Punjab News: ਪੰਜਾਬੀਆਂ ਦਾ ਹੋਇਆ ਗੋਇੰਦਵਾਲ ਥਰਮਲ ਪਲਾਂਟ, ਮਾਨ ਨੇ ਕਿਹਾ-ਅਕਾਲੀ ਦਲ ਕੱਢ ਰਿਹਾ ਪਰਿਵਾਰ ਬਚਾਓ ਯਾਤਰਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੋਇੰਦਵਾਲ ਥਰਮਲ ਪਲਾਂਟ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤਾ। ਇਸ ਮੌਕੇ ਭਗਵੰਤ ਮਾਨ ਤੇ ਕੇਜਰੀਵਾਲ ਤਰਨਤਾਰਨ ਪਹੁੰਚੇ ਤੇ ਗੁਰੂ ਅਮਰਦਸ ਥਰਮਲ ਪਲਾਂਟ ਦਾ ਉਦਘਾਟਨ ਕੀਤਾ
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੋਇੰਦਵਾਲ ਥਰਮਲ ਪਲਾਂਟ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤਾ। ਇਸ ਮੌਕੇ ਭਗਵੰਤ ਮਾਨ ਤੇ ਕੇਜਰੀਵਾਲ ਤਰਨਤਾਰਨ ਪਹੁੰਚੇ ਤੇ ਗੁਰੂ ਅਮਰਦਸ ਥਰਮਲ ਪਲਾਂਟ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਲੀਡਰਾਂ ਨੇ ਰੈਲੀ ਨੂੰ ਸੰਬੋਧਨ ਕੀਤਾ।
ਸੱਚੀਆਂ ਨੀਅਤਾਂ ਨੂੰ ਮੁਰਾਦਾਂ... ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਨੂੰ ਲੋਕ ਸਮਰਪਿਤ ਕਰ ਰਹੇ ਹਾਂ...ਅਰਵਿੰਦ ਕੇਜਰੀਵਾਲ ਜੀ ਨਾਲ ਸ੍ਰੀ ਗੋਇੰਦਵਾਲ ਸਾਹਿਬ ਤੋਂ Live... https://t.co/ZqAGTvUsHP
— Bhagwant Mann (@BhagwantMann) February 11, 2024
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਸ਼ਾਨੇ ਉੱਤੇ ਖ਼ਾਸ ਕਰਕੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਰਹੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਕਾਲੀ ਦਲ ਨੇ ਪਰਿਵਾਰ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਹੈ। ਪਹਿਲੇ ਦਿਨ ਬਿਕਰਮ ਮਜੀਠੀਆ ਪਹੁੰਚੇ ਤਾਂ ਉੱਥੇ ਸਾਲਾ ਬਚਾਓ ਯਾਤਰਾ ਸੀ। ਦੂਜੇ ਦਿਨ ਕੈਰੋਂ ਪਿੰਡ ਪਹੁੰਚੀ ਤਾਂ ਇਸ ਯਾਤਰਾ ਦਾ ਨਾਂਅ ਜਵਾਈ ਬਚਾਓ ਸੀ। ਕੱਲ੍ਹ ਯਾਤਰਾ ਫਿਰੋਜ਼ਪੁਰ ਸੀ ਉਹ ਸੁਖਬੀਰ ਬਚਾਓ ਯਾਤਰਾ ਇਸ ਤੋਂ ਬਾਅਦ ਬਠਿੰਡਾ ਵਿੱਚ ਇਹ ਯਾਤਰਾ ਘਰਵਾਲੀ ਬਚਾਓ ਯਾਤਰਾ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਇਹ ਥਰਮਲ ਪਲਾਂਟ 1080 ਕਰੋੜ ਰੁਪਏ ਵਿੱਚ ਖਰੀਦਿਆ ਹੈ। ਇਸ ਦੀ ਜਾਣਕਾਰੀ ਸੀਐਮ ਮਾਨ ਨੇ 1 ਜਨਵਰੀ ਨੂੰ ਖੁਦ ਪੰਜਾਬ ਦੇ ਲੋਕਾਂ ਨੂੰ ਦਿੱਤੀ ਸੀ। ਇਸ ਥਰਮਲ ਪਲਾਂਟ ਦੀ ਪੂਰੀ ਸਮਰੱਥਾ 540 ਮੈਗਾਵਾਟ ਹੈ। ਪਰ ਹੁਣ ਤੱਕ ਇਹ ਕੋਲੇ ਦੀ ਸੀਮਤ ਮਾਤਰਾ ਹੋਣ ਕਾਰਨ ਅੱਧੀ ਸਮਰੱਥਾ 'ਤੇ ਹੀ ਚੱਲ ਰਿਹਾ ਸੀ। ਸੀਐਮ ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਝਾਰਖੰਡ ਵਿੱਚ ਪੰਜਾਬ ਸਰਕਾਰ ਦੀ ਖਾਣ ਵਿੱਚ ਵਾਧੂ ਕੋਲਾ ਹੈ, ਜਿੱਥੋਂ ਕੋਲਾ ਲਿਆ ਕੇ ਇਸ ਪਲਾਂਟ ਨੂੰ ਪੂਰੀ ਤਰ੍ਹਾਂ ਚਲਾਇਆ ਜਾਵੇਗਾ।
ਅੱਜ ਪੰਜਾਬ ਦੇ ਇਤਿਹਾਸ ਦਾ ਸੁਨਹਿਰੀ ਦਿਨ ਹੈ...
— Bhagwant Mann (@BhagwantMann) February 11, 2024
ਕੌਮੀ ਕਨਵੀਨਰ @ArvindKejriwal ਜੀ ਨਾਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ 540 ਮੈਗਾਵਾਟ ਦੀ ਸਮਰਥਾ ਵਾਲੇ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਦਾ ਰਸਮੀ ਤੌਰ 'ਤੇ ਬਟਨ ਦੱਬ ਕੇ ਉਦਘਾਟਨ ਕੀਤਾ...ਇਹ ਪ੍ਰਾਈਵੇਟ ਥਰਮਲ ਪਲਾਂਟ ਅੱਜ ਤੋਂ ਸਰਕਾਰ ਦਾ ਹੋ ਗਿਆ ਹੈ...ਹੁਣ ਲੋਕਾਂ ਨੂੰ ਬਿਜਲੀ ਹੋਰ… pic.twitter.com/Y9B6c83Bkj
ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਬਣਵਾਇਆ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਦੀ ਤਰਫੋਂ ਇਹ ਥਰਮਲ ਪਲਾਂਟ ਉਨ੍ਹਾਂ ਦੇ ਨਾਂਅ 'ਤੇ ਸਮਰਪਿਤ ਕੀਤਾ ਗਿਆ ਹੈ। ਇਸ ਥਰਮਲ ਪਲਾਂਟ ਦੇ ਸ਼ੇਅਰ ਗੁਰੂ ਅਮਰਦਾਸ ਥਰਮਲ ਪਲਾਂਟ ਲਿਮਟਿਡ (ਜੀ.ਏ.ਟੀ.ਪੀ.ਐਲ.) ਦੇ ਨਾਂਅ ਤਬਦੀਲ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ-Congress Rally: ਵੜਿੰਗ ਨੇ ਇਕੱਲੇ ਚੋਣਾਂ ਲੜਣ ਦਾ ਠੋਕਿਆ ਦਾਅਵਾ, ਬਾਜਵਾ ਨੇ ਖੜਗੇ ਅੱਗੇ ਰੱਖੀਆਂ 3 ਮੰਗਾਂ