Amritpal Singh: ਖਾਲਿਸਾਤਾਨ ਬਾਰੇ ਅੰਮ੍ਰਿਤਪਾਲ ਦੇ ਸਟੈਂਡ ਬਾਅਦ ਮਾਂ ਨੇ ਮੀਡੀਆ ਦੇ ਸਿਰ ਭੰਨ੍ਹਿਆ ਸਾਰਾ ਭਾਂਡਾ, ਜਾਣੋ ਕੀ ਕਿਹਾ ?
ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਮੀਡੀਆ ਨੇ ਤੋੜ ਮਰੋੜ ਕੇ ਮੇਰਾ ਬਿਆਨ ਪੇਸ਼ ਕੀਤਾ ਹੈ । ਮੀਡੀਆ ਰਾਹੀ ਜੋ ਖ਼ਬਰ ਫੈਲ ਰਹੀ ਹੈ ਉਹ ਠੀਕ ਨਹੀਂ ਹੈ । ਅਸੀ ਕੋਈ ਸਿਆਸੀ ਲੀਡਰ ਨਹੀ ਹਾ ਜੋ ਬਿਆਨ ਦਿੰਦੇ ਹਾਂ।
ਅੰਮ੍ਰਿਤਸਰ (ਅਸ਼ਰਫ ਢੁੱਡੀ)
Punjab News: ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਖਾਲਿਸਤਾਨ ਦੇ ਮੁੱਦੇ ਦੇ ਦਿੱਤੇ ਬਿਆਨ ਤੋਂ ਬਾਅਦ ਪੰਥਕ ਗਲਿਆਰਿਆਂ ਵਿੱਚ ਵੱਡੀ ਚਰਚਾ ਛਿੜੀ। ਜਦੋਂ ਅੱਜ ਸਵੇਰੇ ਅੰਮ੍ਰਿਤਪਾਲ ਸਿੰਘ ਦਾ ਟਵੀਟ ਸਾਹਮਣੇ ਆਇਆ ਤਾਂ ਉਸ ਟਵੀਟ ਰਾਹੀਂ ਆਪਣੀ ਮਾਂ ਦੇ ਬਿਆਨ ਨਾਲ ਅੰਮ੍ਰਿਤਪਾਲ ਸਿੰਘ ਅਸਹਿਮਤੀ ਜਤਾਉਂਦੇ ਹੋਏ ਆਪਣਾ ਦੁੱਖ ਜਾਹਿਰ ਕੀਤਾ । ਹੁਣ ਅੰਮ੍ਰਿਤਪਾਲ ਸਿੰਘ ਦੀ ਮਾਤਾ ਵੱਲੋਂ ਇੱਕ ਬਿਆਨ ਸਾਹਮਣੇ ਆਇਆ ਹੈ ਤੇ ਕਿਹਾ ਕਿ ਮੀਡੀਆ ਨੇ ਮੇਰੀ ਕਹੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ ।
ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਮੀਡੀਆ ਨੇ ਤੋੜ ਮਰੋੜ ਕੇ ਮੇਰਾ ਬਿਆਨ ਪੇਸ਼ ਕੀਤਾ ਹੈ । ਮੀਡੀਆ ਰਾਹੀ ਜੋ ਖ਼ਬਰ ਫੈਲ ਰਹੀ ਹੈ ਉਹ ਠੀਕ ਨਹੀਂ ਹੈ । ਅਸੀ ਕੋਈ ਸਿਆਸੀ ਲੀਡਰ ਨਹੀ ਹਾ ਜੋ ਬਿਆਨ ਦਿੰਦੇ ਹਾਂ। ਮੀਡੀਆ ਹੀ ਵਾਰ ਵਾਰ ਮੈਨੂੰ ਸਵਾਲ ਪੁੱਛ ਰਿਹਾ ਸੀ ਅਤੇ ਮੇਰੇ ਜਵਾਬ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ । ਖਾਲਿਸਤਾਨ ਦੀ ਗੱਲ ਮੀਡੀਆ ਨੇ ਚੁੱਕੀ ਸੀ । ਮੈ ਸਿਰਫ ਇਨ੍ਹਾਂ ਹੀ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਨੇ ਸੰਵਿਧਾਨ ਦੀ ਸਹੁੰ ਚੁੱਕੀ ਹੈ, ਤੇ ਬਾਕੀ ਅਗਲਾ ਫੈਸਲਾ ਉਹ ਆਪ ਦੱਸਣਗੇ।
ਮੀਡੀਆ ਮੇਰੇ ਬਿਆਨ ਨੂੰ ਵਾਰ ਵਾਰ ਤੋੜ ਮਰੋੜ ਕੇ ਪੇਸ਼ ਕਰ ਰਹੀ ਹੈ । ਸੰਗਤ ਨੂੰ ਇਸ ਗੱਲ ‘ਤੇ ਰੋਸ਼ ਨਹੀ ਕਰਨਾ ਚਾਹੀਦਾ। ਆਪਣਾ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ । ਸਿੱਖਾਂ ਨਾਲ ਧੱਕਾ ਹੋ ਰਿਹਾ ਹੈ । ਮੀਡੀਆ ਉਸ ਗੱਲ ਨੂੰ ਪੇਸ਼ ਨਹੀ ਕਰਦਾ । ਸਾਡਾ ਫਰਜ ਸੀ ਚੋਣ ਲੜਨਾ, ਸੰਗਤ ਦੀ ਕਿਰਪਾ ਨਾਲ ਅੰਮ੍ਰਿਤਪਾਲ ਸਿੰਘ ਜਿੱਤ ਗਏ ਹਨ । ਜਿਹੜੀ ਵੀ ਉਨ੍ਹਾਂ ਦੀ ਜਿੰਮੇਵਾਰੀ ਹੈ ਅੰਮ੍ਰਿਤਪਾਲ ਸਿੰਘ ਆਪ ਆ ਕੇ ਨਿਭਾਉਣਗੇ।
ਜ਼ਿਕਰ ਕਰ ਦਈਏ ਕਿ ਅੰਮ੍ਰਿਤਪਾਲ ਸਿੰਘ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ। ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ,ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ। ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ,ਸਗੋਂ ਮਾਣ ਵਾਲੀ ਗੱਲ ਹੈ।
ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ। ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ ਕਹਿਣਾ ਤਾਂ ਦੂਰ ਦੀ ਗੱਲ ਹੈ ਅਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਹੀ ਨਹੀਂ ਹੋਣੀ ਚਾਹੀਦੀ।