ਸ਼ਰਾਬੀ ਘਰਵਾਲੇ ਦਾ ਕੁਹਾੜੀ ਨਾਲ ਕਤਲ ਕਰਕੇ ਵੱਢਿਆ ਗੁਪਤ ਅੰਗ, 5ਵੀਂ ਘਰਵਾਲੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਮੱਧ ਪ੍ਰਦੇਸ਼ ਦੇ ਸਿੰਗਰੌਲੀ ਵਿੱਚ ਇੱਕ ਔਰਤ ਨੇ ਕੁਹਾੜੀ ਨਾਲ ਹਮਲਾ ਕਰਕੇ ਆਪਣੇ ਪਤੀ ਦਾ ਗੁਪਤ ਅੰਗ ਵੱਢ ਕੇ ਕਤਲ ਕਰ ਦਿੱਤਾ। ਬੀਰੇਂਦਰ ਗੁਰਜਰ ਨਾਂ ਦੇ ਵਿਅਕਤੀ ਦਾ ਪੰਜ ਵਾਰ ਵਿਆਹ ਹੋਇਆ ਸੀ ਤੇ ਉਸ ਨੂੰ ਮਾਰਨ ਵਾਲੀ ਕੰਚਨ ਗੁਰਜਰ ਨਾਂ ਦੀ...
Singrauli Wife Killed Husband: ਮੱਧ ਪ੍ਰਦੇਸ਼ ਦੇ ਸਿੰਗਰੌਲੀ ਵਿੱਚ ਇੱਕ ਔਰਤ ਨੇ ਕੁਹਾੜੀ ਨਾਲ ਹਮਲਾ ਕਰਕੇ ਆਪਣੇ ਪਤੀ ਦਾ ਗੁਪਤ ਅੰਗ ਵੱਢ ਕੇ ਕਤਲ ਕਰ ਦਿੱਤਾ। ਬੀਰੇਂਦਰ ਗੁਰਜਰ ਨਾਂ ਦੇ ਵਿਅਕਤੀ ਦਾ ਪੰਜ ਵਾਰ ਵਿਆਹ ਹੋਇਆ ਸੀ ਤੇ ਉਸ ਨੂੰ ਮਾਰਨ ਵਾਲੀ ਕੰਚਨ ਗੁਰਜਰ ਨਾਂ ਦੀ ਔਰਤ ਉਸ ਦੀ ਪੰਜਵੀਂ ਪਤਨੀ ਸੀ। ਮ੍ਰਿਤਕ ਦੀ ਲਾਸ਼ ਪੁਲਿਸ ਨੂੰ 21 ਫਰਵਰੀ ਨੂੰ ਮਿਲੀ ਸੀ। ਪੁਲਿਸ ਨੇ ਦੱਸਿਆ ਕਿ ਉਸ ਦੀ ਗਰਦਨ ਅਤੇ ਗੁਪਤ ਅੰਗ 'ਤੇ ਸੱਟ ਦੇ ਨਿਸ਼ਾਨ ਸਨ।
ਨਸ਼ੇ ਦਾ ਆਦੀ ਸੀ ਪਤੀ
ਉਧਰ, ਕੋਤਵਾਲੀ ਥਾਣਾ ਇੰਚਾਰਜ ਅਰੁਣ ਪਾਂਡੇ ਨੇ ਦੱਸਿਆ ਕਿ ਕੰਚਨ ਨੇ ਥਾਣੇ ਵਿੱਚ ਤਹਿਰੀਰ ਦੇ ਕੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਉਦੋਂ ਤੋਂ ਹੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਸੀ। ਪੁਲਿਸ ਨੇ ਮ੍ਰਿਤਕ ਦੇ ਕਈ ਨਜ਼ਦੀਕੀ ਰਿਸ਼ਤੇਦਾਰਾਂ ਸਮੇਤ ਸਾਰੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ। ਇਸ ਦੌਰਾਨ ਮ੍ਰਿਤਕ ਦੀ ਪਤਨੀ ਵੀ ਪੁਲਿਸ ਦੇ ਨਿਸ਼ਾਨੇ 'ਤੇ ਆ ਗਈ। ਪੁਲਿਸ ਨੇ ਔਰਤ ਨੂੰ ਹਿਰਾਸਤ 'ਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰੀ ਘਟਨਾ ਦਾ ਖੁਲਾਸਾ ਹੋਇਆ। ਘਟਨਾ ਦਾ ਖੁਲਾਸਾ ਕਰਦਿਆਂ ਕੰਚਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਨਸ਼ੇ ਦਾ ਆਦੀ ਸੀ। ਜਦੋਂ ਉਹ ਸ਼ਰਾਬ ਪੀਂਦਾ ਸੀ ਤਾਂ ਉਹ ਉਸ ਦੀ ਬਹੁਤ ਕੁੱਟਮਾਰ ਕਰਦਾ ਸੀ।
ਇੰਝ ਹੋਇਆ ਕਤਲ ਦਾ ਖੁਲਾਸਾ
ਪੁੱਛਗਿੱਛ ਦੌਰਾਨ ਕੰਚਨ ਨੇ ਖੁਲਾਸਾ ਕੀਤਾ ਕਿ ਉਸਨੇ 21 ਫਰਵਰੀ ਦੀ ਰਾਤ ਨੂੰ ਆਪਣੇ ਪਤੀ ਦੇ ਖਾਣੇ ਵਿੱਚ ਨੀਂਦ ਦੀਆਂ 20 ਗੋਲੀਆਂ ਮਿਲਾ ਦਿੱਤੀਆਂ ਸਨ। ਉਸ ਨੇ ਦੱਸਿਆ ਕਿ ਉਸ ਨੇ ਪਹਿਲਾਂ ਆਪਣੇ ਪਤੀ 'ਤੇ ਕੁਹਾੜੀ ਨਾਲ ਕਈ ਵਾਰ ਹਮਲਾ ਕੀਤਾ ਤੇ ਫਿਰ ਤੇਜ਼ਧਾਰ ਹਥਿਆਰ ਨਾਲ ਉਸ ਦਾ ਗੁਪਤ ਅੰਗ ਵੱਢ ਕੇ ਕਤਲ ਕਰ ਦਿੱਤਾ। ਕੁਕਰਮ ਕਰਨ ਤੋਂ ਬਾਅਦ ਕੰਚਨ ਨੇ ਆਪਣੇ ਪਤੀ ਦੀ ਲਾਸ਼ ਨੂੰ ਕੱਪੜੇ 'ਚ ਲਪੇਟ ਕੇ ਸੜਕ ਦੇ ਕਿਨਾਰੇ ਸੁੱਟ ਦਿੱਤਾ। ਇੰਨਾ ਹੀ ਨਹੀਂ, ਮੁਲਜ਼ਮ ਔਰਤ ਨੇ ਸਬੂਤ ਨਸ਼ਟ ਕਰਨ ਲਈ ਮ੍ਰਿਤਕ ਦੇ ਕੱਪੜੇ ਅਤੇ ਚੱਪਲਾਂ ਨੂੰ ਵੀ ਸਾੜ ਦਿੱਤਾ। ਪੁਲਿਸ ਅਨੁਸਾਰ ਕੰਚਨ ਗੁਰਜਰ ਮ੍ਰਿਤਕ ਵਰਿੰਦਰ ਗੁਰਜਰ ਦੀ ਪੰਜਵੀਂ ਪਤਨੀ ਸੀ। ਇਸ ਤੋਂ ਪਹਿਲਾਂ ਬੀਰੇਂਦਰ ਵੱਲੋਂ ਤੰਗ-ਪ੍ਰੇਸ਼ਾਨ ਕਰਕੇ ਚਾਰ ਪਤਨੀਆਂ ਉਸ ਨੂੰ ਛੱਡ ਚੁੱਕੀਆਂ ਸਨ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।