ਪੜਚੋਲ ਕਰੋ

ਕਸੂਤੇ ਫਸੇ ਸੁਖਬੀਰ ਬਾਦਲ ! ਮੁੜ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੀ ਸ਼ਿਕਾਇਤ, ਸਾਬਕਾ ਜਥੇਦਾਰਾਂ ਖ਼ਿਲਾਫ਼ ਕੀਤੀਆਂ ਸੀ ਟਿੱਪਣੀਆਂ, ਜਾਣੋ ਪੂਰਾ ਮਾਮਲਾ

ਸਿੰਘ ਸਾਹਿਬ ਜੀ ਇੱਕ ਤਨਖਾਹੀਆ ਸਖ਼ਸ਼ ਇਤਿਹਾਸਕ ਸਥਾਨ ਤੇ ਖੜ ਕੇ ਕੌਮ ਨੂੰ ਤੇ ਜਥੇਦਾਰ ਸਹਿਬਾਨ ਨੂੰ ਚੁਣੌਤੀ ਦੇ ਰਿਹਾ ਹੈ। ਵਾਰ-ਵਾਰ ਸਿਆਸੀ ਮਨਸ਼ਾ ਹੇਠ ਸਿੰਘ ਸਾਹਿਬਾਨ ਨੂੰ ਗੈਰ ਪੰਥਕ ਤਰੀਕੇ ਨਾਲ ਬਦਲਣਾਂ ਅਤੇ ਹੁਣ ਉਹਨਾਂ ਪ੍ਰਤੀ ਬੋਲੇ ਜਾ ਰਹੇ ਸ਼ਬਦੀ ਹਮਲਿਆਂ ਨੂੰ ਸਿੱਖ ਕੌਮ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ। 

Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਕੁਰਸੀ ਉੱਥੇ ਮੁੜ ਤੋਂ ਕਾਬਜ਼ ਹੋਏ ਸੁਖਬੀਰ ਬਾਦਲ ਦੀ ਮੁੜ ਤੋਂ ਦਿੱਕਤਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ, ਕਿਉਂ ਬਾਦਲ ਖ਼ਿਲਾਫ਼ ਮੁੜ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸ਼ਿਕਾਇਤ ਪਹੁੰਚ ਚੁੱਕੀ ਹੈ, ਹਾਲਾਂਕਿ ਪਾਰਟੀ ਅਜੇ ਬਾਦਲ ਪਰਿਵਾਰ ਅਜੇ ਪਹਿਲੀ ਸ਼ਿਕਾਇਤ ਤੋਂ ਹੀ ਨਹੀਂ ਉੱਭਰ ਸਕਿਆ ਹੈ।

ਦੱਸ ਦਈਏ ਕਿ ਇਸ ਸ਼ਿਕਾਇਤ ਵਿੱਚ ਸਾਬਕਾ ਜਥੇਦਾਰਾਂ, ਗਿਆਨੀ ਰਘਬੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਖ਼ਿਲਾਫ਼ ਧਾਰਮਿਕ ਸਟੇਜਾਂ ਉੱਤੋਂ ਸੁਖਬੀਰ ਬਾਦਲ ਵੱਲ਼ੋਂ ਕੀਤੀਆਂ ਗਈਆਂ ਟਿੱਪਣੀਆਂ ਦਾ ਜ਼ਿਕਰ ਕੀਤਾ ਗਿਆ ਹੈ। ਇਹ ਸ਼ਿਕਾਇਤ ਮਿਸਲ ਸਤਲੁਜ (ਦੇਗੋ ਤੇਰੀ ਫ਼ਤਹਿ ਨੁਸਰਤ-ਓ-ਬੇਦਰੰਗ) ਵੱਲ਼ੋਂ ਕੀਤੀ ਗਈ ਹੈ ਜਿਸ ਵਿੱਚ ਸੁਖਬੀਰ ਬਾਦਲ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਗਿਆ ਹੈ ਕਿ ਬਾਦਲ ਪਰਿਵਾਰ ਤੇ ਉਸ ਦਾ ਧੜਾ ਹੀ ਪੰਥ ਨਹੀ ਹੋ ਸਕਦਾ। ਖਾਲਸਾ ਪੰਥ ਦਾ ਦਾਇਰਾ ਬਹੁੱਤ ਵਿਸ਼ਾਲ ਹੈ।

ਸ਼ਿਕਾਇਤ ਵਿੱਚ ਕੀ ਲਿਖਿਆ ਗਿਆ ?

