Amritsar News: 12ਵੀਂ ਦੀ ਬੱਚੀ ਦਾ ਕਮਾਲ, ਪਲਾਸਟਿਕ ਤੇ ਰਹਿੰਦ-ਖੂਹੰਦ ਤੋਂ ਬਣੀਆਂ ਇੱਟਾਂ ਨਾਲ ਬਣਾਇਆ ਜਨਤਕ ਪਖਾਨਾ
Amritsar News: ਅੰਮ੍ਰਿਤਸਰ ਵਾਸੀ ਰੂਹਾਨੀ ਵਰਮਾ ਨੇ ਇੱਥੇ ਸਥਾਨਕ ਹਵਾਈ ਅੱਡੇ ਵਿਖੇ ਪਲਾਸਟਿਕ ਦੀਆਂ ਤਿਆਰ ਕੀਤੀਆਂ ਇੱਟਾਂ ਨਾਲ ਇਕ ਜਨਤਕ ਪਖਾਨਾ ਬਣਾਇਆ ਹੈ। ਇਸ ਪਖਾਨੇ ਦੀ ਸ਼ੁਰੂਆਤ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤੀ ਹੈ।
Amritsar News: ਅੰਮ੍ਰਿਤਸਰ ਵਾਸੀ ਰੂਹਾਨੀ ਵਰਮਾ ਨੇ ਇੱਥੇ ਸਥਾਨਕ ਹਵਾਈ ਅੱਡੇ ਵਿਖੇ ਪਲਾਸਟਿਕ ਦੀਆਂ ਤਿਆਰ ਕੀਤੀਆਂ ਇੱਟਾਂ ਨਾਲ ਇਕ ਜਨਤਕ ਪਖਾਨਾ ਬਣਾਇਆ ਹੈ। ਇਸ ਪਖਾਨੇ ਦੀ ਸ਼ੁਰੂਆਤ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤੀ ਹੈ। ਇਹ ਜਨਤਕ ਪਖਾਨਾ ਹਵਾਈ ਅੱਡੇ ਦੇ ਪਾਰਕਿੰਗ ਖੇਤਰ ਵਿੱਚ ਤਿਆਰ ਕੀਤਾ ਗਿਆ ਹੈ। ਰੂਹਾਨੀ ਵਰਮਾ ਦੇ ਇਸ ਉਪਰਾਲੇ ਦੀ ਖੂਬ ਪ੍ਰਸੰਸਾ ਹੋ ਰਹੀ ਹੈ।
ਦੱਸ ਦਈਏ ਕਿ ਰੂਹਾਨੀ ਵਰਮਾ ਜੈਪੁਰ ਦੇ ਇੱਕ ਸਕੂਲ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਨੇ ਦੱਸਿਆ ਕਿ ਇਹ ਜਨਤਕ ਪਖਾਨਾ ਸੌ ਫ਼ੀਸਦ ਮੁੜ ਵਰਤੋਂ ਵਾਲੇ ਪਲਾਸਟਿਕ ਨਾਲ ਤਿਆਰ ਕੀਤੀਆਂ ਇੱਟਾਂ ਦਾ ਬਣਿਆ ਹੈ ਤੇ ਇਹ ਦੇਸ਼ ਦਾ ਪਹਿਲਾ ਅਜਿਹਾ ਜਨਤਕ ਪਖਾਨਾ ਹੈ। ਇਸ ਜਨਤਕ ਪਖਾਨੇ ਨੂੰ ਸਵੱਛਾਲਿਆ ਦਾ ਨਾਂ ਦਿੱਤਾ ਗਿਆ ਹੈ, ਜਿਸ ਦਾ ਨਿਰਮਾਣ ਉਸ ਨੇ ਸਵੱਛ ਭਾਰਤ ਮਿਸ਼ਨ ਤਹਿਤ ਕੀਤਾ ਹੈ।
ਇਹ ਵੀ ਪੜ੍ਹੋ: Punjab News: ਪੰਜਾਬ 'ਚ ਡੇਂਗੂ ਦਾ ਕਹਿਰ, ਐਕਸ਼ਨ ਮੋਡ 'ਚ ਸਰਕਾਰ, ਸਿਹਤ ਮੰਤਰੀ ਵੱਲੋਂ ਸਿਵਲ ਸਰਜਨਾਂ ਨੂੰ ਸਖਤ ਨਿਰਦੇਸ਼
ਉਸ ਨੇ ਦਾਅਵਾ ਕੀਤਾ ਕਿ ਇਹ ਵਾਤਾਵਰਨ ਪੱਖੀ ਹੈ। ਇਸ ਵਾਸਤੇ ਬਣਾਈਆਂ ਇੱਟਾਂ ਵਿੱਚ 30 ਫ਼ੀਸਦ ਇੱਕ ਵਾਰੀ ਵਰਤੋਂ ਵਾਲਾ ਪਲਾਸਟਿਕ ਤੇ 70 ਫ਼ੀਸਦ ਸਿਲਿਕਾ ਡਸਟ ਦੀ ਰਹਿੰਦ ਖੂੰਹਦ ਹੈ। ਇਸ ਮੌਕੇ ਹਵਾਈ ਅੱਡੇ ਦੇ ਡਾਇਰੈਕਟਰ ਵੀਕੇ ਸੇਠ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਜੈਸ਼੍ਰੀ ਪੇਰੀਵਾਲ ਇੰਟਰਨੈਸ਼ਨਲ ਸਕੂਲ, ਜੈਪੁਰ ਦੀ 12ਵੀਂ ਜਮਾਤ ਦੀ ਵਿਦਿਆਰਥਣ ਰੂਹਾਨੀ ਵੱਲੋਂ ਇਸ ਪ੍ਰੋਜੈਕਟ ਦੇ ਨਿਰਮਾਣ ਵਿੱਚ ਲਗਭਗ 4 ਲੱਖ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਕੀਤੀ ਗਈ ਹੈ। ਜੇਕਰ ਇਹ ਪਲਾਸਟਿਕ ਸੜਕ 'ਤੇ ਖਿਲਾਰਿਆ ਜਾਵੇ ਤਾਂ 150 ਕਿੱਲੋਮੀਟਰ ਸੜਕ ਇਸ ਨਾਲ ਢ4ਕੀ ਜਾ ਸਕਦੀ ਹੈ।
ਇਹ ਵੀ ਪੜ੍ਹੋ: Punjab News: ਪੰਜਾਬ ਅੰਦਰ ਜੁਗਾੜੂ ਰੇਹੜੀਆਂ 'ਤੇ ਲੱਗੇਗੀ ਬ੍ਰੇਕ? ਭਗਵੰਤ ਮਾਨ ਸਰਕਾਰ ਵੱਲੋਂ ਯੂ-ਟਰਨ ਲੈਣ ਮਗਰੋਂ ਹੁਣ ਮੁੜ ਨਵੀਆਂ ਹਦਾਇਤਾਂ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।