Delhi Katra Expressway: ਹਾਈਵੇ ਬਣਾਉਣ ਲਈ 8 ਪਿੰਡਾਂ ਦੀਆਂ ਜ਼ਮੀਨਾਂ ਦਾ ਹੋਰ ਲਿਆ ਕਬਜ਼ਾ
Delhi Katra Expressway construction: ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ 07 ਕਿਲੋਮੀਟਰ ਦਾ ਕਬਜ਼ਾ ਅਤੇ ਹੁਣ ਤੱਕ ਕੁੱਲ 19 ਪਿੰਡਾਂ ਦਾ ਕਬਜ਼ਾ ਲੈ
Delhi–Amritsar–Katra Expressway : ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਹਾਈਵੇ ਵਿੱਚ ਪਿੰਡ ਦੀਨੇਵਾਲ, ਕਾਜੀਵਾਲ, ਜਹਾਂਗੀਰ, ਰੱਖ ਦੀਨੇਵਾਲ, ਖੱਖ, ਫਤਿਆਬਾਦ, ਝੰਡੇਰ ਮਹਾਂਪੁਰਖਾਂ ਅਤੇ ਖਵਾਸਪੁਰ ਕੁੱਲ 8 ਪਿੰਡਾਂ ਦਾ 8 ਕਿਲੋਮੀਟਰ ਦਾ ਕਬਜ਼ਾ ਜਿਲ੍ਹਾ ਪ੍ਰਸ਼ਾਸਨ, ਪੁਲਿਸ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆਂ ਦੇ ਅਧਿਕਾਰੀਆਂ ਦੇ ਆਪਸੀ ਤਾਲਮੇਲ ਨਾਲ ਲਿਆ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ 07 ਕਿਲੋਮੀਟਰ ਦਾ ਕਬਜ਼ਾ ਅਤੇ ਹੁਣ ਤੱਕ ਕੁੱਲ 19 ਪਿੰਡਾਂ ਦਾ ਕਬਜ਼ਾ ਲੈ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਤਰ੍ਹਾਂ ਹੁਣ ਤੱਕ 15 ਕਿਲੋਮੀਟਰ ਦਾ ਕਬਜ਼ਾ ਲਿਆ ਜਾ ਚੁੱਕਾ ਹੈ।
ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਉਪਰੋਕਤ ਪਿੰਡਾਂ ਦਾ ਕਬਜ਼ਾ ਲੈਣ ਸਮੇਂ ਮੌਕੇ ‘ਤੇ ਅੱਜ ਕੁੱਝ ਕਿਸਾਨਾਂ ਵੱਲੋਂ ਇਤਰਾਜ਼ ਕੀਤਾ ਗਿਆ, ਜਿੰਨ੍ਹਾਂ ਨੂੰ ਮੌਕੇ ‘ਤੇ ਸਮਝਾਇਆ ਗਿਆ, ਇਸ ਤੋਂ ਪਹਿਲਾਂ ਵੀ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਹਾਈਵੇ ਨਾਲ ਸਬੰਧਤ ਪਿੰਡਾਂ ਦੇ ਕਿਸਾਨਾਂ ਨੂੰ ਅਖਬਾਰ/ ਤਲਬੀ ਨੋਟਿਸ/ ਰਜਿਸਟਰਡ ਨੋਟਿਸ ਰਾਹੀਂ ਕਿਸਾਨਾਂ ਨੂੰ ਅਕਵਾਇਰ ਹੋਈ ਜ਼ਮੀਨ ਦਾ ਮੁਆਵਜ਼ਾ ਲੈਣ ਤੇ ਕਬਜ਼ਾ ਦੇਣ ਅਤੇ ਐਕਵਾਇਰ ਹੋਈ ਜ਼ਮੀਨ ਵਿੱਚ ਨਵੀਂ ਫਸਲ ਕਾਸ਼ਤ ਨਾ ਕਰਨ ਲਈ ਸੂਚਿਤ ਕੀਤਾ ਜਾ ਚੁੱਕਾ ਹੈ।
ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਲਦ ਹੀ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਹਾਈਵੇ ਦਾ ਬਾਕੀ ਰਹਿੰਦਾ ਕਬਜ਼ਾ ਵੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਦੇ ਦਿੱਤਾ ਜਾਵੇਗਾ ਅਤੇ ਇਸ ਪ੍ਰੋਜੈਕਟ ਨੂੰ ਸੜਕ ਬਣਾ ਕੇ ਮੁਕੰਮਲ ਕੀਤਾ ਜਾਵੇਗਾ।