Amritsar Blast Update: ਅੰਮ੍ਰਿਤਸਰ ਧਮਾਕਾ ਮਾਮਲੇ 'ਚ ਵੱਡਾ ਖ਼ੁਲਾਸਾ, ਬੰਬ ਲੈਣ ਆਇਆ ਸੀ ਅੱਤਵਾਦੀ ਤਾਂ ਹੱਥ 'ਚ ਹੋਇਆ ਧਮਾਕਾ, ਦਰਦਨਾਕ ਮੌਤ
ਪਾਕਿਸਤਾਨ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ। ਜ਼ਖ਼ਮੀ ਵਿਅਕਤੀ ਹਥਿਆਰਾਂ ਦੀ ਖੇਪ ਲੈਣ ਆਇਆ ਸੀ। ਇਸ ਦੌਰਾਨ ਇੱਕ ਧਮਾਕਾ ਹੋਇਆ ਤੇ ਉਸਦੇ ਟੁਕੜੇ-ਟੁਕੜੇ ਹੋ ਗਏ।

Amritsar Blast Update: ਮੰਗਲਵਾਰ ਸਵੇਰੇ ਅੰਮ੍ਰਿਤਸਰ ਵਿੱਚ ਮਜੀਠਾ ਰੋਡ ਬਾਈਪਾਸ 'ਤੇ ਇੱਕ ਰਿਹਾਇਸ਼ੀ ਕਲੋਨੀ ਵਿੱਚ ਬੰਬ ਧਮਾਕਾ ਹੋਇਆ, ਜਿਸ ਵਿੱਚ ਇੱਕ ਵਿਅਕਤੀ ਦੇ ਹੱਥ ਅਤੇ ਪੈਰ ਚੀਥੜਿਆਂ ਵਾਂਗ ਉੱਡ ਗਏ। ਉਸਦਾ ਸਾਰਾ ਸਰੀਰ ਜ਼ਖ਼ਮਾਂ ਨਾਲ ਭਰਿਆ ਹੋਇਆ ਸੀ। ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸਦੀ ਮੌਤ ਹੋ ਗਈ।
ਲੋਕਾਂ ਨੇ ਕਿਹਾ ਕਿ ਇੱਥੇ ਬੰਬ ਫਟਿਆ ਹੈ। ਹਾਲਾਂਕਿ, ਪੁਲਿਸ ਨੇ ਪਹਿਲਾਂ ਇਸਦੀ ਪੁਸ਼ਟੀ ਨਹੀਂ ਕੀਤੀ ਸੀ। ਜਦੋਂ ਕਿ ਬਾਅਦ ਵਿੱਚ ਐਸਐਸਪੀ ਨੇ ਮੰਨਿਆ ਕਿ ਇਹ ਇੱਕ ਬੰਬ ਧਮਾਕਾ ਸੀ। ਉਨ੍ਹਾਂ ਨੇ ਅੱਤਵਾਦੀ ਹਮਲੇ ਦਾ ਖਦਸ਼ਾ ਵੀ ਪ੍ਰਗਟ ਕੀਤਾ ਹੈ।
#WATCH | Amritsar, Punjab | Deputy Inspector General of Police (DIG) (Border Range) Satinder Singh says, "The person who was injured has died. He is a member of a terrorist organisation and he had come to retrieve the explosive consignment...We have received a lot of… https://t.co/TgA6FvetnF pic.twitter.com/bTsK6UGYNa
— ANI (@ANI) May 27, 2025
ਉਨ੍ਹਾਂ ਕਿਹਾ ਕਿ ਪਾਕਿਸਤਾਨ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ। ਜ਼ਖ਼ਮੀ ਵਿਅਕਤੀ ਹਥਿਆਰਾਂ ਦੀ ਖੇਪ ਲੈਣ ਆਇਆ ਸੀ। ਇਸ ਦੌਰਾਨ ਇੱਕ ਧਮਾਕਾ ਹੋਇਆ ਤੇ ਉਸਦੇ ਟੁਕੜੇ-ਟੁਕੜੇ ਹੋ ਗਏ।
