ਪੜਚੋਲ ਕਰੋ

Amritsar Seat: ਭਾਊਆਂ ਦੇ ਦਿਲ 'ਚ ਵੜ੍ਹ ਸਕਣਗੇ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਤਰਨਜੀਤ ਸੰਧੂ ? ਜਾਣੋ ਅੰਮ੍ਰਿਤਸਰ ਦੀ ਸਿਆਸਤ

1988 ਬੈਚ ਦੇ IFS ਅਧਿਕਾਰੀ ਤਰਨਜੀਤ ਸਿੰਘ ਸੰਧੂ ਸਾਬਕਾ ਕਾਂਗਰਸੀ ਆਗੂ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਹਨ। ਜਿਨ੍ਹਾਂ ਨੇ ਅੰਗਰੇਜ਼ਾਂ ਦੇ ਸਮੇਂ ਦੌਰਾਨ ਚੱਲੀ ਗੁਰਦੁਆਰਾ ਸੁਧਾਰ ਲਹਿਰ ਅਤੇ ਸਿਵਲ ਨਾਫਰਮਾਨੀ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਈ।

Lok Sabha Election: ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਆਈਐਫਐਸ ਅਧਿਕਾਰੀ ਤਰਨਜੀਤ ਸਿੰਘ ਸੰਧੂ ਨੂੰ ਲੋਕ ਸਭਾ ਚੋਣਾਂ 2024 ਵਿੱਚ ਅੰਮ੍ਰਿਤਸਰ ਤੋਂ ਸੰਭਾਵਿਤ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਅਮਰੀਕਾ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦਾ ਪਰਿਵਾਰ ਅੰਮ੍ਰਿਤਸਰ ਅਤੇ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਹੈ। ਪਰ ਅੰਮ੍ਰਿਤਸਰ ਜਿੱਤਣ ਲਈ ਸੰਧੂ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਦਰਅਸਲ, ਇੱਥੋਂ ਦੇ ਵੋਟਰ ਪੈਰਾਸ਼ੂਟ ਰਾਹੀਂ ਉਤਰੇ ਉਮੀਦਵਾਰਾਂ ਨੂੰ ਘੱਟ ਹੀ ਪਸੰਦ ਕਰਦੇ ਹਨ।

ਕਾਂਗਰਸ ਦਾ ਗੜ੍ਹ ਰਹੀ ਹੈ ਅੰਮ੍ਰਿਤਸਰ ਸੀਟ

ਜੇਕਰ ਸਿਆਸੀ ਰੁਝਾਨ 'ਤੇ ਨਜ਼ਰ ਮਾਰੀਏ ਤਾਂ ਤਰਨਜੀਤ ਸਿੰਘ ਸੰਧੂ ਲਈ ਅੰਮ੍ਰਿਤਸਰ ਦਾ ਕਿਲਾ ਫਤਿਹ ਕਰਨਾ ਕੋਈ ਆਸਾਨ ਕੰਮ ਨਹੀਂ ਹੋਵੇਗਾ। ਅੰਮ੍ਰਿਤਸਰ ਵਿੱਚ 1952-2019 ਦਰਮਿਆਨ 20 ਲੋਕ ਸਭਾ ਚੋਣਾਂ ਅਤੇ ਜ਼ਿਮਨੀ ਚੋਣਾਂ ਹੋਈਆਂ। ਇਨ੍ਹਾਂ ਵਿੱਚੋਂ ਕਾਂਗਰਸ ਨੇ 13 ਵਾਰ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਭਾਰਤੀ ਜਨਸੰਘ ਅਤੇ ਜਨਤਾ ਪਾਰਟੀ ਸਮੇਤ ਵਿਰੋਧੀ ਧਿਰਾਂ ਨੇ 6 ਵਾਰ ਜਿੱਤ ਪ੍ਰਾਪਤ ਕੀਤੀ ਅਤੇ ਆਜ਼ਾਦ ਉਮੀਦਵਾਰਾਂ ਨੇ ਇੱਕ ਵਾਰ ਜਿੱਤ ਪ੍ਰਾਪਤ ਕੀਤੀ।

ਅੰਮ੍ਰਿਤਸਰ ਲੋਕ ਸਭਾ ਸੀਟ ਦਾ ਹਾਲ ?

