(Source: ECI/ABP News/ABP Majha)
Takht ਹਜ਼ੂਰ ਸਾਹਿਬ ਦੇ ਨਿਯੁਕਤ ਕੀਤੇ ਪ੍ਰਬੰਧਕ 'ਤੇ ਘੱਟ ਗਿਣਤੀ ਕਮਿਸ਼ਨ ਨੇ ਚੁੱਕੇ ਸਵਾਲ, ਕਿਹਾ ਫੈਸਲਾ ਮੁੜ ਵਿਚਾਰੇ ਸਰਕਾਰ
Prof. Sarchand Singh Khyala - ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਭਾਜਪਾ ਦੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਪੱਤਰ ਲਿਖਦਿਆਂ ਮਹਾਰਾਸ਼ਟਰ ਸਰਕਾਰ ਵੱਲੋਂ
ਅੰਮ੍ਰਿਤਸਰ - ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਭਾਜਪਾ ਦੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਪੱਤਰ ਲਿਖਦਿਆਂ ਮਹਾਰਾਸ਼ਟਰ ਸਰਕਾਰ ਵੱਲੋਂ 3 ਅਗਸਤ 2023 ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦਾ ਇਕ ਗੈਰ ਸਿੱਖ ਅਭਿਜੀਤ ਰਾਊਤ ਆਈ.ਏ.ਐੱਸ ਨੂੰ ਨਵਾਂ ਪ੍ਰਸ਼ਾਸਕ ਨਿਯੁਕਤ ਕੀਤੇ ਜਾਣ ਦੇ ਨੋਟੀਫ਼ਿਕੇਸ਼ਨ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਮਹਾਰਾਸ਼ਟਰ ਸਰਕਾਰ ਦੇ ਉਕਤ ਫ਼ੈਸਲੇ ਨਾ ਸਿੱਖ ਭਾਈਚਾਰੇ ਵਿਚ ਵਿਆਪਕ ਰੋਸ ਹੈ। ਸਿੱਖ ਜਥੇਬੰਦੀਆਂ ਅਤੇ ਸਿੱਖ ਚਿੰਤਕਾਂ ਵਿਚ ਗੈਰ ਸਿੱਖ ਨੂੰ ਤਖ਼ਤ ਸਾਹਿਬ ਦਾ ਪ੍ਰਸ਼ਾਸਕ ਲਾਉਣ ਦਾ ਫ਼ੈਸਲਾ ਤੁਰੰਤ ਰੱਦ ਕਰਨ ਦੀ ਮੰਗ ਤੇਜ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਭਿਜੀਤ ਰਾਊਤ ਬੇਸ਼ੱਕ ਇਕ ਸੁਲਝਿਆ ਪ੍ਰਸ਼ਾਸਕ ਹੈ ਪਰ ਇਕ ਗੈਰ ਸਿੱਖ ਨੂੰ ਸਿੱਖਾਂ ਦੇ ਇਕ ਅਹਿਮ ਤਖ਼ਤ ਸਾਹਿਬ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦਾ ਪ੍ਰਸ਼ਾਸਕ ਨਿਯੁਕਤ ਕੀਤੇ ਜਾਣ ਨੂੰ ਸਿੱਖ ਸੰਗਤਾਂ ਸਵੀਕਾਰ ਨਹੀਂ ਕਰ ਰਹੀਆਂ ਹਨ।
ਉਨ੍ਹਾਂ ਦੇ ਆਪਣੇ ਤਰਕ ਹਨ। ਤਖ਼ਤ ਸਾਹਿਬ ਲਈ ਗੈਰ ਸਿੱਖ ਦੀ ਨਿਯੁਕਤੀ ਸਿੱਖ ਭਾਵਨਾਵਾਂ ਅਨੁਸਾਰ ਨਹੀਂ ਹੈ। ਸਿੱਖ ਕੌਮ ਦੀਆਂ ਪਰੰਪਰਾਵਾਂ ਦੇ ਵਿਰੁੱਧ ਗੈਰ ਸਿੱਖ ਸਿੱਖ ਭਾਵਨਾਵਾਂ ਅਤੇ ਮਰਯਾਦਾ ਅਨੁਸਾਰ ਤਖ਼ਤ ਸਾਹਿਬ ਦਾ ਪ੍ਰਬੰਧ ਕਿਸ ਤਰਾਂ ਚਲਾ ਸਕਦਾ ਹੈ?
ਉਨ੍ਹਾਂ ਕਿਹਾ ਕਿ ਸਰਕਾਰ ਸਿੱਖਾਂ ਦੇ ਰੋਸ ਅਤੇ ਭਾਵਨਾਵਾਂ ਦੀ ਕਦਰ ਕਰਦਿਆਂ ਤਖ਼ਤ ਸਾਹਿਬ ਦੇ ਲਈ ਕੀਤੀ ਗਈ ਨਿਯੁਕਤੀ ਨੂੰ ਤੁਰੰਤ ਮੁੜ ਵਿਚਾਰਦਿਆਂ ਰੱਦ ਕਰ ਦੇਣੀ ਚਾਹੀਦੀ ਹੈ। ਕਿਸੇ ਵੀ ਕਾਬਲ ਅਤੇ ਸਾਬਤ ਸੂਰਤ ਗੁਰਸਿੱਖ ਸਿੱਖ ਨੂੰ ਇਹ ਜ਼ਿੰਮੇਵਾਰੀ ਸੌਂਪ ਦੇਣੀ ਚਾਹੀਦੀ ਹੈ।
ਪ੍ਰੋ. ਸਰਚਾਂਦ ਸਿੰਘ ਨੇ ਮੁੱਖ ਮੰਤਰੀ ਸ਼ਿੰਦੇ ਨੂੰ ਕਿਹਾ ਕਿ ਸਿੱਖ ਭਾਈਚਾਰਾ ਜਿਸ ਦੀ ਦੋ ਪ੍ਰਤੀਸ਼ਤ ਆਬਾਦੀ ਨਾਲ ਦੇਸ਼ ਦੀ ਇਕ ਪ੍ਰਮੁੱਖ ਘਟ ਗਿਣਤੀ ਹੈ। ਜਿਸ ਦੀ ਦੇਸ਼ ਦੀ ਅਜ਼ਾਦੀ ਪ੍ਰਤੀ 90 ਫ਼ੀਸਦੀ ਕੁਰਬਾਨੀਆਂ ਹਨ। ਅਜ਼ਾਦ ਭਾਰਤ ਦੇ ਨਵ ਨਿਰਮਾਣ ਲਈ ਸਭ ਨਾਲੋਂ ਵੱਧ ਖ਼ੂਨ ਇਸੇ ਕੌਮ ਨੇ ਵਹਾਇਆ ਅਤੇ ਆਪਣੇ ਪਿਆਰੇ ਪੁੱਤਰਾਂ ਦੀ ਕੁਰਬਾਨੀ ਦਿੱਤੀ।
ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਕਰਨ ਦਾ ਸਵਾਲ ਆਇਆ ਤਾਂ 1.5 ਫ਼ੀਸਦੀ ਖੇਤਰਫਲ ਦੇ ਬਾਵਜੂਦ 70 ਫ਼ੀਸਦੀ ਕੇਂਦਰੀ ਅਨਾਜ ਭੰਡਾਰ ’ਚ ਯੋਗਦਾਨ ਪਾਉਂਦਾ ਰਿਹਾ। ਉਨ੍ਹਾਂ ਕਿਹਾ ਕਿ ਕੇਂਦਰੀ ਕਾਂਗਰਸ ਹਕੂਮਤਾਂ ਦੀਆਂ ਰਾਜਸੀ ਸਵਾਰਥਾਂ ਨੇ ਸਿੱਖ ਭਾਈਚਾਰੇ ਨਾਲ ਬਹੁਤ ਵਧੀਕੀਆਂ ਅਤੇ ਵਿਤਕਰੇ ਕੀਤੇ ਹਨ।
ਜੂਨ ’84 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਅਤੇ ਨਵੰਬਰ ’84 ’ਚ ਸਿੱਖਾਂ ਦੇ ਕਤਲੇਆਮ ਕੀਤੇ ਗਏ। ਜਿਸ ਨਾਲ ਸਿੱਖਾਂ ’ਚ ਬੇਗਾਨਗੀ ਦੀ ਭਾਵਨਾ ਉਤਪੰਨ ਹੋਈ। ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਮਿਲਣ ’ਤੇ ਸ੍ਰੀ ਨਰਿੰਦਰ ਮੋਦੀ ਨੇ ਅਜਿਹੇ ਅਨੇਕਾਂ ਕੰਮ ਕੀਤੇ ਹਨ, ਜਿਸ ਨੇ ਸਿੱਖ ਭਾਈਚਾਰੇ ’ਚੋਂ ਬੇਗਾਨਗੀ ਦੀ ਭਾਵਨਾ ਨੂੰ ਦੂਰ ਕਰਦਿਆਂ ਅਪਣੇਪਨ ਦਾ ਅਹਿਸਾਸ ਕਰਾਇਆ।