Amritsar News: ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਭਾਜਪਾ ਦੇ ਸਾਂਸਦ ਨਵੀਨ ਜਿੰਦਲ, ਕਿਹਾ-ਛੇਤੀ ਹੀ ਖੁੱਲ੍ਹੇਗਾ ਅਟਾਰੀ-ਵਾਹਘਾ ਬਾਰਡਰ
ਭਾਰਤ ਸਰਕਾਰ ਨੇ ਕੁਝ ਮਜਬੂਰੀਆਂ ਦੇ ਚਲਦੇ ਇਹ ਬਾਰਡਰ ਬੰਦ ਕੀਤਾ ਸੀ ਪਰ ਮੈਂ ਚਾਹਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਹੀ ਇਹ ਬਾਰਡਰ ਖੁੱਲ੍ਹੇ ਤੇ ਦੋਵਾਂ ਦੇਸ਼ਾਂ ਦੇ ਸੰਬੰਧ ਹੋਰ ਮਜਬੂਤ ਹੋਣ ਤੇ ਵਪਾਰ ਵੀ ਮਜ਼ਬੂਤ ਹੋਵੇ।
Amritsar News: ਭਾਜਪਾ ਦੇ ਸਾਂਸਦ ਨਵੀਨ ਜਿੰਦਲ (Naveen Jindal) ਆਪਣੇ ਪਰਿਵਾਰ ਸਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri harmandir sahib) ਨਤਮਸਤਕ ਹੋਣ ਦੇ ਲਈ ਪੁੱਜੇ। ਇਸ ਮੌਕੇ ਉਨ੍ਹਾਂ ਗੁਰੂਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਚਨਾ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਕਿਤਾਬਾਂ ਦਾ ਸੈੱਟ ਭੇਂਟ ਕਰ ਸਨਮਾਨਿਤ ਕੀਤਾ ਗਿਆ।
ਨਵੀਨ ਜਿੰਦਲ ਨੇ ਕਿਹਾ ਕਿ ਅੱਜ ਮੈਂ ਆਪਣੀ ਪਤਨੀ ਦੇ ਨਾਲ ਗੁਰੂਘਰ ਵਿੱਚ ਮੱਥਾ ਟੇਕਣ ਦੇ ਲਈ ਪੁੱਜਿਆ ਹਾਂ, ਉਨ੍ਹਾਂ ਕਿਹਾ ਕਿਹਾ ਕਿ ਉਹ 20 ਸਾਲ ਬਾਅਦ ਅੱਜ ਮੈਂ ਵਾਹਿਗੁਰੂ ਦੇ ਦਰ 'ਤੇ ਨਤਮਸਤਕ ਹੋਣ ਦੇ ਲਈ ਆਇਆ ਹਾਂ। ਇੱਥੇ ਉਨ੍ਹਾਂ ਕਿਹਾ ਕਿ ਇਹ ਜਗ੍ਹਾ ਰੁਹਾਨੀਅਤ ਦਾ ਕੇਂਦਰ ਹੈ, ਇੱਥੇ ਆਕੇ ਮਨ ਨੂੰ ਸ਼ਾਂਤੀ ਤੇ ਸਕੂਨ ਮਿਲਦਾ ਹੈ
ਉਨ੍ਹਾਂ ਕਿਹਾ ਕਿ ਮੈਂ ਅੱਜ ਗੁਰੂ ਘਰ ਆਇਆ ਹਾਂ ਕੋਈ ਰਾਜਨੀਤਿਕ ਗੱਲ ਨਹੀਂ ਕਰਨਾ ਚਾਹੁੰਦਾ ਬੱਸ ਇਹੀ ਕਹਾਂਗਾ ਕਿ ਸਾਡੇ ਰਿਸ਼ਤੇ ਸਾਡੇ ਗੁਆਂਡੀ ਦੇਸ਼ਾਂ ਦੇ ਨਾਲ ਵੀ ਚੰਗੇ ਹੋਣੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਇੱਥੋਂ ਅਟਾਰੀ ਵਾਹਘਾ ਸਰੱਹਦ ਬਿਲਕੁਲ ਨੇੜੇ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਦੋਵਾਂ ਦੇਸ਼ਾਂ ਦੇ ਆਪਸ ਵਿੱਚ ਚੰਗੇ ਸੰਬੰਧ ਹੋਣ ਵਪਾਰ ਵਧੇ ਤੇ ਅਸੀਂ ਇੱਕ ਦੂਜੇ ਦੇ ਦੇਸ਼ ਵਿੱਚ ਜਾ ਕੇ ਇੱਕ ਦੂਜੇ ਨੂੰ ਮਿਲ ਸਕੀਏ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਕੁਝ ਮਜਬੂਰੀਆਂ ਦੇ ਚਲਦੇ ਇਹ ਬਾਰਡਰ ਬੰਦ ਕੀਤਾ ਸੀ ਪਰ ਮੈਂ ਚਾਹਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਹੀ ਇਹ ਬਾਰਡਰ ਖੁੱਲ੍ਹੇ ਤੇ ਦੋਵਾਂ ਦੇਸ਼ਾਂ ਦੇ ਸੰਬੰਧ ਹੋਰ ਮਜਬੂਤ ਹੋਣ ਤੇ ਵਪਾਰ ਵੀ ਮਜ਼ਬੂਤ ਹੋਵੇ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇ ਭਾਰਤ ਇੱਕ ਹੀ ਦੇਸ਼ ਹਨ ਤੇ ਉੱਥੋਂ ਦੇ ਲੋਕ ਵੀ ਇੱਕ ਹਨ ਜਦੋਂ ਸਾਡੇ ਭਾਰਤ ਦੇ ਲੋਕ ਪਾਕਿਸਤਾਨ ਵਿੱਚ ਜਾਂਦੇ ਹਨ ਜਾਂ ਪਾਕਿਸਤਾਨ ਦੇ ਲੋਕ ਭਾਰਤ ਵਿੱਚ ਜਾਂਦੇ ਹਨ ਤੇ ਉਨ੍ਹਾਂ ਦਾ ਪੂਰਾ ਆਦਰ ਸਤਿਕਾਰ ਕੀਤਾ ਜਾਂਦਾ ਹੈ ਤੇ ਉਹ ਲੋਕ ਵੀ ਚਾਹੁੰਦੇ ਹਨ ਕਿ ਦੋਵਾਂ ਦੇਸ਼ਾਂ ਦੇ ਪਿਆਰ ਦੇ ਸੰਬੰਧ ਬਣੇ ਰਹਿਣ ਤੇ ਦੋਵੇਂ ਦੇਸ਼ ਇੱਕ ਹੋਣ, ਉਨ੍ਹਾਂ ਕਿਹਾ ਕਿ ਸਾਡੇ ਰਿਸ਼ਤੇ ਹੋਰ ਮਜਬੂਤ ਤਾਂ ਹੀ ਹੋ ਸਕਦੇ ਹਨ ਜੇ ਸਾਡਾ ਵਪਾਰ ਤੇ ਟੂਰਿਸਟ ਵਧੇ।