ਅੰਮ੍ਰਿਤਸਰ ਲੋਕ ਸਭਾ ਸੀਟ ਦੀ ਨੁਮਾਇੰਦਗੀ 1952-1962 ਤੱਕ ਇੰਡੀਅਨ ਨੈਸ਼ਨਲ ਕਾਂਗਰਸ (INC) ਦੇ ਉਮੀਦਵਾਰ ਗੁਰਮੁਖ ਸਿੰਘ ਮੁਸਾਫਿਰ ਦੁਆਰਾ ਕੀਤੀ ਗਈ ਸੀ ਅਤੇ ਫਿਰ 1972-2004 ਤੱਕ ਆਰ ਐਲ ਭਾਟੀਆ ਇੱਥੋਂ ਸੰਸਦ ਰਹੇ ਹਨ। ਅੰਮ੍ਰਿਤਸਰ ਲੋਕ ਸਭਾ ਸੀਟ ਰਵਾਇਤੀ ਤੌਰ 'ਤੇ ਕਾਂਗਰਸ ਦਾ ਗੜ੍ਹ ਰਹੀ ਹੈ ਪਰ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੱਧੂ ਨੇ ਭਾਜਪਾ ਦੇ ਉਮੀਦਵਾਰ ਵਜੋਂ ਇਸ ਕਿਲ੍ਹੇ ਨੂੰ ਤੋੜਿਆ ਸੀ। 2004 ਤੋਂ 2014 ਤੱਕ ਇੱਕ ਉਪ ਚੋਣ ਸਮੇਤ ਤਿੰਨ ਚੋਣਾਂ ਹੋਈਆਂ। ਇਸ ਦੌਰਾਨ ਇਹ ਸੀਟ ਸਿੱਧੂ ਕੋਲ ਰਹੀ।

ਸਿੱਧੂ ਦੇ ਜਾਂਦਿਆਂ ਹੀ ਕਾਂਗਰਸ ਨੇ ਮੁੜ ਕੀਤਾ ਕਬਜ਼ਾ

2014 'ਚ ਭਾਜਪਾ ਨੇ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਨੂੰ ਇਸ ਸੀਟ 'ਤੇ ਆਪਣਾ ਉਮੀਦਵਾਰ ਬਣਾਇਆ ਸੀ। ਨਾਰਾਜ਼ ਸਿੱਧੂ ਉਨ੍ਹਾਂ ਦੇ ਪ੍ਰਚਾਰ 'ਤੇ ਨਹੀਂ ਆਏ। ਅੰਤ ਵਿੱਚ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਦਾਅ ਖੇਡਿਆ ਤੇ ਅੰਮ੍ਰਿਤਸਰ ਸੀਟ ਮੁੜ ਕਰੀਬ 1 ਲੱਖ ਵੋਟਾਂ ਦੇ ਫਰਕ ਨਾਲ ਕਾਂਗਰਸ ਨੇ ਜਿੱਤ ਲਈ। 2017 ਵਿੱਚ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ ਉਨ੍ਹਾਂ ਨੂੰ ਇਹ ਸੀਟ ਛੱਡਣੀ ਪਈ। 2017 ਵਿੱਚ ਸਥਾਨਕ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਨੇ ਲਗਭਗ 2 ਲੱਖ ਰੁਪਏ ਦੇ ਫਰਕ ਨਾਲ ਉਪ ਚੋਣ ਜਿੱਤੀ ਸੀ।

