Punjab News: ਅੰਮ੍ਰਿਤਸਰ 'ਚ ਬੀਐਸਐਫ ਜਵਾਨਾਂ ਨੇ ਡੇਗਿਆ ਪਾਕਿਸਤਾਨੀ ਡਰੋਨ, ਪਿਸਤੌਲ ਤੇ 5.240 ਕਿਲੋ ਹੈਰੋਇਨ ਬਰਾਮਦ
ਬੀਐਸਐਫ ਦੇ ਜਵਾਨਾਂ ਨੇ ਡਰੋਨ 'ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਤਲਾਸ਼ੀ ਮੁਹਿੰਮ ਦੌਰਾਨ ਬੀ.ਐਸ.ਐਫ ਪੰਜਾਬ ਫਰੰਟੀਅਰ ਦੇ ਜਵਾਨਾਂ ਨੇ ਪਿੰਡ ਚੱਕ ਅੱਲ੍ਹਾ ਬਖਸ਼ ਤੋਂ ਇੱਕ ਪਿਸਤੌਲ, ਦੋ ਮੈਗਜ਼ੀਨ, 20 ਕਾਰਤੂਸ ਅਤੇ 5.240 ਕਿਲੋ ਹੈਰੋਇਨ ਬਰਾਮਦ ਕੀਤੀ।
Amritsar News: ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਸ਼ਨੀਵਾਰ ਸਵੇਰੇ ਪਾਕਿਸਤਾਨੀ ਡਰੋਨ 'ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਜਵਾਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚੱਕ ਅੱਲ੍ਹਾ ਬਖਸ਼ ਤੋਂ ਇੱਕ ਪਿਸਤੌਲ ਅਤੇ 5.240 ਕਿਲੋ ਹੈਰੋਇਨ ਬਰਾਮਦ ਕੀਤੀ।
ਜਾਣਕਾਰੀ ਮੁਤਾਬਕ, 26 ਨਵੰਬਰ ਦੀ ਸਵੇਰ ਨੂੰ ਪਾਕਿਸਤਾਨੀ ਡਰੋਨ ਨੇ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕੀਤੀ। ਸੁਚੇਤ ਬੀਐਸਐਫ ਦੇ ਜਵਾਨਾਂ ਨੇ ਡਰੋਨ 'ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਤਲਾਸ਼ੀ ਮੁਹਿੰਮ ਦੌਰਾਨ ਬੀ.ਐਸ.ਐਫ ਪੰਜਾਬ ਫਰੰਟੀਅਰ ਦੇ ਜਵਾਨਾਂ ਨੇ ਪਿੰਡ ਚੱਕ ਅੱਲ੍ਹਾ ਬਖਸ਼ ਤੋਂ ਇੱਕ ਪਿਸਤੌਲ, ਦੋ ਮੈਗਜ਼ੀਨ, 20 ਕਾਰਤੂਸ ਅਤੇ 5.240 ਕਿਲੋ ਹੈਰੋਇਨ ਬਰਾਮਦ ਕੀਤੀ।
🚨🚨🚨
— BSF PUNJAB FRONTIER (@BSF_Punjab) November 26, 2023
𝐏𝐢𝐬𝐭𝐨𝐥 𝐚𝐧𝐝 𝟓.𝟐𝟒𝟎𝐤𝐠 𝐇𝐞𝐫𝐨𝐢𝐧 𝐫𝐞𝐜𝐨𝐯𝐞𝐫𝐞𝐝 𝐛𝐲 𝐁𝐒𝐅
In the early morning hours of 26th November, a Pakistani drone violated Indian airspace, which was intercepted by #AlertBSF troops with firing. During the search operation, @BSF_Punjab troops… pic.twitter.com/dD1dYL31V0
10 ਮਹੀਨਿਆਂ 'ਚ 69 ਪਾਕਿਸਤਾਨੀ ਡਰੋਨ ਜ਼ਬਤ
ਬੀਐਸਐਫ ਨੇ ਇਸ ਸਾਲ ਪਿਛਲੇ 10 ਮਹੀਨਿਆਂ ਵਿੱਚ ਭਾਰਤੀ ਖੇਤਰ ਵਿੱਚ ਦਾਖਲ ਹੋਏ 69 ਪਾਕਿਸਤਾਨੀ ਡਰੋਨ ਬਰਾਮਦ ਕੀਤੇ ਹਨ। ਜ਼ਿਆਦਾਤਰ ਡਰੋਨ 'ਮੇਡ ਇਨ ਚਾਈਨਾ' ਹਨ ਅਤੇ ਕਵਾਡਕਾਪਟਰ ਡਿਜ਼ਾਈਨ ਦੇ ਹਨ।
ਕਿਹੜੇ ਮਹੀਨੇ ਆਏ ਸਭ ਤੋਂ ਵੱਧ ਡਰੋਨ
ਅੰਕੜਿਆਂ ਮੁਤਾਬਕ ਇਸ ਸਾਲ 1 ਜਨਵਰੀ ਤੋਂ 31 ਅਕਤੂਬਰ ਦਰਮਿਆਨ ਬੀ.ਐੱਸ.ਐੱਫ ਨੇ ਭਾਰਤ ਦੀ ਪੱਛਮੀ ਸਰਹੱਦ 'ਤੇ ਇਹ ਜ਼ਬਤੀ ਕੀਤੀ ਹੈ। ਇਨ੍ਹਾਂ 69 ਡਰੋਨਾਂ ਵਿੱਚੋਂ 60 ਪੰਜਾਬ ਫਰੰਟੀਅਰ ਅਤੇ ਨੌਂ ਰਾਜਸਥਾਨ ਫਰੰਟੀਅਰ ਤੋਂ ਜ਼ਬਤ ਕੀਤੇ ਗਏ ਹਨ। ਇਕੱਲੇ ਅਕਤੂਬਰ ਵਿਚ ਸਭ ਤੋਂ ਵੱਧ 21 ਡਰੋਨ ਜ਼ਬਤ ਕੀਤੇ ਗਏ ਸਨ। ਇਨ੍ਹਾਂ ਵਿੱਚੋਂ 19 ਪੰਜਾਬ ਅਤੇ ਦੋ ਰਾਜਸਥਾਨ ਫਰੰਟੀਅਰ ਤੋਂ ਜ਼ਬਤ ਕੀਤੇ ਗਏ ਹਨ। ਹਾਲਾਂਕਿ ਜੂਨ ਵਿੱਚ 11 ਡਰੋਨ ਜ਼ਬਤ ਕੀਤੇ ਗਏ ਸਨ। ਇਸ ਦੇ ਨਾਲ ਹੀ ਮਈ ਵਿਚ ਸੱਤ ਡਰੋਨ, ਫਰਵਰੀ, ਜੁਲਾਈ ਅਤੇ ਸਤੰਬਰ ਵਿਚ ਛੇ-ਛੇ, ਅਗਸਤ ਵਿਚ ਪੰਜ, ਮਾਰਚ ਅਤੇ ਅਪ੍ਰੈਲ ਵਿਚ ਤਿੰਨ-ਤਿੰਨ ਅਤੇ ਇਕ ਪਾਕਿਸਤਾਨੀ ਡਰੋਨ ਜ਼ਬਤ ਕੀਤਾ ਗਿਆ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।