(Source: ECI/ABP News/ABP Majha)
Amritsar News: ਮਹਿੰਗੀ ਸ਼ਰਾਬ ਦੇ ਸ਼ੌਕੀਨੋਂ ਹੋ ਜਾਓ ਸਾਵਧਾਨ ! ਵਿਦੇਸ਼ੀ ਬੋਤਲਾਂ 'ਚ ਵਿਕ ਰਹੀ ਹੈ ਸਸਤੀ ਸ਼ਰਾਬ , 3 ਗ੍ਰਿਫ਼ਤਾਰ, 132 ਬੋਤਲਾਂ ਜ਼ਬਤ
ਪੰਜਾਬ ਵਿੱਚ ਵਿਆਹਾਂ ਦੀ ਸੀਜ਼ਨ ਤਕਰੀਬਨ ਸ਼ੁਰੂ ਹੋ ਚੁੱਕਿਆ ਹੈ। ਤਿਓਹਾਰਾਂ ਦੀ ਸੀਜ਼ਨ ਵੀ ਆਉਣ ਵਾਲਾ ਹੈ ਅਜਿਹੇ ਵਿੱਚ ਵਿਦੇਸ਼ੀ ਸ਼ਰਾਬ ਵੀ ਮੰਗ ਵੀ ਵਧਣ ਲੱਗੀ ਹੈ ਇਸ ਗੈਂਗ ਨੇ ਇਸ ਮੌਕੇ ਦਾ ਫ਼ਾਇਦਾ ਚੁੱਕ ਕੇ ਕਾਲਾਬਾਜ਼ਾਰੀ ਕਰਨੀ ਸ਼ੁਰੂ ਕਰ ਦਿੱਤੀ।
Amritsar News: ਅੰਮ੍ਰਿਤਸਰ ਵਿੱਚ ਐਕਸਾਈਜ਼ ਵਿਭਾਗ ਦੀ ਟੀਮ ਨੇ ਕਾਰਵਾਈ ਕਰਦਿਆਂ ਖਾਸਾ ਡਿਸਟਲਰੀ ਦੀ ਫੈਕਟਰੀ ਵਿੱਚ ਛਾਪਾ ਮਾਰਿਆ ਹੈ। ਇਸ ਫੈਕਟਰੀ ਦੀ ਆੜ ਵਿੱਚ ਮੁਲਾਜ਼ਮ ਨੇ ਇੱਕ ਗਿਰੋਹ ਬਣਾ ਕੇ ਸ਼ਰਾਬ ਦੀ ਕਾਲਾਬਾਜ਼ਾਰੀ ਸ਼ੂਰ ਕਰ ਦਿੱਤੀ ਸੀ। ਇਹ ਗੈਂਗ ਡਿਸਟਲਰੀ ਦੇ ਅੰਦਰ ਤੋਂ ਸ਼ਰਾਬ ਚੋਰੀ ਕਰਦੇ ਸੀ ਉਸ ਨੂੰ ਮਹਿੰਗੀਆਂ ਬੋਤਲਾਂ ਵਿੱਚ ਭਰ ਕੇ ਸੂਬੇ ਵਿੱਚ ਵਧ ਰਹੀ ਸ਼ਰਾਬ ਦੀ ਮੰਗ ਨੂੰ ਪੂਰਾ ਕਰਦੇ ਸੀ।
ਫੈਕਟਰੀ ਦੇ ਭੇਤੀ ਨੇ ਹੀ ਸ਼ੁਰੂ ਕੀਤੀ ਕਾਲਾਬਾਜ਼ਾਰੀ
ਜ਼ਿਕਰ ਕਰ ਦਈਏ ਕਿ ਫੜ੍ਹੇ ਗਏ ਗੈਂਗ ਦੇ ਤਿੰਨ ਮੈਂਬਰਾਂ ਵਿੱਚ ਖਾਸਾ ਫੈਕਟਰੀ ਦਾ ਸਕਿਓਰਟੀ ਗਾਰਡ ਜਸਪਾਲ ਸਿੰਘ, ਰਾਜਬੀਰ ਸਿੰਘ ਤੇ ਯੂਪੀ ਦਾ ਸ਼ਿਵਮ ਰਾਠੌਰ ਹੈ। ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਕਾਰਵਾਈ ਕਰਦੇ ਹੋਏ ਮਾਮਲੇ ਦਰਜ ਕਰ ਲਿਆ ਹੈ ਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਥਾਣੇ ਵਿੱਚ ਦਰਜ FIR ਮੁਤਾਬਕ, ਫੈਕਟਰੀ ਦੇ ਸੁਰੱਖਿਆ ਗਾਰਡ ਨੇ ਹੋਰ ਲੋਕਾਂ ਦੇ ਨਾਲ ਮਿਲਕੇ ਫੈਕਟਰੀ ਤੋਂ ਸ਼ਰਾਬ ਚੋਰੀ ਕੀਤੀ ਤੇ ਉਸ ਨੂੰ ਮਹਿੰਗੀਆਂ ਬੋਤਲਾਂ ਵਿੱਚ ਬੰਦ ਕਰ ਦਿੱਤਾ। ਐਕਸਾਈਜ਼ ਵਿਭਾਗ ਤੇ ਪੁਲਿਸ ਦੇ ਸਾਂਝੇ ਮਿਸ਼ਨ ਵਿੱਚ ਵਿਦੇਸ਼ੀ ਤੇ ਮਹਿੰਗੀ ਸ਼ਰਾਬ ਦੀਆਂ 132 ਬੋਤਲਾਂ ਮਿਲੀਆਂ ਹਨ ਜਿਨ੍ਹਾਂ ਉੱਤੇ ਬੈਚ ਨੰਬਰ ਤੇ ਤਾਰੀਖ਼ ਨਹੀਂ ਸੀ।
ਵਿਆਹਾਂ ਦਾ ਆ ਰਿਹਾ ਸੀਜ਼ਨ ਤਾਂ ਲਾਇਆ ਦਾਅ
ਦੱਸ ਦਈਏ ਕਿ ਪੰਜਾਬ ਵਿੱਚ ਵਿਆਹਾਂ ਦੀ ਸੀਜ਼ਨ ਤਕਰੀਬਨ ਸ਼ੁਰੂ ਹੋ ਚੁੱਕਿਆ ਹੈ। ਤਿਓਹਾਰਾਂ ਦੀ ਸੀਜ਼ਨ ਵੀ ਆਉਣ ਵਾਲਾ ਹੈ ਅਜਿਹੇ ਵਿੱਚ ਵਿਦੇਸ਼ੀ ਸ਼ਰਾਬ ਵੀ ਮੰਗ ਵੀ ਵਧਣ ਲੱਗੀ ਹੈ ਇਸ ਗੈਂਗ ਨੇ ਇਸ ਮੌਕੇ ਦਾ ਫ਼ਾਇਦਾ ਚੁੱਕ ਕੇ ਕਾਲਾਬਾਜ਼ਾਰੀ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ ਇਨ੍ਹਾਂ ਨੇ ਫੈਕਟਰੀ ਚੋਂ ਸ਼ਰਾਬ ਚੋਰੀ ਕੀਤੀ ਤੇ ਫਿਰ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਵਿੱਚ ਭਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਬੋਤਲਾਂ ਉੱਤੇ ਨਾਂ ਤਾਂ ਬੈਚ ਨੰਬਰ ਸੀ ਤੇ ਨਾਂ ਹੀ ਕੋਈ ਤਾਰੀਖ਼ ਲਿਖੀ ਹੋਈ ਸੀ ਜਿਸ ਦੇ ਚਲਦੇ ਇਹ ਗੈਂਗ ਅੜਿੱਕੇ ਆਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।