ਅੱਜ ਬੜੇ ਦੁੱਖ ਨਾਲ ਜੋਦੜੀ ਕਰਨ ਲਈ ਆਪ ਜੀ ਨੂੰ ਲਿਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਿੰਘ ਸਾਹਿਬ ਜੀਓ ਅੱਜ ਸਮੁੱਚੀ ਕੌਮ ਅਤੇ ਪੰਥ ਆਪਣੀਆਂ ਸਰਵਉੱਚ ਸੰਸਥਾਵਾਂ ਦੇ ਹੋ ਰਹੇ ਅਪਮਾਨ ਅਤੇ ਸੰਸਥਾਵਾਂ ਲਈ ਸਰਵਉੱਚ ਪਦਵੀਆਂ ਦੀ ਸੇਵਾ ਨਿਭਾਅ ਰਹੇ ਸਿੰਘ ਸਾਹਿਬਾਨ ਪ੍ਰਤੀ ਵਰਤੀ ਜਾ ਰਹੀ ਸ਼ਬਾਦਵਲੀ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਦਰੇ ਦਿੱਤੇ ਹਨ। 

ਖਾਸ ਤੌਰ ਤੇ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਾ ਸਾਹਿਬ ਨੂੰ ਚੁਣੌਤੀ ਦੇਕੇ ਨੈਤਿਕ ਤੌਰ ਤੇ ਰਾਜਸੀ ਅਗਵਾਈ ਕਰਨ ਦਾ ਆਧਾਰ ਗੁਆ ਚੁੱਕੀ ਲੀਡਰਸ਼ਿਪ ਵੱਲੋ ਜਿਵੇਂ ਦੋ ਦਸੰਬਰ ਵਾਲੇ ਹੁਕਮਨਾਮੇ ਦੇ ਖ਼ਿਲਾਫ਼ ਜਾ ਕੇ ਬਿੰਨਾਂ ਅਧਾਰ ਕਾਰਡ ਤੋਂ ਬੋਗਸ ਭਰਤੀ ਕਰਕੇ, ਬੋਗਸ ਭਰਤੀ ਦੇ ਅਦਾਰ ਤੇ ਬੋਗਸ ਡੈਲੀਗੇਟਾਂ ਰਾਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਆਗੂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਥਾਪ ਲਿਆ ਗਿਆ ਹੈ। 

ਸੁਖਬੀਰ ਸਿੰਘ ਬਾਦਲ ਨੇ ਆਪਣੀ ਬਦਲਾਖੋਰੀ ਦੀ ਮਨਸ਼ਾ ਤਹਿਤ ਜਿੱਥੇ 26 ਦਿੱਨਾਂ ਵਿੱਚ ਤਿੰਨ ਸਿੰਘ ਸਹਿਬਾਨ ਬਦਲ ਕੇ ਵੀ ਸ਼ਾਂਤ ਨਹੀ ਹੋ ਰਹੀ ਉਸੇ ਨੀਤੀ ਤੇ ਅੱਗੇ ਚਲਦੇ ਹੀ ਜਨਤਕ ਤੌਰ ਤੇ ਪਹਿਲਾਂ 12 ਅਪ੍ਰੈਲ 2025 ਨੂੰ ਪ੍ਰਧਾਨ ਥਾਪਣ ਤੋ ਬਾਅਦ ਤੇਜਾ ਸੁੰਘ ਸਮੁੰਦਰੀ ਹਾਲ ਵਿੱਚ ਅਤੇ ਫਿਰ ਦੂਸਰੇ ਦਿਨ 13 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਖੇ ਸਿਆਸੀ ਕਾਨਫਰੰਸ ਵਿੱਚ ਮੌਜੂਦਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਕੇਸਗੜ ਸਾਹਿਬ ਅਤੇ ਬਾਕੀ ਜਥੇਦਾਰ ਸਹਿਬਾਨ ਦੇ ਖਿਲਾਫ ਬਹੁੱਤ ਗ਼ਲਤ ਇਲਜ਼ਾਮ ਲਾਏ ਤੇ ਖਾਸਕਰ ਸਾਰੇ ਜਥੇਦਾਰ ਸਹਿਬਾਨ ਅਤੇ ਸਾਰੇ ਹੀ ਤਖ਼ਤ ਸਹਿਬਾਨ ਤੇ ਕੇਂਦਰ ਦਾ ਕੰਟਰੋਲ ਹੋਣ ਬਾਰੇ ਸਨਸਨੀ ਖੇਂਜ ਇਲਜ਼ਾਮ ਲਾਏ ਤੇ ਜਥੇਦਾਰ ਸਹਿਬਾਨ ਦੁਆਰਾ ਕੌਮ ਨੂੰ ਕਮਜ਼ੋਰ ਕਰਨ ਦੇ ਇਲਜ਼ਾਮ ਲਾਏ। 

