Ayushman Bharat: ਮਾਝੇ ਵਾਲਿਆਂ ਲਈ ਖੁਸ਼ਖਬਰੀ, ਆਯੂਸ਼ਮਾਨ ਭਾਰਤ ਸਿਹਤ ਕਾਰਡ ਬਣਾਉਣ ਦਾ ਅੱਜ ਤੋਂ ਸੁਨਹਿਰਾ ਮੌਕਾ
Ayushman Bharat Card : ਉਨ੍ਹਾਂ ਜੇ-ਫਾਰਮ ਹੋਲਡਰ ਕਿਸਾਨਾਂ, ਰਜਿਸਟਰਡ ਉਸਾਰੀ ਕਿਰਤੀਆਂ, ਰਾਸ਼ਨ ਕਾਰਡ ਯੋਜਨਾ ਦੇ ਸਮਾਰਟ ਕਾਰਡ ਹੋਲਡਰ ਵਿਅਕਤੀਆਂ, ਰਜਿਸਟਰਡ ਛੋਟੇ ਵਪਾਰੀਆਂ ਅਤੇ ਯੈਲੋ/ਐਕਰੀਡੇਸ਼ਨ ਕਾਰਡ ਧਾਰਕ ਪੱਤਰਕਾਰਾਂ ਨੂੰ ਅਪੀਲ...
ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਖਾਸ ਉਪਰਾਲਾ ਕਰਦਿਆਂ ਬਟਾਲਾ ਹਲਕਾ ਵਾਸੀਆਂ ਦੀ ਸਹੂਲਤ ਲਈ 31 ਜੁਲਾਈ ਦਿਨ ਸੋਮਵਾਰ ਤੋਂ ਉਸਮਾਨਪੁਰ ਸਿਟੀ ਦਫ਼ਤਰ ਬਟਾਲਾ ਵਿਖ਼ੇ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਸਿਹਤ ਬੀਮਾਂ ਕਾਰਡ ਬਣਾਏ ਜਾਣਗੇ।
ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਇੱਕ ਹਫ਼ਤੇ ਲਈ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਹੋਲਡਰ, ਛੋਟੇ ਕਿਸਾਨ ਜੇ-ਫਾਰਮ ਹੋਲਡਰ, ਰਜਿਸਟਰਡ/ ਬਿਨਾਂ ਰਜਿਸਟਰਡ ਕਿਰਤੀ ਮਜ਼ਦੂਰ, ਛੋਟੇ ਸਨਅਤਕਾਰ , ਵਰਕਸ਼ਾਪਾਂ ਵਾਲੇ ਜੀਐਸਟੀ ਨੰਬਰ ਵਾਲੇ, ਯੈਲੋ ਕਾਰਡ ਹੋਲਡਰ ਪੱਤਰਕਾਰ ਅਤੇ ਕਿਰਤੀ ਇਸ ਕੈਂਪ ਦਾ ਲਾਭ ਉਠਾਉਣ। ਇਹ ਕੈਂਪ ਸਵੇਰੇ 9 ਵਜੇ ਤੋਂ ਲੱਗੇਗਾ।
ਉਨ੍ਹਾਂ ਜੇ-ਫਾਰਮ ਹੋਲਡਰ ਕਿਸਾਨਾਂ, ਰਜਿਸਟਰਡ ਉਸਾਰੀ ਕਿਰਤੀਆਂ, ਰਾਸ਼ਨ ਕਾਰਡ ਯੋਜਨਾ ਦੇ ਸਮਾਰਟ ਕਾਰਡ ਹੋਲਡਰ ਵਿਅਕਤੀਆਂ, ਰਜਿਸਟਰਡ ਛੋਟੇ ਵਪਾਰੀਆਂ ਅਤੇ ਯੈਲੋ/ਐਕਰੀਡੇਸ਼ਨ ਕਾਰਡ ਧਾਰਕ ਪੱਤਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਜਿਨਾਂ ਨੇ ਅਜੇ ਤੱਕ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਅਤੇ ਆਪਣੇ ਅਤੇ ਪਰਿਵਾਰ ਦੇ ਕਾਰਡ ਨਹੀਂ ਬਣਾਏ ਉਹ ਤੁਰੰਤ ਆਪਣੇ ਕਾਰਡ ਬਣਵਾ ਲੈਣ ਤਾਂ ਜੋ ਲੋੜ ਪੈਣ ’ਤੇ ਉਹ ਸਿਹਤ ਬੀਮਾ ਯੋਜਨਾ ਦਾ ਲਾਭ ਲੈ ਸਕਣ। ਕਾਰਡ ਹੋਲਡਰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਮੁਫ਼ਤ ਇਲਾਜ ਦੀ ਸਹੂਲਤ ਸੂਚੀਬੱਧ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਦਿੱਤੀ ਜਾਂਦੀ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਸਿਹਤ ਬੀਮਾਂ ਯੋਜਨਾ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਕੁੱਲ 39 ਸਰਕਾਰੀ ਤੇ ਨਿੱਜੀ ਹਸਪਤਾਲ ਸੂਚੀਬੱਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੂਚੀਬੱਧ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜ਼ਿਲਾ ਹਸਪਤਾਲ ਗੁਰਦਾਸਪੁਰ, ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ, ਸੀ.ਐੱਚ.ਸੀ. ਭਾਮ, ਸੀ.ਐੱਚ.ਸੀ. ਧਾਰੀਵਾਲ, ਸੀ.ਐੱਚ.ਸੀ. ਦੀਨਾਨਗਰ, ਸੀ.ਐੱਚ.ਸੀ. ਫ਼ਤਹਿਗੜ ਚੂੜੀਆਂ, ਸੀ.ਐੱਚ.ਸੀ. ਘੁਮਾਣ, ਸੀ.ਐੱਚ.ਸੀ. ਕਾਹਨੂੰਵਾਨ, ਸੀ.ਐੱਚ.ਸੀ. ਕਲਾਨੌਰ, ਸੀ.ਐੱਚ.ਸੀ. ਨੌਸ਼ਹਿਰਾ ਮੱਝਾ ਸਿੰਘ, ਸੀ.ਐੱਚ.ਸੀ. ਕਾਦੀਆਂ, ਕਮਿਊਨਿਟੀ ਹੈਲਥ ਸੈਂਟਰ ਡੇਰਾ ਬਾਬਾ ਨਾਨਕ ਸ਼ਾਮਲ ਹਨ।
ਗੁਰਦਾਸਪੁਰ 'ਚ ਇਹਨਾਂ ਹਸਪਤਾਲਾਂ 'ਚ ਮਿਲੇਗੀ ਸਹੂਲਤਾ
ਜ਼ਿਲਾ ਗੁਰਦਾਸਪੁਰ ਦੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਅਕਾਸ਼ ਹਸਪਤਾਲ ਅਤੇ ਹਾਰਟ ਕੇਅਰ ਸੈਂਟਰ ਬਟਾਲਾ, ਬਾਬਾ ਦੀਪ ਸਿੰਘ ਹਸਪਤਾਲ ਅਲੀਵਾਲ ਰੋਡ ਬਟਾਲਾ, ਬਡਵਾਲ ਹਸਪਤਾਲ ਗੁਰਦਾਸਪੁਰ, ਬਾਹਰੀ ਹਸਪਤਾਲ ਦੀਨਾਨਗਰ, ਬਾਜਵਾ ਹਸਪਤਾਲ ਬਟਾਲਾ, ਬੀਬੀ ਕੌਲਾਂ ਜੀ ਹਸਪਤਾਲ ਫ਼ਤਹਿਗੜ ਚੂੜੀਆਂ, ਬੀ.ਜੇ.ਐੱਸ. ਬੱਲ ਮੈਮੋਰੀਅਲ ਹਸਪਤਾਲ ਬਟਾਲਾ, ਚੌਹਾਨ ਹਸਪਤਾਲ ਦੀਨਾਨਗਰ, ਛੀਨਾ ਹਸਪਤਾਲ ਬਟਾਲਾ, ਗੁਰਨੂਰ ਹਸਪਤਾਲ ਬਟਾਲਾ, ਗੁਰੂ ਨਾਨਕ ਸੁਪਰ ਸਪੈਸ਼ਲਿਟੀ ਹਸਪਤਾਲ ਘੁਮਾਣ, ਕਿਰਨ ਮੈਡੀਸਨ ਹਸਪਤਾਲ ਦੀਨਾਨਗਰ, ਐੱਚ.ਏ.ਐੱਸ. ਛੀਨਾ ਹਸਪਤਾਲ ਬਟਾਲਾ, ਜੇ.ਸੀ. ਨੰਦਾ ਹਸਪਤਾਲ ਗੁਰਦਾਸਪੁਰ, ਕਾਹਲੋਂ ਹਸਪਤਾਲ ਵਡਾਲਾ ਬਾਂਗਰ, ਕੋਹਲੀ ਹਸਪਤਾਲ ਧਾਰੀਵਾਲ, ਲਾਈਫ ਕੇਅਰ ਹਸਪਤਾਲ ਅਤੇ ਆਈ ਕੇਅਰ ਸੈਂਟਰ ਕੋਟ ਯੋਗਰਾਜ, ਮਹਾਜਨ ਹਸਪਤਾਲ ਐਂਡਰ ਆਈ ਕੇਅਰ ਸੈਂਟਰ ਗੁਰਦਾਸਪੁਰ, ਨਿਊ ਮਹਾਜਨ ਹਸਪਤਾਲ ਫ਼ਤਹਿਗੜ ਚੂੜੀਆਂ, ਨਿਊ ਸ੍ਰੀ ਬਾਵਾ ਲਾਲ ਜੀ ਹਸਪਤਾਲ ਖੈਹਿਰਾ ਰੋਡ, ਰੰਧਾਵਾ ਮਲਟੀਸਪੈਸ਼ਲਿਟੀ ਹਸਪਤਾਲ ਬਟਾਲਾ, ਆਰ.ਪੀ. ਅਰੋੜਾ ਮੈਡੀਸਿਟੀ ਗੁਰਦਾਸਪੁਰ, ਸੰਧੂ ਹਸਪਤਾਲ ਬਟਾਲਾ, ਸਤਸਰ ਹਸਪਤਾਲ ਬਟਾਲਾ, ਸ. ਰਾਮ ਸਿੰਘ ਮੈਮੋਰੀਅਲ ਬੱਬਰ ਮਲਟੀਸਪੈਸ਼ਲਿਟੀ ਹਸਪਤਾਲ ਜੀਵਨਵਾਲ ਬੱਬਰੀ, ਵਿਆਨ ਮਲਟੀਸਪੈਸ਼ਲਿਟੀ ਹਸਪਤਾਲ ਬਟਾਲਾ ਅਤੇ ਸੁਰਜੀਤ ਹਸਪਤਾਲ ਕਲਾਨੌਰ ਸ਼ਾਮਲ ਹਨ।