Amritsar News: ਨਿਹੰਗ ਸਿੰਘ ਵੱਲੋਂ ਪ੍ਰਵਾਸੀ 'ਤੇ ਹਮਲਾ, ਸਿਵਲ ਹਸਪਤਾਲ 'ਚ ਜ਼ੇਰੇ ਇਲਾਜ
Amritsar News: ਅੰਮ੍ਰਿਤਸਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਨਿਹੰਗ ਸਿੰਘ ਵੱਲੋਂ ਪ੍ਰਵਾਸੀ 'ਤੇ ਹਮਲਾ ਕਰ ਦਿੱਤਾ ਗਿਆ। ਜਿਸ ਵਿੱਚ ਪ੍ਰਵਾਸੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ

Amritsar News: ਅੰਮ੍ਰਿਤਸਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸ੍ਰੀ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ 'ਤੇ ਤੰਬਾਕੂ ਦਾ ਸੇਵਨ ਕਰਨ 'ਤੇ ਨਿਹੰਗ ਸਿੰਘ ਵੱਲੋਂ ਪ੍ਰਵਾਸੀ 'ਤੇ ਹਮਲਾ ਕਰ ਦਿੱਤਾ ਗਿਆ। ਜਿਸ ਵਿੱਚ ਪ੍ਰਵਾਸੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ, ਜਿਸ ਕਰਕੇ ਉਹ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹੈ। ਉੱਧਰ ਪੁਲਿਸ ਵੱਲੋਂ ਨਿਹੰਗ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਿਹੰਗ ਸਿੰਘ ਨੇ ਹੈਰੀਟੇਜ ਸਟਰੀਟ 'ਤੇ ਰਘੂਨਾਥ ਮੰਦਿਰ ਨੇੜੇ ਇਕ ਪ੍ਰਵਾਸੀ 'ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਨਿਹੰਗ ਵੱਲੋਂ ਪ੍ਰਵਾਸੀ ਦੇ ਤੰਬਾਕੂ ਦਾ ਸੇਵਨ ਕਰਨ ਤੋਂ ਪਹਿਲਾਂ ਹੀ ਹਮਲਾ ਕਰ ਦਿੱਤਾ ਗਿਆ ਸੀ।
ਨਿਹੰਗ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਜਦਕਿ ਪ੍ਰਵਾਸੀ ਨੇ ਦੱਸਿਆ ਕਿ ਉਸ ਦੇ ਹੱਥ 'ਚ ਤੰਬਾਕੂ ਸੀ ਅਤੇ ਅਜੇ ਤੱਕ ਇਸ ਦਾ ਸੇਵਨ ਨਹੀਂ ਕੀਤਾ ਸੀ ਪਰ ਨਿਹੰਗ ਨੇ ਉਸ 'ਤੇ ਹਮਲਾ ਕਰ ਦਿੱਤਾ।






