ਸਿੰਘ ਸਾਹਿਬ ਜੀ ਇੱਕ ਤਨਖਾਹੀਆ ਸਖ਼ਸ਼ ਇਤਿਹਾਸਕ ਸਥਾਨ ਤੇ ਖੜ ਕੇ ਕੌਮ ਨੂੰ ਤੇ ਜਥੇਦਾਰ ਸਹਿਬਾਨ ਨੂੰ ਚੁਣੌਤੀ ਦੇ ਰਿਹਾ ਹੈ। ਵਾਰ-ਵਾਰ ਸਿਆਸੀ ਮਨਸ਼ਾ ਹੇਠ ਸਿੰਘ ਸਾਹਿਬਾਨ ਨੂੰ ਗੈਰ ਪੰਥਕ ਤਰੀਕੇ ਨਾਲ ਬਦਲਣਾਂ ਅਤੇ ਹੁਣ ਉਹਨਾਂ ਪ੍ਰਤੀ ਬੋਲੇ ਜਾ ਰਹੇ ਸ਼ਬਦੀ ਹਮਲਿਆਂ ਨੂੰ ਸਿੱਖ ਕੌਮ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ। 

ਸਿੰਘ ਸਾਹਿਬਾਨ ਹੀ ਕੌਮ ਦੀ ਸ਼ਕਤੀ ਹਨ।  ਸਦੀਵੀ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਜੀਵਨ ਦਾ ਆਧਾਰ ਹੈ। ਇਸ ਲਈ ਇੱਕ ਤਨਖਾਹੀਆ ਵਿਅਕਤੀ ਦੀ ਇਹ ਹਿੰਮਤ ਕਿ ਹੁਕਮਨਾਮਿਆਂ ਦੀ ਅਵੱਗਿਆ ਵੀ ਕਰੇ, ਸਿੰਘ ਸਾਹਿਬਾਨ ਨੂੰ ਆਪਣੀ ਰਿਹਾਇਸ਼ ਤੇ ਬੁਲਾਕੇ ਬਲਾਤਕਾਰੀ ਸਾਧ ਨੂੰ ਮੁਆਫੀ ਦੇਣ ਲਈ ਮਜਬੂਰ ਵੀ ਕਰੇ, ਆਪਣੀ ਸਿਆਸੀ ਤਾਕਤ ਨਾਲ ਦਵਾਈ ਮੁਆਫੀ ਨੂੰ ਸਹੀ ਸਾਬਿਤ ਕਰਨ ਲਈ ਐਸਜੀਪੀਸੀ ਦੀ ਗੋਲਕ ਵੀ ਵਰਤੇ, ਫਿਰ ਫ਼ਸੀਲ ਦੇ ਸਾਹਮਣੇ ਕੀਤੇ ਸਾਰੇ ਗੁਨਾਹਾਂ ਦੀ ਮੁਆਫੀ ਮੰਗ ਕਿ ਬਾਹਰ ਪਬਲਿਕ ਦੇ ਵਿੱਚ ਜਾ ਕੇ ਮੁੱਕਰ ਵੀ ਜਾਵੇ, ਅਜਿਹੇ ਕਿਰਦਾਰ ਵਾਲਾ ਵਿਅਕਤੀ ਪੰਥ ਅਤੇ ਕੌਮ ਵਿਰੋਧੀ ਭਾਵਨਾ ਰੱਖਦਾ ਹੈ। ਕਿਉਂਕਿ ਕਾਰਵਾਈ ਸਿਰਫ ਬਾਦਲ ਪਰਵਾਰ ਜਾਂ ਕੁਝ ਵਿਅਕਤੀਆਂ ਤੇ ਨਹੀਂ ਹੋਈ ਹੈ। ਇੱਕ ਬਾਦਲ ਪਰਿਵਾਰ ਤੇ ਉਸ ਦਾ ਧੜਾ ਹੀ ਪੰਥ ਨਹੀ ਹੋ ਸਕਦਾ। ਖਾਲਸਾ ਪੰਥ ਦਾ ਦਾਇਰਾ ਬਹੁੱਤ ਵਿਸ਼ਾਲ ਹੈ।

