ਜੇ ਕੋਈ ਬੇਅਦਬੀ ਤੇ ਗੋਲੀਕਾਂਡ ਦੀ ਘਟਨਾ ਦਾ ਇਨਸਾਫ਼ ਦਿਵਾਉਣ ਲਈ ਕਹੇ ਤਾਂ ਵਿਸ਼ਵਾਸ ਨਾ ਕਰੋ...ਉਹ ਝੂਠ ਬੋਲ ਰਹੇ ਤੇ ਗੁਰੂ ਨਾਲ ਧੋਖਾ ਕਰ ਰਹੇ: ਕੁੰਵਰ ਵਿਜੈ ਪ੍ਰਤਾਪ
‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਬਰਗਾੜੀ ਤੇ ਬਹਿਬਲ ਕਲਾਂ ਵਿੱਚ ਵਾਪਰੇ ਬੇਅਦਬੀ ਤੇ ਗੋਲੀਕਾਂਡ ਮਾਮਲੇ ਵਿੱਚ ਇਨਸਾਫ ਨਾ ਮਿਲਣ ਤੋਂ ਔਖੇ ਹਨ। ਉਹ ਹੁਣ ਆਪਣੀ ਸਰਕਾਰ ਖਿਲਾਫ ਵੀ ਬੋਲਣ ਲੱਗੇ ਹਨ।
Amritsar News: ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਬਰਗਾੜੀ ਤੇ ਬਹਿਬਲ ਕਲਾਂ ਵਿੱਚ ਵਾਪਰੇ ਬੇਅਦਬੀ ਤੇ ਗੋਲੀਕਾਂਡ ਮਾਮਲੇ ਵਿੱਚ ਇਨਸਾਫ ਨਾ ਮਿਲਣ ਤੋਂ ਔਖੇ ਹਨ। ਉਹ ਹੁਣ ਆਪਣੀ ਸਰਕਾਰ ਖਿਲਾਫ ਵੀ ਬੋਲਣ ਲੱਗੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਹੈ।
ਇਸ ਵੀਡੀਓ ਵਿੱਚ ਉਹ ਲੋਕਾਂ ਨੂੰ ਕਹਿੰਦੇ ਨਜ਼ਰ ਆ ਰਹੇ ਹਨ, ‘‘ਜੇਕਰ ਕੋਈ ਤੁਹਾਨੂੰ ਬੇਅਦਬੀ ਤੇ ਗੋਲੀਕਾਂਡ ਦੀ ਘਟਨਾ ਦਾ ਇਨਸਾਫ਼ ਦਿਵਾਉਣ ਲਈ ਕਹੇ ਤਾਂ ਉਸ ’ਤੇ ਵਿਸ਼ਵਾਸ ਨਾ ਕਰੋ। ਉਹ ਝੂਠ ਬੋਲ ਰਹੇ ਹਨ ਤੇ ਗੁਰੂ ਨਾਲ ਧੋਖਾ ਕਰ ਰਹੇ ਹਨ।’’
ਮੈਂ ਪਹਿਲਾਂ ਹੀ ਆਪਣੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਪਾ ਦਿੱਤੀ ਹੈ, ਜਿੱਥੇ ਰੋਜ਼ਾਨਾ ਤੌਰ ਤੇ ਸੁਣਵਾਈ ਚਲ ਰਹੀ ਹੈ। ਓਥੋਂ ਇਨਸਾਫ਼ ਜਰੂਰ ਮਿਲੇਗਾ।ਮੇਰਾ facebook post 13 April 2021 (ਵੈਸਾਖੀ ਵਾਲੇ ਦਿਨ) ਇਸ ਗੱਲ ਦਾ ਗਵਾਹ ਹੈ,ਜਦੋਂ ਮੈਂ IPS ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਬਾਰੇ 14 October ਨੂੰ ਹੀ ਦਸ ਦਿੱਤਾ ਸੀ pic.twitter.com/nnKULren58
— Kunwar Vijay Pratap Singh (@Kvijaypratap) February 14, 2023
ਦਰਅਸਲ ਬਰਗਾੜੀ ਤੇ ਬਹਿਬਲ ਕਲਾਂ ਵਿੱਚ ਵਾਪਰੇ ਬੇਅਦਬੀ ਤੇ ਗੋਲੀਕਾਂਡ ਮਾਮਲੇ ਵਿੱਚ ਆਪਣੀ ਹੀ ਸਰਕਾਰ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ਤੋਂ ਬਾਅਦ ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਹੁਣ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ। ਉਨ੍ਹਾਂ ਇਸ ਮਾਮਲੇ ਵਿੱਚ ਪੀੜਤਾਂ ਨੂੰ ਇਨਸਾਫ਼ ਮਿਲਣ ਵਿੱਚ ਹੋ ਰਹੀ ਦੇਰੀ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਫ਼ਰੀਦਕੋਟ ਦੇ ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਮੰਚ ਤੋਂ ਆਪਣੇ ਸੰਬੋਧਨ ਦੇ ਕੁਝ ਅੰਸ਼ਾਂ ਦੀ ਪੁਰਾਣੀ ਵੀਡੀਓ ਕਲਿੱਪ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਸਾਂਝੀ ਕੀਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।