ਪੜਚੋਲ ਕਰੋ

Punjab News : ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸਾਂਝੀ ਕਾਰਵਾਈ ਕਮੇਟੀ ਬਣਾਈ ਜਾਵੇਗੀ : ਡਾ. ਇੰਦਰਬੀਰ ਨਿੱਜਰ

Punjab News : ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਜੀ-20 ਸੰਮੇਲਨ ਸਬੰਧੀ ਅੰਮ੍ਰਿਤਸਰ ਸ਼ਹਿਰ ਵਿਚ

Punjab News : ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਜੀ-20 ਸੰਮੇਲਨ ਸਬੰਧੀ ਅੰਮ੍ਰਿਤਸਰ ਸ਼ਹਿਰ ਵਿਚ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਅੱਜ ਮੀਟਿੰਗ ਕੀਤੀ ਗਈ।

ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਫਰਵਰੀ ਦੇ ਅੰਤ ਤੱਕ ਸਾਰੇ ਕੰਮ ਮੁਕੰਮਲ ਕਰ ਲਏ ਜਾਣ ਅਤੇ ਕੰਮਾਂ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਕੰਮ ਸਿਰਫ਼ ਜੀ-20 ਕਰਕੇ ਹੀ ਨਹੀਂ ਕੀਤੇ ਜਾਣੇ ਚਾਹੀਦੇ, ਸਗੋਂ ਵਧੀਆ ਗੁਣੱਵਤਾ ਦੇ ਹੋਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਵਿਕਾਸ ਕਾਰਜਾਂ ਦਾ ਲੋਕਾਂ ਨੂੰ ਲੰਮੇਂ ਸਮੇਂ ਤੱਕ ਲਾਭ ਮਿਲ ਸਕੇ।  

ਡਾ. ਨਿੱਜਰ ਨੇ ਅਧਿਕਾਰੀਆਂ ਨੂੰ ਪੁਰਾਣੇ ਤਰੀਕਿਆਂ ਦੀ ਥਾਂ ਨਵੀਂ ਸੋਚ ਅਤੇ ਨਵੇਂ ਤਰੀਕੇ ਨਾਲ ਕੰਮ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਜੀ-20 ਸੰਮੇਲਨ ਦੇ ਮੱਦੇਨਜ਼ਰ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਸਾਡਾ ਫਰਜ਼ ਹੈ। ਸ਼ਹਿਰ ਦੇ ਟ੍ਰੈਫਿਕ ਪ੍ਰਬੰਧਾਂ ਸਬੰਧੀ ਡਾ. ਨਿੱਜਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਨਗਰ ਨਿਗਮ ਅਤੇ ਨਗਰ ਸੁਧਾਰ ਟਰੱਸਟ ਦੇ ਮੈਂਬਰਾਂ ਦੀ ਸਾਂਝੀ ਐਕਸ਼ਨ ਕਮੇਟੀ ਬਣਾਈ ਜਾਵੇਗੀ, ਜਿਸ ਨਾਲ ਸ਼ਹਿਰ 'ਚੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾ ਕੇ ਟਰੈਫ਼ਿਕ ਵਿਵਸਥਾ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਮਿਲੇਗੀ।

ਇਹ ਵੀ ਪੜ੍ਹੋ : ਸੀਐਮ ਭਗਵੰਤ ਮਾਨ ਦਾ ਐਲਾਨ, ਟਰੈਕਟਰ-ਟਰਾਲੀਆਂ ਲਿਆਓ ਤੇ ਰੇਤਾ ਭਰ ਕੇ ਲੈ ਜਾਓ

 ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਸ਼ਬਦਾਂ ਵਿੱਚ ਹਦਾਇਤ ਕੀਤੀ ਕਿ ਬੀ.ਆਰ.ਟੀ.ਐਸ. ਦੀਆਂ ਟੁੱਟੀਆਂ ਗਰਿੱਲਾਂ ਦੀ ਥਾਂ ਤੁਰੰਤ ਨਵੀਆਂ ਗਰਿੱਲਾਂ ਲਗਾਈਆਂ ਜਾਣ। ਇਸ ਤੋਂ ਇਲਾਵਾ ਬੀ.ਆਰ.ਟੀ.ਐਸ. ਰੂਟ ’ਤੇ ਕੋਈ ਹੋਰ ਵਾਹਨ ਨਹੀਂ ਚੱਲਣਾ ਚਾਹੀਦਾ, ਸਿਰਫ਼ ਬੀ.ਆਰ.ਟੀ.ਐਸ. ਬੱਸਾਂ ਹੀ ਚੱਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਬੀ.ਆਰ.ਟੀ.ਐਸ. ਵਿੱਚ ਆਵਾਜਾਈ ਨੂੰ ਕੰਟਰੋਲ ਕਰਨ ਲਈ ਬੂਮ ਬੈਰੀਅਰ ਵੀ ਲਗਾਏ ਜਾਣ।