ਅੱਜ ਸਮੁੱਚੇ ਪੰਥ ਅਤੇ ਕੌਮ ਦੀ ਮੰਗ ਹੈ ਕਿ ਸੁਖਬੀਰ ਸਿੰਘ ਬਾਦਲ ਵਲੋਂ ਵਾਰ-ਵਾਰ ਸਿੱਖ ਕੌਮ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤੇ ਜਾ ਰਹੇ ਹਮਲਿਆਂ ਨੂੰ ਵੇਖਦੇ ਹੋਏ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕੇ ਪੰਥ ਅਤੇ ਕੌਮ ਲਈ ਰਾਹ ਦੁਸੇਰਾ ਬਣਨ। ਇਸ ਬੇਨਤੀ ਨੂੰ ਸਵੀਕਾਰ ਕੀਤਾ ਜਾਵੇ ਜੀ। ਸੁਖਬੀਰ ਸਿੰਘ ਬਾਦਲ ਦੀਆਂ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਿੰਘ ਸਾਹਿਬਾਨ ਪ੍ਰਤੀ ਅਤੇ ਸਿੱਖ ਬਾਣੇ ਵਿਰੁੱਧ ਅਪਮਾਨਜਨਕ ਭਾਸ਼ਾ ਦੀਆਂ ਵੀਡਿਓ ਵੇਖੀਆਂ ਜਾ ਸਕਦੀਆਂ ਹਨ।

ਟਾਪ ਹੈਡਲਾਈਨ

Amritsar News: ਅੰਮ੍ਰਿਤਸਰ 'ਚ ਮੱਚਿਆ ਹਾਹਾਕਾਰ, SGPC ਦੀਆਂ ਬੱਸਾਂ ਦੀ ਭੰਨਤੋੜ, ਸ਼ੀਸ਼ੇ ਅਤੇ ਹੋਰ ਹਿੱਸੇ ਨੁਕਸਾਨੇ ਮਿਲੇ, ਗੋਲੀਬਾਰੀ ਦਾ ਸ਼ੱਕ; ਲੋਕਾਂ 'ਚ ਫੈਲੀ ਦਹਿਸ਼ਤ...
ਅੰਮ੍ਰਿਤਸਰ 'ਚ ਮੱਚਿਆ ਹਾਹਾਕਾਰ, SGPC ਦੀਆਂ ਬੱਸਾਂ ਦੀ ਭੰਨਤੋੜ, ਸ਼ੀਸ਼ੇ ਅਤੇ ਹੋਰ ਹਿੱਸੇ ਨੁਕਸਾਨੇ ਮਿਲੇ, ਗੋਲੀਬਾਰੀ ਦਾ ਸ਼ੱਕ; ਲੋਕਾਂ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਚੱਲਦੀ ਐਕਟਿਵਾ 'ਤੇ ਨੌਜਵਾਨ ਨੂੰ ਮਾਰੀ ਗੋਲੀ; ਮੱਚੀ ਸਨਸਨੀ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਚੱਲਦੀ ਐਕਟਿਵਾ 'ਤੇ ਨੌਜਵਾਨ ਨੂੰ ਮਾਰੀ ਗੋਲੀ; ਮੱਚੀ ਸਨਸਨੀ
SGPC ਨੇ ਪੰਜਾਬ ਬੰਦ ਦਾ ਕੀਤਾ ਸਮਰਥਨ,  ਐਡਵੋਕੇਟ ਧਾਮੀ ਬੋਲੇ- ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ  
SGPC ਨੇ ਪੰਜਾਬ ਬੰਦ ਦਾ ਕੀਤਾ ਸਮਰਥਨ,  ਐਡਵੋਕੇਟ ਧਾਮੀ ਬੋਲੇ- ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ  
Hoshiarpur : ਮੀਂਹ ਬਣਿਆ ਕਹਿਰ , ਛੱਤ ਡਿੱਗਣ ਨਾਲ 78 ਸਾਲਾ ਬਜ਼ੁਰਗ ਮਹਿਲਾ ਦੀ ਮੌਤ
Hoshiarpur : ਮੀਂਹ ਬਣਿਆ ਕਹਿਰ , ਛੱਤ ਡਿੱਗਣ ਨਾਲ 78 ਸਾਲਾ ਬਜ਼ੁਰਗ ਮਹਿਲਾ ਦੀ ਮੌਤ

