Amritsar: 2 ਜੁਲਾਈ ਤੋਂ ਅੰਮ੍ਰਿਤਸਰ ਤੋਂ ਮਿਲਾਨ ਲਈ ਸਿੱਧੀ ਉਡਾਣ; NEOS ਏਅਰਲਾਈਨ ਨੇ ਕੀਤੀ ਬੁਕਿੰਗ ਸ਼ੁਰੂ, ਓਪਰੇਸ਼ਨ ਸਿੰਦੂਰ ਦੌਰਾਨ ਹੋਈ ਸੀ ਬੰਦ
ਪੰਜਾਬੀਆਂ ਲਈ ਚੰਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਇਟਲੀ ਦੇ ਮਿਲਾਨ ਸ਼ਹਿਰ ਤੋਂ ਅੰਮ੍ਰਿਤਸਰ ਲਈ ਉਡਾਣ ਭਰਨ ਵਾਲੀ NEOS ਏਅਰਲਾਈਨ ਦੀ ਫਲਾਈਟ 2 ਜੁਲਾਈ ਤੋਂ ਦੁਬਾਰਾ ਚਾਲੂ ਹੋ ਰਹੀ ਹੈ। ਇਹ ਸੇਵਾ “ਓਪਰੇਸ਼ਨ ਸਿੰਦੂਰ” ਤੋਂ ਬਾਅਦ 6 ਮਈ ਤੋਂ ਬੰਦ..

Direct Flight from Amritsar: ਪੰਜਾਬ ਤੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਇਟਲੀ ਦੇ ਮਿਲਾਨ ਸ਼ਹਿਰ ਤੋਂ ਅੰਮ੍ਰਿਤਸਰ ਲਈ ਉਡਾਣ ਭਰਨ ਵਾਲੀ NEOS ਏਅਰਲਾਈਨ ਦੀ ਫਲਾਈਟ 2 ਜੁਲਾਈ ਤੋਂ ਦੁਬਾਰਾ ਚਾਲੂ ਹੋ ਰਹੀ ਹੈ। ਇਹ ਸੇਵਾ “ਓਪਰੇਸ਼ਨ ਸਿੰਦੂਰ” ਤੋਂ ਬਾਅਦ 6 ਮਈ ਤੋਂ ਬੰਦ ਕਰ ਦਿੱਤੀ ਗਈ ਸੀ। ਹੁਣ ਹਾਲਾਤ ਸਧਾਰਨ ਹੋਣ ਦੇ ਬਾਅਦ ਏਅਰਲਾਈਨ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
NEOS ਏਅਰਲਾਈਨ ਦੀ ਇਹ ਉਡਾਣ ਮਿਲਾਨ (ਇਟਲੀ) ਤੋਂ ਉੱਡ ਕੇ ਸਿੱਧੀ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇਗੀ ਅਤੇ ਫਿਰ ਵਾਪਸੀ ਵੀ ਇਨ੍ਹਾਂ ਹੀ ਦਿਨਾਂ ਤੇ ਹੋਵੇਗੀ। ਇਹ ਉਡਾਣ ਹਫ਼ਤੇ ਵਿੱਚ ਦੋ ਦਿਨ – ਵੀਰਵਾਰ ਅਤੇ ਸ਼ੁੱਕਰਵਾਰ ਨੂੰ ਚਲਾਈ ਜਾਵੇਗੀ।
ਏਅਰਲਾਈਨ ਨੇ ਬੁਕਿੰਗ ਕੀਤੀ ਸ਼ੁਰੂ
ਏਅਰਲਾਈਨ ਨੇ ਪਹਿਲਾਂ ਹੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਪੰਜਾਬ ਦੇ ਲੋਕਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 359 ਸੀਟਾਂ ਵਾਲੇ ਇਸ ਵਿਮਾਨ ਵਿੱਚ ਯਾਤਰੀਆਂ ਲਈ Wi-Fi ਦੀ ਸੁਵਿਧਾ ਵੀ ਉਪਲਬਧ ਹੋਵੇਗੀ।
ਏਅਰਪੋਰਟ ਮੈਨੇਜਰ ਅਮਿਤ ਸ਼ਰਮਾ ਨੇ ਦੱਸਿਆ ਕਿ ਭਾਰਤ-ਪਾਕਿ ਤਣਾਅ ਦੇ ਚਲਤੇ NEOS ਦੀਆਂ ਉਡਾਣਾਂ 6 ਮਈ ਤੋਂ ਬੰਦ ਸਨ। ਹੁਣ ਸਥਿਤੀ ਸਧਾਰਨ ਹੋਣ 'ਤੇ 2 ਜੁਲਾਈ ਤੋਂ ਇਹ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਉਡਾਣ ਸਿੱਧੀ ਮਿਲਾਨ ਤੋਂ ਅੰਮ੍ਰਿਤਸਰ ਆਉਂਦੀ ਹੈ ਅਤੇ ਪੰਜਾਬ ਦੇ ਹਜ਼ਾਰਾਂ NRI ਅਤੇ ਵਪਾਰੀ ਯਾਤਰੀਆਂ ਲਈ ਬਹੁਤ ਮਹੱਤਵਪੂਰਨ ਹੈ।
ਪੰਜਾਬੀਆਂ ਨੂੰ ਹੋਵੇਗਾ ਫਾਇਦਾ
ਗੌਰਤਲਬ ਹੈ ਕਿ ਮਿਲਾਨ ਵਿੱਚ ਪੰਜਾਬੀ ਮੂਲ ਦੇ ਲੋਕ ਵੱਡੀ ਗਿਣਤੀ ਵਿੱਚ ਵਸੇ ਹੋਏ ਹਨ ਅਤੇ ਇਹ ਉਡਾਣ ਪੰਜਾਬ ਅਤੇ ਯੂਰਪ ਦਰਮਿਆਨ ਇੱਕ ਮਹੱਤਵਪੂਰਨ ਕੜੀ ਮੰਨੀ ਜਾਂਦੀ ਹੈ। NEOS ਏਅਰਲਾਈਨਜ਼ ਦੀ ਵਾਪਸੀ ਨਾਲ ਹੁਣ ਯਾਤਰੀਆਂ ਨੂੰ ਦਿੱਲੀ ਜਾਂ ਹੋਰ ਸ਼ਹਿਰਾਂ ਰਾਹੀਂ ਕਨੈਕਟਿੰਗ ਫਲਾਈਟ ਲੈਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















