ਆਹ ਵੇਖੋ ਪੁਲਿਸ ਦਾ ਹਾਲ! ਵੀਡੀਓ ਵਾਇਰਲ ਹੋਣ ਮਗਰੋਂ ਅਫਸਰ ਵੀ ਹੋਏ ਪਾਣੀ-ਪਾਣੀ
ਅੰਮ੍ਰਿਤਸਰ 'ਚ ਪੰਜਾਬ ਪੁਲਿਸ ਦੀ ਸ਼ਰਮਨਾਕ ਵੀਡੀਓ ਸਾਹਮਣੇ ਆਈ ਹੈ। ਅੰਮ੍ਰਿਤਸਰ ਦਾ ਇੱਕ ਪੁਲਿਸ ਮੁਲਾਜ਼ਮ ਠੇਕੇ 'ਤੇ ਜਾ ਕੇ ਸ਼ਰਾਬ ਦੀਆਂ ਬੋਤਲਾਂ ਮੰਗ ਰਿਹਾ ਹੈ ਪਰ 4 ਦੀ ਬਜਾਏ 6 ਬੋਤਲਾਂ ਦੀ ਮੰਗ ਉਪਰ ਪੇਚਾ ਫਸ ਗਿਆ ਜਿਸ ਮਗਰੋਂ ਮਾਮਲਾ ਵਧ ਗਿਆ।
Amritsar News: ਅੰਮ੍ਰਿਤਸਰ 'ਚ ਪੰਜਾਬ ਪੁਲਿਸ ਦੀ ਸ਼ਰਮਨਾਕ ਵੀਡੀਓ ਸਾਹਮਣੇ ਆਈ ਹੈ। ਅੰਮ੍ਰਿਤਸਰ ਦਾ ਇੱਕ ਪੁਲਿਸ ਮੁਲਾਜ਼ਮ ਠੇਕੇ 'ਤੇ ਜਾ ਕੇ ਸ਼ਰਾਬ ਦੀਆਂ ਬੋਤਲਾਂ ਮੰਗ ਰਿਹਾ ਹੈ ਪਰ 4 ਦੀ ਬਜਾਏ 6 ਬੋਤਲਾਂ ਦੀ ਮੰਗ ਉਪਰ ਪੇਚਾ ਫਸ ਗਿਆ ਜਿਸ ਮਗਰੋਂ ਮਾਮਲਾ ਵਧ ਗਿਆ। ਇਸ ਦੇ ਨਾਲ ਹੀ ਵੀਡੀਓ 'ਚ ਠੇਕੇ ਦੇ ਮਾਲਕ ਨੇ ਪੁਲਿਸ 'ਤੇ ਬਿਨਾਂ ਕਿਸੇ ਕਾਰਨ ਤੇ ਨਿਯਮਾਂ ਦੇ ਖਿਲਾਫ ਜਾ ਕੇ ਉਸ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ।
ਚਰਚਾ ਹੈ ਕਿ ਇਹ ਵੀਡੀਓ ਅੰਮ੍ਰਿਤਸਰ ਬੱਸ ਸਟੈਂਡ ਚੌਕੀ ਦੇ ਮੁਨਸ਼ੀ ਦੀ ਹੈ। ਇਸ ਦੇ ਨਾਲ ਹੀ ਇਹ ਠੇਕਾ ਅੰਮ੍ਰਿਤਸਰ ਦੇ ਰਾਮ ਤਲਾਈ ਚੌਕ ਨੇੜੇ ਦੱਸਿਆ ਜਾ ਰਿਹਾ ਹੈ। ਵੀਡੀਓ 'ਚ ਸਾਫ ਪਤਾ ਲੱਗ ਰਿਹਾ ਹੈ ਕਿ ਠੇਕੇ ਦੇ ਮਾਲਕ ਨੇ ਮਹੀਨੇ ਦੀ ਸ਼ੁਰੂਆਤ 'ਚ 4 ਬੋਤਲਾਂ ਚੌਕੀ ਨੂੰ ਪਹੁੰਚਾਈਆਂ ਸਨ। ਇਸ ਦੇ ਬਾਵਜੂਦ ਠੇਕੇ ’ਤੇ ਪੁੱਜੇ ਚੌਕੀ ਦਾ ਮੁਨਸ਼ੀ 6 ਬੋਤਲਾਂ ਦੀ ਗੱਲ ਕਰਦਿਆਂ ਦੋ ਬੋਤਲਾਂ ਹੋਰ ਦੇਣ ਦੀ ਮੰਗ ਕਰ ਰਿਹਾ ਹੈ।
ਪੁਲਿਸ ਦੀ ਵਧਦੀ ਮੰਗ ਨੂੰ ਦੇਖ ਕੇ ਠੇਕਾ ਮਾਲਕ ਵੀ ਭੜਕ ਜਾਂਦਾ ਹੈ। ਪੁਲਿਸ ਵਾਲੇ ਨੇ ਇੱਥੋਂ ਤੱਕ ਚੇਤਾਵਨੀ ਦਿੱਤੀ ਕਿ ਜੇਕਰ ਕੋਈ 12 ਵਜੇ ਤੋਂ ਪਹਿਲਾਂ ਉਸ ਦੇ ਠੇਕੇ ’ਤੇ ਆਇਆ ਤਾਂ ਉਸ ’ਤੇ ਵੀ ਕਾਰਵਾਈ ਕੀਤੀ ਜਾਵੇਗੀ। ਜੇਕਰ ਉਸ ਦਾ ਠੇਕਾ 12 ਵਜੇ ਤੋਂ ਬਾਅਦ ਖੁੱਲ੍ਹਦਾ ਹੈ ਤਾਂ ਉਸ ਵਿਰੁੱਧ ਪਰਚਾ ਦਿੱਤਾ ਜਾਵੇਗਾ।
ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਹੈ। ਏਡੀਸੀਪੀ 3 ਅਭਿਮਨਿਊ ਰਾਣਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਏਸੀਪੀ ਈਸਟ ਨੂੰ ਸੌਂਪ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਚੌਕੀ ਦੇ ਮੁਨਸ਼ੀ ਬਲਦੇਵ ਸਿੰਘ ਨੂੰ ਵੀ ਲਾਈਨ ਹਾਜ਼ਰ ਕਰ ਦਿੱਤਾ ਹੈ। ਇਸ ਮਾਮਲੇ 'ਚ ਜੋ ਵੀ ਦੋਸ਼ੀ ਪਾਇਆ ਗਿਆ, ਉਸ 'ਤੇ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