ਇਹ ਵੀ ਪੜ੍ਹੋ : ਪਰਨੀਤ ਕੌਰ ਨੇ ਦਿੱਤਾ ਕਾਰਨ ਦੱਸੋ ਨੋਟਿਸ ਦਾ ਜਵਾਬ, ਹਾਈਕਮਾਨ ਨੂੰ ਕਿਹਾ, 'ਤੁਸੀਂ ਕਾਰਵਾਈ ਕਰਨ ਲਈ ਆਜ਼ਾਦ ਹੋ'

ਇਸ ਮੀਟਿੰਗ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਵੇਕ ਪ੍ਰਤਾਪ ਸਿੰਘ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਜਸਪ੍ਰੀਤ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ, ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀਮਤੀ ਅਮਨਦੀਪ ਕੌਰ, ਮੁੱਖ ਪ੍ਰਸ਼ਾਸਕ ਪੁੱਡਾ ਸ੍ਰੀ ਰਜਤ ਓਬਰਾਏ, ਐਸ.ਡੀ.ਐਮ ਬਾਬਾ ਬਕਾਲਾ ਮੈਡਮ ਅਲਕਾ ਕਾਲੀਆ, ਐਸ.ਪੀ. ਅਮਨਦੀਪ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਸੋਨੇ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਇੱਕ ਦਿਨ ਵਿੱਚ 700 ਰੁਪਏ ਵਧੀ ਕੀਮਤ, ਜਾਣੋ ਹੁਣ 10 ਗ੍ਰਾਮ ਦਾ ਕਿੰਨਾ ਹੋ ਗਿਆ ਰੇਟ ?
ਸੋਨੇ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਇੱਕ ਦਿਨ ਵਿੱਚ 700 ਰੁਪਏ ਵਧੀ ਕੀਮਤ, ਜਾਣੋ ਹੁਣ 10 ਗ੍ਰਾਮ ਦਾ ਕਿੰਨਾ ਹੋ ਗਿਆ ਰੇਟ ?
ਪੰਜਾਬ ਜ਼ਿਲ੍ਹਾ ਪਾਰਿਸ਼ਦ–ਪੰਚਾਇਤ ਕਮੇਟੀ ਚੋਣਾਂ ਦਾ ਐਲਾਨ ਅੱਜ; ਸਿਆਸੀ ਗਲਿਆਰਿਆਂ 'ਚ ਹਲਚਲ, ਚੋਣਾਂ ਲਈ ਇਲੈਕਸ਼ਨ ਕਮਿਸ਼ਨ ਕਰੇਗਾ ਪ੍ਰੈੱਸ ਕਾਨਫਰੰਸ
ਪੰਜਾਬ ਜ਼ਿਲ੍ਹਾ ਪਾਰਿਸ਼ਦ–ਪੰਚਾਇਤ ਕਮੇਟੀ ਚੋਣਾਂ ਦਾ ਐਲਾਨ ਅੱਜ; ਸਿਆਸੀ ਗਲਿਆਰਿਆਂ 'ਚ ਹਲਚਲ, ਚੋਣਾਂ ਲਈ ਇਲੈਕਸ਼ਨ ਕਮਿਸ਼ਨ ਕਰੇਗਾ ਪ੍ਰੈੱਸ ਕਾਨਫਰੰਸ
PSEB ਸਰਟੀਫਿਕੇਟ ਦੀ ਦੂਜੀ ਕਾਪੀ ਲੈਣੀ ਹੋਈ ਹੁਣ ਹੋਰ ਵੀ ਸਖ਼ਤ! ਨਵਾਂ ਨਿਯਮ ਜਾਣੋ, ਕਿਵੇਂ ਬਚੋਗੇ ਮੁਸੀਬਤ ਤੋਂ? ਪੁਲਿਸ ਰਿਪੋਰਟ ਜ਼ਰੂਰੀ!
PSEB ਸਰਟੀਫਿਕੇਟ ਦੀ ਦੂਜੀ ਕਾਪੀ ਲੈਣੀ ਹੋਈ ਹੁਣ ਹੋਰ ਵੀ ਸਖ਼ਤ! ਨਵਾਂ ਨਿਯਮ ਜਾਣੋ, ਕਿਵੇਂ ਬਚੋਗੇ ਮੁਸੀਬਤ ਤੋਂ? ਪੁਲਿਸ ਰਿਪੋਰਟ ਜ਼ਰੂਰੀ!
Punjab News: ਪੰਜਾਬ ਦੀ ਬਠਿੰਡਾ ਜੇਲ੍ਹ ਮੁੜ ਚਰਚਾ ‘ਚ, ਹੈਰਾਨ ਕਰਨ ਵਾਲਾ ਖੁਲਾਸਾ!
Punjab News: ਪੰਜਾਬ ਦੀ ਬਠਿੰਡਾ ਜੇਲ੍ਹ ਮੁੜ ਚਰਚਾ ‘ਚ, ਹੈਰਾਨ ਕਰਨ ਵਾਲਾ ਖੁਲਾਸਾ!
Advertisement

