ਪੜਚੋਲ ਕਰੋ

ਹੜ੍ਹ ਪੀੜਤਾਂ ਲਈ ਸ਼੍ਰੋਮਣੀ ਕਮੇਟੀ ਦੇ ਰਾਹਤ ਕਾਰਜਾਂ ‘ਚ ਅਲਵਰ ਦੀਆਂ ਸੰਗਤਾਂ ਬਣੀਆਂ ਸਹਿਯੋਗੀ

 Amritsar News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪੀੜਤਾਂ (flood victims) ਦੀ ਮਦਦ ਲਈ ਕੀਤੇ ਜਾ ਰਹੇ ਕਾਰਜਾਂ ਵਿਚ ਸਹਿਯੋਗੀ ਬਣਦਿਆਂ ਰਾਜਸਥਾਨ ਦੀ ਸੰਗਤ ਵੱਲੋਂ 4 ਲੱਖ 51 ਹਜ਼ਾਰ ਰੁਪਏ

 Amritsar News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪੀੜਤਾਂ (flood victims) ਦੀ ਮਦਦ ਲਈ ਕੀਤੇ ਜਾ ਰਹੇ ਕਾਰਜਾਂ ਵਿਚ ਸਹਿਯੋਗੀ ਬਣਦਿਆਂ ਰਾਜਸਥਾਨ ਦੀ ਸੰਗਤ ਵੱਲੋਂ 4 ਲੱਖ 51 ਹਜ਼ਾਰ ਰੁਪਏ ਅਤੇ ਵੱਡੀ ਮਾਤਰਾ ਵਿਚ ਰਸਦਾਂ ਭੇਜੀਆਂ ਗਈਆਂ ਹਨ। ਜ਼ਿਲ੍ਹਾ ਅਲਵਰ ਗੁਰਮਤਿ ਪ੍ਰਚਾਰ ਕਮੇਟੀ ਵੱਲੋਂ ਇਹ ਸੇਵਾ ਅਲਵਰ ਅਤੇ ਭਰਤਪੁਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਗਈ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਨਿਭਾਈਆਂ ਜਾ ਰਹੀਆਂ ਰਾਹਤ ਸੇਵਾਵਾਂ ਦੀ ਪ੍ਰਸ਼ੰਸਾ ਕਰਦਿਆਂ ਜ਼ਿਲ੍ਹਾ ਅਲਵਰ ਗੁਰਮਤਿ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਸ਼ਾਲੋਕ ਸਿੰਘ ਅਤੇ ਸਕੱਤਰ ਸ. ਰਾਜਿੰਦਰ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਇਹ ਸਿਰਮੌਰ ਸੰਸਥਾ ਹਰ ਔਖੇ ਸਮੇਂ ’ਤੇ ਮਾਨਵਤਾ ਦੇ ਨਾਲ ਖੜ੍ਹਦੀ ਹੈ। ਇਸੇ ਨੂੰ ਵੇਖਦਿਆਂ ਰਾਜਸਥਾਨ ਦੇ ਜ਼ਿਲ੍ਹਾ ਅਲਵਰ ਅਤੇ ਭਰਤਪੁਰ ਦੀਆਂ ਸੰਗਤਾਂ ਨੇ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਸਹਾਇਤਾ ਵਾਸਤੇ ਸ਼੍ਰੋਮਣੀ ਕਮੇਟੀ ਰਾਹੀਂ ਸਹਿਯੋਗ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਰਾਹਤ ਕਾਰਜਾਂ ਲਈ ਦਿੱਤੀ ਗਈ ਰਾਸ਼ੀ ਤੋਂ ਇਲਾਵਾ 17 ਟਨ ਦੇ ਕਰੀਬ ਰਸਦਾਂ ਲੋੜਵੰਦਾਂ ਤੱਕ ਭੇਜੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਸੁਝਾਅ ਅਨੁਸਾਰ ਇਹ ਰਸਦਾਂ ਸਿੱਧੇ ਤੌਰ ’ਤੇ ਪ੍ਰਭਾਵਤ ਇਲਾਕਿਆਂ ਵਿਚ ਭੇਜ ਦਿੱਤੀਆਂ ਗਈਆਂ ਹਨ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਅਲਵਰ ਦੀਆਂ ਸੰਗਤਾਂ ਤੋਂ ਸਹਾਇਤਾ ਰਾਸ਼ੀ ਦਾ ਚੈੱਕ ਪ੍ਰਾਪਤ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖਾਂ ਨੇ ਕੁਦਰਤੀ ਆਫ਼ਤਾਂ ਸਮੇਂ ਮਾਨਵਤਾ ਨੂੰ ਪਹਿਲ ਦੇ ਅਧਾਰ ’ਤੇ ਸੇਵਾਵਾਂ ਦਿੱਤੀਆਂ ਹਨ। ਮੌਜੂਦਾ ਸਮੇਂ ਹੜਾਂ ਦੀ ਸਥਿਤੀ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਪਹਿਲੇ ਦਿਨ ਤੋਂ ਸ਼੍ਰੋਮਣੀ ਕਮੇਟੀ ਲੋਕਾਂ (flood victims) ਦੀ ਮੱਦਦ ਲਈ ਰਾਹਤ ਕਾਰਜ ਕਰ ਰਹੀ ਹੈ। ਇਸ ਵਿਚ ਸੰਗਤਾਂ ਭਰਵਾਂ ਸਹਿਯੋਗ ਦੇ ਰਹੀਆਂ ਹਨ।

ਉਨ੍ਹਾਂ ਰਾਜਸਥਾਨ ਦੀਆਂ ਸੰਗਤਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਰਾਹਤ ਕਾਰਜਾਂ ਵਿਚ ਸਹਿਯੋਗੀ ਬਣਨ ਲਈ ਐਡਵੋਕੇਟ ਧਾਮੀ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ਉਚੇਚੇ ਤੌਰ ’ਤੇ ਪੁੱਜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਸੁਖਵਿੰਦਰ ਸਿੰਘ ਬੱਬਰ ਨੇ ਹੜ੍ਹਾਂ ਵਿਚ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਸੰਗਤ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਵੀ ਅਪੀਲ ਕੀਤੀ। ਇਸ ਮੌਕੇ ਪੁੱਜੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਬਿਜੈ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਸੁਪਰਡੰਟ ਮਲਕੀਤ ਸਿੰਘ ਬਹਿੜਵਾਲ, ਦਿੱਲੀ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਬੱਬਰ, ਪ੍ਰਭਜੋਤ ਸਿੰਘ ਗੁਲਾਟੀ,  ਭੋਈ ਸਿੰਘ, ਅਮਰਜੀਤ ਸਿੰਘ, ਮਨਮੋਹਣ ਸਿੰਘ, ਸ਼ਾਲੋਕ ਸਿੰਘ, ਰਾਜਿੰਦਰ ਸਿੰਘ, ਹਰਚਰਨ ਸਿੰਘ, ਰਘੂਜੀਤ ਸਿੰਘ, ਸੁਪ੍ਰੀਤ ਸਿੰਘ, ਹਰਵਿੰਦਰ ਸਿੰਘ, ਜਗਤਾਰ ਸਿੰਘ, ਗੁਰਨਾਮ ਸਿੰਘ ਆਦਿ ਮੌਜੂਦ ਸਨ।

ਟਾਪ ਹੈਡਲਾਈਨ

Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
Embed widget