ਆਨਲਾਈਨ ਗੇਮ ਨੇ ਘਰ ‘ਚ ਪਵਾਤੇ ਵੈਣ, ਭਰਾ ਨੇ ਚਾਕੂ ਨਾਲ ਕਰ'ਤਾ ਭੈਣ ਦਾ ਕਤਲ
Amritsar News: ਅੰਮ੍ਰਿਤਸਰ ਵਿੱਚ ਇੱਕ ਭਰਾ ਨੇ ਆਪਣੀ ਭੈਣ ਦਾ ਹੀ ਕਤਲ ਕਰ ਦਿੱਤਾ। ਦੱਸ ਦਈਏ ਕਿ ਗੁਰੂ ਦੀ ਨਗਰੀ ਵਿੱਚ ਇੱਕ ਭਰਾ ਨੇ ਬੇਟਿੰਗ ਅਤੇ ਆਨਲਾਈਨ ਗੇਮਿੰਗ ਦੀ ਆਦਤ ਦੇ ਕਰਕੇ ਆਪਣੀ ਭੈਣ ਦਾ ਕਤਲ ਕਰ ਦਿੱਤਾ।

Amritsar News: ਅੰਮ੍ਰਿਤਸਰ ਵਿੱਚ ਇੱਕ ਭਰਾ ਨੇ ਆਪਣੀ ਭੈਣ ਦਾ ਹੀ ਕਤਲ ਕਰ ਦਿੱਤਾ। ਦੱਸ ਦਈਏ ਕਿ ਗੁਰੂ ਦੀ ਨਗਰੀ ਵਿੱਚ ਇੱਕ ਭਰਾ ਨੇ ਬੇਟਿੰਗ ਅਤੇ ਆਨਲਾਈਨ ਗੇਮਿੰਗ ਦੀ ਆਦਤ ਦੇ ਕਰਕੇ ਆਪਣੀ ਭੈਣ ਦਾ ਕਤਲ ਕਰ ਦਿੱਤਾ। ਇਹ ਘਟਨਾ ਮੁਹਕਮਪੁਰ ਰਾਜੇਸ਼ ਨਗਰ ਦੀ ਹੈ।
ਕਦੋਂ ਵਾਪਰੀ ਇਹ ਘਟਨਾ?
ਰਾਤ ਨੂੰ ਕੁੜੀ ਪੜ੍ਹਾਈ ਕਰ ਰਹੀ ਸੀ, ਜਿਸ ਵੇਲੇ ਉਸ ਨੇ ਆਪਣੇ ਭਰਾ ਨੂੰ ਚੋਰੀ ਕਰਦਿਆਂ ਹੋਇਆਂ ਫੜ ਲਿਆ, ਜਿਸ ਤੋਂ ਬਾਅਦ ਉਸ ਨੇ ਆਪਣੀ ਭੈਣ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।
ਜਾਣਕਾਰੀ ਮੁਤਾਬਕ ਦੋਸ਼ੀ ਸੰਜੀਵ ਉਰਫ ਸੰਜੂ ਅਤੇ ਮ੍ਰਿਤਕਾ ਨਿਸ਼ਾ ਦੋਵੇਂ ਬੀਸੀਏ ਦੇ ਵਿਦਿਆਰਥੀ ਸੀ। ਦੋਵੇਂ 22 ਤਰੀਕ ਨੂੰ ਹੋਣ ਵਾਲੀ ਫਾਈਨਲ ਪੇਪਰ ਦੀ ਤਿਆਰੀ ਕਰ ਰਹੇ ਸਨ। ਰਾਤ ਕਰੀਬ 12.30 ਵਜੇ ਨਿਸ਼ਾ ਦੀ ਮਾਂ ਨੇ ਉਸ ਨੂੰ ਸੌਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਸੌ ਜਾਵੇਗੀ।
ਕੁਝ ਦੇਰ ਹੋਈ ਤਾਂ ਪੂਰਾ ਪਰਿਵਾਰ ਕਮਰੇ ਵਿੱਚ ਚੀਕ ਦੀ ਆਵਾਜ਼ ਸੁਣ ਕੇ ਪਹੁੰਚਿਆ, ਨਿਸ਼ਾ ਦੀ ਮੌਤ ਹੋ ਗਈ ਸੀ ਅਤੇ ਸੰਜੂ ਦੇ ਹੱਥ ਖੂਨ ਨਾਲ ਰੰਗੇ ਹੋਏ ਸਨ। ਪੁਲਿਸ ਵਲੋਂ ਕੀਤੀ ਗਈ ਜਾਂਚ ਵਿੱਚ ਪਤਾ ਲੱਗਿਆ ਕਿ ਸੰਜੂ ਨੂੰ ਆਨਲਾਈਨ ਗੇਮਿੰਗ ਅਤੇ ਬੇਟਿੰਗ ਦਾ ਆਦੀ ਸੀ, ਘਟਨਾ ਵਾਲੀ ਰਾਤ ਉਹ ਨਿਸ਼ਾ ਦੇ ਕਮਰੇ ਵਿੱਚ ਚੋਰੀ ਕਰਨ ਆਇਆ ਸੀ।
ਛੇ ਮਹੀਨੇ ਪਹਿਲਾਂ ਉਸ ਦੇ 5 ਲੱਖ ਰੁਪਏ ਡੁੱਬ ਗਏ ਸਨ, ਆਪਣੀ ਆਦਤ ਦੇ ਕਰਕੇ ਉਸ ਨੇ ਆਪਣਾ ਫੋਨ ਅਤੇ ਐਕਟੀਵਾ ਵੀ ਵੇਚ ਦਿੱਤੀ ਸੀ। ਨਿਸ਼ਾ ਨੇ ਉਸਨੂੰ ਚੋਰੀ ਕਰਦੇ ਦੇਖਿਆ ਅਤੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸੰਜੂ ਨੇ ਘਰੇਲੂ ਚਾਕੂ ਨਾਲ ਉਸਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਮੁਲਜ਼ਮ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਨਿਸ਼ਾ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