ਵੀਡੀਓਜ਼

Cm Bhagwant Mann | 20 ਮਿੰਟਾਂ ਵਿੱਚ ਹੋਵੇਗੀ ਰਜਿਸਟਰੀ ਕੀ ਹੈ Easy Registration Portal ? | Abp Sanjha
ਹੜ੍ਹਾਂ ਕਾਰਨ ਆਪਣੇ ਘਰ ਗੁਆ ਬੈਠੇ ਪਰਿਵਾਰਾਂ ਦੇ ਪੱਕੇ ਮਕਾਨ ਬਣਾਉਣ ਜਾ ਰਹੀ ਸਰਕਾਰ |Cm Bhagwant Mann | Abp Sanjha
Kangana Ranaut Statement :ਅਦਾਕਾਰਾ ਕੰਗਨਾ ਰਣੌਤ ਦਾ ਤਿੱਖਾ ਬਿਆਨ! ਕਿਸਨੂੰ ਕਿਸਨੂੰ ਕਿਹਾ ਘੁਸਪੈਠੀਏ?| Abp Sanjha
Asim Munir & ISI Killed Imran Khan?:ਸਾਬਕਾ PM ਇਮਰਾਨ ਖਾਨ ਦੀ ਹੱਤਿਆ?ਕਿੱਥੇ ਰੱਖੀ ਲਾਸ਼ ਖੁੱਲ੍ਹੇਗਾ ਵੱਡਾ ਰਾਜ਼!
Police ਦੀ ਗੱਡੀ ਦੇਖ ਘਬਰਾ ਕੇ ਜਦੋਂ ਲੱਗਾ ਭੱਜਣ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਆਰੋਪੀ | Abp Sanjha
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੋਨੇ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਇੱਕ ਦਿਨ ਵਿੱਚ 700 ਰੁਪਏ ਵਧੀ ਕੀਮਤ, ਜਾਣੋ ਹੁਣ 10 ਗ੍ਰਾਮ ਦਾ ਕਿੰਨਾ ਹੋ ਗਿਆ ਰੇਟ ?
ਸੋਨੇ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਇੱਕ ਦਿਨ ਵਿੱਚ 700 ਰੁਪਏ ਵਧੀ ਕੀਮਤ, ਜਾਣੋ ਹੁਣ 10 ਗ੍ਰਾਮ ਦਾ ਕਿੰਨਾ ਹੋ ਗਿਆ ਰੇਟ ?
ਪੰਜਾਬ ਜ਼ਿਲ੍ਹਾ ਪਾਰਿਸ਼ਦ–ਪੰਚਾਇਤ ਕਮੇਟੀ ਚੋਣਾਂ ਦਾ ਐਲਾਨ ਅੱਜ; ਸਿਆਸੀ ਗਲਿਆਰਿਆਂ 'ਚ ਹਲਚਲ, ਚੋਣਾਂ ਲਈ ਇਲੈਕਸ਼ਨ ਕਮਿਸ਼ਨ ਕਰੇਗਾ ਪ੍ਰੈੱਸ ਕਾਨਫਰੰਸ
ਪੰਜਾਬ ਜ਼ਿਲ੍ਹਾ ਪਾਰਿਸ਼ਦ–ਪੰਚਾਇਤ ਕਮੇਟੀ ਚੋਣਾਂ ਦਾ ਐਲਾਨ ਅੱਜ; ਸਿਆਸੀ ਗਲਿਆਰਿਆਂ 'ਚ ਹਲਚਲ, ਚੋਣਾਂ ਲਈ ਇਲੈਕਸ਼ਨ ਕਮਿਸ਼ਨ ਕਰੇਗਾ ਪ੍ਰੈੱਸ ਕਾਨਫਰੰਸ
