AAP MLA ਕੁੰਵਰ ਵਿਜੇ ਪ੍ਰਤਾਪ ਨੇ ਮੁੜ ਖੋਲ੍ਹਿਆ ਸਰਕਾਰ ਖਿਲਾਫ਼ ਮੋਰਚਾ, ਕਿਹਾ ਗੋਲੀਕਾਂਡ ਮਾਮਲੇ 'ਚ ਹੋ ਰਹੀ ਰਾਜਨੀਤੀ
Behbal Kalan Firing Incident: ਬਹਿਬਲ ਕਲਾਂ ਗੋਲੀਕਾਂਡ ਦਾ ਜਿੰਮੇਵਾਰ ਕੌਣ ..... ਤਿੰਨ ਸਾਲ ਬਾਅਦ ਅੱਜ Approver (ਵਾਇਦਾ ਮੁਆਫ਼ ਗਵਾਹ) ਦੇ ਮੁੱਦੇ ਤੇ ਰਾਜਨੀਤੀ ਕਿਉਂ ਹੋ ਰਹੀ ਹੈ?, ਜਦਕਿ ਸਮੇਂ ਦੀ ਸਰਕਾਰ ਨੇ ਇਸ ਨੂੰ ਪਰਵਾਨਗੀ ਵੀ ਦਿੱਤੀ
Behbal Kalan Firing Incident: ਆਮ ਆਦਮੀ ਪਾਰਟੀ (AAP) ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ 'ਤੇ ਇਕ ਵਾਰ ਫਿਰ ਸਰਕਾਰ ਖਿਲਾਫ਼ ਮੋਰਚਾ ਖੋਲ੍ਹਿਆ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕਰਕੇ SIT ਅਤੇ ਸਰਕਾਰੀ ਗਵਾਹਾਂ 'ਤੇ ਸਵਾਲ ਖੜ੍ਹੇ ਕੀਤੇ ਹਨ। ਕੁੰਵਰ ਨੇ ਟਵੀਟ ਕਰਕੇ ਕਿਹਾ- ਬਹਿਬਲ ਕਲਾਂ ਗੋਲੀ ਕਾਂਡ ਲਈ ਕੌਣ ਜ਼ਿੰਮੇਵਾਰ?
ਹੁਣ ਤਿੰਨ ਸਾਲਾਂ ਬਾਅਦ ਵਾਅਦਾ ਮੁਆਫ਼ ਗਵਾਹ ਦੇ ਮੁੱਦੇ 'ਤੇ ਸਿਆਸਤ ਕਿਉਂ? ਜਦੋਂ ਕਿ ਤਤਕਾਲੀ ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਮਾਣਯੋਗ ਹਾਈਕੋਰਟ ਨੇ ਵੀ 4 ਜੁਲਾਈ 2022 ਨੂੰ ਇਸ ਸਬੰਧੀ ਦੋਸ਼ੀਆਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਸਰਕਾਰੀ SIT ਅਤੇ ਸਰਕਾਰੀ ਵਕੀਲ ਸਿਰਫ ਰਾਜਨੀਤੀ ਕਰ ਰਹੇ ਹਨ। ਮੈਨੂੰ ਪਹਿਲੇ ਦਿਨ ਤੋਂ ਹੀ ਪੂਰੀ ਆਸ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕਚਹਿਰੀ ਵਿੱਚ ਇਨਸਾਫ਼ ਹੋਵੇਗਾ। ਮੇਰੀ ਲੜਾਈ ਜਾਰੀ ਰਹੇਗੀ, ਮੈਂ ਹਰ ਜ਼ੁਲਮ ਝੱਲਣ ਲਈ ਤਿਆਰ ਹਾਂ।
ਸਾਬਕਾ IG ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਲਿਖਿਆ ਕਿ - ਬਹਿਬਲ ਕਲਾਂ ਗੋਲੀਕਾਂਡ ਦਾ ਜਿੰਮੇਵਾਰ ਕੌਣ ..... ਤਿੰਨ ਸਾਲ ਬਾਅਦ ਅੱਜ Approver (ਵਾਇਦਾ ਮੁਆਫ਼ ਗਵਾਹ) ਦੇ ਮੁੱਦੇ ਤੇ ਰਾਜਨੀਤੀ ਕਿਉਂ ਹੋ ਰਹੀ ਹੈ?, ਜਦਕਿ ਸਮੇਂ ਦੀ ਸਰਕਾਰ ਨੇ ਇਸ ਨੂੰ ਪਰਵਾਨਗੀ ਵੀ ਦਿੱਤੀ ਹੈ ਅਤੇ ਮਾਣਯੋਗ High Court ਨੇ ਵੀ ਇਸ ਬਾਰੇ ਦੋਸ਼ੀਆਂ ਦੀ ਅਰਜੀ ਖ਼ਾਰਿਜ ਕਰ ਦਿੱਤੀ ਹੈ 04.07.2022 ਨੂੰ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੁੰਵਰ ਵਿਜੇ ਪ੍ਰਤਾਪ ਬਹਿਬਲ ਕਲਾਂ 'ਤੇ ਬੋਲੇ ਹਨ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਵਿੱਚ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਦੀ ਇੱਕ ਪੁਰਾਣੀ ਵੀਡੀਓ ਸ਼ੇਅਰ ਕਰਕੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਕਿਹਾ ਸੀ- 2021 ਵਿੱਚ ਅਸਤੀਫ਼ੇ ਦੇ ਸਮੇਂ ਮੈਂ ਤੁਹਾਡਾ ਇੱਕ ਵੀਡੀਓ ਦੇਖਿਆ ਸੀ ਅਤੇ ਮੈਂ ਰਾਜਨੀਤੀ ਦਾ ਸ਼ਿਕਾਰ ਹੋ ਗਿਆ ਸੀ। ਤੁਸੀਂ ਗ੍ਰਹਿ ਮੰਤਰੀ ਹੋ ਅਤੇ SIT ਵੀ ਤੁਹਾਡੀ ਹੈ। ਐਸਆਈਟੀ ਗਵਾਹਾਂ ਤੋਂ ਇਨਕਾਰ ਕਰ ਰਹੀ ਹੈ। ਐਸਆਈਟੀ ਗਵਾਹਾਂ ਦੇ ਵਾਰ-ਵਾਰ ਬਿਆਨ ਲੈ ਰਹੀ ਹੈ, ਦੋਸ਼ੀਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ।
ਗਵਾਹਾਂ ਨੇ ਵਿਧਾਇਕ ਅਤੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ 'ਤੇ ਵੀ ਦੋਸ਼ ਲਾਏ ਸਨ। ਇਸ ਸਾਲ ਜੁਲਾਈ ਮਹੀਨੇ ਵਿਚ ਗਵਾਹਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ 'ਤੇ ਆਪਣੇ ਬਿਆਨਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਅਤੇ ਬਿਨਾਂ ਸਬੂਤਾਂ ਤੋਂ ਗ੍ਰਿਫਤਾਰੀਆਂ ਕਰਨ ਦਾ ਦੋਸ਼ ਲਗਾਇਆ ਸੀ। ਜਿਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਗੋਲੀਬਾਰੀ ਮਾਮਲੇ 'ਚ ਗਵਾਹਾਂ ਵੱਲੋਂ ਆਪਣੇ 'ਤੇ ਲਗਾਏ ਗਏ ਦੋਸ਼ਾਂ ਦਾ ਜਵਾਬ ਦੇਣ ਲਈ ਅਦਾਲਤ ਤੋਂ ਇਜਾਜ਼ਤ ਮੰਗੀ ਸੀ।