ਪੰਜਾਬ 'ਚ ਗੈਂਗਵਾਰ, ਦਿਨ-ਦਿਹਾੜੇ ਮਾਰ 'ਤਾ ਸੋਨੂੰ ਮੋਟਾ, ਦਰਬਾਰ ਸਾਹਿਬ ਤੋਂ ਸੇਵਾ ਕਰਕੇ ਆ ਰਿਹਾ ਸੀ ਵਾਪਸ, ਜਾਣੋ ਪੂਰਾ ਮਾਮਲਾ
Amritsar News: ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਨੇੜੇ ਕਾਠੀਆਂ ਵਾਲੇ ਬਾਜ਼ਾਰ ਵਿੱਚ ਗੈਂਗਵਾਰ ਹੋਈ, ਜਿਸ ਵਿੱਚ ਗੈਂਗਸਟਰ ਰਵਨੀਤ ਸਿੰਘ ਉਰਫ਼ ਸੋਨੂੰ ਮੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

Amritsar News: ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਨੇੜੇ ਕਾਠੀਆਂ ਵਾਲੇ ਬਾਜ਼ਾਰ ਵਿੱਚ ਗੈਂਗਵਾਰ ਹੋਈ, ਜਿਸ ਵਿੱਚ ਗੈਂਗਸਟਰ ਰਵਨੀਤ ਸਿੰਘ ਉਰਫ਼ ਸੋਨੂੰ ਮੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਸੋਨੂੰ ਮੋਟਾ ਨੂੰ ਸਾਬਕਾ ਕੌਂਸਲਰ ਸਵਰਗੀ ਗੁਰਦੀਪ ਪਹਿਲਵਾਨ ਦੇ ਪੁੱਤਰ ਅਭਿਰਾਜ ਨੇ ਗੋਲੀਆਂ ਮਾਰੀਆਂ ਹਨ। ਜਿਸ ਤੋਂ ਬਾਅਦ ਪੁਲਿਸ ਨੇ ਅਭਿਰਾਜ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸ ਘਟਨਾ ਦੌਰਾਨ ਸੋਨੂੰ ਮੋਟਾ ਨੂੰ 5 ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਇਹ ਘਟਨਾ ਸੋਮਵਾਰ ਦੁਪਹਿਰ ਨੂੰ ਵਾਪਰੀ। ਜਾਣਕਾਰੀ ਅਨੁਸਾਰ ਸੋਨੂੰ ਮੋਟਾ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਤੋਂ ਬਾਅਦ ਵਾਪਸ ਆ ਰਿਹਾ ਸੀ।
ਏਡੀਸੀਪੀ-1 ਵਿਸ਼ਾਲਜੀਤ ਸਿੰਘ ਦੇ ਅਨੁਸਾਰ, ਨੌਜਵਾਨਾਂ ਨੇ ਉਸ ਨੂੰ ਹਰਿਮੰਦਰ ਸਾਹਿਬ ਦੇ ਨੇੜੇ ਕਾਠੀਆਂ ਵਾਲੇ ਬਾਜ਼ਾਰ ਦੀਆਂ ਤੰਗ ਗਲੀਆਂ ਵਿੱਚ ਘੇਰ ਲਿਆ। ਦੋ ਨੌਜਵਾਨ ਮੋਟਰਸਾਈਕਲ 'ਤੇ ਆਏ। ਇਸ ਦੌਰਾਨ ਸੋਨੂੰ ਮੋਟਾ ਦੀ ਛਾਤੀ ਵਿੱਚ 5 ਗੋਲੀਆਂ ਵੱਜੀਆਂ। ਜਿਸ ਤੋਂ ਬਾਅਦ ਉਹ ਥੱਲ੍ਹੇ ਡਿੱਗ ਗਿਆ ਅਤੇ ਹਮਲਾਵਰ ਉੱਥੋਂ ਭੱਜ ਗਏ। ਜਾਂਚ ਤੋਂ ਪਤਾ ਲੱਗਿਆ ਕਿ ਇਹ ਅਭਿਰਾਜ ਨੇ ਗੋਲੀਆਂ ਚਲਾਈਆਂ ਸਨ।
ਗੁਰਦੀਪ ਕਤਲ ਕੇਸ ਵਿੱਚ ਵੀ ਆਇਆ ਉਸ ਦਾ ਨਾਮ
ਸੋਨੂੰ ਮੋਟਾ ਵਿਰੁੱਧ ਪੰਜਾਬ ਦੀਆਂ ਕਈ ਅਦਾਲਤਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਐਨਡੀਪੀਐਸ ਐਕਟ ਤਹਿਤ ਕੇਸ ਚੱਲ ਰਹੇ ਸਨ। ਕੁਝ ਦਿਨ ਪਹਿਲਾਂ ਹੀ ਪੁਲਿਸ ਨੇ ਮੁਸਤਫਾਬਾਦ ਵਿੱਚ ਸੋਨੂੰ ਮੋਟਾ ਦੇ ਘਰ 'ਤੇ ਕਾਰਵਾਈ ਕੀਤੀ ਸੀ ਅਤੇ ਉਸ ਨੂੰ ਢਾਹ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਸੋਨੂੰ ਮੋਟਾ ਅਤੇ ਉਸ ਦੀ ਮਾਂ ਵਿਰੁੱਧ ਐਨਡੀਪੀਐਸ ਐਕਟ ਤਹਿਤ 6 ਮਾਮਲੇ ਦਰਜ ਕੀਤੇ ਗਏ ਹਨ। ਸੋਨੂੰ ਮੋਟਾ 'ਤੇ ਅੰਮ੍ਰਿਤਸਰ ਦੇ ਕੌਂਸਲਰ ਗੁਰਦੀਪ ਪਹਿਲਵਾਨ ਦੇ ਕਤਲ ਦਾ ਵੀ ਦੋਸ਼ ਸੀ। ਹਾਲਾਂਕਿ, ਬਾਅਦ ਵਿੱਚ ਉਸ ਵਿਚੋਂ ਨੂੰ ਇਸ ਨੂੰ ਹਟਾ ਦਿੱਤਾ ਗਿਆ ਸੀ।






