ਵੀਡੀਓਜ਼

Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
Kuldeep Dhaliwal | ਪੰਜਾਬ 'ਚ ਹੜ੍ਹਾਂ ਦਾ ਮੁੱਦਾ ਲੈ ਕੇ J&K ਰਾਜਪਾਲ ਕੋਲ ਪਹੁੰਚਣਗੇ ਧਾਲੀਵਾਲ
Dr Balbir On Blood Bank | ਖੂਨਦਾਨ 'ਚ ਪੰਜਾਬ ਦਾ ਵੱਡਾ ਰਿਕਾਰਡ, ਮੰਤਰੀ ਬਲਬੀਰ ਸਿੰਘ ਨੇ ਦੱਸੀ ਪੂਰੀ ਗੱਲ
Raja Warring | ਰਾਜੀਵ ਗਾਂਧੀ ਦੀ ਤਾਰੀਫ਼ 'ਚ ਰਾਜਾ ਵੜਿੰਗ ਨੇ ਪੜ੍ਹੇ ਕਸੀਦੇ, BJP 'ਤੇ ਵੀ ਵੱਡਾ ਵਾਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਇਮਰਾਨ ਖਾਨ ਨੂੰ ਹਸਪਤਾਲ 'ਚ ਕੀਤਾ ਗਿਆ ਸ਼ਿਫਟ, ਰਾਤ 1 ਵਜੇ ਜੇਲ੍ਹ ਤੋਂ ਕੱਢਿਆ; ਸਾਹਮਣੇ ਆਈ ਵੀਡੀਓ
ਇਮਰਾਨ ਖਾਨ ਨੂੰ ਹਸਪਤਾਲ 'ਚ ਕੀਤਾ ਗਿਆ ਸ਼ਿਫਟ, ਰਾਤ 1 ਵਜੇ ਜੇਲ੍ਹ ਤੋਂ ਕੱਢਿਆ; ਸਾਹਮਣੇ ਆਈ ਵੀਡੀਓ
ਕੌਮੀ ਇਨਸਾਫ ਮੋਰਚੇ ਦਾ ਪੰਜਾਬ ਬੰਦ ਅੱਜ, 7 ਘੰਟੇ ਹਾਈਵੇਅ-ਰੇਲਵੇ ਟ੍ਰੈਕ ਰਹਿਣਗੇ ਜਾਮ; ਜਾਣੋ ਕੀ ਬੰਦ ਰਹੇਗਾ ਅਤੇ ਕੀ ਖੁੱਲ੍ਹਿਆ
ਕੌਮੀ ਇਨਸਾਫ ਮੋਰਚੇ ਦਾ ਪੰਜਾਬ ਬੰਦ ਅੱਜ, 7 ਘੰਟੇ ਹਾਈਵੇਅ-ਰੇਲਵੇ ਟ੍ਰੈਕ ਰਹਿਣਗੇ ਜਾਮ; ਜਾਣੋ ਕੀ ਬੰਦ ਰਹੇਗਾ ਅਤੇ ਕੀ ਖੁੱਲ੍ਹਿਆ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਅਗਸਤ 2026
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Accident News: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
Embed widget