ਪੰਜਾਬ ਤੇ ਸਿੱਖ ਇਤਿਹਾਸ ਵਿੱਚ ਸੰਧੂ ਪਰਿਵਾਰ ਦਾ ਨਾਮ 

ਸੰਧੂ ਪੰਜਾਬ ਨਾਲ ਸਬੰਧਤ ਵਿਅਕਤੀ ਹਨ। ਤਰਨਤਾਰਨ ਜ਼ਿਲ੍ਹੇ ਦਾ ਰਾਏ ਬੁਰਜ ਉਨ੍ਹਾਂ ਦਾ ਜੱਦੀ ਪਿੰਡ ਹੈ। 1988 ਬੈਚ ਦੇ IFS ਅਧਿਕਾਰੀ ਤਰਨਜੀਤ ਸਿੰਘ ਸੰਧੂ ਸਾਬਕਾ ਕਾਂਗਰਸੀ ਆਗੂ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਹਨ। ਜਿਨ੍ਹਾਂ ਨੇ ਅੰਗਰੇਜ਼ਾਂ ਦੇ ਸਮੇਂ ਦੌਰਾਨ ਚੱਲੀ ਗੁਰਦੁਆਰਾ ਸੁਧਾਰ ਲਹਿਰ ਅਤੇ ਸਿਵਲ ਨਾਫਰਮਾਨੀ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਸੰਸਥਾਪਕ ਮੈਂਬਰ ਸਨ ਅਤੇ ਪੰਥ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਦੇ ਸਨਮਾਨ ਵਿੱਚ, ਸ਼੍ਰੋਮਣੀ ਕਮੇਟੀ ਨੇ ਆਪਣੇ ਹੈੱਡਕੁਆਰਟਰ ਦਾ ਨਾਮ ਤੇਜਾ ਸਿੰਘ ਸਮੁੰਦਰੀ ਹਾਲ ਰੱਖਿਆ। ਤਰਨਜੀਤ ਸਿੰਘ ਸੰਧੂ ਦੇ ਪਿਤਾ ਬਿਸ਼ਨ ਸਿੰਘ ਸਮੁੰਦਰੀ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੋਢੀ ਉਪ ਕੁਲਪਤੀ ਸਨ। ਉਨ੍ਹਾਂ ਦੀ ਮਾਤਾ ਜਗਜੀਤ ਕੌਰ ਸੰਧੂ ਨੇ ਅਮਰੀਕਾ ਵਿੱਚ ਆਪਣੀ ਡਾਕਟਰੇਟ ਦੀ ਪੜ੍ਹਾਈ ਪੂਰੀ ਕੀਤੀ ਅਤੇ ਸਰਕਾਰੀ ਮਹਿਲਾ ਕਾਲਜ, ਅੰਮ੍ਰਿਤਸਰ ਦੀ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੂਰੀ ਰਾਤ ਰੂਸ ਨੇ ਕੀਤਾ ਹਮਲਾ, ਯੂਕਰੇਨ 'ਚ ਹੋਇਆ ਬਲੈਕਆਊਟ! ਜ਼ੇਲੇਂਸਕੀ ਨੇ ਪੱਛਮੀ ਦੇਸ਼ਾਂ ਤੋਂ ਮੰਗੀ ਮਦਦ
ਪੂਰੀ ਰਾਤ ਰੂਸ ਨੇ ਕੀਤਾ ਹਮਲਾ, ਯੂਕਰੇਨ 'ਚ ਹੋਇਆ ਬਲੈਕਆਊਟ! ਜ਼ੇਲੇਂਸਕੀ ਨੇ ਪੱਛਮੀ ਦੇਸ਼ਾਂ ਤੋਂ ਮੰਗੀ ਮਦਦ
ਤੁਰੰਤ ਫੋਨ ਤੋਂ ਡਿਲੀਟ ਕਰ ਦਿਓ ਆਹ 15 ਫਰਜ਼ੀ Loan Apps, 80 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਬਣਾ ਚੁੱਕੇ ਸ਼ਿਕਾਰ
ਤੁਰੰਤ ਫੋਨ ਤੋਂ ਡਿਲੀਟ ਕਰ ਦਿਓ ਆਹ 15 ਫਰਜ਼ੀ Loan Apps, 80 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਬਣਾ ਚੁੱਕੇ ਸ਼ਿਕਾਰ
ਪੰਜਾਬ ਪੁਲਿਸ ਦਾ ASI ਗ੍ਰਿਫ਼ਤਾਰ, ਰਿਸ਼ਵਤ ਲੈਂਦਿਆਂ ਹੋਇਆ ਕਾਬੂ
ਪੰਜਾਬ ਪੁਲਿਸ ਦਾ ASI ਗ੍ਰਿਫ਼ਤਾਰ, ਰਿਸ਼ਵਤ ਲੈਂਦਿਆਂ ਹੋਇਆ ਕਾਬੂ
ਪੰਜਾਬ ਦੇ 9 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਲੋਕਾਂ ਦਾ ਸਾਹ ਲੈਣਾ ਹੋਇਆ ਸੌਖਾ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ ਦੇ 9 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਲੋਕਾਂ ਦਾ ਸਾਹ ਲੈਣਾ ਹੋਇਆ ਸੌਖਾ, ਜਾਣੋ ਆਪਣੇ ਸ਼ਹਿਰ ਦਾ ਹਾਲ
Advertisement
ABP Premium