PSEB ਸਰਟੀਫਿਕੇਟ ਦੀ ਦੂਜੀ ਕਾਪੀ ਲੈਣੀ ਹੋਈ ਹੁਣ ਹੋਰ ਵੀ ਸਖ਼ਤ! ਨਵਾਂ ਨਿਯਮ ਜਾਣੋ, ਕਿਵੇਂ ਬਚੋਗੇ ਮੁਸੀਬਤ ਤੋਂ? ਪੁਲਿਸ ਰਿਪੋਰਟ ਜ਼ਰੂਰੀ!
PSEB ਸਰਟੀਫਿਕੇਟ ਦੀ ਦੂਜੀ ਕਾਪੀ ਲੈਣੀ ਹੋਈ ਹੁਣ ਹੋਰ ਵੀ ਸਖ਼ਤ! ਨਵਾਂ ਨਿਯਮ ਜਾਣੋ, ਕਿਵੇਂ ਬਚੋਗੇ ਮੁਸੀਬਤ ਤੋਂ? ਪੁਲਿਸ ਰਿਪੋਰਟ ਜ਼ਰੂਰੀ!
Punjab News: ਪੰਜਾਬ ਦੀ ਬਠਿੰਡਾ ਜੇਲ੍ਹ ਮੁੜ ਚਰਚਾ ‘ਚ, ਹੈਰਾਨ ਕਰਨ ਵਾਲਾ ਖੁਲਾਸਾ!
Punjab News: ਪੰਜਾਬ ਦੀ ਬਠਿੰਡਾ ਜੇਲ੍ਹ ਮੁੜ ਚਰਚਾ ‘ਚ, ਹੈਰਾਨ ਕਰਨ ਵਾਲਾ ਖੁਲਾਸਾ!
4600 ਲੋਕਾਂ ਦੇ ਘਰ ਸੁਆਹ… 70 ਸਾਲਾਂ ਦੀ ਸਭ ਤੋਂ ਵੱਡੀ ਤਬਾਹੀ! ਹਾਂਗਕਾਂਗ ਅਗਨੀ ਕਾਂਡ ‘ਚ 83 ਮੌਤਾਂ—ਕੌਣ ਹੈ ਜ਼ਿੰਮੇਵਾਰ?
4600 ਲੋਕਾਂ ਦੇ ਘਰ ਸੁਆਹ… 70 ਸਾਲਾਂ ਦੀ ਸਭ ਤੋਂ ਵੱਡੀ ਤਬਾਹੀ! ਹਾਂਗਕਾਂਗ ਅਗਨੀ ਕਾਂਡ ‘ਚ 83 ਮੌਤਾਂ—ਕੌਣ ਹੈ ਜ਼ਿੰਮੇਵਾਰ?
Punjab News: ਪੰਜਾਬ ਦੇ ਇਹ ਵਾਲੇ ਸਕੂਲਾਂ 'ਚ 28 ਨਵੰਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਜਾਣੋ ਕਿਤੇ ਤੁਹਾਡਾ ਸ਼ਹਿਰ ਤਾਂ ਨਹੀਂ...
Punjab News: ਪੰਜਾਬ ਦੇ ਇਹ ਵਾਲੇ ਸਕੂਲਾਂ 'ਚ 28 ਨਵੰਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਜਾਣੋ ਕਿਤੇ ਤੁਹਾਡਾ ਸ਼ਹਿਰ ਤਾਂ ਨਹੀਂ...
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-11-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-11-2025)
ਸਰਦੀ ਵਿੱਚ ਵਾਰ-ਵਾਰ ਪੇਸ਼ਾਬ ਆਉਂਦਾ ਹੈ? ਜਾਣੋ AIIMS ਦੇ ਯੂਰੋਲੋਜਿਸਟ ਨੇ ਕੀ ਕਿਹਾ
ਸਰਦੀ ਵਿੱਚ ਵਾਰ-ਵਾਰ ਪੇਸ਼ਾਬ ਆਉਂਦਾ ਹੈ? ਜਾਣੋ AIIMS ਦੇ ਯੂਰੋਲੋਜਿਸਟ ਨੇ ਕੀ ਕਿਹਾ
Embed widget