(Source: ECI/ABP News/ABP Majha)
Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਿਰਜਿਆ ਇਤਿਹਾਸ, 24ਵੀਂ ਵਾਰ ‘ਮਾਕਾ’ ਟਰਾਫ਼ੀ ਜਿੱਤੀ
Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ 53 ਸਾਲਾਂ ਦੇ ਇਤਿਹਾਸ ਵਿੱਚ 24ਵੀਂ ਵਾਰ ਭਾਰਤ ਦੀ ਖੇਡਾਂ ਵਿਚ ਸਭ ਤੋਂ ਵੱਕਾਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ।
Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ 53 ਸਾਲਾਂ ਦੇ ਇਤਿਹਾਸ ਵਿੱਚ 24ਵੀਂ ਵਾਰ ਭਾਰਤ ਦੀ ਖੇਡਾਂ ਵਿਚ ਸਭ ਤੋਂ ਵੱਕਾਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਯੂਨੀਵਰਸਿਟੀ ਰਾਸ਼ਟਰਪਤੀ ਤੋਂ 30 ਨਵੰਬਰ ਨੂੰ 24ਵੀਂ ਵਾਰ ‘ਮਾਕਾ’ ਟਰਾਫੀ ਪ੍ਰਾਪਤ ਕਰੇਗੀ। ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਰਾਸ਼ਟਰਪਤੀ ਭਵਨ ਵਿਚ ਇਹ ਟਰਾਫੀ ਪ੍ਰਾਪਤ ਕਰਨਗੇ।
ਯੂਨੀਵਰਸਿਟੀ ਵਿੱਚ ‘ਮਾਕਾ’ ਟਰਾਫੀ ਜਿੱਤਣ ’ਤੇ ਖੁਸ਼ੀ ਦਾ ਮਾਹੌਲ ਹੈ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਉਚੇਰੀ ਸਿੱਖਿਆ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਤੇ ਹੋਰਾਂ ਨੇ ’ਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੂੰ ਇਸ ਉਪਲੱਬਧੀ ’ਤੇ ਵਧਾਈਆਂ ਵੀ ਦਿੱਤੀਆਂ ਹਨ।
ਡਾ. ਸੰਧੂ ਨੇ 24ਵੀਂ ਵਾਰ ਮਾਕਾ ਟਰਾਫੀ ਮਿਲਣ ਦਾ ਸਿਹਰਾ ਖਿਡਾਰੀਆਂ, ਕੋਚਾਂ ਅਤੇ ਯੋਗ ਪ੍ਰਬੰਧਕਾਂ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਯਤਨ ਜਾਰੀ ਰਹਿਣਗੇ। ਯੂਨੀਵਰਸਿਟੀ ਵੱਲੋਂ ਅਥਲੀਟਾਂ ਨੂੰ ਸਾਰਾ ਸਾਲ ਮੁਫ਼ਤ ਦਾਖਲਾ, ਰਿਹਾਇਸ਼, ਸਿਖਲਾਈ, ਕੋਚਿੰਗ ਦੇ ਨਾਲ-ਨਾਲ ਖੇਡ ਸਾਜ਼ੋ-ਸਾਮਾਨ ਸਮੇਤ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਖਿਡਾਰੀਆਂ ਨੂੰ ਹਰ ਸਾਲ ਕਰੀਬ 2 ਕਰੋੜ ਰੁਪਏ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ ਜਾਂਦਾ ਹੈ। ਪਿਛਲੇ ਸਾਲ 25 ਅਥਲੀਟਾਂ ਨੇ ਵੱਖ-ਵੱਖ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲਿਆ ਹੈ।
ਇਹ ਵੀ ਪੜ੍ਹੋ: Amazing Video: ਕਲਾਕਾਰ ਨੇ ਪੀਪਲ ਦੇ ਪੱਤੇ 'ਤੇ ਬਣਾਈ ਨਾਗਾਲੈਂਡ ਦੇ ਮੰਤਰੀ ਦੀ ਤਸਵੀਰ, ਰਚਨਾਤਮਕਤਾ ਦੇਖ ਲੋਕਾਂ ਨੇ ਕਿਹਾ ਕਮਾਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Ludhiana News : ਸੀਐਮ ਭਗਵੰਤ ਮਾਨ ਪੰਜਾਬ ਭਰ ਦੇ ਖਿਡਾਰੀਆਂ ਦਾ ਕਰਨਗੇ ਸਨਮਾਨ, ਲੁਧਿਆਣਾ 'ਚ ਕੱਲ੍ਹ ਹੋਏਗਾ ਮੈਗਾ ਸਮਾਗਮ