ਜ਼ਿਕਰ ਕਰ ਦਈਏ ਕਿ ਇਹ ਧਮਾਕਾ ਮਜੀਠਾ ਰੋਡ ਬਾਈਪਾਸ 'ਤੇ ਸਥਿਤ 'ਡੀਸੈਂਟ ਐਵੇਨਿਊ' ਕਲੋਨੀ ਦੇ ਬਾਹਰ ਹੋਇਆ। ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਸਵੇਰੇ ਅਚਾਨਕ ਧਮਾਕਾ ਹੋਇਆ। ਧਮਾਕਾ ਕਾਫ਼ੀ ਜ਼ੋਰਦਾਰ ਸੀ। ਜਦੋਂ ਅਸੀਂ ਉਸਦੀ ਆਵਾਜ਼ ਸੁਣੀ ਅਤੇ ਉਸ ਵੱਲ ਭੱਜੇ, ਤਾਂ ਅਸੀਂ ਉੱਥੇ ਇੱਕ ਵਿਅਕਤੀ ਨੂੰ ਦਰਦ ਨਾਲ ਕੁਰਲਾਉਂਦਿਆਂ ਦੇਖਿਆ।
ਉਸ ਵਿਅਕਤੀ ਦੇ ਹੱਥ ਅਤੇ ਲੱਤਾਂ ਉੱਡ ਗਈਆਂ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਬੰਬ ਸੀ ਕਿਉਂਕਿ ਮੌਕੇ 'ਤੇ ਹੋਰ ਕੁਝ ਵੀ ਮੌਜੂਦ ਨਹੀਂ ਸੀ। ਮੌਕੇ 'ਤੇ ਕੁਝ ਝਾੜੀਆਂ ਨੂੰ ਵੀ ਅੱਗ ਲੱਗੀ ਹੋਈ ਸੀ, ਜੋ ਕਿ ਬੰਬ ਧਮਾਕੇ ਕਾਰਨ ਲੱਗੀ ਹੋ ਸਕਦੀ ਹੈ। ਇਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਜ਼ਖਮੀ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।
ਇਸ ਮਾਮਲੇ ਵਿੱਚ ਪਹਿਲਾਂ ਐਸਐਸਪੀ ਮਨਿੰਦਰ ਸਿੰਘ ਨੇ ਖਦਸ਼ਾ ਪ੍ਰਗਟ ਸੀ ਹੈ ਕਿ ਇਹ ਅੱਤਵਾਦੀ ਘਟਨਾ ਹੋ ਸਕਦੀ ਹੈ। ਐਸਐਸਪੀ ਨੇ ਕਿਹਾ ਕਿ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਹਥਿਆਰਾਂ ਦੀਆਂ ਖੇਪਾਂ ਅਣਜਾਣ ਥਾਵਾਂ 'ਤੇ ਰੱਖੀਆਂ ਗਈਆਂ ਸਨ ਕਿ ਅੱਤਵਾਦੀ ਉਸਨੂੰ ਬਾਅਦ ਵਿੱਚ ਲੈਣ ਜਾਣਗੇ। ਸ਼ੱਕ ਹੈ ਕਿ ਇਹ ਵਿਅਕਤੀ ਵੀ ਇੱਥੇ ਖੇਪ ਲੈਣ ਆਇਆ ਸੀ ਅਤੇ ਧਮਾਕਾ ਹੋ ਗਿਆ।
ਐਸਐਸਪੀ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਪਾਕਿਸਤਾਨੀ ਏਜੰਸੀਆਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕਾਰਵਾਈਆਂ ਕਰ ਰਹੀਆਂ ਹਨ। ਫਿਲਹਾਲ ਫੋਰੈਂਸਿਕ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਇਸਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।






















