Amritsar News: ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦੇ ਕਤਲ ਬਾਰੇ ਅਹਿਮ ਖੁਲਾਸਾ, ਸੋਸ਼ਲ ਮੀਡੀਆ 'ਤੇ ਨਫਰਤੀ ਵੀਡੀਓ ਬਣੀਆਂ ਮੌਤ ਦਾ ਕਾਰਨ
ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦੇ ਕਤਲ ਮਾਮਲੇ ਵਿੱਚ ਅਹਿਮ ਖੁਲਾਸਾ ਹੋਇਆ ਹੈ। ਸੁਧੀਰ ਸੂਰੀ ਦੇ ਕਤਲ ਪਿੱਛੇ ਕਿਸੇ ਜਥੇਬੰਦੀ ਜਾਂ ਗੈਂਗਸਟਰ ਦਾ ਹੱਥ ਨਹੀਂ ਸਗੋਂ ਇਹ ਸਿਰਫ ਸੋਸ਼ਲ ਮੀਡੀਆ ਉੱਪਰ ਨਫਰਤੀ ਤਕਰੀਰਾਂ ਕਰਕੇ ਹੋਇਆ ਹੈ।
Amritsar News: ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦੇ ਕਤਲ ਮਾਮਲੇ ਵਿੱਚ ਅਹਿਮ ਖੁਲਾਸਾ ਹੋਇਆ ਹੈ। ਸੁਧੀਰ ਸੂਰੀ ਦੇ ਕਤਲ ਪਿੱਛੇ ਕਿਸੇ ਜਥੇਬੰਦੀ ਜਾਂ ਗੈਂਗਸਟਰ ਦਾ ਹੱਥ ਨਹੀਂ ਸਗੋਂ ਇਹ ਸਿਰਫ ਸੋਸ਼ਲ ਮੀਡੀਆ ਉੱਪਰ ਨਫਰਤੀ ਤਕਰੀਰਾਂ ਕਰਕੇ ਹੋਇਆ ਹੈ। ਸੂਤਰਾਂ ਮੁਤਾਬਕ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਸੰਦੀਪ ਸਿੰਘ ਸੰਨੀ ਨੇ ਪੁਲਿਸ ਕੋਲ ਸਪਸ਼ਟ ਮੰਨਿਆ ਹੈ ਕਿ ਉਸ ਨੂੰ ਕਿਸੇ ਨੇ ਪ੍ਰੇਰਿਤ ਨਹੀਂ ਕੀਤਾ ਸਗੋਂ ਉਹ ਸੁਧੀਰ ਸੂਰੀ ਦੀਆਂ ਸੋਸ਼ਲ ਮੀਡੀਆ ਉੱਪਰ ਵੀਡੀਓਜ਼ ਤੋਂ ਅੱਕਿਆ ਹੋਇਆ ਸੀ।
ਸੂਤਰਾਂ ਮੁਤਾਬਕ ਹੁਣ ਤਕ ਇਸ ਘਟਨਾ ਪਿੱਛੇ ਕਿਸੇ ਅਤਿਵਾਦੀ ਜਥੇਬੰਦੀ ਜਾਂ ਕਿਸੇ ਗੈਂਗਸਟਰ ਦਾ ਹੱਥ ਹੋਣ ਦਾ ਸਬੂਤ ਨਹੀਂ ਮਿਲਿਆ। ਇਸ ਤੋਂ ਇਲਾਵਾ ਕਤਲ ਕਰਨ ਵਾਲਾ ਸੰਦੀਪ ਸਿੰਘ ਸੰਨੀ ਧਾਰਮਿਕ ਵਿਚਾਰਾਂ ਦਾ ਸੀ ਪਰ ਉਹ ਕਿਸੇ ਜਥੇਬੰਦੀ ਨਾਲ ਨਹੀਂ ਸੀ ਜੁੜਿਆ। ਪੁਲਿਸ ਵੱਲੋਂ ਸੰਦੀਪ ਸਿੰਘ ਉਰਫ਼ ਸੰਨੀ ਤੋਂ ਕੀਤੀ ਜਾ ਰਹੀ ਪੁੱਛ-ਪੜਤਾਲ ਤੇ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਉਸ ਨੇ ਸੁਧੀਰ ਸੂਰੀ ਦੀਆਂ ਤਕਰੀਰਾਂ ਕਰਕੇ ਹੀ ਉਸ ਦਾ ਕਤਲ ਕੀਤਾ ਹੈ।
ਉਧਰ, ਕੈਨੇਡਾ ਰਹਿੰਦੇ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ ਵੱਲੋਂ ਇਸ ਕਤਲ ਕੇਸ ਦੀ ਜ਼ਿੰਮੇਵਾਰੀ ਲਈ ਗਈ ਸੀ। ਪੁਲਿਸ ਸੂਤਰਾਂ ਮੁਤਾਬਕ ਲੰਡਾ ਹਰੀਕੇ ਵੱਲੋਂ ਆਪਣੀ ਦਹਿਸ਼ਤ ਬਣਾਈ ਰੱਖਣ ਲਈ ਇਹ ਜ਼ਿੰਮੇਵਾਰੀ ਲਈ ਗਈ ਹੈ ਕਿਉਂਕਿ ਸੰਦੀਪ ਸਿੰਘ ਦੇ ਕਿਸੇ ਗੈਂਗਸਟਰ ਨਾਲ ਸਬੰਧਾਂ ਦੀ ਕੋਈ ਸਬੂਤ ਨਹੀਂ ਮਿਲਿਆ। ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਨੂੰ ਹਰ ਪੱਖ ਨੂੰ ਘੋਖਿਆ ਜਾ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :