤੇ ਜਦੋਂ ਬਟਾਲਾ ਪੁਲਿਸ ਨੇ ਆਈ-20 ਕਾਰ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਕਾਰ ਚਲਾ ਰਹੇ ਦੋਸ਼ੀ ਨਵਨੀਤ ਸਿੰਘ ਨੇ ਪੁਲਿਸ ਪਾਰਟੀ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ’ਤੇ ਪੁਲਿਸ ਟੀਮਾਂ ਨੇ ਵੀ ਆਪਣੇ ਬਚਾਅ ’ਚ ਜਵਾਬੀ ਫਾਇਰਿੰਗ ਕੀਤੀ, ਜਿਸ ਦੌਰਾਨ ਮੁਲਜ਼ਮ ਨਵਨੀਤ ਦੀ ਲੱਤ ਵਿੱਚ ਗੋਲੀ ਲੱਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨਵਨੀਤ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਬਟਾਲਾ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਤਕਨੀਕੀ ਜਾਣਕਾਰੀ ਉਪਰੰਤ, ਪੁਲਿਸ ਟੀਮਾਂ ਨੇ ਇਸ ਮਾਡਿਊਲ ਦੇ ਤਿੰਨ ਹੋਰ ਵਿਅਕਤੀਆਂ, ਜੋ ਗੋਲੀਬਾਰੀ ਨੂੰ ਅੰਜਾਮ ਦੇਣ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਹਨ, ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਹੋਰ ਪੁੱਛਗਿੱਛ ਜਾਰੀ ਹੈ ਅਤੇ ਜਲਦ ਹੀ ਹੋਰ ਗ੍ਰਿਫਤਾਰੀਆਂ ਦੀ ਵੀ ਆਸ ਹੈ। ਇਸ ਸਬੰਧੀ ਥਾਣਾ ਸਦਰ ਬਟਾਲਾ ਵਿਖੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 307, 353 ਅਤੇ 186 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਨਵਾਂ ਕੇਸ ਐਫਆਈਆਰ ਨੰਬਰ 127 ਮਿਤੀ 3/11/2023 ਨੂੰ ਦਰਜ ਕੀਤਾ ਗਿਆ ਹੈ।

ਟਾਪ ਹੈਡਲਾਈਨ

Jalandhar Dentist Fraud Case : ਸਿੰਗਲ ਬਣ ਕੇ ਬਣਵਾਇਆ ਪਾਸਪੋਰਟ, ਕੈਨੇਡਾ ਭੱਜੀ ਮਹਿਲਾ ਡਾਕਟਰ ,ਪਤੀ ਦਾ ਆਰੋਪ 
Jalandhar Dentist Fraud Case : ਸਿੰਗਲ ਬਣ ਕੇ ਬਣਵਾਇਆ ਪਾਸਪੋਰਟ, ਕੈਨੇਡਾ ਭੱਜੀ ਮਹਿਲਾ ਡਾਕਟਰ ,ਪਤੀ ਦਾ ਆਰੋਪ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ
Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar Dentist Fraud Case : ਸਿੰਗਲ ਬਣ ਕੇ ਬਣਵਾਇਆ ਪਾਸਪੋਰਟ, ਕੈਨੇਡਾ ਭੱਜੀ ਮਹਿਲਾ ਡਾਕਟਰ ,ਪਤੀ ਦਾ ਆਰੋਪ 
Jalandhar Dentist Fraud Case : ਸਿੰਗਲ ਬਣ ਕੇ ਬਣਵਾਇਆ ਪਾਸਪੋਰਟ, ਕੈਨੇਡਾ ਭੱਜੀ ਮਹਿਲਾ ਡਾਕਟਰ ,ਪਤੀ ਦਾ ਆਰੋਪ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ
Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ
Punjab News: ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
 UPI Payments 'ਤੇ ਚਾਰਜ ਲੱਗਿਆ ਤਾਂ ਕਿੰਨੇ ਲੋਕ ਛੱਡਣਗੇ UPI? ਸਰਵੇ 'ਚ ਵੱਡਾ ਖੁਲਾਸਾ
 UPI Payments 'ਤੇ ਚਾਰਜ ਲੱਗਿਆ ਤਾਂ ਕਿੰਨੇ ਲੋਕ ਛੱਡਣਗੇ UPI? ਸਰਵੇ 'ਚ ਵੱਡਾ ਖੁਲਾਸਾ
ਜਲਦੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ ,ਅੱਜ ਸ਼ਾਮ 6 ਵਜੇ ਤੋਂ ਬਾਅਦ ਬੰਦ ਰਹਿਣਗੀਆਂ ਇਹ ਸੇਵਾਵਾਂ !
ਜਲਦੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ ,ਅੱਜ ਸ਼ਾਮ 6 ਵਜੇ ਤੋਂ ਬਾਅਦ ਬੰਦ ਰਹਿਣਗੀਆਂ ਇਹ ਸੇਵਾਵਾਂ !
11 Resign: ਸਿਆਸੀ ਜਗਤ ‘ਚ ਵੱਡਾ ਧਮਾਕਾ, ਭਾਜਪਾ ‘ਚ ਛਿੜੀ ਬਗਾਵਤ! 11 ਮੰਡਲ ਪ੍ਰਧਾਨਾਂ ਨੇ ਦਿੱਤਾ ਸਮੂਹਿਕ ਅਸਤੀਫ਼ਾ, ਹਾਈਕਮਾਨ 'ਚ ਮੱਚੀ ਤਰਥੱਲੀ..
ਸਿਆਸੀ ਜਗਤ ‘ਚ ਵੱਡਾ ਧਮਾਕਾ, ਭਾਜਪਾ ‘ਚ ਛਿੜੀ ਬਗਾਵਤ! 11 ਮੰਡਲ ਪ੍ਰਧਾਨਾਂ ਨੇ ਦਿੱਤਾ ਸਮੂਹਿਕ ਅਸਤੀਫ਼ਾ, ਹਾਈਕਮਾਨ 'ਚ ਮੱਚੀ ਤਰਥੱਲੀ..
Embed widget