ਵੀਡੀਓਜ਼

ਸੁਣੋ Indian Toilet ਸੀਟ ਦੇ ਫਾਇਦੇ..ਖਿਨੌਰੀ ਮੌਰਚੇ 'ਚ ਕਿਸਾਨ ਬੀਬੀਆਂ ਦਾ ਗੁੱਸਾ ਸੱਤਵੇਂ ਆਸਮਾਨ 'ਤੇBKU Leader ਜਗਜੀਤ ਸਿੰਘ ਡੱਲੇਵਾਲ ਦੀ ਰਿਹਾਈ ਲਈ ਹੁਣ ਕੀ ਕਰਨਗੇ ਕਿਸਾਨBKU Leader Jagjit Singh Dhalewal ਦੇ ਪੁੱਤਰ ਨੇ ਦੱਸੀਆ ਪੁਲਿਸ ਨੇ ਕਿਵੇਂ ਚੁੱਕਿਆ ਡੱਲੇਵਾਲ ਨੂੰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੂਰੀ ਰਾਤ ਰੂਸ ਨੇ ਕੀਤਾ ਹਮਲਾ, ਯੂਕਰੇਨ 'ਚ ਹੋਇਆ ਬਲੈਕਆਊਟ! ਜ਼ੇਲੇਂਸਕੀ ਨੇ ਪੱਛਮੀ ਦੇਸ਼ਾਂ ਤੋਂ ਮੰਗੀ ਮਦਦ
ਪੂਰੀ ਰਾਤ ਰੂਸ ਨੇ ਕੀਤਾ ਹਮਲਾ, ਯੂਕਰੇਨ 'ਚ ਹੋਇਆ ਬਲੈਕਆਊਟ! ਜ਼ੇਲੇਂਸਕੀ ਨੇ ਪੱਛਮੀ ਦੇਸ਼ਾਂ ਤੋਂ ਮੰਗੀ ਮਦਦ
ਤੁਰੰਤ ਫੋਨ ਤੋਂ ਡਿਲੀਟ ਕਰ ਦਿਓ ਆਹ 15 ਫਰਜ਼ੀ Loan Apps, 80 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਬਣਾ ਚੁੱਕੇ ਸ਼ਿਕਾਰ
ਤੁਰੰਤ ਫੋਨ ਤੋਂ ਡਿਲੀਟ ਕਰ ਦਿਓ ਆਹ 15 ਫਰਜ਼ੀ Loan Apps, 80 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਬਣਾ ਚੁੱਕੇ ਸ਼ਿਕਾਰ
ਪੰਜਾਬ ਪੁਲਿਸ ਦਾ ASI ਗ੍ਰਿਫ਼ਤਾਰ, ਰਿਸ਼ਵਤ ਲੈਂਦਿਆਂ ਹੋਇਆ ਕਾਬੂ
ਪੰਜਾਬ ਪੁਲਿਸ ਦਾ ASI ਗ੍ਰਿਫ਼ਤਾਰ, ਰਿਸ਼ਵਤ ਲੈਂਦਿਆਂ ਹੋਇਆ ਕਾਬੂ
ਪੰਜਾਬ ਦੇ 9 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਲੋਕਾਂ ਦਾ ਸਾਹ ਲੈਣਾ ਹੋਇਆ ਸੌਖਾ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ ਦੇ 9 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਲੋਕਾਂ ਦਾ ਸਾਹ ਲੈਣਾ ਹੋਇਆ ਸੌਖਾ, ਜਾਣੋ ਆਪਣੇ ਸ਼ਹਿਰ ਦਾ ਹਾਲ
ਮੋਗਾ ਦੇ ਧਰਮਕੋਟ 'ਚ ਵਾਪਰਿਆ ਵੱਡਾ ਹਾਦਸਾ, ਖੱਡ 'ਚ ਡਿੱਗੀ ਪੰਜਾਬ ਰੋਡਵੇਜ਼ ਦੀ ਬੱਸ, ਕਈ ਜ਼ਖ਼ਮੀ
ਮੋਗਾ ਦੇ ਧਰਮਕੋਟ 'ਚ ਵਾਪਰਿਆ ਵੱਡਾ ਹਾਦਸਾ, ਖੱਡ 'ਚ ਡਿੱਗੀ ਪੰਜਾਬ ਰੋਡਵੇਜ਼ ਦੀ ਬੱਸ, ਕਈ ਜ਼ਖ਼ਮੀ
ਪੈਨ ਕਾਰਡ ਅਪਗ੍ਰੇਡ ਨਹੀਂ ਕਰਵਾਇਆ ਤਾਂ ਬੰਦ ਹੋ ਜਾਵੇਗਾ? ਜਾਣ ਲਓ ਨਵਾਂ ਨਿਯਮ
ਪੈਨ ਕਾਰਡ ਅਪਗ੍ਰੇਡ ਨਹੀਂ ਕਰਵਾਇਆ ਤਾਂ ਬੰਦ ਹੋ ਜਾਵੇਗਾ? ਜਾਣ ਲਓ ਨਵਾਂ ਨਿਯਮ
Baba Siddique Murder Case: 'ਟੈਨਸ਼ਨ ਨਾ ਲਓ, ਕਤਲ ਕਰੋ', ਬਾਬਾ ਸਿੱਦੀਕੀ ਕਤਲਕਾਂਡ 'ਚ ਹੋਇਆ ਵੱਡਾ ਖੁਲਾਸਾ
Baba Siddique Murder Case: 'ਟੈਨਸ਼ਨ ਨਾ ਲਓ, ਕਤਲ ਕਰੋ', ਬਾਬਾ ਸਿੱਦੀਕੀ ਕਤਲਕਾਂਡ 'ਚ ਹੋਇਆ ਵੱਡਾ ਖੁਲਾਸਾ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29-11-2024
Embed widget