Amritsar News: ਹੜ੍ਹਾਂ ਨੂੰ ਰੋਕਣ ਵਾਸਤੇ ਨਦੀ ਨੂੰ ਨੱਥ ਚੂੜਾ ਚੜ੍ਹਾਉਣ ਦੀ ਕਾਰਵਾਈ ਦਾ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਵਿਰੋਧ ਕਰਦਿਆਂ ਇਸ ਨੂੰ ਅੰਧਵਿਸ਼ਵਾਸੀ ਰਵਾਇਤ ਕਰਾਰ ਦਿੱਤਾ ਹੈ। ਸੰਸਦ ਮੈਂਬਰ ਪਰਨੀਤ ਕੌਰ ਤੇ ਉਨ੍ਹਾਂ ਦੀ ਪੁੱਤਰੀ ਜੈ ਇੰਦਰ ਕੌਰ ਵੱਲੋਂ ਲੰਘੇ ਦਿਨੀਂ ਪਟਿਆਲਾ ਵਿਖੇ ਨਦੀ ਨੂੰ ਨੱਥ ਚੂੜਾ ਚੜ੍ਹਾਇਆ ਗਿਆ ਸੀ। ਇਸ ਨੂੰ ਲੈ ਕੇ ਹੁਣ ਕਾਫੀ ਚਰਚਾ ਹੋ ਰਹੀ ਹੈ।



ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਆਗੂਆਂ ਮਾਸਟਰ ਰਾਜਿੰਦਰ ਭਦੌੜ, ਬਲਬੀਰ ਲੌਂਗੋਵਾਲ, ਹੇਮ ਰਾਜ ਸਟੈਨੋ, ਰਾਮ ਸਵਰਨ ਲੱਖੇਵਾਲੀ, ਰਾਜਪਾਲ ਸਿੰਘ, ਜੋਗਿੰਦਰ ਕੁੱਲੇਵਾਲ ਤੇ ਸੁਮੀਤ ਸਿੰਘ ਨੇ ਲੋਕ ਸਭਾ ਮੈਂਬਰ ਪਰਨੀਤ ਕੌਰ ਤੇ ਉਸ ਦੀ ਪੁੱਤਰੀ ਜੈ ਇੰਦਰ ਕੌਰ ਵੱਲੋਂ ਘੱਗਰ ਨਦੀ ਨੂੰ ਨੱਥ-ਚੂੜਾ ਚੜ੍ਹਾਉਣ ਦੀ ਰਵਾਇਤ ਨੂੰ ਰੂੜ੍ਹੀਵਾਦੀ ਆਖਦਿਆਂ ਇਸ ਦੀ ਨਿਖੇਧੀ ਕੀਤੀ ਹੈ। 


ਹੋਰ ਪੜ੍ਹੋ : Patiala News: ਪਟਿਆਲਾ 'ਚ ਹੜ੍ਹਾਂ ਨੇ ਮਚਾਈ ਤਬਾਹੀ, 45,000 ਹੈਕਟੇਅਰ ਰਕਬੇ 'ਚ ਹੋਏਗੀ ਝੋਨੇ ਦੀ ਮੁੜ ਲੁਆਈ


ਤਰਕਸ਼ੀਲ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦੇ ਰਾਜ ਭਾਗ ਉਤੇ ਲੰਬਾ ਸਮਾਂ ਕਾਬਜ਼ ਰਹੇ ਪਟਿਆਲੇ ਦੇ ਇਸ ਸ਼ਾਹੀ ਘਰਾਣੇ ਵੱਲੋਂ ਲੋਕਾਂ ਨੂੰ ਹੜ੍ਹਾਂ ਦੀ ਤਬਾਹੀ ਤੋਂ ਬਚਾਉਣ ਲਈ ਕਦੇ ਕੋਈ ਠੋਸ ਯੋਜਨਾਬੰਦੀ ਅਮਲ ਵਿੱਚ ਨਹੀਂ ਲਿਆਂਦੀ ਗਈ। ਹੁਣ ਉਲਟਾ ਨੱਥ ਚੂੜੇ ਸੁੱਟਣ ਤੇ ਅਰਦਾਸਾਂ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।


ਤਰਕਸ਼ੀਲ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੜ੍ਹਾਂ ਦੀ ਤਬਾਹੀ ਨਾਲ ਬਰਬਾਦ ਹੋਏ ਘਰਾਂ, ਫਸਲਾਂ, ਕਿਸਾਨਾਂ, ਮਜ਼ਦੂਰਾਂ ਸਣੇ ਹਰ ਵਰਗ ਦੇ ਪੀੜਤਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅੰਧਵਿਸ਼ਵਾਸੀ ਰਵਾਇਤ ਦੀ ਬਜਾਏ ਲੀਡਰਾਂ ਨੂੰ ਸਾਰਥਿਕ ਕੰਮ ਕਰਨੇ ਚਾਹੀਦੇ ਹਨ।


ਹੋਰ ਪੜ੍ਹੋ : ਬੱਚਿਆਂ ਲਈ ਕਿੰਨੇ ਘੰਟੇ ਮੋਬਾਈਲ ਦੀ ਵਰਤੋਂ ਕਰਨਾ ਠੀਕ ? ਜੇਕਰ ਇਸ ਤੋਂ ਵੱਧ ਚਲਾਉਂਦੇ ਨੇ ਤਾਂ ਹੋ ਸਕਦਾ ਵੱਡਾ ਨੁਕਸਾਨ !


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।