Emergency: ਜੰਮੂ ਦੀ ਫਲਾਈਟ ਨੂੰ ਅੰਮ੍ਰਿਤਸਰ 'ਚ ਕਰਨੀ ਪਈ ਐਮਰਜੈਂਸੀ ਲੈਂਡਿੰਗ, ਆਹ ਬਣਿਆ ਕਾਰਨ
Emergency landing in Amritsar Airport: ਜਦੋਂ ਸ਼ਾਮ ਤੱਕ ਫਲਾਈਟ ਟੇਕ ਆਫ ਨਾ ਹੋਈ ਤਾਂ ਯਾਤਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਸ਼ਾਮ ਸਾਢੇ ਪੰਜ ਵਜੇ ਫਲਾਈਟ ਨੂੰ ਮੁੜ ਰਵਾਨਾ ਕੀਤਾ।
Emergency landing in Amritsar Airport: ਜੰਮੂ ਤੋਂ ਸ਼੍ਰੀਨਗਰ ਜਾ ਰਹੀ ਫਲਾਈਟ ਨੂੰ ਬੁੱਧਵਾਰ ਦੁਪਹਿਰ ਸ਼੍ਰੀ ਗੁਰੂਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸ੍ਰੀਨਗਰ ਵਿੱਚ ਵਿਜ਼ੀਬਿਲਟੀ ਘੱਟ ਹੋਣ ਕਾਰਨ ਇਸ ਫਲਾਈਟ ਨੂੰ ਵਾਪਸ ਅੰਮ੍ਰਿਤਸਰ ਲਿਆਂਦਾ ਗਿਆ। ਇਸ 'ਚ ਸਵਾਰ ਯਾਤਰੀ ਘੰਟਿਆਂ ਤੱਕ ਅੰਮ੍ਰਿਤਸਰ ਹਵਾਈ ਅੱਡੇ 'ਤੇ ਫਸੇ ਰਹੇ।
ਜਦੋਂ ਸ਼ਾਮ ਤੱਕ ਫਲਾਈਟ ਟੇਕ ਆਫ ਨਾ ਹੋਈ ਤਾਂ ਯਾਤਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਸ਼ਾਮ ਸਾਢੇ ਪੰਜ ਵਜੇ ਫਲਾਈਟ ਨੂੰ ਮੁੜ ਰਵਾਨਾ ਕੀਤਾ।
ਜਾਣਕਾਰੀ ਮੁਤਾਬਕ ਏਅਰ ਇੰਡੀਆ ਦੀ ਫਲਾਈਟ ਨੰਬਰ AI-821 ਨੇ ਬੁੱਧਵਾਰ ਸਵੇਰੇ ਦਿੱਲੀ ਤੋਂ ਜੰਮੂ ਲਈ ਉਡਾਣ ਭਰੀ ਅਤੇ ਫਿਰ ਜੰਮੂ ਤੋਂ ਫਿਰ ਸ਼੍ਰੀਨਗਰ ਲਈ ਉਡਾਣ ਭਰੀ। ਇਹ ਫਲਾਈਟ 35 ਮਿੰਟ ਦੀ ਦੇਰੀ ਨਾਲ ਸਵੇਰੇ 11:35 'ਤੇ ਜੰਮੂ ਲਈ ਉਡਾਣ ਭਰਨ ਤੋਂ ਬਾਅਦ ਦੁਪਹਿਰ 12:21 'ਤੇ ਜੰਮੂ ਹਵਾਈ ਅੱਡੇ 'ਤੇ ਉਤਰੀ।
ਜੰਮੂ ਹਵਾਈ ਅੱਡੇ ਤੋਂ ਏਅਰ ਇੰਡੀਆ ਦੀ ਇਹ ਉਡਾਣ ਦੁਪਹਿਰ ਕਰੀਬ 1:20 ਵਜੇ ਸ੍ਰੀਨਗਰ ਲਈ ਰਵਾਨਾ ਹੋਈ, ਪਰ ਅਚਾਨਕ ਮੌਸਮ ਵਿਗੜ ਗਿਆ ਅਤੇ ਸ੍ਰੀਨਗਰ ਹਵਾਈ ਅੱਡੇ 'ਤੇ ਵਿਜ਼ੀਬਿਲਟੀ ਜ਼ੀਰੋ 'ਤੇ ਪਹੁੰਚ ਗਈ। ਇਸ ਤੋਂ ਬਾਅਦ ਫਲਾਈਟ ਨੂੰ ਅੰਮ੍ਰਿਤਸਰ ਏਅਰਪੋਰਟ ਵੱਲ ਮੋੜਨਾ ਪਿਆ।
ਇਹ ਫਲਾਈਟ ਦੁਪਹਿਰ ਕਰੀਬ 2:30 ਵਜੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ। ਜਦੋਂ ਸ਼ਾਮ ਪੰਜ ਵਜੇ ਤੱਕ ਜਹਾਜ਼ ਨੇ ਉਡਾਣ ਨਹੀਂ ਭਰੀ ਤਾਂ ਯਾਤਰੀਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਮੱਦੇਨਜ਼ਰ ਏਅਰਪੋਰਟ ਅਥਾਰਟੀ ਨੇ ਫਲਾਈਟ ਨੂੰ ਸ਼੍ਰੀਨਗਰ ਲਈ ਰਵਾਨਾ ਕੀਤਾ।